More Punjabi Kahaniya  Posts
ਛੱਡੇ ਹੋਏ ਗ੍ਰਹਿ ( ਘਰ) ਭਾਗ ਪੰਜਵਾਂ ਤੇ ਅਖੀਰਲਾ


ਪਹਿਲੇ ਤਿੰਨ ਭਾਗ ਪੜਨ ਲਈ ਆਪ ਜੀ ਦਾ ਬਹੁਤ ਧੰਨਵਾਦ ।
ਰੂਪ ਨੇ ਤਾਂ ਏਨੀ ਗੱਲ ਕਰ ਕੇ ਫ਼ੋਨ ਕੱਟ ਦਿੱਤਾ ਤੇ switch off ਕਰ ਦਿੱਤਾ ਪਰ ਮੈਨੂੰ ਪਤਾ ਲੱਗ ਗਿਆ ਕ ਓਹ ਕੋਰਸ ਤੇ ਨੀ ਕਿੱਤੇ ਹੋਰ ਚਲ ਗਿਆ । ਕਿਉਂਕਿ ਉਹ ਆਪਣੇ ਨਾਲ ਕੋਈ document ਨੀ ਲੈ ਕ ਗਿਆ ਬੱਸ ਅਧਾਰ ਕਾਰਡ ਤੇ ਦੱਸਵੀ ਕਲਾਸ ਦੀ DMC ਦੀ ਫੋਟੋ ਆਪਣੇ ਫ਼ੋਨ ਵਿੱਚ ਲੈ ਕੇ ਗਿਆ ਹੈ । ਘਰੋਂ ਜਾਣ ਤੋਂ ਪਹਿਲਾ ਰੂਪ ਮੇਰੇ ਫ਼ੋਨ ਦੀ sim ਵੀ ਤੋੜ ਗਿਆ ਸੀ ਪਰ ਮੈਂ ਆਪਣੇ ਸੁਹਰੇ ਦੇ ਫ਼ੋਨ ਤੋਂ ਫ਼ੋਨ ਕਰ ਕੇ ਦੇਖਦੀ ਪਰ ਉਹਦਾ ਫ਼ੋਨ ਬੰਦ ਹੀ ਆਉਦਾ। ਕੀਰਤ ਵੀ ਆਪਣੇ ਪਾਪਾ ਬਿਨਾ ਰਹਿੰਦੀ ਸੀ ਬਹੁਤ ਔਖਾ ਸੀ ਇਹਨੰੂ ਸੰਭਾਲ਼ ਪਾਉਣਾ । ਮੇਰੇ ਸਹੁਰੇ ਵਾਲੇ ਵੀ ਇੱਦਾਂ showਕਰ ਰਹੇ ਸੀ ਜਿਵੇਂ ਉਹ ਮੇਰੇ ਨਾਲ ਹੋਣ ਤੇ ਉਹਨਾਂ ਨੰੂ ਕੁਝ ਪਤਾ ਨਾਂ ਹੋਵੇ। ਮੈਂ ਰੋਜ਼ ਰੋਂਦੀ ਰਹਿੰਦੀ ਸਾਰੀ ਰਾਤ ਵੀ ਰੋਂਦੀ ਦੀ ਨਿਕਲ ਜਾਂਦੀ ਤੇ ਸਵੇਰੇ 3 ਵਜੇ ਤੋਂ ਹੀ ਉਠ ਕੇ ਕੇਸ਼ੀ ਇਸ਼ਨਾਨ ਕਰ ਕੇ ਪਾਠ ਕਰਨ ਲੱਗ ਜਾਂਦੀ ਅਉਖੀ ਤਾਂ ਬਹੁਤ ਸੀ ਪਰ ਇੱਦਾਂ ਹੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਤੇ ਕਦੀ ਫਿਰ ਰੂਪ ਨੂੰ ਫ਼ੋਨ ਕਰਨ ਲੱਗ ਜਾਂਦੀ । ਮੈਂ ਬਹੁਤ ਵਾਰ ਉਸ ਕੁੜੀ ਨੰੂ ਵੀ ਫ਼ੋਨ ਕੀਤਾ ਪਰ ਓਸ ਦਾ ਵੀ ਫ਼ੋਨ ਬੰਦ ਸੀ । ਮੈਂ ਬਹੁਤ ਕਹਿੰਦੀ ਸੀ ਕਿ ਦੋਵਾ ਦੇ ਫ਼ੋਨ ਬੰਦ ਆ ਰਹੇ ਨੇ ਆਪਾ ਪਤਾ ਤੇ ਕਰੀਏ ਕਿ ਕਿੱਥੇ ਆ ਰੂਪ ਪਰ ਸਾਰੇ ਕਹਿੰਦੇ ਕੋਈ ਨੀ ਆ ਜੂ ਕਿੱਥੇ ਚੱਲ ਜੂ ਗਾ । ਮੈਂ ਆਪਣੇ ਘਰ ਵੀ ਦਿਸਿਆਂ ਕਿ ਰੂਪ ਦਾ ਕੁਝ ਪਤਾ ਨੀ ਲਗਦਾ ਕਿੰਨੇ ਦਿਨ ਹੋ ਗਏ । ਮੈਂ ਹਰ ਜਗਾ ਫ਼ੋਨ ਕੀਤਾ ਜਿੱਥੇ ਜਿੱਥੇ adventure course ਕਰਾਉਂਦੇ ਸੀ ਪਰ ਹਰ ਜਗਾ ਤੋਂ ਇਹੀ ਜਵਾਬ ਮਿਲਦਾ ਇਥੇ ਕੋਈ ਨੀ ਆਇਆ ਇਸ ਨਾਮ ਤੋਂ ਪਰ ਉਸ ਦੇ ਘਰ ਦੇ ਮੈਨੰੂ ਗੱਲਾਂ ਚ ਲੈ ਆਉਦੇ ਤੇ ਮੇਰੀ ਇੱਕ ਨਾਂ ਸੁਣਦੇ । ਫਿਰ ਜਦੋਂ 10 ਦਿਨ ਦਿਨ ਬੀਤ ਗਏ ਤਾਂ ਮੈਂ ਵੀ ਪੂਰਾ ਹੋਸਲਾ ਕਰ ਕ ਖਲੋ ਗਈ ਕਿ ਜੇ ਅੱਜ ਕੋਈ ਮੇਰੇ ਨਾਲ police missing complaint ਕਰਾਉਣ ਨਾਂ ਗਿਆ ਤਾਂ ਮੈਂ ਆਪਣੇ ਪੇਕੇ ਪਰਿਵਾਰ ਨੂੰ ਬੁਲਾ ਕੇ ਪੁਲਿਸ ਕੋਲ ਚਲੀ ਜਾਣਾ ਹੈ ਉਹ ਤਾਂ ਮੇਰੇ ਨਾਲ ਤੁਰਦੇ ਨੀ ਸੀ ਕਿਉਂਕਿ ਓਹਨਾ ਸਭ ਨੂੰ ਪਤਾ ਸੀ ਕਿ ਓਹਨਾ ਕੀ ਕੀਤਾ ਪਰ ਮੇਰੇ ਕੋਲੋਂ ਲੁਕਾ ਰੱਖ ਰਹੇ ਸੀ । ਜਦੋਂ ਮੈਂ ਓਹਨਾ ਨੂੰ ਇੰਨਾਂ ਕਿਹਾ ਤਾਂ ਪਤਾ ਨੀ ਓਹਨਾ ਇਕੱਠੇ ਹੋ ਕ ਕੀ ਸਲਾਹ ਕੀਤੀ ਕਿ ਜੇ ਇਹਦੇ ਪੇਕੇ ਆਏ ਤਾਂ ਗੱਲ ਕਿੱਧਰ ਜਾਉ ਿਫਰ ਉਹ ਮੇਰੇ ਨਾਲ ਤੁਰੇ ਤੇ ਅਸੀਂ missing complaint ਕਰਵਾ ਆਏ ਪਰ ਮੇਰਾ ਦਿਉਰ ਵੀ ਇਸ ਗੱਲ ਤੋਂ ਬਹੁਤ ਲੱੜਿਆ । ਅਗਲੇ ਹੀ ਦਿਨ ਸਵੇਰੇ 2 ਪੁਲਿਸ ਵਾਲੇ ਸਾਡੇ ਘਰ ਆਏ ਤੇ ਓਹਨਾ ਦੱਸਿਆ ਕਿ ਉਹ ਕੁੜੀ ਕੱਡ ਕੇ ਲੈ ਗਿਆ ਹੈ ਫਿਰ ਉਹਨੰੂ ਜਦੋਂ ਪਤਾ ਲੱਗਾ ਕਿ ਰੂਪ ਪਹਿਲਾ ਤੋਂ ਵਿਆਇਆ ਹੈ ਤੇ ਇਕ ਕੁੜੀ ਵੀ ਹੈ 4 ਸਾਲ ਦੀ ਤਾਂ ਉਹ ਕਹਿੰਦਾ ਕਿ ਇੰਨਾਂ ਗਲਤ ਬੰਦਾ ਜਿੰਨੇ ਇੰਨਾਂ ਦਾ ਵੀ ਨੀ ਸੋਚਿਆ । ਉਹਨੇ ਮੇਰੀ ਗੱਲ ਕੁੜੀ ਦੇ ਪਿਉ ਨਾਲ ਕਰਵਾਈ ਤੇ ਮੈਂ ਰੂਪ ਦੇ ਜਾਣ ਮਗਰੋਂ ਨਵੀਂ sim ਲਈ ਸੀ ਤੇ ਮੈਂ ਆਪਣਾ ਨੰ ਉਹਨੂੰ ਦਿੱਤਾ ਓਸ ਦੇ ਜਾਣ ਮਗਰੋਂ ਵੀ ਸਾਰੇ ਪਰਿਵਾਰ ਨੇ ਮੇਰੇ ਨਾਲ ਬਹੁਤ ਲੜਾਈ ਕੀਤੀ ਕ ਨੰ ਕਿਉਂ ਦਿੱਤਾ ਪਰ ਮੈਂ ਓਹਨਾ ਦੀ ਪ੍ਰਵਾਹ ਨਾਂ ਕੀਤੀ ਕਿਉਕਿ ਮੈਂ ਰੂਪ ਦਾ ਪਤਾ ਕਰਨਾ ਸੀ । ਉਹ 4 Feb 2020 ਨੰੂ ਘਰੋਂ ਗਿਆ ਤੇ 28 Jan ਨੰੂ ਮੈਂ ਵੀ ਆਪਣੇ ਪੇਕੇ ਵਾਲ਼ਿਆਂ ਨੂੰ ਬਹਾਨੇ ਨਾਲ ਬੁਲਾ ਲਿਆ ਓਹ ਪਹਿਲਾ ਵੀ ਸਾਡੇ ਘਰੇ ਆਉਦੇ ਪਰ ਮੇਰੇ ਸੁਹਰੇ ਵਾਲੇ ਇਹ ਕਹਿ ਕਿ ਤੋਰ ਦਿੰਦੇ ਕਿ ਆ ਜੂ 6ਮਹੀਨਿਆ ਨੂੰ । ਪਰ ਮੈਂ ਵੀ ਉੱਥੋਂ ਬਹੁਤ ਮੁਸਕਿਲ ਨਾਲ ਬਹਾਨੇ ਬਣਾ ਕਿ ਨਿਕਲ ਦਾ ਫੈਸਲਾ ਕਰ ਲਿਆ ਕਿਉਂਕਿ ਮੈਨੂੰ ਵੀ ਉਸ ਕੁੜੀ ਦੀ ਭੈਣ ਨੇ ਫ਼ੋਨ ਕੀਤਾ ਸੀ ਕਿ...

ਸਾਡੇ ਘਰੇ ਕੋਰਟ ਤੋਂ ਸੰਮਣ ਆਏ ਨੇ ਕਿ ਓਹਨਾ court ਚ ਆਪਣੇ ਪਿਉ ਖ਼ਿਲਾਫ਼ ਵਿਆਹ ਕਰਾ ਕੇ ਪਟੀਸ਼ਨ ਪਾ ਦਿੱਤੀ । ਮੈਂ ਬਹੁਤ ਧਿਆਨ ਵੀ ਰੱਖਿਆ ਸੀ ਸਭ ਦਾ ਤਾਂ ਪਤਾ ਲਗਾ ਕਿ ਇਹਨਾ ਨੂੰ ਪਤਾ ਸਭ ਤੇ ਫ਼ੋਨ ਵੀ ਕਰਦੇ ਨੇ ਰੂਪ ਨੰੂ ਬੱਸ ਮੇਰੇ ਤੋ ਲੁਕਾ ਰਹੇ ਸੀ । ਸਬ ਦੇ ਅਸਲੀ ਚਿਹਰੇ ਸਾਹਮਣੇ ਆ ਰਹੇ ਸੀ ਫਿਰ ਮੈਂ ਵੀ ਸੋਚ ਲਿਆ ਕਿ ਮੈਂ ਆਪਣੇ ਤੇ ਆਪਣੀ ਕੀਰਤ ਦੇ ਇਨਸਾਫ਼ ਲਈ ਇਕੱਲੀ ਤੁਰ ਪੈਣਾ ਹੈ । ਚਲੋ ਬਹੁਤ ਬਹਾਨੇ ਲਗਾ ਕਿ ਮੈਂ ਤੇ ਕੀਰਤ ਆਪਣੇ ਫੁੱਫੜ ਜੀ ਨੂੰ ਬਲਾਂ ਕੇ ਨਾਲ ਚੱਲ ਆਇਆ ਕਿ ਮੈਂ 2 ਦਿਨ ਹੀ ਜਾਣਾ ਹੈ । ਫਿਰ ਮੈਂ ਉੱਥੋਂ ਆ ਕੇ SSP ਸਾਹਿਬ ਕੋਲ ਗਈ ਤੇ ਉਧਰੋ ਮੇਰੇ ਸਾਰੇ ਵੀਰ ਤੇ ਮੇਰੇ ਪਾਪਾ ਜੀ ਵੀ ਆ ਗਏ । ਮੈਂ ਓਥੇ ਓਹਨਾ ਦੋਵਾ ਖ਼ਿਲਾਫ਼ report ਕਰਵਾ ਦਿੱਤੀ ਪਰ ਇਥੇ ਕਦੋਂ ਕਿਸੇ ਨੂੰ ਇਨਸਾਫ਼ ਮਿਲਦਾ । ਓਹਨਾ ਰਿਪੋਰਟ ਲਿਖ ਲਈ ਪਰ ਫਿਰ ਕਿ ਸੀ ਇਹੀ ਦਫ਼ਤਰਾਂ ਦੇ ਚੱਕਰ ਕਦੇ ਆਪਣੀ 4 ਸਾਲ ਦੀ ਬੇਟੀ ਨੂੰ ਲੈ ਕੇ SSP office ਕਦੇ DSP office । ਿਫਰ 6 Feb 2020 ਨੰੂ ਕੋਰਟ ਤੋਂ ਓਹਨਾ ਨੂੰ ਪਰੋਟੇਕਸਨ ਮਿਲਣੀ ਸੀ ਮੇਰਾ ਪੂਰਾ ਪਰਿਵਾਰ ਤੇ ਉਹ ਕੁੜੀ ਜੋ ਨਾਲ ਗਈ ਸੀ ਉਸ ਦਾ ਪੂਰਾ ਪਰਿਵਾਰ ਅਸੀਂ ਕੋਰਟ ਚਲ ਗਏ ਮੈਂ ਓਸ ਦੀ ਤਰੀਕ ਤੇ ਦਿਸਿਆ ਕਿ ਮੈਂ ਉਸਦੀ ਪਤਨੀ ਆ ਤੇ ਇਹ ਸਾਡੀ ਬੇਟੀ । ਮਾਣਯੋਗ ਜੱਜ ਸਾਹਿਬ ਨੇ ਮੇਰੀ ਫ਼ਾਈਲ ਵੀ ਵਿੱਚ ਲਗਾ ਲਈ ਓਥੇ ਅਸੀਂ ਸਾਰਾ ਦਿਨ ਉਡੀਕ ਦੇ ਰਹੇ ਪਰ ਉਹ ਉੱਥੇ ਵੀ ਨਾਂ ਆਏ ਪਰ ਉੱਥੋਂ ਸਾਨੂੰ ਇਹ ਪਤਾ ਲਗਾ ਕਿ ਉਹਨੇ ਕੋਰਟ ਚ ਵੀ ਇਹੋ ਕਿਹਾ ਕਿ ਮੈਂ singleਆ ਤੇ ਇਹ ਮੇਰਾ ਪਹਿਲਾ ਵਿਆਹ ਹੈ ਜਦਕਿ ਕੁੜੀ ਤੇ ਰੂਪ ਨੰੂ ਚੰਗੀ ਤਰਾਂ ਸੱਚ ਪਤਾ ਸੀ । ਫਿਰ ਕੀ ਸੀ ਬੱਸ ਦੱਫਤਰਾ ਦੇ ਚੱਕਰ ਕੱਟਦੀ ਰਹੀ ਪਰ ਕੋਈ ਹੱਲ ਨਾਂ ਨਿਕਲਿਆ ਮੈਂ high court ਵੀ ਗਈ ਿਜਥੋ ਉਸ ਨੂੰ 3 week ਵਿੱਚ ਫੜਣ ਦੇ ਹੁਕਮ ਹੋਏ ਇਨੀ ਮਿਹਨਤ ਵੀ ਕੀਤੀ ਪਰ ਜਦੋਂ ਕਿਸਮਤ ਬਹੁਤ ਮਾੜੀ ਹੋਵੇ ਫਿਰ ਕੀ ਹੋਣਾ ਸੀ ਅਗਲੇ ਹੀ ਦਿਨ lockdown ਹੋ ਗਿਆ । ਫਿਰ ਪੁਲਿਸ ਨੇ ਕੁਝ ਨਾਂ ਕੀਤਾ 2 ਮਹੀਨੇ ਬਾਅਦ ਰੂਪ ਨੇ ਮੈਨੂੰ ਬਾਹਰ ਦੇ ਨੰ ਤੋਂ ਫ਼ੋਨ ਕੀਤਾ ਤੇ ਧਮਕੀਆਂ ਦੇਣ ਲੱਗਾ ਕਿ ਕੀ ਕਰਲੇ ਗੀ ਤੰੂ ਸਾਨੰੂ ਜਦੋਂ ਇਨੇ ਟਇਮ ਕੁਝ ਨੀ ਹੋਇਆ ਬਹੁਤ ਲੜਾਈ ਕੀਤੀ ਮੈਂ ਫ਼ੋਨ ਕੱਟ ਦਿੱਤਾ ਫਿਰ 4 ਦਿਨ ਬਾਦ ਫ਼ੋਨ ਕੀਤਾ ਤੇ ਕਹਿੰਦਾ ਕੇਸ ਵਾਪਸ ਲੈ ਤੇ ਘਰ ਆ ਜਾ ਮੈਂ ਇਹਨੰੂ ਵਾਪਸ ਭੇਜ ਦੇਣਾ । ਪਰ ਮੈਂ ਵੀ ਫ਼ੋਨ ਕੱਟ ਦਿੱਤਾ ਓਹ ਮੈਨੂੰ ਗੱਲਾਂ ਚ ਲਿਆ ਰਿਹਾ ਸੀ ਜੇ ਉਹਨੰੂ ਸਾਡਾ ਫਿਕਰ ਹੁੰਦਾ ਤੇ ਜਾਂਦਾ ਹੀ ਕਿਉਂ । ਬੱਸ ਕੀ ਸੀ 6 ਮਹੀਨੇ ਨਿਕਲ ਚੱਲੇ ਉਹ ਕੁੜੀ ਆਪਣੇ ਘਰ ਰੱਖ ਰਿਹਾ ਤੇ ਕੋਰਟ ਵੀ ਬੰਦ ਆ ਤੇ ਪੁਲਿਸ ਨੇ ਪਰਚਾ ਵੀ ਨੀ ਕੱਟਿਆਂ ਅਜੇ ਤੱਕ । ਮੇਰੀ ਬੱਚੀ ਦੀ ਪੜਾਈ ਵੀ ਖ਼ਰਾਬ ਹੋ ਰਹੀ ਪਰ ਉਹਨਾ ਨੰੂ ਕੋਈ ਫਿਕਰ ਨੀ । ਹੁਣ ਰੋਜ਼ ਫ਼ੋਨ ਕਰਾਉਂਦੇ ਕਿ ਰਾਜ਼ੀ ਨਾਵਾਂ ਕਰ ਲੈ ਪਰ ਕਿੱਦਾਂ ਕਰਾ ਮੈਨੂੰ ਕੀ ਸੁੱਖ ਦਿੱਤਾ ਜਾ ਕੀ ਸੋਚਿਆ ਸਾਡੇ ਬਾਰੇ । ਇਹ ਕੋਈ ਕਹਾਣੀ ਨੀ ਸੀ ਮੇਰੀ ਜ਼ਿੰਦਗੀ ਦਾ ਸੱਚ ਹੈ ਸਾਨੂੰ ਮਾਂਵਾਂ ਧੀਆ ਨੂੰ ਬਹੁਤ ਚਾਲ ਨਾਲ ਘਰੋਂ ਕੱਡ ਕੇ ਉਹ ਦੂਸਰੀ ਨੂੰ ਸਾਰੇ ਘਰ ਰੱਖ ਕੇ ਬੈਠੇ ਆ ਪਰ ਸਾਨੂੰ ਕਾਨੰੂਨ ਤੋਂ ਵੀ ਕੋਈ ਇਨਸਾਫ ਨੀ ਮਿਲਿਆਂ ਨਾਂ ਪਰਚਾ ਹੁੰਦਾ । ਬਹੁਤ ਔਖੇ ਦਿਨਾਂ ਚ ਗੁਜ਼ਰ ਰਹੇ ਮੇ ਤੇ ਮੇਰੀ ਬੇਟੀ । ਉਸ ਤਰਾਂ ਮੈਂ ਢਿੱਲੋ ਤੋਂ ਫਿਰ ਤੋਂ ਸੰਧੂ ਹੋ ਗਈ । ਤੁਹਾਨੂੰ ਕੀ ਲਗਦਾ ਕਿ ਮੈਂ ਕੀ ਕਰਾ ਕਿਰਪਾ ਕਰਕੇ ਜ਼ਰੂਰ ਦੱਸਣਾ ।
ਦੀਪ ਸੰਧੂ
dhillonpardeep151@gmail.com

...
...



Related Posts

Leave a Reply

Your email address will not be published. Required fields are marked *

12 Comments on “ਛੱਡੇ ਹੋਏ ਗ੍ਰਹਿ ( ਘਰ) ਭਾਗ ਪੰਜਵਾਂ ਤੇ ਅਖੀਰਲਾ”

  • ਹੁਣ ਤਾ ਤੁਹਾਡੇ ਨਾਲ ਤੁਹਾਡੀ ਬੇਟੀ ਵੀ ਹੈ ਸੋਚੋ ਕੋਣ ਹੈ ਤੁਹਾਡਾ ਸਿਰਫ਼ ਇੱਕ ਮਾਪੇ ਜਾ ਵਾਹਿਗੁਰੂGod bless youਜੋ ਵੀ ਫੈਸਲਾ ਕਰਨਾ ਦਿਲ ਤੋ ਕਰਨਾ ਜਿਹੜਾ ਵੀ ਦਿਨ ਚੜਦਾ ਹੈ ਚੰਗਾ ਮਾੜਾ ਲੱਗ ਜਾਂਦਾ ਹੈ।

  • ਵਿਆਹ ਤੋ ਬਾਅਦ ਹੀ ਪਤਾ ਲੱਗਦਾ ਹੈ ਕਿ ਔਰਤ ਦੀ ਅਸਲ ਜਿਂਦਗੀ ਕਿਵੇ ਦੀ ਹੈ ਹਰ ਕਿਸੇ ਨੂੰ ਸੁਖ ਨਸੀਬ ਨਹੀ ਹੁੰਦਾ ਅਗਰ ਤੁਸੀ ਚੁਪ ਨਾ ਰਹਿ ਕੇ ਜਿਸ ਦਿਨ ਪਹਿਲੀ ਵਾਰ ਤੁਹਾਡੇ ਤੇ ਹੱਥ ਚੁਕਿਆ ਸੀ ਉਸ ਦਿਨ ਤੁਹਾਨੂੰ ਆਪਣੇ ਲਈ ਕੋਈ ਕਠੋਰ ਕਦਮ👣 ਚੁੱਕਣਾ ਚਾਹੀਦਾ ਸੀ ਅੱਜ ਦੇ ਜਮਾਨੇ ਵਿੱਚ ਕੋਣ ਮਾਰ ਖਾਦਾਂ ਹੈ ਮੈਡਮ।

  • waheguru mehr kro di tuhade nd tuhadi bchii te… bt tc kde oh insan deya glln ch na aayeo..rab ape sahara bno.koi rah kddo🙏🏻🙏🏻🙏🏻🙏🏻

  • Mai har jga complaint kiti women cell, Dsp, SSP,court, high court bt system is corrupt….. Nd i m khilChina (amritsar)

  • ਤਲਾਕ ਲੈ ਲੳੁ ੳੁਸ ਤੋਂ । ੳੁਹ ਬੰਦਾ ਕਦੇ ਖੁਸ਼ ਨੀ ਰੱਖ ਪਾਊਗਾ ਤੁਹਾਨੂੰ। ਅੰਗਰੇਜ਼ੀ ਦੀ ਕਹਾਵਤ ਆ ੲਿਕ ਕਿ ਜੇਕਰ ਤੁਸੀਂ ਆਪਣੀ ਮੌਜੂਦਾ ਸਥਿਤੀ/ਹਲਾਤਾਂ ਤੋਂ ਖੁਸ਼ ਨਹੀਂ ਹੋ ਤਾਂ ਅੱਗੇ ਵੱਧ ਜਾਉ ਤੁਸੀ ਕੋੲੀ ਰੁਖੱ ਨਹੀ ਹੋ। ਜੇ ਕਿਸੇ ਸਿਆਸੀ ਦਬਾਅ ਹੇਠ ਦੀ ਲੋੜ ਹੋੲੀ ਤਾਂ ਦੱਸ ਦਿਉ।

  • tusi kitho g

  • 😔😔

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)