More Punjabi Kahaniya  Posts
ਬੈਂਡਾਂ ਨਾਲ ਘੱਟਦੀ ਉਮਰ


ਬੈਂਡਾਂ ਨਾਲ ਘੱਟਦੀ ਉਮਰ “
“ਮੰਮੀ ਨਹੀਂ ਏਹ ਨਹੀਂ ਹੋ ਸਕਦਾ ਕਦੇ ਵੀ ਮੈਂ ਏਸ ਰਿਸ਼ਤੇ ਨੂੰ ਹਾਂ ਨਹੀਂ ਕਰਾਂਗੀ ,ਅੱਜ ਤਾ ਤੁਸੀਂ ਇਹ ਕਹਿ ਦਿੱਤਾ ਕਿ ਮੈਂ ਸੋਚ ਕੇ ਜਵਾਬ ਦੇਵਾ ਪਰ ਅੱਗੇ ਤੋਂ ਜੇਕਰ ਕੋਈ ਵੀ ਮੇਰੇ ਲਈ ਅਜਿਹਾ ਰਿਸ਼ਤਾ ਲੈ ਕੇ ਆਉਂਦਾ ਜੋ ਕਿ ਰਿਸ਼ਤਾ ਘੱਟ ਤੇ ਸੌਦਾ ਜ਼ਿਆਦਾ ਲੱਗਦਾ ਹੋਵੇ ਤਾਂ ਤੁਸੀਂ ਆਪ ਜਵਾਬ ਦੇਣਾ ਜਾਂ ਮੈਨੂੰ ਅੱਗੇ ਕਰ ਦੇਣਾ ,ਵੈਸੇ ਵੀ ਮੈਨੂੰ ਹੁਣ ਆਦਤ ਪੈ ਗਈ ਸੱਚ ਕਹਿਣ ਦੀ ਤੇ ਕਹਿ ਕੇ ਸਹਿਣ ਦੀ ਏਨਾ ਆਖ ਨਿੰਮੀ ਅੱਖਾ ਵਿੱਚ ਆਏ ਹੰਝੂਆਂ ਨੂੰ ਮਾਂ ਤੋਂ ਲਕੋਣ ਦੀ ਕੋਸ਼ਿਸ਼ ਕਰ ਆਪਣੇ ਕਮਰੇ ਵਿੱਚ ਜਾ ਬੈਠਦੀ ਏ ।”ਕੀ ਕਰਾਂ ਮੈਂ ਏਸ ਕੁੜੀ ਦਾ ਕੋਈ ਵੀ ਰਿਸ਼ਤਾ ਆਉਂਦਾ ਬੱਸ ਨਾਂਹ ਹੀ ਕਰਨੀ ਹੁੰਦੀ ਆ ,ਮੰਨਿਆ ਕਿ ਪਹਿਲਾ ਵਿਆਹ ਸਿਰੇ ਨਹੀਂ ਚੜਿਆ ਪਰ ਏਹਦਾ ਮਤਲਬ ਏਹ ਤਾਂ ਨਹੀਂ ਕੀ ਅਗਾਂਹ ਵੀ ਸਭ ਉਦਾ ਹੀ ਹੋਣਾ ,”ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ “
ਧੀਆਂ ਤਾਂ ਰਾਜੇ ਰਾਣਿਆ ਤੋਂ ਵੀ ਘਰ ਨਹੀਂ ਰੱਖ ਹੋਈਆਂ ਤਾਂ ਮੈਂ ਕੱਲੀ ਜਾਨ ਤੈਨੂੰ ਕਿਵੇਂ ਘਰ ਬਿਠਾ ਰੱਖਾਂ ,ਨਾਲ਼ੇ ਰਹਿਣਾ ਤਾਂ ਏਸੇ ਸਮਾਜ ਵਿੱਚ ਆ ਫੇਰ ਵੱਖਰੇ ਰਾਹ ਤੇ ਚੱਲਣ ਦੀ ਕੀ ਲੋੜ ਏ ,ਪਰ ਕੌਣ ਸਮਝਾਵੇ ਆਖ ਨਿੰਮੀ ਦੀ ਮਾਂ ਸਰੋਜ ਰਸੋਈ ਵਿੱਚ ਚਲੀ ਜਾਂਦੀ ਏ ।ਆਪਣੇ ਕਮਰੇ ਵਿੱਚ ਬੈਠੀ ਨਿੰਮੀ ਨੂੰ ਪਤਾ ਨਹੀਂ ਚੱਲਦਾ ਕਿ ਕਦੋਂ ਉਹ ਅੱਜ ਤੋ ਤਿੰਨ ਵਰੇ ਪਹਿਲਾ ਵਾਲੇ ਸਮੇ ਵਿੱਚ ਚਲੀ ਜਾਂਦੀ ਏ ।ਜਦ ਉਹ ਆਪਣੇ ਮਾਂ ਪਿਓ ਨਾਲ ਘਰ ਵਿੱਚ ਸੁਖੀ ਵੱਸਦੀ ਏ ,ਕਾਲਜ ਦੀ ਪੜਾਈ ਪੂਰੀ ਕਰਨ ਤੋ ਬਾਅਦ ਉਹ ਯੂਨੀਵਰਸਿਟੀ ਵਿੱਚ ਜਾਣ ਦੀ ਇੱਛਾ ਰੱਖਦੀ ਏ ਤਾਂ ਉਸਦੇ ਪਿਤਾ ਵੱਲੋਂ ਖੁਸ਼ੀ ਨਾਲ ਹਾਮੀ ਭਰ ਦਿੱਤੀ ਜਾਂਦੀ ਏ ,ਪਰ ਕਿਸਮਤ ਨੂੰ ਜਿਵੇਂ ਕੁਝ ਹੋਰ ਹੀ ਮਨਜ਼ੂਰ ਸੀ ।ਅਚਾਨਕ ਸੜਕ ਹਾਦਸੇ ਵਿੱਚ ਨਿੰਮੀ ਦੇ ਪਿਤਾ ਦੀ ਮੌਤ ਹੋ ਜਾਂਦੀ ਏ ।ਮਾਂ ਨੂੰ ਸੰਭਾਲ਼ਣ ਤੇ ਘਰ ਦੀ ਜ਼ੁੰਮੇਵਾਰੀ ਚੁੱਕ ਨਿੰਮੀ ਨੌਕਰੀ ਕਰਨ ਲੱਗ ਜਾਂਦੀ ਏ ।ਤੇ ਕੁਝ ਸਮੇਂ ਬਾਅਦ ਨਿੰਮੀ ਦਾ ਰਿਸ਼ਤਾ ਪੱਕਾ ਹੋ ਜਾਂਦਾ ਏ ।ਨਿੰਮੀ ਹਾਲੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਪਰ ਮਾਂ ਦੇ ਤਰਲੇ ਅੱਗੇ ਉਹ ਨਾਂਹ ਨਹੀਂ ਕਰ ਪਾਉਂਦੀ ਤੇ ਵਿਆਹ ਲਈ ਹਾਂ ਕਰ ਦੇਦੀ ਏ ।ਘਰ ਪਰਿਵਾਰ ਵਧੀਆ ਹੁੰਦਾ ਤੇ ਮੁੰਡਾ ਵੀ ਪੜਿਆ ਲਿਖਿਆ ਤੇ ਵਧੀਆ ਨੌਕਰੀ ਤੇ ਹੁੰਦਾ ਨਿੰਮੀ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਜਦ ਰਮੇਸ਼ ਉਸਨੂੰ ਵਿਆਹ ਤੋਂ ਬਾਅਦ ਵੀ ਪੜਾਈ ਦੀ ਇਜਾਜ਼ਤ ਦੇ ਦਿੰਦਾ ਤਾਂ ਨਿੰਮੀ ਦੇ ਮਨ ਤੋਂ ਸਾਰਾ ਬੌਝ ਲਹਿ ਜਾਂਦਾ ਏ ।ਕਿੳ ਕਿ ਪਿਤਾ ਦੇ ਦੇਹਾਂਤ ਤੋਂ ਬਾਅਦ ਉਸਦੀ ਮਾਂ ਦੀ ਜੁੰਮੇਵਾਰੀ ਉਸਦੀ ਹੀ ਸੀ ਤੇ ਉਹ ਸੋਚਦੀ ਕਿ ਪੜਾਈ ਦੇ ਨਾਲ ਨਾਲ ਨੌਕਰੀ ਕਰ ਉਹ ਆਪਣੀ ਮਾਂ ਦੇ ਘਰ ਦਾ ਗੁਜ਼ਾਰਾ ਕਰਦੀ ਰਹੇਗੀ ਭਾਵੇ ਕਿ ਨਿੰਮੀ ਦੀ ਮਾਂ ਇਸਦੇ ਬਿਲਕੁਲ ਹੱਕ ਵਿੱਚ ਨਹੀਂ ਸੀ ਕਿ ਨਿੰਮੀ ਵਿਆਹ ਤੋਂ ਬਾਅਦ ਪੇਕੇ ਘਰ ਵੱਲ ਧਿਆਨ ਰੱਖੇ ।ਉਹਨਾਂ ਦੇ ਕੋਲ ਦੋ ਦੁਕਾਨਾਂ ਕਰਿਆਨੇ ਦੀਆਂ ਸਨ । ਇੱਕ ਸਰੋਜ ਤੇ ਉਹ ਆਪ ਕੰਮ ਕਰਦੀ ਤੇ ਦੂਜੀ ਕਿਰਾਏ ਤੇ ਦਿੱਤੀ ਹੋਈ ਸੀ ।ਪਰ ਨਿੰਮੀ ਨੂੰ ਮਾਂ ਦੀ ਫ਼ਿਕਰ ਰਹਿੰਦੀ ।ਸਰੋਜ ਖੁਸ਼ ਸੀ ਕਿ ਨਿੰਮੀ ਦਾ ਘਰ ਵੱਸ ਗਿਆ ਤੇ ਸਭ ਵਧੀਆ ਚੱਲ ਰਿਹਾ ਸੀ ।ਵਿਆਹ ਦੇ ਛੇ ਕੇ ਮਹੀਨੇ ਤਾ ਸਭ ਠੀਕ ਰਿਹਾ ਪਰ ਹੌਲੀ ਹੌਲੀ ਸਭ ਵਿਗੜਨ ਲੱਗ ਜਾਂਦਾ ਏ ,ਹੁਣ ਰਮੇਸ਼ ਘਰ ਦੇਰ ਨਾਲ ਆੳਦਾ ,ਦਾਰੂ ਪੀਂਦਾ ਲੜਦਾ ਪਹਿਲਾ ਪਹਿਲਾ ਤਾ ਉਹ ਆਪਣੇ ਘਰਦਿਆ। ਨਾਲ ਝਗੜਦਾ ਪਰ ਹੌਲੀ ਹੌਲੀ ਨਿੰਮੀ ਨਾਲ ਲੜਨ ਤੋਂ ਸ਼ੁਰੂ ਕਰ ਗੱਲ ਮਾਰਨ ਕੁੱਟਣ ਤੱਕ ਆ ਗਈ ।ਹੁਣ ਤਾ ਜਿਵੇਂ ਹਰ ਰੋਜ ਦਾ ਹੀ ਕੰਮ ਹੋ ਗਿਆ ਸੀ ।ਕੋਈ ਕੰਮ ਨਾ ਕਰਦਾ ਸਾਰਾ ਦਿਨ ਕਮਰੇ ਵਿੱਚ ਬੈਠਾ ਦਾਰੂ ਪੀਂਦਾ ਲੜਦਾ ਜਾ ਸਾਰਾ ਦਿਨ ਬਾਹਰ ਰਹਿੰਦਾ ਨਿੰਮੀ ਨੂੰ ਆਪਣੀ ਮਾਂ ਤੋਂ ਪੈਸੇ ਮੰਗਾਉਣ ਲਈ ਕਹਿੰਦਾ ਜੇ ਨਿੰਮੀ ਨਾਂਹ ਕਰਦੀ ਤਾ ਕੁੱਟ ਮਾਰ ਕਰ ਉਸਨੂੰ ਅੱਧਮੋਈ ਕਰ ਕਮਰੇ ਵਿੱਚ ਬੰਦ ਕਰ ਚਲਾ ਜਾਂਦਾ ।ਨਿੰਮੀ ਦਾ ਦਿਲ ਕਰਦਾ ਕਿ ਸਭ ਕੁਝ ਛੱਡ ਆਪਣੀ ਮਾਂ ਕੋਲ ਚਲੀ ਜਾਵੇ ਪਰ ਅਗਲੇ ਹੀ ਪਲ ਮਾਂ ਨੂੰ ਕੀ ਪਰੇਸ਼ਾਨ ਕਰਨਾ ਸੋਚ ਸਭ ਜਰਦੀ ਰਹਿੰਦੀ ।ਜਦ ਨਿੰਮਾ ਨੇ ਆਪਣੇ ਸੱਸ ਸਹੁਰੇ ਨੂੰ ਦੱਸਿਆ ਕਿ ਉਸਨੂੰ ਸ਼ੱਕ ਹੈ ਕਿ ਰਮੇਸ਼ ਦਾਰੂ ਹੀ ਨਹੀਂ ਪੀਂਦਾ ਹੋ ਨਸ਼ੇ ਵੀ ਕਰਦਾ ਹੈ ,ਕਿੳ ਕਿ ਉਸਦੇ ਕੱਪੜਿਆਂ ਵਿੱਚੋਂ ਨਿਕਲੇ ਟੀਕੇ ,ਗੋਲੀਆਂ ਦਿਖਾਈਆਂ ਤਾ ਉਹਨਾਂ ਵੱਲੋਂ ਵੱਟੀ ਹੋਈ ਚੁੱਪ ਨੇ ਦੱਸ ਦਿੱਤਾ ਕਿ ਜਿਵੇਂ ਉਹ ਸਭ ਪਹਿਲਾ ਹੀ ਜਾਣਦੇ ਹੋਣ ਤੇ ਹੁਣ ਉਹਨਾਂ ਦੇ ਵੱਸ ਦੀ ਗੱਲ ਨਾ ਰਹੀ ਹੋਵੇ ।ਨਿੰਮੀ ਨੇ ਰਮੇਸ਼ ਨੂੰ ਸਮਝਾਉਣ ਦਾ ਪੂਰਾ ਯਤਨ ਕੀਤਾ ਪਿਆਰ। ਨਾਲ ਗ਼ੁੱਸੇ ਨਾਲ ਪਰ ਨਹੀਂ ਉਸ ਉੱਤੇ ਕਿਸੇ ਵੀ ਗੱਲ ਦਾ ਕੋਈ ਅਸਰ ਨਾ ਹੋਇਆ ।ਤੇ ਫੇਰ ਇੱਕ ਰਾਤ ਰਮੇਸ਼ ਵੱਲੋਂ ਅਜਿਹੀ ਮਾੜੀ ਹਰਕਤ ਕੀਤੀ ਗਈ ਕਿ ਜਿਸ ਕਾਰਨ ਨਿੰਮੀ ਹੁਣ ਉਸ ਘਰ ਨੂੰ ਛੱਡਣ ਦਾ ਫੈਸਲਾ ਲਿਆ ।”ਦੇਖ ਨਿੰਮੀ ਤੂੰ ਮੇਰੀ ਏ ਹੁਣ ਤੈਨੂੰ ਮੇਰੀ ਹਰ ਗੱਲ ਮੰਨਣੀ ਹੋਵੇਗੀ ਤੇ ਜੇ ਤੂੰ ਅੱਜ ਮੇਰੀ ਗੱਲ ਮੰਨੇਗੀ ਤਾ ਫੇਰ ਮੈਂ ਤੇਰੀਆਂ ਹਜ਼ਾਰ ਮੰਨਾਂਗਾ ।ਠੀਕ ਏ “ਰਮੇਸ਼ ਨਿੰਮੀ ਦੇ ਕੋਲ ਬੈਠਦਾ ਹੋਇਆ ਆਖਦਾ “ਰਮੇਸ਼ ਦਾ ਬਿਲਕੁਲ ਅੱਜ ਬਦਲਿਆ ਹੋਇਆ ਰੂਪ ਵੇਖ ਉਸਨੂੰ ਹੈਰਾਨੀ ਤਾਂ ਹੁੰਦੀ ਏ ਪਰ ਉਹ ਹਾਂ ਆਖ ਕੇ ਉਸਨੂੰ ਕੀ ਕਰਨਾ ਹੋਵੇਗਾ ਪੁੱਛਦੀ ਏ ।”ਬੱਸ ਅੱਜ ਰਾਤ ਮੇਰਾ ਇੱਕ ਦੋਸਤ ਆਵੇਗਾ ਆਪਣੇ ਘਰ ਤੇ ਉਸ ਨਾਲ ਤੈਨੂੰ …….ਰਮੇਸ਼ ਦੀ ਅਵਾਜ਼ ਕੰਬਣ ਲੱਗ ਜਾਂਦੀ ਏ ,ਆਪਣੀ ਜ਼ੁਬਾਨ ਨੂੰ ਲਗਾਮ ਦੇ ਰਮੇਸ਼ ਨਹੀਂ ਤਾਂ ਮੈਂ ਕੱਢ ਕੇ ਤੇਰੇ ਹੱਥ ਤੇ ਧਰ ਦੇਵਾਗੀ ਤੇਰੀ ਹਿੰਮਤ ਕਿਵੇਂ ਹੋਈ ਮੇਰਾ ਸੌਦਾ ਕਰਨ ਦੀ ,ਕੁਝ ਹੋਸ਼ ਕਰ ਹੋਸ਼ ਤੇਰੀ ਬੀਵੀ ਤੇਰੀ ਇੱਜ਼ਤ ਹਾਂ ਮੈਂ “ਨਿੰਮੀ ਆਪੇ ਤੋਂ ਬਾਹਰ ਹੋ ਉਠੱਦੀ ਏ ।”ਦੇਖ ਨਿੰਮੀ ਤੇਰੇ ਹੱਥ ਏ ਮੇਰੀ ਜਾਨ ਨਹੀਂ ਤਾਂ ਮੈਂ ਮਰ ਜਾਵਾਂਗਾ ਮੇਰੇ ਕੋਲ ਕੋਈ ਪੈਸਾ ਨਹੀਂ ਹੈ ,ਕੁਝ ਵੀ ਨਹੀਂ ਹੈ ਵੇਚਣ ਨੂੰ ਬੱਸ ਤੂੰ ਹੀ ਮੇਰੀ ਮਦਦ ਕਰ ਸਕਦੀ ਏ ਨਹੀਂ ਤਾਂ ਮੈਂ ਮਰ ਜਾਵਾਂਗਾ ,ਆਖਦਾ ਹੋਇਆ ਰਮੇਸ਼ ਹੱਥ ਜੌੜ ਨਿੰਮੀ ਦੇ ਪੈਰੀਂ ਡਿੱਗ ਪੈਦਾ ਏ ,”ਮਰ ਜਾਵੇਗਾ ਹੁਣ ਕਿਹੜਾ ਤੂੰ ਜੀਅ ਰਿਹਾ ਏ “ਆਖ ਨਿੰਮੀ ਬਾਹਰ ਜਾਣ ਲੱਗਦੀ ਏ ਤਾਂ ਰਮੇਸ਼ ਉਸਨੂੰ ਵਾਲਾ ਤੋਂ ਫੜ ਖਿੱਚ ਕੇ ਜ਼ਮੀਨ ਤੇ ਸੁੱਟ ਦਿੰਦਾ ।”ਮੰਨਦੀ ਨਹੀਂ ਪਿਆਰ ਨਾਲ ਤੂੰ ਹੁਣ ਮੈਂ ਦੱਸਦਾ ਕਿ ਕਿਵੇਂ ਨਾਂਹ ਕਰਦੀ ਤੂੰ ਆਖ ਨਿੰਮੀ ਨੂੰ ਮਾਰਨ ਲੱਗ ਜਾਂਦਾ ਏ ।ਏਨੇ ਨੂੰ ਬਾਹਰਲਾ ਦਰਵਾਜ਼ਾ ਖੜਕਦਾ ਤੇ ਰਮੇਸ਼ ਜਾ ਦਰਵਾਜ਼ਾ ਖੋਲਦਾ ਏ ਉਸ ਵੱਲੋਂ ਸੱਦਿਆ ਦੋਸਤ ਝੱਟ ਅੰਦਰ ਆ ਜਾਂਦਾ ਏ ,ਨਿੰਮੀ ਵੱਲੋਂ ਉੱਚੀ ਉੱਚੀ ਰੌਲਾ ਪਾ ਕੇ ਰਮੇਸ਼ ਦੀ ਕਰਤੂਤ ਉਸਦੇ ਮਾਂ ਪਿੳ ਨੂੰ ਦੱਸੀ ਜਾਂਦੀ ਏ ਤਾਂ ਉਹ ਆਪਣੇ ਪੁੱਤ ਵੱਲੋਂ ਕੀਤੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੇ ਜਾਣ ਤੇ ਗ਼ੁੱਸੇ ਵਿੱਚ ਆ ਕੇ ਉਸ ਨਾਲ ਹੱਥੋਪਾਈ ਹੋ ਨਿੰਮੀ ਨੂੰ ਕਮਰੇ ਵਿੱਚੋਂ ਬਾਹਰ ਕੱਢਦੇ ਹਨ।ਰਮੇਸ਼ ਆਪੇ ਤੋਂ ਬਾਹਰ ਹੋ ਮਾਂ ਪਿੳ ਨੂੰ ਵੀ ਮਾਰਨ ਲੱਗ ਜਾਂਦਾ ਏ ਤੇ ਨਿੰਮੀ ਨੂੰ ਆਪਣੇ ਦੋਸਤ ਦੇ ਹਵਾਲੇ ਕਰਨ ਨੂੰ ਕਹਿ ਦਿੰਦਾ ਏ “ਨਿੰਮੀ ਡਰ ਕੇ ਆਪਣੇ ਸਹੁਰੇ ਦੇ ਮਗਰ ਖਲੋ ਜਾਂਦੀ ਏ “ਬੱਸ ਪੁੱਤ ਹੁਣ ਹੋਰ ਨਹੀਂ ਅੱਜ ਤੂੰ ਜਿਹੜੀ ਹਰਕਤ ਕੀਤੀ ਏ ਨਾ ਇਸਦੀ ਕਦੇ ਵੀ ਮੁਆਫ਼ੀ ਨਹੀਂ ਮਿਲਣੀ ਤੈਨੂੰ ਇਹ ਗੁਨਾਹ ਏ ਗੁਨਾਹ “ਬਹੁਤ ਜਰਦੀ ਰਹੀ ਆ ਨਿੰਮੀ ਜਦ ਦਾ ਤੇਰੇ ਨਾਲ ਵਿਆਹ ਹੋਇਆ ਪਰ ਅੱਜ...

ਜੋ ਤੂੰ ਗੰਦੀ ਸੋਚ ਵਿਖਾਈ ਆ ਆਪਣੇ ਨਸ਼ੇ ਦੀ ਤੌੜ ਲਈ ਏਹ ਕਦੇ ਪੂਰੀ ਨਹੀਂ ਹੋਣ ਦਿਆਗਾਂ ਮੈਂ ।ਆਖ ਰਮੇਸ਼ ਤੇ ਉਸਦੇ ਦੋਸਤ ਨੂੰ ਧੱਕ ਕੇ ਅੰਦਰ ਬੰਦ ਕਰ ਬਾਹਰੋਂ ਕੁੰਡੀ ਲਾ ਬੰਦ ਕਰ ਦੇਦੇ ਹਨ ਰਮੇਸ਼ ਦੇ ਮਾਤਾ ਪਿਤਾ ਦੌਵੇ ਦੋਸਤ ਰੌਲਾ ਪਾ ਰਹੇ ਹਨ ।ਬੂਹਾ ਖੋਲ ਦੇ ਨਹੀਂ ਤਾਂ ਮਾਰੇ ਜਾੳਗੇ ਸਾਰੇ ਅੱਜ ਰਮੇਸ਼ ਚੀਕਦਾ ਏ “ਨਿੰਮੀ ਪੁੱਤ ਸਾਨੂੰ ਮਾਫ਼ ਕਰ ਦੇਵੀ ਅਸੀਂ ਤੇਰੇ ਗੁਨਾਹਗਾਰ ਹਾਂ ਆਪਣੇ ਪੁੱਤ ਨੂੰ ਸੁਧਾਰਨ ਲਈ ਅਸੀਂ ਤੇਰਾ ਸਹਾਰਾ ਲੈ ਤੇਰੀ ਜ਼ਿੰਦਗੀ ਵੀ ਬਰਬਾਦ ਕੀਤੀ ਏ “ਤੂੰ ਜਾ ਆਪਣੇ ਮਾਂ ਦੇ ਕੋਲ ਤੇ ਕਦੇ ਵੀ ਮੁੜ ਕੇ ਏਸ ਨਰਕ ਵਿੱਚ ਨਾ ਆਵੀਂ ਇਹ ਸਾਡੀ ਕਿਸਮਤ ਏ ਸਾਨੂੰ ਭੋਗਣ ਦੇ “ਜਾ ਮੇਰੀ ਬੇਟੀ ਜਾਹ ਇਸਤੋਂ ਪਹਿਲਾ ਦੇਰ ਹੋ ਜਾਵੇ ਜਾ “ਰਮੇਸ਼ ਦੇ ਮਾਤਾ ਪਿਤਾ ਹੱਥ ਜੌੜ ਤੇ ਹੰਝੂ ਵਹਾਉਂਦੇ ਹੋਏ ਆਖ ਰਹੇ ਸਨ । “ਨਹੀਂ ਪਿਤਾ ਜੀ ਮੈਂ ਤੁਹਾਨੂੰ ਏਦਾ ਛੱਡ ਨਹੀਂ ਜਾਵਾਂਗੀ ਮੈਂ ਪੁਲਿਸ ਨੂੰ ਬੁਲਾਵਾਂਗੀ ਤੇ ਇਹਨਾਂ ਨੂੰ ਸਜ਼ਾ ਮਿਲੇਗੀ ।“ਇਹਨਾ ਨੂੰ ਤਾਂ ਸਜ਼ਾ ਮਿਲ ਜਾਵੇਗੀ ਪਰ ਅਸੀਂ ਤੈਨੂੰ ਹੋਰ ਮੁਸੀਬਤ ਵਿੱਚ ਨਹੀਂ ਪਾ ਸਕਦੇ “ਜਾਹ ਬੱਚੀ ਬੱਚੀ ਜਾਹ ਤੈਨੰ ਸਾਡਾ ਵਾਸਤਾ ਜਾ “ਤੇ ਨਿੰਮੀ ਸਹੁਰੇ ਘਰੋਂ ਭੱਜ ਆਪਣੇ ਘਰ ਪਹੁੰਚ ਸਾਰਾ ਕੁਝ ਮਾਂ ਨੂੰ ਦੱਸਦੀ ਏ ।ਧੀ ਦੇ ਹਾਲਾਤ ਨੂੰ ਜਾਣ ਮਾਂ ਬਹੁਤ ਦੁਖੀ ਹੁੰਦੀ ਏ ।ਪਰ ਉਸਨੂੰ ਹੌਸਲਾ ਦੇਦੀ ਹੈ ਕਿ ਉਸਦੇ ਹੁੰਦੇ ਹੋਏ ਕੋਈ ਵੀ ਉਸਦੀ ਧੀ ਦੀ ਵਾ ਵੱਲ ਵੀ ਨਹੀਂ ਵੇਖ ਸਕਦਾ ।ਏਸ ਤੋਂ ਮਗਰੋਂ ਨਿੰਮੀ ਰਮੇਸ਼ ਨੂੰ ਤਲਾਕ ਦੇ ਆਪਣੀ ਮਾਂ ਨਾਲ ਰਹਿਣ ਲੱਗ ਜਾਂਦੀ ਏ ।ਏਹ ਸਭ ਹੋਇਆ ਭਾਵੇ ਹੁਣ ਲਗਭਗ ਤਿੰਨ ਸਾਲ ਹੋ ਚੁੱਕੇ ਹਨ ਪਰ ਨਿੰਮੀ ਅੱਜ ਵੀ ਉਸ ਰਾਤ ਹੋਏ ਹਾਦਸੇ ਨੂੰ ਭੁੱਲ ਨਹੀਂ ਸਕੀ ਤੇ ਉਦੋਂ ਬਾਅਦ ਉਸਨੇ ਕਿਸੇ ਹੋਰ ਰਿਸ਼ਤੇ ਬਾਰੇ ਕਦੇ ਸੋਚਿਆ ਵੀ ਨਹੀਂ ਪਰ ਸਮਾਜ ਦੀਆਂ ਬਣਾਈਆਂ ਰੀਤਾਂ ਵਿੱਚੋਂ ਨਿਕਲਣਾ ਮੁਸਕਿਲ ਹੀ ਨਹੀਂ ਨਾਮੁਮਕਿਨ ਏ ਸੋ ਫੇਰ ਤੋਂ ਨਿੰਮੀ ਲਈ ਰਿਸ਼ਤੇ ਆੳਣੇ ਸ਼ੁਰੂ ਹੋ ਚੁੱਕੇ ਹਨ । ਬੱਸ ਫਰਕ ਏਹ ਹੈ ਕਿ ਕਿਸੇ ਦੇ ਇੱਕ ਬੱਚਾ ਹੁੰਦਾ ਏ ,ਕਿਸੇ ਦੇ ਦੋ ,ਕਿਸੇ ਦੀ ਪਤਨੀ ਮਰ ਚੁੱਕੀ ਹੁੰਦੀ ਜਾ ਨਿੰਮੀ ਵਾਂਗ ਤਲਾਕ ਹੋਇਆ ਹੁੰਦਾ ।ਪਰ ਨਿੰਮੀ ਨੂੰ ਕਿਸੇ ਲਈ ਵੀ ਹਾਂ ਕਰਨ ਨੂੰ ਦਿਲ ਨਾ ਮੰਨਦਾ ।ਤੇ ਅੱਜ ਜੋ ਰਿਸ਼ਤਾ ਨਿੰਮੀ ਲਈ ਉਹਨਾਂ ਦੀ ਗੁਆਂਢਣ ਲੀਲਾ ਲੈ ਕੇ ਆਈ ਸੀ ।ਉਸਦਾ ਤਾਂ ਕੋਈ ਮੇਲ ਹੀ ਨਹੀਂ ਸੀ ਨਿੰਮੀ ਨਾਲ ,ਦੱਸਿਆ ਗਿਆ ਕਿ ਨਿੰਮੀ ਤੋਂ ਕੋਈ ਤਿੰਨ ਵਰੇ ਵੱਡੀ ਉਸ ਆਦਮੀ ਦੀ ਵੱਡੀ ਧੀ ਏ ਜੋ ਵਿਆਹੀ ਹੋਈ ਏ ,ਦੋ ਪੁੱਤਰ ਹਨ ਇੱਕ ਦਾ ਹੁਣੇ ਵਿਆਹ ਹੋਇਆ ਤੇ ਦੂਜਾ ਵਿਦੇਸ਼ ਗਿਆ ਏ ,ਘਰਵਾਲੀ ਦੇ ਦੇਹਾਂਤ ਹੋ ਜਾਣ ਤੇ ਉਹ ਹੁਣ ਇਕੱਲਾ ਏ ਤੇ ਜਾਇਦਾਦ ਦੀ ਕੋਈ ਕਮੀ ਨਹੀਂ ਏ ਤੇ ਨਾਲ ਸ਼ਰਤ ਏਹ ਵੀ ਕਿ ਨਿੰਮੀ ਨੂੰ ਕੋਈ ਬੱਚਾ ਜੰਮਣ ਦੀ ਲੌੜ ਨਹੀਂ ਕਿੳ ਕਿ ਉਸ ਕੋਲ ਔਲਾਦ ਤਾਂ ਹੈ ।ਬੱਸ ਜੀਵਨ ਸਾਥਣ ਦੀ ਲੌੜ ਏ ,ਸਰੋਜ ਦਾ ਭਾਵੇ ਮਨ ਤਾਂ ਨਹੀਂ ਹੈ ਪਰ ਧੀ ਦਾ ਫ਼ਿਕਰ ਤੇ ਲੋਕਾਂ ਦੇ ਡਰੋ ਉਹ ਨਿੰਮੀ ਨੂੰ ਮਨਾਉਂਦੀ ਏ ਤੇ ਨਾਲ਼ੇ ਲੀਲਾ ਵੱਲੋਂ ਸਮਝਾਏ ਜਾਣ ਤੇ ਆਦਮੀ ਤਾਂ ਕਦੇ ਵੀ ਬੁੱਢੇ ਨਹੀਂ ਹੁੰਦੇ ਇੰਨਾਂ ਕੁ ਫਰਕ ਤਾਂ ਚੱਲਦਾ ਏ ।ਤੇ ਸਰੋਜ ਨਿੰਮੀ ਦੇ ਕਮਰੇ ਵਿੱਚ ਰੋਟੀ ਲੈ ਕੇ ਜਾਂਦੀ ਏ ਤਾਂ ਉਸਨੂੰ ਮਨਾਉਣ ਦਾ ਯਤਨ ਕਰਦੀ ਏ ,ਪਰ ਨਿੰਮੀ ਵੱਲੋਂ ਕੀਤੀ ਕੋਰੀ ਨਾਂਹ ਤੇ ਆਪਣੀ ਪੜਾਈ ਜਾਰੀ ਰੱਖਣ ਦੇ ਫੈਸਲੇ ਅੱਗੇ ਉਹ ਹਾਰ ਜਾਂਦੀ ਏ ।ਤੇ ਨਿੰਮੀ ਆਪਣੀ ਪੜਾਈ ਜਾਰੀ ਰੱਖਣ ਦੇ ਨਾਲ ਆਈਲੈਟਸ ਦਾ ਟੈਸਟ ਵੀ ਚੰਗੇ ਨੰਬਰਾਂ ਨਾਲ ਪਾਸ ਕਰ ਜਾਂਦੀ ਏ ।ਜਦੋਂ ਆਈਲੈਟਸ ਵਿੱਚ ਆਏ ਚੰਗੇ ਨੰਬਰਾਂ ਬਾਰੇ ਗਲੀ ਗੁਆਂਢ ਤੇ ਰਿਸ਼ਤੇਦਾਰਾਂ ਨੂੰ ਲੱਗਦਾ ਹੈ ਤਾਂ ਸਾਰੇ ਵਾਰੋ ਵਾਰੀ ਨਿੰਮੀ ਲਈ ਰਿਸ਼ਤੇ ਲੈ ਕੇ ਆਉਂਦੇ ਹਨ ।ਤੇ ਨਿੰਮੀ ਤੇ ਸਰੋਜ ਨੂੰ ਬਹੁਤ ਹੈਰਾਨੀ ਹੁੰਦੀ ਏ ,ਜਦੋਂ ਅੱਜ ਤੋਂ ਤਿੰਨ ਮਹੀਨੇ ਪਹਿਲਾ ਉਹਨਾਂ ਦੀ ਗੁਆਂਢਣ ਲੀਲਾ ਨਿੰਮੀ ਲਈ ਜੋ ਰਿਸ਼ਤਾ ਲੈ ਕੇ ਆਈ ਸੀ ਤੇ ਨਿੰਮੀ ਵੱਲੋਂ ਨਾਂਹ ਕਰਨ ਤੇ ਕਿਵੇਂ ਲੀਲਾ ਵੱਲੋਂ ਸਮਝਾਇਆ ਗਿਆ ਸੀ ਕਿ ਉਸਦਾ ਤਲਾਕ ਹੋਇਆ ਏ ,ਉਮਰ ਵੀ ਵੱਧ ਰਹੀ ਉਸਦੇ ਲਈ ਹੁਣ ਏਦਾਂ ਦੇ ਹੀ ਰਿਸ਼ਤੇ ਆੳਣਗੇ ,ਕੌਣ ਹੁਣ ਨਿੰਮੀ ਲਈ ਕੁਆਰੇ ਤੇ ਚੰਗੇ ਮੁੰਡੇ ਦਾ ਰਿਸ਼ਤਾ ਲੈ ਕੇ ਆਵੇ ,ਇਹ ਨਹੀਂ ਹੋ ਸਕਦਾ .ਹੋਰ ਪਤਾ ਨਹੀਂ ਕੀ ਕੀ ਆਖ ਨਿੰਮੀ ਦਾ ਦਿਲ ਦੁਖਾਇਆ ਗਿਆ ਸੀ ।ਪਰ ਅੱਜ ਉਹੀ ਲੀਲਾ ਆਪਣੇ ਸਕੇ ਭਤੀਜੇ ਲਈ ਨਿੰਮੀ ਦਾ ਹੱਥ ਮੰਗਦੀ ਏ ,”ਮੈਂ ਹੀ ਲੈ ਕੇ ਜਾਣਾ ਨਿੰਮੀ ਬੇਟੀ ਦਾ ਰਿਸ਼ਤਾ ਹੋਰ ਕਿਤੇ ਹਾਂ ਨਾ ਕਰ ਦੇਵੀ ਸਰੋਜ ਮੇਰਾ ਭਤੀਜਾ ਸੋਹਣਾ ਸਨੁੱਖਾ ਪੜਿਆ ਲਿਖਿਆ ਤੇ ਚੰਗੀ ਜਾਇਦਾਦ ਦਾ ਮਾਲਕ ਏ ,ਉਮਰ ਵੀ ਹਾਲੇ ਕੁਝ ਨਹੀਂ ਮਸਾਂ ਛੱਬੀ ਜਾ ਸਤਾਈ ਸਾਲ ਦਾ ਹੋਣਾ ਏ ਨਾਲ਼ੇ ਉਸਦੇ ਨਿੰਮੀ ਪਸੰਦ ਏ ,ਇੱਥੇ ਆਉਂਦੇ ਜਾਂਦੇ ਨੇ ਵੇਖੀ ਏ ।ਆਖ ਲੀਲਾ ਨਿੰਮੀ ਦਾ ਸਿਰ ਪਲ਼ੋਸਦੀ ਏ ,ਪਰ ਅੰਟੀ ਉਸਦੀ ਉਮਰ ਤਾਂ ਮੇਰੇ ਨਾਲ਼ੋਂ ਛੋਟੀ ਏ ਸਾਡਾ ਤਾਂ ਕੋਈ ਮੇਲ ਨਹੀਂ ਬਣਦਾ ,ਤੁਸੀਂ ਏਨਾ ਨਾ ਸੋਚੋ ਮੇਰੇ ਬਾਰੇ ਤੁਸੀਂ ਉਸਦੀ ਉਮਰ ਦੇ ਹਿਸਾਬ ਨਾਲ ਕੁੜੀ ਵੇਖੋ”ਨਿੰਮੀ-ਨਿੰਮੀ ਆਖਦੀ ਏ “ਪੁੱਤ ਉਮਰਾਂ ਵਿੱਚ ਕੀ ਰੱਖਿਆ ਏ ਦਿਲ ਮਿਲ ਗਏ ਤਾਂ ਸਭ ਠੀਕ ਏ “ਸੋਚ ਕੇ ਦੱਸ ਦਿੳ ਸਰੋਜ ਆਖ ਲੀਲਾ ਜਾਣ ਲੱਗਦੀ ਏ ਤਾਂ ਨਿੰਮੀ ਅੰਟੀ ਸੋਚਣ ਵਾਲੀ ਕੋਈ ਗੱਲ ਨਹੀਂ ਆ ਮੈਂ ਹੁਣੇ ਹੀ ਰਿਸ਼ਤੇ ਲਈ ਨਾਂਹ ਕਰਦੀ ਆ ,ਮੈਂ ਸਿਰਫ਼ ਆਪਣਾ ਤੇ ਆਪਣੀ ਮਾਂ ਦੀ ਜ਼ਿੰਦਗੀ ਬਣਾਉਣੀ ਏ ,ਤੁਹਾਨੂੰ ਹੱਥ ਜੌੜ ਕੇ ਬੇਨਤੀ ਏ ਕਿ ਅੱਗੇ ਤੋਂ ਮੇਰੇ ਲਈ ਕੋਈ ਰਿਸ਼ਤਾ ਨਾ ਲੈ ਕੇ ਆਇਓ ।”ਚੰਗਾ ਭਾਈ ਨਹੀਂ ਆਉਂਦੇ ਤੁਹਾਡੇ ਘਰ ਅੱਗੇ ਤੋਂ ਮੈਂ ਤਾਂ ਤੁਹਾਡਾ ਭਲਾ ਹੀ ਸੋਚਦੀ ਆ ਜੇ ਨਹੀਂ ਚੰਗਾ ਲੱਗਦਾ ਤਾਂ ਠੀਕ ਏ ,ਆਖਦੀ ਹੋਈ ਲੀਲਾ ਬੁੜ ਬੁੜ ਕਰਦੀ ਬਾਹਰ ਚਲੀ ਜਾਂਦੀ ਏ ।ਤੇ ਨਿੰਮੀ ਆਪਣੀ ਮਾਂ ਦੇ ਗਲ ਲੱਗ “ਦੇਖਿਆ ਮਾਂ ਕਿੰਨੇ ਮਤਲਬੀ ਆ ਸਭ ਇਹ ਉਹੀ ਲੋਕ ਨੇ ਜੋ ਕੱਲ ਤੱਕ ਮੇਰੇ ਵਿੱਚ ਕਈ ਕਮੀਆਂ ਦੱਸ ਮੈਨੂੰ ਮੇਰੀ ਉਮਰ ਤੋਂ ਕਿਤੇ ਵੱਡੇ ਤੇ ਬੱਚਿਆਂ ਵਾਲਿਆਂ ਦੇ ਰਿਸ਼ਤੇ ਦੱਸਦੇ ਸੀ ਤੇ ਅੱਜ ਉਹੀ ਲੋਕ ਆਈਲੈਟਸ ਪਾਸ ਕਰਨ ਤੇ ਇੰਨੇ ਚੰਗੇ ਘਰਾਂ ਦੇ ਕੁਆਰੇ ਮੁੰਡਿਆਂ ਦੇ ਇੱਥੋਂ ਤੱਕ ਹੁਣ ਕਿਸੇ ਨੂੰ ਆਪਣੀ ਜਾਤ ਨਾਲ ਵੀ ਕੋਈ ਫਰਕ ਨਹੀ ਪੈਦਾ ,ਸਾਰੇ ਮੇਰੇ ਨਾਲ ਰਿਸ਼ਤਾ ਜੋੜਨ ਲਈ ਤਿਆਰ ਹਨ ।ਤੂੰ ਹੀ ਦੱਸ ਮਾਂ ਕਿ ਆਈਲੈਟਸ ਦੇ ਬੈਂਡ ਨਾਲ ਕੀ ਮੇਰੀ ਉਮਰ ਘੱਟ ਗਈ ਏ ਜਾਂ ਮੈਂ ਕੁਆਰੀ ਹੋ ਗਈ ।ਦੱਸ ਮਾਂ “ਆਖਦੀ ਹੋਈ ਨਿੰਮੀ ਰੋਣ ਲੱਗ ਜਾਂਦੀ ਏ ।ਪਰ ਮਾਂ ਮੈਨੂੰ ਕਿਸੇ ਲਾਲਚੀ ਰਿਸ਼ਤੇ ਦੀ ਲੌੜ ਨਹੀ ਆ ਬੱਸ ਤੇਰੇ ਸਾਥ ਦੀ ਲੌੜ ਆ ,”ਚੰਗਾ ਮੇਰੀ ਬੱਚੀ ਜਿਵੇਂ ਤੇਰਾ ਮਨ ਕਰਦਾ ਤੂੰ ਆਪਣੀ ਜ਼ਿੰਦਗੀ ਜੀ ਮੈ ਤੇਰੇ ਹਰ ਫੈਸਲੇ ਵਿੱਚ ਤੇਰੇ ਨਾਲ ਹਾਂ ,ਤੇ ਅੱਗੇ ਤੋਂ ਤੈਨੂੰ ਕਿਸੇ ਰਿਸ਼ਤੇ ਦਾ ਵਾਸਤਾ ਨਹੀ ਦੇਵਾਗੀ । ਅੱਜ ਤੋਂ ਮੈ ਤੇਰੀ ਦੁਨੀਆ ਤੇ ਤੂੰ ਮੇਰੀ ਦੁਨੀਆ ਏ ਮੇਰੇ ਨਿੰਮੀ”ਆਖ ਮਾਂਵਾਂ ਧੀਆਂ ਫੇਰ ਤੋਂ ਇੱਕ ਦੂਜੇ ਨੂੰ ਘੁੱਟ ਕੇ ਸੀਨੇ ਨਾਲ ਲਾ ਲੈਦੀਆਂ ਨੇ ॥
ਲਿਖਤ ✍️ਬਲਜੀਤ ਕੌਰ ਗਿੱਲ (ਮੈਲਬੋਰਨ)

...
...



Related Posts

Leave a Reply

Your email address will not be published. Required fields are marked *

One Comment on “ਬੈਂਡਾਂ ਨਾਲ ਘੱਟਦੀ ਉਮਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)