More Punjabi Kavita  Posts
15 ਅਗਸਤ | 15 August


ਕਹਿੰਦੇ ਲੋਕੀ, ਜਸ਼ਨ ਮਨਾਉਂਦੇ ਹਾਂ,
ਅਸੀਂ 15ਅਗਸਤ ਦਾ।
ਪਰ ਨਹੀਂ ਜਾਣਦੇ, ਭੋਲੇ ਲੋਕੀਂ,
ਕਿੰਨਾ ਮੁੱਲ ਅਸਾਂ ਨੇ ਤਾਰਿਆ ਏ।

ਹੁੰਦਾ ਫਾਇਦਾ,ਤਾਂ ਸਾਨੂੰ,ਅਜ਼ਾਦੀ ਦਾ,
ਜੇ ਮੁਲਖ ਸਾਡਾ ਇੱਕ ਹੁੰਦਾ।
ਨਾ ਹੁੰਦੀ ਵੰਡ ਕਦੇ ਜੇ,
ਬੰਗਾਲ ਤੇ ਪਾਕਿਸਤਾਨ ਦੀ।
ਸ਼ਾਖ਼ ਉੱਚੀ ਸੀ ਹੋਰ ਹੋਣੀ,
ਫਿਰ ਹਿੰਦੋਸਤਾਨ ਦੀ।

ਭੁੱਲ ਨਹੀਂ ਸਕਦੇ,
ਹੋਏ ਦੋਹੇ ਪਾਸਿਓਂ ਉਜਾੜਿਆਂ ਨੂੰ।
ਹਿੰਦ ਪਾਕਿ ਦੀ ਵੰਡ ਕਰਕੇ,
ਪਾਏ ਪੁਆੜਿਆਂ ਨੂੰ।

ਪਾੜੋ ਤੇ ਰਾਜ ਕਰੋ ਦੀ ਨੀਤੀ,
ਅੱਜ ਵੀ ਖੂਬ ਲਿਆਉਂਦੀ ਐ।
ਹਿੰਦ ਪਾਕਿ ਦੀ ਵੰਡ ਲੈ ਕੇ,
ਅੱਜ ਵੀ ਜਸ਼ਨ ਮਨਾਉਂਦੀ ਐ।

ਦੋਸ਼ ਗ਼ੈਰਾਂ ਨੂੰ ਕਿਉਂ ਦਿਆਂ,
ਹੋਏ ਉਜਾੜਿਆਂ ਸਾਰਿਆਂ...

ਦਾ।
ਸਾਨੂੰ ਹੀ ਡੋਬਣ‌ ਵਿਚ ਹੱਥ ਹੈ,
ਕੁਝ ਆਪਣੇ ਪਿਆਰਿਆਂ ਦਾ।

ਨਹੀਂ ਜਾਣਦਾ ਇਸ ਵਿਚ,
ਕਿੰਨੀ ਸੱਚਾਈ ਹੈ।
ਨਹੀਂ ਸੀ ਚਾਹੁੰਦਾ ਕੌਣ ਵੰਡ ਕਰਨਾ,
ਤੇ ਕਿਸ ਨੇ ਵੰਡ ਕਰਾਈ ਹੈ।

ਕਹਿੰਦੇ ਲੋਕੀ, ਜਸ਼ਨ ਮਨਾਉਂਦੇ ਹਾਂ,
ਅਸੀਂ 15ਅਗਸਤ ਦਾ।
ਪਰ ਨਹੀਂ ਜਾਣਦੇ, ਭੋਲੇ ਲੋਕੀਂ,
ਕਿੰਨਾ ਮੁੱਲ ਅਸਾਂ ਨੇ ਤਾਰਿਆ ਏ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)