More Punjabi Kavita  Posts
ਕਿੰਝ ਬਣਦਾ ਸ਼ਾਇਰ


ਭੁੱਲਾਉਣਾ ਹੀ ਭੁੱਲਾਉਣਾ ਸੀ,
ਇੱਕ ਦਿਨ,ਤੂੰ ਮੈਨੂੰ,
ਜ਼ਿੰਦਗੀ ਤੇਰੀ ਵਿੱਚ,
ਜੇ ਹੋਰ ਕੋਈ,
ਆਇਆ ਨਾ ਹੁੰਦਾ।
ਨਾ ਤੂੰ ਕਰਦੀ ਬੇਕਦਰੀ ਮੇਰੀ,
ਦਿਲ ਆਪਣੇ ਵਿਚ,
ਜੇ ਕਦੇ ਕੋਈ ਹੋਰ,
ਵਸਾਇਆ ਨਾ ਹੁੰਦਾ।
ਨਹੀਂ ਹੋਣਾ ਸੀ ਮੈਨੂੰ,
ਇੰਤਜ਼ਾਰ ਤੇਰਾ,
ਜੇ ਦਿਲ ਮੇਰਾ,
ਤੇਰੇ ਉੱਤੇ ਆਇਆ ਨਾ ਹੁੰਦਾ।

ਬੁਲਾਉਣਾ ਚਾਹੁੰਦਾ ਸੀ,
ਤੈਨੂੰ ਮੈਂ ਕੋਲ ਆਪਣੇ,
ਕੱਢ ਅੱਖਾਂ ਮੂੰਹ ਜੇ ਤੂੰ,
ਕਦੇ...

ਘੁੰਮਾਇਆ ਨਾ ਹੁੰਦਾ।
ਕਿੰਝ ਬਣਦਾ ਸ਼ਾਇਰ,
ਜੇ ਮੁੱਖੜਾ ਤੇਰਾ,
ਦਿਲ ਮੇਰੇ ਨੂੰ,
ਭਾਇਆ ਨਾ ਹੁੰਦਾ।

✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)