More Punjabi Kavita  Posts
ਬਾਪ ਸਿਰ ਸਰਦਾਰੀ


ਓ ਵੀ ਸਮਾਂ ਸੀ ਸਾਡਾ ਚੱਲਦਾ,
ਜਦੋਂ ਦੇਸੀ ਘਿਓ ਦੇ ਪੀਪੇ ਆਉਂਦੇ ਸੀ।
ਕਦੇ ਰੱਖ ਪਰੌਂਠਿਆਂ ਤੇ, ਕਦੇ ਵਿੱਚ ਸਾਗ ਦੇ ਪਾਉਂਦੇ ਸੀ।
ਮਾਂ ਸੀ ਸਾਡੀ,ਚੂਰੀਆਂ ਕੁੱਟਦੀ,
ਕਦੇ ਸ਼ੁਕਰ,ਕਦੇ ਖੰਡ ਦੀਆਂ।
ਦੇਸੀ ਘਿਓ ਦੀਆਂ ਬਣਵਾ ਭੈਣਾਂ,
ਵਿਚ ਸਹੇਲੀਆਂ ਵੰਡਦੀਆਂ।
ਜ਼ਮੀਨ ਜਾਇਦਾਦ ਸੀ ਬਥੇਰੀ,
ਨਾ ਫ਼ਿਕਰ ਕੋਈ ਭੋਰਾ ਸੀ।
ਬਾਪ ਸਿਰ ਸੀ ਸਰਦਾਰੀ ਸਾਡੀ,
ਨਾ ਕਿਸੇ ਗੱਲ ਦਾ ਝੋਰਾ ਸੀ।
ਪਤਾ ਨਾ ਲੱਗਿਆ ਕਿਹੜੇ ਵੇਲੇ,
ਨਸ਼ਿਆਂ ਘਰ ਸਾਡੇ ਡੇਰਾ ਲਾਇਆ।
ਬਹੁਤ ਸਮਝਾਇਆ ਕੲੀਆਂ ਬਾਪੂ...

ਨੂੰ,
ਬਾਪੂ ਸਮਝ ਨਾ ਪਾਇਆ।
ਨਸ਼ਿਆਂ ਜ਼ਿੰਦਗੀ ਸਾਡੀ, ਰੋਲ ਦਿੱਤੀ,
ਰੋਲ ਸਾਨੂੰ ਉਲਟਾ ਚੱਕਰ ਚਲਾਇਆ।

ਨਸ਼ਿਆਂ ਨੂੰ ਕਦੇ ਵੀ ਭੁੱਲ ਕੇ,
ਨਾ ਕੋਈ ਹੱਥ ਲਗਾਵੇ।
ਆਪ ਬਚੇ ਭੈੜੇ ਨਸ਼ਿਆਂ ਤੋਂ,
ਨਾਲੇ ਹੋਰਾਂ ਨੂੰ ਸਮਝਾਏ।
✍️ ਸਰਬਜੀਤ ਸੰਗਰੂਰਵੀ

ਪੁਰਾਣੀ ਅਨਾਜ ਮੰਡੀ, ਸੰਗਰੂਰ।

9463162463

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)