More Punjabi Kahaniya  Posts
ਬੇਬੇ


ਬੇਬੇ , ਇਸ ਸਬਦ ਚ ਇਕ ਸਮੁੱਚੀ ਕਾਇਨਾਤ ਦਾ ਵਾਸ ਹੈ। ਇਹ ਸਬਦ ਆਪਣੇ ਆਪ ਵਿੱਚ ਪੂਰਾ ਹੈ ਜਨੀ ਸੰਪੂਰਨ ਹੈ। ਇਹਨੂੰ ਕਿਸੇ ਵੀ ਵਿਆਖਿਆ ਦੀ ਲੋੜ ਨਹੀਂ ਪਰ ਫੇਰ ਵੀ ਮੈਂ ਅੱਜ ਆਪਣੀ ਬੇਬੇ ਜਨੀ ਮੇਰੇ ਮਾਂ ਬਾਰੇ ਕੁਝ ਲਿਖਣ ਲੱਗੀ ਆ। ਬਚਪਨ ਤੋਂ ਹੁਣ ਤਕ ਦੇਖਦੀ ਆਈ ਆ ਬਾਪੂ ਕਮਾ ਕੇ ਲਿਆਉਂਦਾ ਤੇ ਬੇਬੇ ਓਸ ਕਮਾਈ ਨੂੰ ਸਹੀ ਢੰਗ ਤਰੀਕੇ ਨਾਲ ਵਰਤਦੀ ਆ ਤਾਂਹੀ ਤਾਂ ਘਰ ਚਲਦਾ। ਓਦਾ ਕਹਿਣ ਨੂੰ ਦੁਨੀਆਂ ਕਹਿੰਦੀ ਆ ਵੀ ਘਰ ਮਰਦ ਦੀ ਕਮਾਈ ਨਾਲ ਚਲਦਾ ਜਾਂ ਫਿਰ ਇੱਕ ਪੜ੍ਹੀ ਲਿਖੀ ਨੌਕਰੀ ਕਰਨ ਵਾਲੀ ਔਰਤ ਹੀ ਘਰ ਚਲਾ ਸਕਦੀ ਆ । ਪਰ ਬੇਬੇ ਤਾਂ ਜਮੀ ਅਨਪੜ੍ਹ ਆ, ਪਰ ਫਿਰ ਵੀ ਘਰ ਚਲਾ ਰਹੀ ਏ। ਓਹ ਕੁਝ ਗੱਲਾਂ ਜੋ ਹਰ ਇਕ ਘਰੇਲੂ ਇਸਤਰੀ ਕਰਦੀ ਹੈ,, ਜਿੰਨਾ ਨੂੰ ਆਮਤੌਰ ਤੇ ਨਜਰਅੰਦਾਜ਼ ਕੀਤਾ ਜਾਂਦਾ ਹੈ। ਅੱਜ ਮੈ ਓਹੀ ਕੁਝ ਗੱਲਾਂ ਤੁਹਾਡੇ ਸਾਹਮਣੇ ਰੱਖਣ ਲੱਗੀ ਆ। ਜਿਹਨਾਂ ਤੋਂ ਇਹ ਪਤਾ ਚਲਦਾ ਹੈ ਘਰ ਚਲਾਉਣ ਲਈ ਮਰਦ ਦੀ ਕਮਾਈ ਦੇ ਨਾਲ ਨਾਲ ਔਰਤ ਦਾ ਪੈਸੇ ਨੂੰ ਸੰਜਮ ਨਾਲ ਵਰਤਣਾ ਵੀ ਜਰੂਰੀ ਹੈ।। ਮੈ ਹੁਣ ਤਕ ਬੇਬੇ ਨੂੰ ਆਹੀ ਕੁਝ ਕਰਦਿਆਂ ਵੇਖਿਆ। ਬਾਪੂ ਸਾਰਾ ਦਿਨ ਖੇਤੋਂ ਮਿੱਟੀ ਨਾਲ ਮਿੱਟੀ ਹੋਇਆ ਆਉਂਦਾ ,, ਤੇ ਆਉਂਦਾ ਹੀ ਕਈ ਵਾਰ ਬੇਬੇ ਤੇ ਅੱਗ ਵਾਂਗੂੰ ਵਰ ਜਾਂਦਾ। ਕਿੰਨਾ ਹੀ ਕੁਝ ਬੋਲ ਜਾਂਦਾ ਇਕੋ ਸਾਹ ਚ ਹੀ ,, ਬੇਬੇ ਨੇ ਕਦੇ ਗੁੱਸਾ ਨੀ ਮਨਾਇਆ। ਗ਼ਾਲਾ ਸੁਣਦੀ ਸੁਣਦੀ ਹੀ ਪਾਣੀ ਦਾ ਗਲਾਸ ਭਰ ਲੇਆਉਂਦੀ। ਕਦੇ ਕਦੇ ਅੱਖਾਂ ਜਿਆ ਵੀ ਭਰ ਆਉਂਦੀ ਪਰ ਕਦੇ ਬਾਪੂ ਨੂੰ ਅੱਗੋ ਉੱਚਾ ਬੋਲ ਨਾ ਬੋਲੀ ਸੀ। ਚੁੰਨੀ ਨਾਲ ਅੱਖਾਂ ਪੂੰਜਦੀ ਹੋਈ ਕਹਿੰਦੀ ਜੱਟ ਦੀ ਕਮਾਈ ਕਿਹੜਾ ਸੌਖੀ ਪਈ ਆ ਇਹ ਤਾਂ ਆਪ ਖੇਤੋਂ ਅੱਕਿਆ ਟੁੱਟਿਆ ਆਇਆ ਨਾਲ ਹੀ ਚਾਹ ਦਾ ਗਲਾਸ ਬਾਪੂ ਦੇ ਅੱਗੇ ਕਰ ਦਿੰਦੀ। ਇਹ ਦ੍ਰਿਸ਼ ਮੈਂ ਅਕਸਰ ਹੀ ਦੇਖਦੀ ਸੀ । ਕਦੇ ਕਦੇ ਬਾਪੂ ਗੁੱਸੇ ਚ ਹੁੰਦਾ ਤਾਂ ਬੇਬੇ ਤੇ ਹੱਥ ਵੀ ਚੁੱਕਦਾ ਪਰ ਬੇਬੇ ਕਦੇ ਕੁਝ ਨਾ ਕਹਿੰਦੀ ,, ਅੱਖਾਂ ਪੂੰਜਦੀ ਹੋਈ ਆਪਣੇ ਕੰਮ ਲੱਗ ਜਾਂਦੀ। ਕਦੇ ਬਾਪੂ ਨੂੰ ਛੱਡਣ ਦਾ ਖਿਆਲ ਓਹਨੇ ਆਪਣੇ ਮਨ ਵਿੱਚ ਨੀ ਆਉਣ ਦਿੱਤਾ। ਸਾਰਾ ਦਿਨ ਨਿੱਕੇ ਨਿੱਕੇ ਕੰਮ ਸੰਵਾਰ ਦੀ ਫਿਰੀ ਜਾਂਦੀ। ਨਾ ਗੂੜ੍ਹੇ ਸਿਆਲ ਚ ਓਹਨੂੰ ਟੇਕ ਹੁੰਦੀ ਨਾ ਹਾੜ ਜੇਠ ਦੀ ਗਰਮੀ ਚ। ਪਾਥੀਆਂ ਤਾਂ ਬੇਬੇ ਆਪਣੇ ਦਾਜ ਵਾਂਗੂੰ ਸਾਂਭ ਸਾਂਭ ਕੇ ਰੱਖਦੀ ਸੀ ਵੀ ਗੈਸ ਸਿਲੰਡਰ ਦਾ ਖਰਚਾ ਘੱਟ ਹੋਊ। ਫਿਰ ਘਰ ਚ ਫਾਲਤੂ ਪਿਆ ਸਮਾਨ ਕਦੇ ਐਵੇਂ ਹੀ ਨੀ ਸੁੱਟਿਆ ਸੀ । ਇਕਠਾ ਕਰ ਕੇ ਇਕ ਬੋਰੀ ਭਰ ਲੈਂਦੀ ਤੇ ਫਿਰ ਕਬਾੜੀਏ ਨੂੰ ਵੇਚ ਦਿੰਦੀ। ਓਹ ਕਦੇ ਵੀ 30-40 ਤੋਂ ਵਧ ਦਾ ਨੀ ਹੋਇਆ ਸੀ। ਮੈ ਕਦੇ ਕਦੇ ਹੱਸ ਕ ਕਹਿੰਦੀ ਮਾਤਾ ਹੁਣ ਇੰਨੇ ਪੈਸਿਆਂ ਦਾ ਤੂੰ ਕੀ ਕਰੇਂਗੀ ਫਿਰ ਉਹ ਅੱਗੋਂ ਨਕਲੀ ਜਹੀ ਘੂਰੀ ਵੱਟ ਕੇ ਕਹਿੰਦੀ ਮਾਂ ਨਾਲ ਮਸਕਰੀਆਂ,, ਕੁੜੇ 2 ਡੰਗ ਦੀ ਸਬਜੀ ਅਾਜੂ ਹੋਰ ਨਹੀਂ ਤਾਂ । ਇਹ 10-10 ਰੁਪਏ ਜੋੜ ਹੀ ਓਹਨੇ ਘਰ ਬੰਨ੍ਹ ਰੱਖਿਆ ਸੀ। ਜਦੋਂ ਕਦੇ ਕੋਈ ਮੱਝ ਦੁਧੋ ਹਟ ਜਾਂਦੀ ਤੇ ਘਰ ਚ ਦੁੱਧ ਘਿਓ ਘਟ ਜਾਂਦਾ । ਸਭ ਤੋ ਪਹਿਲਾ ਬੇਬੇ ਦਾਲ ਰੋਟੀ ਰੁੱਖੀ ਖਾਣ ਲਗਦੀ ਸੀ। ਦੁੱਧ ਪੀਣਾ ਛੱਡ ਦਿੰਦੀ। ਫਿਰ ਤੁਪਕਾ ਤੁਪਕਾ ਦੁੱਧ ਇਕਠਾ ਕਰ ਕ ਰਿੜਕ ਲੈਂਦੀ ਕਿਸੇ ਨੂੰ ਪਤਾ ਵੀ ਨੀ ਲਗਦਾ ਸੀ ਵੀ ਕਦੋਂ ਘਿਓ ਖਤਮ ਹੋਇਆ ਤੇ ਕਦੋਂ ਬੇਬੇ ਨੇ ਹੋਰ ਬਣਾ ਲਿਆ।। ਬੇਬੇ ਸਾਰਾ ਦਿਨ ਰਹਿੰਦੀ ਘਰ ਹੀ ਸੀ ਪਰ ਫੇਰ ਵੀ ਪਤਾ ਨੀ ਕਿਵੇਂ ਖੇਤ ਦੇ ਚੱਪੇ ਚੱਪੇ ਦੀ ਖਬਰ ਸੀ। ਕਦੋਂ ਕਿਹੜੀ ਸਬਜੀ ਬੀਜਣੀ, ਕਦੋਂ ਕਿਹੜੀ ਫਸਲ...

ਨੂੰ ਪਾਣੀ ਲਾਉਣਾ। ਸਾਰਾ ਦਿਨ ਬਾਪੂ ਨੂੰ ਪੁੱਛਦੀ ਰਹੂ , ਉਹ ਮੈ ਕਹਿੰਦੀ ਸੀ ਆਹ ਕੱਦੂਆਂ ਦੇ ਬੀਜ ਜੇ ਪਏ ਆ,, ਜੇ ਖੇਤ ਭੋਰਾ ਥਾਂ ਹੋਊ ਤਾਂ ਲਾ ਦਿਓ। ਕਦੇ ਕਹੂ ਉਹ ਪੌਦ ਲਾਈ ਨੂੰ ਇੰਨੇ ਦਿਨ ਹੋਗੇ ਪਾਣੀ ਪੂਣੀ ਦੇਖ ਲਿਆ ਸੀ ਤੇ ਕਦੇ ਆਂਡੀ ਗਵਾਂਢੀ ਨੂੰ ਸਪਰੇਅ ਆਲੀ ਢੋਲੀ ਚੱਕੀ ਵੇਖ ਲਉ ਤਾਂ ਬਾਪੂ ਨੂੰ ਕਹੂ ਫਲਾਣੇ ਨੇ ਤਾਂ ਅੱਜ ਸਪਰੇਅ ਕਰਤੀ ਆਪਾਂ ਕਦੋਂ ਕਰਨੀ ਭਲਾ। ਘਰੇ ਬੈਠੀ ਬਾਪੂ ਨੂੰ ਯਾਦ ਕਰਾਈ ਜਾਊ । ਫਿਰ ਹਾੜੀ ਆਗੀ ਕੁੜੇ ਚਾਰ ਪੱਲੀਆ ਬਣਾ ਲਈਏ। ਤੂੜੀ ਵੇਲੇ ਲੋੜ ਪਾਊ। ਪਹਿਲਾ ਹੀ ਸਾਰੀ ਤਿਆਰੀ ਰੱਖਦੀ ਅਾ। ਫਿਰ ਬਾਪੂ ਵੀ ਫ਼ਸਲ ਵੇਚ ਕੇ ਸਾਰੇ ਪੈਸੇ ਇਕ ਵਾਰ ਬੇਬੇ ਦੀ ਤਲੀ ਤੇ ਧਰਦਾ ਵੀ ਲਈ ਸਰਦਾਰਨੀਏ ਹੁਣ ਸੋਹਣਾ ਜਾ ਸੂਟ ਸਵਾ ਲਵੀ। ਬੇਬੇ ਸਾਰਾ ਹਿਸਾਬ ਕਿਤਾਬ ਕਰਕੇ ,, ਬਾਪੂ ਨੂੰ ਪੈਸੇ ਫੜਾਈ ਜਾਓ ਇਹਦਾ ਹਿਸਾਬ ਕਰਦੋ ਓਹਦਾ ਹਿਸਾਬ ਕਰਦੋ। ਫਿਰ ਸਾਰੇ ਟੱਬਰ ਲਈ ਨਵੇਂ ਸੂਟ ਲੈ ਦੂ ਤੇ ਓਹਦਾ ਆਪਣਾ ਸੂਟ ਹਮੇਸ਼ਾ ਵਿੱਚ ਹੀ ਰਹਿ ਜਾਂਦਾ। ਕਦੇ ਓਹਨੇ ਰੀਝ ਜਹੀ ਨਾਲ ਕਪੜਾ ਨੀ ਲੈ ਕੇ ਦੇਖਿਆ। ਜੇ ਮੈਂ ਕਹਿੰਦੀ ਵੀ ਮਾਤਾ ਤੂੰ ਸੂਟ ਲੈ ਲਾ ਇਕ ਤਾਂ ਕਹਿਣਾ ਮੈਂ ਕਿਹੜਾ ਕਿਤੇ ਪਾਸੇ ਜਾਣਾ ਨਾਲੇ ਕੋਈ ਵਿਆਹ ਵੀ ਹੈਨੀ , ਮੈ ਸੂਟ ਕੀ ਕਰਨਾ। ਪਤਾ ਨੀ ਕਿਵੇਂ ਸਬਰ ਜਾ ਕਰ ਲੈਂਦੀ ਅਾ। ਚੁੰਨੀ ਵੀ ਨਮੀਂ ਨੀ ਲੈਂਦੀ ਓਹੀ ਬਾਪੂ ਦੀ ਪੁਰਾਣੀ ਪੱਗ ਸਿਰ ਤੇ ਰੱਖੀ ਫਿਰੀ ਜਾਊ।। ਰਾਤ ਨੂੰ ਸੁੱਤੀ ਨੂੰ ਵੀ ਆਰਾਮ ਨਹੀਂ ,, ਕੋਈ ਡੰਗਰ ਤਾਂ ਨੀ ਖੁੱਲ ਗਿਆ,, ਕੋਈ ਮਝ ਪਿੜ ਨਾ ਪਵੇ। ਵਾਰ ਵਾਰ ਉਠ ਕੇ ਦੇਖੀ ਜਾਊ। ਕੋਈ ਜੀਅ ਬਿਮਾਰ ਹੋਜੇ ਓਹਦੀ ਸੇਵਾ ਚ ਦਿਨ ਰਾਤ ਇੱਕ ਕਰਦੂ। ਕਦੇ ਅੱਕਦੀ ਥੱਕਦੀ ਨੀ। ਸਾਰਾ ਦਿਨ ਸਕਿੰਟਾ ਆਲੀ ਸੂਈ ਵਾਂਗੂੰ ਫਿਰੀ ਜਾਊ।ਪਰ ਕੇ ਕਦੇ ਆਪ ਬਿਮਾਰ ਹੋਵੇ ਤਾਂ ਛੇਤੀ ਡਾਕਟਰ ਦੇ ਨੀ ਜਾਂਦੀ ਵੀ ਐਵੀ ਪੈਸੇ ਲਾਉਣੇ ਆ,, ਘਰੇ ਬੈਠੀ ਦੇਸੀ ਨੁਸਖੇ ਅਜਮਾਈ ਜਾਊ।। ਘਰ ਦੇ ਹਰ ਜੀਅ ਦਾ ਹੁਕਮ ਡੀ. ਸੀ. ਦੇ ਆਰਡਰ ਵਾਂਗੂੰ ਮੰਨਦੀ ਆ। ਕਦੇ ਕਿਸੇ ਨੂੰ ਉੱਚਾ ਨੀ ਬੋਲਦੀ। ਪਤਾ ਨੀ ਕੀ ਜਾਦੂ ਆ ਬੇਬੇ ਕੋਲ ਜੋ ਚੀਜ਼ ਕਹੋ ਹਾਜਿ਼ਰ ਕਰ ਦਿੰਦੀ ਅਾ। ਸਭ ਦੀਆਂ ਖੁਸੀਆਂ ਦਾ ਖਿਆਲ ਰਖਦੀ ਆ ਤੇ ਆਪ,, ਆਪ ਬਸ ਘਰਦਿਆਂ ਕੰਮਾਂ ਚੋ ਹੀ ਖੁਸ਼ੀਆ ਲੱਭਦੀ ਆ। ਕਦੇ ਪੀਹਣਾ ਕਰਦੀ ਹੋਈ ਕੋਈ ਪੁਰਾਣਾ ਲੋਕ ਗੀਤ ਗਾ ਕੇ ਮੰਨ ਪਰਚਾ ਲੈਂਦੀ ਆ। ਬਸ ਇੱਕ ਉਹ ਸਮਾਂ ਹੁੰਦਾ ਜਦੋਂ ਬੇਬੇ ਮੱਠੀ ਮੱਠੀ ਆਵਾਜ਼ ਚ ਗੀਤ ਗਾਉਂਦੀ ਆ । ਬੜੀ ਖੁਸ਼ੀ ਹੁੰਦੀ ਬੇਬੇ ਦੇ ਚੇਹਰੇ ਤੇ ਇਕ ਅੱਡ ਹੀ ਨੂਰ । ਪਰ ਕਦੇ ਉਹ ਪੂਰਾ ਗੀਤ ਨੀ ਸੁਣਿਆ ਬੇਬੇ ਦੇ ਮੂੰਹੋਂ ਕੋਈ ਨਾ ਕੋਈ ਵਿੱਚ ਟੋਕ ਦਿੰਦਾ ਤੇ ਬੇਬੇ ਗੀਤ ਗਾਉਣਾ ਬੰਦ ਕਰਕੇ ਕਿਸੇ ਹੋਰ ਕਿੱਤੇ ਲੱਗ ਜਾਂਦੀ।ਮੂੰਹ ਲਟਕਿਆ ਜੇ ਦੇਖ ਕੇ ਓਦੀ ਪੁੱਛ ਲੂ ਵੀ ਕੀ ਗੱਲ ਹੋਗੀ?? ਪਰ ਕਦੇ ਕਿਸੇ ਨੇ ਬੇਬੇ ਨੂੰ ਕੋਲ ਬਹਿ ਕੇ ਪੁੱਛਿਆ ਹੀ ਨੀ ਵੀ ਤੂੰ ਠੀਕ ਆ?? ਕੀ ਕੁੱਝ ਚਾਹੀਂਦਾ ਤਾਂ ਨੀ ਤੈਨੂੰ?? ਪਤਾ ਨੀ ਕਾਹਦੇ ਹੌਂਸਲੇ ਫਿਰਦੀ ਆ ਬੇਬੇ।
ਬੇਬੇ ਨਾਲ ਘਰ ਘਰ ਲਗਦਾ। ਮੇਰੇ ਬਾਪੂ ਦੀ ਹਮਸਫ਼ਰ,, ਹਮਦਰਦ,, ਸਲਾਹਕਾਰ ਤੇ ਖਜਾਨਾ ਮੰਤਰੀ *ਮੇਰੀ ਬੇਬੇ*
ਜਿੰਨਾ ਵੀ ਲਿਖੋ ਘਟ ਹੀ ਰਹਿ ਜਾਂਦਾ ,, ਬਸ ਉੁੱਦਾ ਹੀ ਦਿਲ ਸੀ ਬੇਬੇ ਲਈ ਕੁਝ ਲਿਖਾਂ । ਸੋ ਇਕ ਨਿੱਕੀ ਜਹੀ ਕੋਸਿਸ।।
ਲਿਖਤ – ਗਗਨਦੀਪ ਕੌਰ

...
...

Access our app on your mobile device for a better experience!



Related Posts

Leave a Reply

Your email address will not be published. Required fields are marked *

12 Comments on “ਬੇਬੇ”

  • bhtt shi likhya g..god bless to evry mother🙏🏻🙏🏻🙏🏻💖💖

  • Bhut sohna likhya ji … blkl shi gal a … aave thodi rabb kehnde a Bebe nu ..🙏🏻🙏🏻saariya diya maava jeondiya wasdiya rehn . Hamesha khush rehn ..🙏🏻🙏🏻

  • mother is very nice story I love my mother

  • gagn ji congratulations your story is world’s best story I like it your lines and mother s life good story old time yaad a gia mainu lga tuhadi jga bebe kol main ha best best best best story

  • Bhut ee sohna likhya..same meri bebe di kahani👌🏻👌🏻👌🏻..gbu

  • ਗਗਨਦੀਪ ਜੀ ਤੁਸੀ ਬੇਬੇ ਬਾਰੇ ਬਹੁਤ ਵਧੀਆ ਲਿਖਿਆ ਹੈ। ਜਿਨਾ ਵੀ ਲਿਖੋ ਥੋੜਾ ਜਿਹਾ ਹੀ ਲਗਦਾ ਹੈ। well done👍👍👍👍 👌👌👌👌

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)