ਮੈ ਦਸਵੀ ਕਲਾਸ ਵਿਚ ਸੀ। ਸਾਡੇ ਦਸਵੀ ਕਲਾਸ ਦੇ ਪੇਪਰ ਸਨ ਸਭ ਇਮਤਿਹਾਨ ਵਧੀਆ ਹੋ ਰਹੇ ਸੀ ਸਾਡਾ ਫਿਜੀਕਲ ਦਾ ਪੇਪਰ ਸੀ ,,ਮੇਰੀ ਇਕ ਸਹੇਲੀ ਸੀ ਉਹ ਸ਼ਾਇਦ ਪੇਪਰ ਦੀ ਤਿਆਰੀ ਨਹੀ ਕਰਕੇ ਨਹੀ ਆਈ ਸੀ ਉਸ ਨੇ ਮੈਨੂੰ ਕਿਹਾ ਕਿ ਪੇਪਰ ਕਰਵਾ ਦੀ ,ਮੈ ਹਾ ਕਹਿ ਦਿੱਤੀ ਉਸ ਨੇ ਮੈਨੂੰ ਗਾਇਡ ਦਿੱਤੀ ਤੇ ਕਿਹਾ ਇਸ ਵਿੱਚੋ ਦੇਖ ਲਈ ਉਸ ਸਮੇਂ ਮੈ ਉਸ ਦੀਆਂ ਗੱਲਾਂ ਵਿਚ ਆ ਗਈ ਤੇ ਗਾਇਡ ਲੈ ਕਿ ਕਮੀ ਦੇ ਪੱਲੇ ਹੇਠ ਰਖ ਲਈ, ਪਰ ਗਾਇਡ ਤੋ ਕੁਝ ਨਾ ਦੇਖਿਆ, ਥੋੜੇ ਸਮੇਂ ਬਾਅਦ ਉਸ ਨੇ ਕਿਹਾ ਕਿ ਮੈਨੂੰ ਇਕ ਪ੍ਰਸ਼ਨ ਦਾ ਉੱਤਰ ਦਸ ਦੇ ਮੈ ਹਾਲੇ ਉਸ ਨੂੰ ਦੱਸ ਹੀ ਰਹੀ ਸੀ ਕਿ ਸਾਡੀ ਕਲਾਸ ਦੇ ਮੁੰਡੇ ਨੇ ਮੈਨੂੰ ਵੇਖ ਲਿਆ, ਤੇ ਸਰ ਨੂੰ ਦਸ ਦਿਤਾ ਮੈਨੂੰ ਪਤਾ ਲੱਗ ਗਿਆ ਪਰ ਮੈ ਚੁਪਚਾਪ ਬੈਠੀ ਰਹੀ ,ਸਰ ਨੇ ਖੜੇ ਹੋਣ...
ਲਈ ਕਿਹਾ ਖੜੀ ਹੋਈ ਤਾ ਮੇਰੇ ਨੀਚੇ ਗਾਇਡ ਸੀ ਸਰ ਨੇ ਪੇਪਰ ਫੜ ਲਿਆ ਪਰ ਮੈ ਕੁਝ ਨਾ ਬੋਲੀ ਕਿਉਂਕਿ ਮੇਰਾ ਪੇਪਰ ਹੋ ਚੁੱਕਾ ਸੀ ,ਮੈਨੂੰ ਬਹੁਤ ਅਫਸੋਸ ਹੋਇਆ ਕਿ ਮੈ ਕਿਉ ਕਿਸੇ ਪਿਛੇ ਲੱਗੀ ਪਰ ਫਿਰ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋ ਸਰ ਨੇ ਮੈਨੂੰ ਦੋ ਦਿਨ ਬਾਅਦ ਕਿਹਾ ਕਿ ਗੁੱਡੀ ਮੈ ਤੇਰੇ ਨੰਬਰ ਲਗਾ ਦਿੱਤੇ ਹਨ, ਉਹ ਨੰਬਰ ਸਰ ਨੇ ਤਾ ਲਗਾਏ ਕਿਉਕਿ ਮੈ ਗਾਇਡ ਚੋ ਦੇਖਿਆ ਹੀ ਨਹੀ ਸੀ ,ਯਾਦ ਸਭ ਕੁੱਝ ਸੀ ਬਸ ਕਿਸੇ ਦੀਆ ਗੱਲਾ ਵਿੱਚ ਆਕੇ ਸਭ ਕੀਤਾ , ਇਸ ਲਈ ਕਦੇ ਕਿਸੇ ਦੀ ਨਾ ਸੁਣੋ ਆਪਣੇ ਮਨ ਦੀ ਕਰੋ।
ਜਸਪ੍ਰੀਤ ਕੌਰ ਸੰਧੂ