ਧੀਆਂ……………………………
ਮੈਂ ਅੱਜ ਇੱਕ ਗੀਤ ਸੁਣ ਰਹੀ ਸੀ ,ਜਿਸਦਾ ਟਾਇਟਲ ਧੀਆਂ ਸੀ।ਇਹਦੇ ਚ ਕੋਈ ਬੁਰਾਈ ਨਹੀਂ ਸੀ।ਬਸ ਧੀ ਨੂੰ ਨਸੀਹਤ ਸੀ ਕਿ ਬਾਬਲ ਦੀ ਪੱਗ ਨਾ ਰੋਲੀਂ।ਮੈਂ ਕੋਈ ਇੱਥੇ ਇਹ ਨਹੀਂ ਕਹਿਣਾ ਚਾਹੁੰਦੀ ਕਿ ਇਹ ਗਲਤ ਆ ਜਾਂ ਸਹੀ ।ਬਸ ਮੈਨੂੰ ਥੋੜਾ ਅਫ਼ਸੋਸ ਹੁੰਦਾ ਜਦੋਂ ਵੀ ਅਜਿਹਾ ਕੁਝ ਸੁਣਦੀ।ਮੈ ਬੜਾ ਸੋਚਦੀ ਕਿ ਇਹ ਸਭ ਧੀ ਨੂੰ ਹੀ ਕਿਉਂ ।ਮੈ ਕਦੇ ਕਿਸੇ ਦੇ ਮੂਹੋਂ ਲੜਕੇ ਲਈ ਇਹ ਸਬਦ ਨਹੀਂ ਸੁਣੇ ਕਿ ਬਾਬਲ ਦੀ ਪੱਗ ਨਾਂ ਰੋਲ ਦੇਈਂ ਰਾਂਝਾ ਬਣਕੇ ।ਹਮੇਸ਼ਾਂ ਧੀ ਨੂੰ ਹੀਰ ਬਣਨ ਤੋਂ ਰੋਕਿਆ ਜਾਂਦਾ ।ਜੇ ਹੀਰ ਬਣ ਗਈ ਬਸ ਇੱਜਤ ਰੁਲ ਗਈ।ਮੈ ਇਹ ਵੀ ਨਹੀਂ ਕਹਿੰਦੀ ਕਿ ਹੀਰਾਂ ਬਣਨ ਤੋਂ ਰੋਕੋ ਨਾਂ।ਬਸ ਇਹ ਆ ਕਿ ਇੱਜਤ ਰੋਲਣ ਲਈ ਧੀ ਨੂੰ ਹੀ ਕਿਉਂ ਜਿੰਮੇਵਾਰ ਠਹਿਰਾਇਆ ਜਾਂਦਾ?ਜਦਕਿ ਹੀਰ ਬਣੀ ਕਿਸਦੀ ਇਹਦੇ ਵੱਲ ਕੋਈ ਧਿਆਨ ਨਹੀਂ।ਰਾਂਝੇ...
ਲਈ ਕੋਈ ਨਸੀਹਤ ਨਹੀਂ ।ਧੀਆਂ ਨੂੰ ਡਰ ਕਿੰਨਾ ਤੋਂ ਆ ਜਾਂ ਇੱਜਤ ਕਿਉਂ ਰੁਲਦੀ ਜੇ ਉਹਨਾਂ ਨੂੰ ਵੀ ਚੰਗੀ ਸਿੱਖਿਆ ਦੇ ਦੇਈਏ ਤਾਂ ਇਹ ਨੌਬਤ ਹੀ ਨਾਂ ਆਏ।
‘ਤੂੰ ਕਦੇ ਜਿੰਦਗੀ ਚ ਮੇਰਾ ਅਫਸੋਸ ਬਣੀ ਨਾਂ ਕਿ ਤੈਨੂੰ ਜੰਮਣੇ ਤੋਂ ਪਹਿਲਾ ਕਿਉਂ ਨਾ ਮਾਰਿਆ’
ਇਹ ਲਾਇਨ ਨੇ ਸੱਚੀ ਬੜਾ ਦੁਖੀ ਕੀਤਾ।
ਹਰ ਮਾਂ ਬਾਪ ਦੀ ਤਮੰਨਾ ਹੁੰਦੀ ਕਿ ਉਸਦੇ ਬੱਚੇ ਚੰਗਾ ਕਰਨ ਨਾਮ ਕਮਾਉਣ ਹੋਣੀ ਵੀ ਚਾਹੀਦੀ ।ਪਰ ਇਕੱਲਾ ਧੀ ਨੂੰ ਪੱਗ ਰੋਲਣ ਦਾ ਜਿੰਮੇਵਾਰ ਠਹਿਰਾਉਣਾਂ ਵੀ ਕਿਤੇ ਸਹੀ ਨਹੀਂ ਆ।
ਬਾਕੀ ਮਾਫੀ ਚਾਹੁੰਦੀ ਆਂ ਜੇ ਕੁਝ ਗਲਤ ਲਿਖਿਆ ਗਿਆ ਹੋਵੇ।
ਰਮਨਦੀਪ ਕੌਰ ਚਹਿਲ
Access our app on your mobile device for a better experience!