More Punjabi Kahaniya  Posts
ਭਾਈਆਂ ਬਾਝ ਨਾ ਮਹਿਫ਼ਲਾਂ ਸੋਂਹਦੀਆਂ ਨੇ


ਮੈਂ ਤੇ ਹਰਜਿੰਦਰ ਬਾਈ ਏ.ਐੱਸ.ਕਾਲਜ ਖੰਨੇ ਪੜ੍ਹਦੇ ਹੁੰਦੇ ਸੀ…ਬਾਈ ਹਰਜਿੰਦਰ ਮੇਰੇ ਤੋਂ ਦੋ ਕਲਾਸਾਂ ਅੱਗੇ ਸੀ …ਮੈਂ ਬੀ.ਏ. ਫਾਈਨਲ ਵਿੱਚ ਤੇ ਹਰਜਿੰਦਰ ਐਮ.ਏ.ਫਾਈਨਲ ਵਿੱਚ …ਥੋੜੇ ਦਿਨਾਂ ਵਿੱਚ ਹੀ ਕਾਲਜ ਵਿੱਚ ਸਾਡੀ ਗੂੜੀ ਯਾਰੀ ਪੈ ਗਈ ।ਵਿਹਲੇ ਪੀਰੀਅਡ ਇਕੱਠੇ ਹੋਣਾ ਤੇ ਰੱਜ ਕੇ ਹੱਸਣਾ ,ਗੱਲਾਂ ਕਰਨੀਆਂ ।
ਹਰਜਿੰਦਰ ਬਾਈ ਲੰਮੇ ਕੱਦ ਦਾ ਛੇ ਫੁੱਟ ਦੋ-ਤਿੰਨ ਵਾਲਾ ਗਹਿਰ ਗੰਭੀਰ ਸੁਭਾ ਦਾ ਸੀ …ਮੈਂ ਬੀ.ਏ. ਦੇ ਪੇਪਰ ਦਿੱਤੇ ਤੇ ਉਹਨੇ ਐਮ.ਏ. ਦੇ ,ਅਸੀਂ ਬੀਂਐੱਡ ਦੇ ਦਾਖਲਾ ਪੇਪਰ ਦੀ ਤਿਆਰੀ ਕਰਦੇ ਸੀ ਕਿ ਹਰਜਿੰਦਰ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ ਭਰਤੀ ਹੋ ਗਿਆ ।ਜਿੱਦਣ ਭਰਤੀ ਦਾ ਫ਼ਿਜੀਕਲ ਟੈਸਟ ਦੇ ਕੇ ਆਇਆ ,ਦੂਜੇ ਦਿਨ ਚੁੱਪ ਜਿਹਾ ,ਮੈਂ ਕਿਹਾ ਕੀ ਗੱਲ ਬਾਈ ਟੈਸਟ ਪਾਸ ਨਹੀ ਹੋਇਆ ,ਕਹਿੰਦਾ ਨਹੀ ਯਾਰ ਟੈਸਟ ਤਾਂ ਪਾਸ ਹੋ ਗਿਆ ,ਮੈੰ ਕਿਹਾ ਉਦਾਸ ਜਿਹਾ ਕਿਉਂ ਹੈ ਫ਼ੇਰ ਕਹਿੰਦਾ ਯਾਰ ਟੈਸਟ ਲੈਣ ਸਮੇਂ ਆਖਰ ਤੇ ਦੋ ਇਨਸਪੈਕਟਰ ਰੈਂਕ ਦੇ ਮੁਲਾਜਮ ਸਾਡਾ ਵੇਰਵਾ ਨੋਟ ਕਰ ਰਿਹਾ ਸੀ ,ਉੱਥੇ ਕੁਝ ਭੀੜ ਜਿਹੀ ਲੱਗ ਗਈ ,ਲਾਇਨ ਟੁੱਟ ਗਈ …ਏਨੇ ਨੂੰ ਇੱਕ ਐੱਸ .ਪੀ. ਰੈਂਕ ਦਾ ਅਫ਼ਸਰ ਆਇਆ ਉਹਨੇ ਯਾਰ ਦੋਨਾਂ ਇਨਸਪੈਕਟਰਾਂ ਨੂੰ ਬੀਹ ਬੀਹ ਗਾਹਲਾਂ ਕੱਢੀਆਂ ,ਵਿਚਾਰੇ ਚੁੱਪ ਕਰਕੇ ਸੁਣੀ ਗਏ ।ਮੇਰਾ ਤਾਂ ਯਾਰ ਚਾਅ ਹੀ ਮਰ ਗਿਆ ,ਭਰਤੀ ਹੋਣ ਦਾ ,ਵੀ ਐਨੀਆਂ ਗਾਹਲਾਂ । ਮੈਂ ਕਿਹਾ ਯਾਰ ਕੁਝ ਨਹੀ ਹੁੰਦਾ …ਬਹੁਤਾ ਨਹੀ ਸੋਚੀ ਦਾ ।
ਹਰਜਿੰਦਰ ਪੁਲਿਸ ਵਿੱਚ ਭਰਤੀ ਹੋ ਗਿਆ ..ਮੈਂ ਚੰਡੀਗੜ ਪੰਜਾਬ ਯੂਨੀਵਰਸਿਟੀ ਪੜ੍ਹਨ ਆ ਗਿਆ ….ਤਿੰਨ ਸਾਲ ਮੁਲਾਕਾਤ ਘੱਟ ਹੋਈ ..ਮੈਨੂੰ ਲੈਕਚਰਾਰ ਦੀ ਨੌਕਰੀ ਮਿਲ ਗਈ ..ਮੇਰੀ ਮੰਡੀ ਗੋਬਿੰਦਗੜ ਨੇੜੇ ਪੋਸਟਿੰਗ ਹੋ ਗਈ ..ਹਰਜਿੰਦਰ ਵੀਰ ਮੰਡੀ ਗੋਬਿੰਦਗੜ ਟਰੈਫ਼ਿਕ ਇੰਚਾਰਜ ਲੱਗ ਗਿਆ …ਰੋਜ਼ ਮੁਲਾਕਾਤ ਹੋਣ ਲੱਗੀ …ਬੱਸ ਸਟੈਂਡ ਕੋਲ ਜੀ.ਟੀ ਰੋਡ ਕੋਲ ਦਫ਼ਤਰ ਸੀ ਉਹਨਾਂ ਦਾ ਮੇਰੇ ਜੌਬ ਤੇ ਜਾਣ ਦਾ ਟਾਇਮ ਜਿਹਾ ਦੇਖ ਕੇ ਰੋਡ ਤੇ ਆ ਖੜਨਾ ..ਕਹਿਣਾ ਆ ਜਾਹ ਚਾਹ ਪੀ ਕੇ ਜਾਈ ਯਾਰ ਮੈਂ ਤੈਨੂੰ ਕਦੋਂ ਦਾ ਉਡੀਕ ਦਾ ,ਮੈਂ ਵਾਪਸੀ ਤੇ ਆ ਕੇ ਬੈਠਣ ਦਾ ਵਾਅਦਾ ਕਰਕੇ ਮਸਾਂ ਖਹਿੜਾ ਛੁਡੋਉਣਾ …ਵਾਪਸੀ ਤੇ ਆ ਕੇ ਰੱਜ ਕੇ ਗੱਲਾਂ ਮਾਰਨੀਆਂ ਤੇ ਦੋ ਤਿੰਨ ਵਾਰ ਚਾਹ ਪੀਣੀ …
ਗਰਮੀ ਦੇ ਦਿਨਾਂ ਵਿੱਚ ਸਾਡਾ ਟਾਇਮ ਜਿਆਦਾ ਗਰਮੀ ਕਰਕੇ 7.30 ਤੋਂ 12 ਵਜੇ ਦੀ ਹੋ ਗਿਆ ..ਮੈਂ ਸਵੇਰੇ ਉਹਨੂੰ ਮਿਲਕੇ ਜਾਣਾ ..12 ਕੁ ਵਜੇ ਵਾਪਸ ਆ ਜਾਣਾ …..ਉਹਨੇ ਬਹੁਤ ਖੁਸ਼ ਹੋਣਾ ਕਿ ਯਾਰ ਤੁਹਾਨੂੰ ਤਾਂ ਮੌਜਾਂ ..ਹੁਣੇ ਤਾਂ ਗਿਆ ਸੀ ਤੂੰ ..ਛੁੱਟੀ ਕਰਕੇ ਮੁੜ ਵੀ ਆਇਆ ..ਸਾਡਾ ਤਾਂ ਕੋਈ ਟਾਇਮ ਹੀ ਨਹੀ ਆਉਣ ਜਾਣ ਦਾ …ਮੇਰੇ ਨਾਲ ਨੌਕਰੀ ਵਟਾ ਲਾ ,ਮੈਂ ਹੱਸ ਕੇ ਕਹਿਣਾ ਯਾਰ ਥਾਣੇਦਾਰਾਂ ਸਲਾਮਾਂ ਵੀ ਤਾਂ ਤੁਹਾਨੂੰ ਹੀ ਵੱਜ ਦੀਆਂ ਨੇ …।
ਹਰਜਿੰਦਰ ਵੀਰ ਦੀ ਪੋਸਟਿੰਗ ਬਦਲਦੀ ਰਹਿੰਦੀ ਸੀ ..ਪਰ ਰਹਿੰਦਾ ਸੀ ਸਾਡੇ ਆਲੇ ਦੁਆਲੇ ਹੀ ..ਜੇ 15-20 ਦਿਨ ਨਾ ਮਿਲਿਆ ਜਾਣਾ ਤਾਂ ਉਹਦਾ ਫ਼ੋਨ ਆ ਜਾਣਾ ਮਿਲ ਕੇ ਜਾਹ ਗੱਲਾਂ ਕਰਨੀਆਂ ਨੇ ..ਜਾਂ ਉਹਨੇ ਆ ਕੇ ਮਿਲ ਜਾਣਾ ।
ਹਰਜਿੰਦਰ ਵੀਰ ਲਗਾਤਾਰ ਤਰੱਕੀ ਦੀਆਂ ਪੌੜੀਆਂ ਚੜਦਾ ਗਿਆ ਤੇ ਇਨਸਪੈਕਟਰ ਦੇ ਅਹੁੱਦੇ ਤੇ ਪਹੁੰਚ ਗਿਆ ।
ਹਰਜਿੰਦਰ ਨੇ ਗੱਲਾਂ ਕਰਨੀਆਂ ਗੁਰਬਾਣੀ ਦੀਆਂ ….ਜੁਪਜੀ ਸਾਹਿਬ ਦੀਆਂ ਸੁਖਮਨੀ ਸਾਹਿਬ ਦੀਆਂ …ਵਾਹਿਗੁਰੂ ਦੇ ਨਾਮ ਦੀਆਂ …..ਪੁਲਿਸ ਵਾਲਿਆਂ ਵਾਲੀ ਤਾਂ ਕਦੀ ਗੱਲ ਹੀ ਨਹੀ ਕਰਦਾ ਸੀ ਉਹ …
ਮੈਂ ਉਹਨੂੰ ਕਹਿਣਾ ਥਾਣੇਦਾਰਾਂ ਮੈਂ ਯਾਰ ਦੋ ਤਿੰਨ ਬਾਬਿਆਂ ਦੀ ਸੰਗਤ ਕਰਦਾਂ ਤੇਰੀ ਸੰਗਤ ਜਿਨਾਂ ਰਸ ਕਿਤੇ ਨਹੀ ਆਉਦਾ …ਨਾ ਹੀ ਕਦੇ ਕੋਈ ਤੇਰੇ ਵਾਗ ਕੋਈ ਏਨੀਆਂ ਗੁਰਬਾਣੀ ਦੀਆਂ ਗੱਲਾਂ ਕਰਦਾ ਵਿਚਾਰ ਕਰਦਾ ।
ਹਰਜਿੰਦਰ ਵੀਰ ਏਨਾ ਮਿਲਾਪੜਾ ਸੀ ਕਿ ਉਹਦੇ ਯਾਰ ਦੋਸਤਾਂ ..ਚਾਹੁਣ ਵਾਲਿਆਂ ਤੇ ਸੁਭਚਿੰਤਕਾਂ ਦਾ ਘੇਰਾ ਬਹੁਤ ਵੱਡਾ ਸੀ …..ਹਰਜਿੰਦਰ ਵੀਰ ਸਦਾ ਆਪਣੀ ਕਾਬਲੀਅਤ ਕਰਕੇ ਸਦਾ ਜਿੰਮੇਵਾਰ ਅਹੁੱਦਿਆਂ ਤੇ ਖਾਸ ਕਰਕੇ ਐੱਸ.ਐੱਚ.ਓ . ਹੀ ਰਿਹਾ ।
ਇੱਕ ਵਾਰ ਕਿਸੇ ਮਿੱਤਰ ਨੇ ਵੱਡੇ ਅਕਾਲੀ ਮੰਤਰੀ ਨੂੰ ਕਹਿ ਕੇ ਐੱਸ.ਐੱਸ.ਪੀ . ਨੂੰ ਕਹਿ ਫਤਹਿਗ੍ਹੜ ਸਾਹਿਬ ਵਿੱਖੇ ਐੱਸ.ਐੱਚ.ਓ. ਲਵਾ ਦਿੱਤਾ …ਐੱਸ.ਐੱਸ.ਪੀ. ਥੋੜਾ ਖਿੱਝ ਗਿਆ ।ਮੇਰੇ ਨਾਲ ਗੱਲ ਹੋਈ ਹਰਜਿੰਦਰ ਕਹਿੰਦਾ ਯਾਰ ਐੱਸ.ਐੱਸ.ਪੀ.ਮੈਨੂੰ ਬੁਲਾ ਕੇ ਕਹਿੰਦਾ ਕੋਈ ਨਾ ਤੈਨੂੰ ਟੰਗੂ ਕਰ ਗਲਤੀ ਮੈਂ ਕਿਹਾ ਹੁਣ ਫ਼ੇਰ …..ਹੱਸ ਕੇ ਕਹਿੰਦਾ ਕੋਈ ਨਾ ਆਪਣਾ ਬਾਬਾ ਨਾਨਕ ਡੀ ਜੀ ਪੀ ਆ …(ਸਦਾ ਇੱਦਾਂ ਹੀ ਕਹਿੰਦਾ ਹੁੰਦਾ ਸੀ )
ਕੁਝ ਦਿਨਾਂ ਬਆਦ ਮੈਂ ਮਿਲਣ ਗਿਆ ..ਹਰਜਿੰਦਰ ਪੂਰਾ...

ਖੁਸ਼ ਬੈਠਾ ਸੀ …ਮੈਂ ਕਿਹਾ ਕੀ ਕਹਿੰਦਾ ਤੇਰਾ ਐੱਸ.ਐੱਸ.ਪੀ. …ਹੱਸ ਕੇ ਕਹਿੰਦਾ ਆਪਣਾ ਨਾਂ ਬੇਹਤਰੀਨ ਪੁਲਿਸ ਅਫ਼ਸਰ ਵਜੋਂ ਮੈਡਲ ਲਈ ਸਰਕਾਰ ਨੂੰ ਭੇਜਿਆ …ਮੈਂ ਹੈਰਾਨ ਹੋ ਕੇ ਕਿਹਾ ਇਹ ਕਿਵੇਂ ਹੋ ਗਿਆ …. ਹਰਜਿੰਦਰ ਨੂੰ ਸਦਾ ਹੀ ਇੱਕ ਆਦਤ ਸੀ ਕਿ ਜੇ ਉਹਦੀ ਪੋਸਟਿੰਗ ਫਤਹਿਗੜ ਸਾਹਿਬ ਦੇ ਆਲੇ ਦੁਆਲੇ ਹੋਣੀ ਤਾਂ ਉਹਨੇ ਸਵੇਰੇ ਵੱਡੇ ਗੁਰਦੁਆਰਾ ਸਾਹਿਬ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਸਥਾਨ ਤੇ ਭੋਰਾ ਸਾਹਿਬ ਮੱਥਾ ਟੇਕ ਆਉਣਾ ….ਕਹਿੰਦਾ ਮੈਂ ਭੋਰਾ ਸਾਹਿਬ ਬਾਬਿਆਂ ਦੇ ਮੱਥਾ ਟੇਕਣ ਗਏ ਨੇ ਅਰਦਾਸ ਕੀਤੀ ਕਿ ਬਾਬਾ ਜੀ ਤੁਸੀਂ ਲਾਜ ਰੱਖਣੀ ਹੈ ਹੁਣ …
ਦੂਜੇ ਦਿਨ ਸਵੇਰੇ ਤਿੰਨ ਕੁ ਵਜੇ ਮੈਂ ਨਿਤਨੇਮ ਕੀਤਾ ਤੇ ਵਰਦੀ ਪਾ ਕੇ ਦਫ਼ਤਰ ਆ ਬੈਠਾ ਉਦੋਂ ਸਵੇਰੇ ਐੱਸ.ਐੱਸ.ਪੀ ਸਾਹਿਬ ਥਾਣਾ ਚੈੱਕ ਕਰਨ ਆ ਗਏ …..ਮੈਨੂੰ ਦਫ਼ਤਰ ਵਰਦੀ ਪਾਈ ਤਿਆਰ ਬਰ ਤਿਆਰ ਬੈਠੇ ਨੂੰ ਦੇਖ ਹੈਰਾਨ ਹੋ ਗਏ…….. ਕਹਿੰਦੇ ਸੁੱਤਾ ਨਹੀ ਅੱਜ …ਮੈਂ ਕਿਹਾ ਜੀ ਸੌਂ ਕੇ ਦੁਬਾਰਾ ਹਾਜ਼ਰ ਹੋ ਗਏ ਕੰਮ ਤੇ ….ਬੋਲੇ ਨਹੀ ਕੁਝ ਚਲੇ ਗਏ । ਦੂਜੇ ਦਿਨ ਮੇਰੇ ਥਾਣੇ ਅਧੀਨ ਇੱਕ ਅੰਨਾਂ ਕਤਲ ਹੋ ਗਿਆ … ਮੈਂ ਸੋਚਿਆ ਹੁਣ ਸਾਹਿਬ ਕਰੂ ਕੁਝ ਮੇਰੇ ਨਾਲ …ਪਰ ਮੈਂ ਚਾਰ ਦਿਨ ਬਆਦ ਸਾਰੇ ਕਾਤਲ ਫੜ ਲਏ …ਸਾਡਾ ਸਾਹਿਬ ਬੜਾ ਖੁਸ਼ ਮੇਰੇ ਤੇ …ਸਾਰੇ ਜਿਲੇ ਦੇ ਅਫ਼ਸਰਾਂ ਸਾਹਮਣੇ ਮੇਰੀ ਸਿਫ਼ਤ ਕੀਤੀ …ਆਪਣੀ ਤਾਂ ਨਿੱਕੇ ਵੀਰ ਬਾਬਿਆਂ ਨੇ ਰੱਖ ਲਈ ਬੱਸ ।
ਇੱਕ ਵਾਰ ਪਾਇਲ ਥਾਣੇ ਵਿੱਚ ਐੱਸ.ਐੱਚ.ਓ. ਲੱਗਿਆ ਹੋਇਆ ਸੀ …..ਮੈਂ ਮਿਲਣ ਗਿਆ ਤੇ ਇੱਕ ਨਵਾਂ ਮੁੰਡਾ ਸਰਪੰਚ ਇਲਾਕੇ ਦੇ ਐਮ ਐਲ ਏ ਤੋਂ ਫ਼ੋਨ ਕਰਾ ਕੇ ਕਿਸੇ ਕੰਮ ਆਇਆ …..ਹਰਜਿੰਦਰ ਸਰਪੰਚ ਨੂੰ ਕਹਿੰਦਾ ਸਰਪੰਚ ਗੁਰਬਾਣੀ ਪੜ੍ਹਦਾ ਹੁੰਨਾਂ ਕਦੀ ….ਸਰਪੰਚ ਡੌਰ ਭੌਰ ਵੀ ….ਥਾਣੇਦਾਰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ …ਸਰਪੰਚ ਨੂੰ ਕਹਿੰਦਾ ਤੂੰ ਰੋਜ਼ ਜੁਪਜੀ ਸਾਹਿਬ ਦਾ ਇੱਕ ਪਾਠ ਕਰਿਆ ਕਰ ..ਮੇਰੇ ਤੋਂ ਜਿਹੜਾ ਮਰਜ਼ੀ ਕੰਮ ਕਰਾ ਕੇ ਲੈ ਜਾਇਆ ਕਰ ।।
ਇੱਕ ਵਾਰ ਫਤਿਹਗੜ ਸਾਹਿਬ ਨਾਕੇ ਲਾਈ ਖੜਾ ਮੈਂ ਵੀ ਲੰਘਿਆ ਜਾਂਦਾ ਰੁੱਕ ਗਿਆ ਉੱਥੇ ਦੋ ਦੁਮਾਲੇ ਸਜਾਈ ਬੈਠੇ ਨਵੇਂ ਜੱਥੇਦਾਰ ਜਿਹੇ ਮੁੰਡੇ ਬੈਠੇ …ਮੈਂ ਹੈਰਾਨ ਇਹ ਤਾਂ ਕਿਸੇ ਬਾਣੇ ਵਾਲੇ ਨੂੰ ਕਦੀ ਘੇਰ ਦਾ ਨਹੀ ….ਮੈਂ ਕਿਹਾ ਇਹ ਕਿੱਦਾਂ ….ਕਹਿੰਦਾ ਯਾਰ ਅਸੀਂ ਰੋਕਿਆ ਇਹਨਾਂ ਦੇ ਕੰਨਾਂ ਵਿੱਚ ਈਅਰ ਫ਼ੋਨ ਲੱਗੇ ਸੀ ਇਸੇ ਲਈ ਮੈਂ ਰੋਕ ਲਏ ….ਮੈਂ ਘੇਰਨ ਸਾਰ ਕਿਹਾ ਕੀ ਸੁਣਦੇ ਜੀ ਰਹੇ ਹੋ …ਸੁਣਿਆ ਤਾਂ ….ਚਮਕੀਲਾ ਸੁਣਦੇ ਜਾ ਰਹੇ ਸੀ …ਯਾਰ ਮੈਨੂੰ ਬੜਾ ਗੁੱਸਾ ਚੜਿਆ ਕਿ ਤੁਸੀਂ ਜੋ ਬਾਣਾ ਪਾਇਆ ਇਹਦੀ ਤਾਂ ਲਿਹਾਜ ਕਰ ਲੋ ।।।
ਸਾਡੀ ਆਖਰੀ ਮੁਲਾਕਾਤ ਸੀ …ਬਾਈ ਮੂਲੇਪੁਰ ਥਾਣੇ(ਫਗਸ) ਐੱਸ.ਐੱਚ.ਓ ਲੱਗਿਆ ਸੀ …ਕਿਤੇ ਨੇੜੇ ਗਿਆ ਸੀ ਕਿਸੇ ਪਿੰਡ ਵਿੱਚ … ਕਹਿੰਦਾ ਬੈਠ ਮੇਰੇ ਦਫ਼ਤਰ …ਇੱਕ ਹੌਲਦਾਰ ਮੈਨੂੰ ਉਡੀਕ ਰਿਹਾ ਸੀ ਪਹਿਲਾਂ ਹੀ ਫ਼ੋਨ ਕਰ ਦਿੱਤਾ ਸੀ ਉਹਨੇਂ ….ਹੌਲਦਾਰ ਮੇਰੇ ਨਾਲ ਗੱਲੀ ਪੈ ਗਿਆ …..ਕਹਿੰਦਾ ਸੀ ਤੁਹਾਡਾ ਮਿੱਤਰ ਸਾਡਾ ਸਾਹਿਬ ਸਵੇਰੇ ਚਾਰ ਵਜੇ ਸਾਰੇ ਥਾਣੇ ਨੂੰ ਉਠਾ ਲੈਂਦਾ ਕਿ ਉਠੋ ਉਏ ਸਾਰੇ ਇੱਕ ਇੱਕ ਜੁਪਜੀ ਸਾਹਿਬ ਦਾ ਪਾਠ ਕਰੋ …. ਸਾਰਾ ਦਿਨ ਲੋਕਾਂ ਨੂੰ ਲੁੱਟੀ ਜਾਨੇ ਹੋ …ਕਿਥੇ ਦੇਣ ਦਿਉਗੇ ਜਾ ਕੇ ਵਾਹਿਗੁਰੂ ਨੂੰ ।।
ਥੋੜੀ ਦੇਰ ਨੂੰ ਆ ਗਿਆ ….ਆਪਣੇ ਗੰਨਮੈਨ ਨੂੰ ਕਹਿੰਦਾ ਜਾਹ ਮੇਰਾ ਬੈਗ ਚੈੱਕ ਕੇ ਲਿਆ ਗੱਡੀ ਚੋਂ ….ਬੈਗ ਵਿੱਚ ਕਿੰਨੀਆਂ ਹੀ ਪੈੱਨ ਡਰਾਇਵਾਂ ਸੀ …ਕਹਿੰਦਾ ਜੁਪਜੀ ਸਾਹਿਬ ਦੀ ਵਿਆਖਿਆ ਹੈ ਮਸਕੀਨ ਜੀ ਵਾਲੀ …ਤੂੰ ਵੀ ਸੁਣੀ ਤੇ ਹੋਰ ਨੂੰ ਵੀ ਸੁਣਾਈ ….ਮੈ ਕਿਹਾ ਬਾਈ ਤੂੰ ਬਹੁਤ ਰੱਬ ਦਾ ਨਾਂ ਲੈਨਾ …ਉਹਨੇ ਹਮੇਸ਼ਾ ਵਾਂਗ ਹੱਸ ਕੇ ਕਿਹਾ ਨਹੀ ਅਸੀਂ ਤਾਂ ਡਾਕੂ ਹਾਂ ਯਾਰ …ਪਾਪ ਘਟਾਉਣ ਦੀ ਕੋਸ਼ਿਸ ਵਿੱਚ ਲੱਗੇ ਹਾਂ ….ਸਾਡੀ ਨੌਕਰੀ ਵਿੱਚ ਜਾਂ ਤਾਂ ਜੋ ਰੱਜ ਕੇ ਸ਼ਰਾਬ ਪੀਂਦਾ ਉਹਨੂੰ ਰਾਤ ਨੂੰ ਨੀਂਦ ਆਉਦੀ ਹੈ ਜਾਂ ਫੇਰ ਜੋ ਰੱਬ ਦਾ ਨਾਂ ਲਵੇ ।।।
ਹਰਜਿੰਦਰ ਵੀਰੇ ਦੀਆਂ ਸੈਕੜੇ ਦਿਲਚਿਸਪ ਯਾਦਾਂ ਨੇ …
ਇੱਕ ਸੜਕ ਹਾਦਸੇ ਵਿੱਚ ਅੱਜ ਦੇ ਦਿਨ ਸਦਾ ਲਈ ਵਿਛੜ ਗਿਆ …..
ਹਰ ਰੋਜ਼ ਯਾਦ ਆਉਦਾ …ਇਹੋ ਜਿਹੇ ਯਾਰ ਦੀ ਘਾਟ ਕਦੀ ਪੂਰੀ ਨਹੀ ਹੋਣੀ ।
ਹਰਵਿੰਦਰ ਸਿੰਘ ਭੱਟੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)