ਅਕਸਰ ਇਹ ਸਵਾਲ ਸੁਣਨ ਨੂੰ ਮਿਲਦਾ ਹੈ ਕਿ “ਜਦੋਂ ਮਨ ਹੀ ਨਹੀਂ ਲੱਗਦਾ ਤਾਂ ਗੁਰਬਾਣੀ ਕਿਉਂ ਪੜੀਏ”?
ਸ਼ਾਇਦ ਇਸ ਕਹਾਣੀ ਤੋਂ ਇਹ ਜਵਾਬ ਮਿਲ ਜਾਵੇ।ਇੱਕ ਸੰਤ ਨੇ ਕਥਾ ਕਰਦਿਆਂ ਜਦੋਂ ਇਹ ਕਿਹਾ ਕਿ ਰੋਜ਼ਾਨਾ ਗੁਰਬਾਣੀ ਪੜ੍ਹੋ ਤਾਂ ਸੰਗਤ ਵਿੱਚ ਬੈਠੇ ਇਕ ਬੰਦੇ ਨੇ ਸਵਾਲ ਕੀਤਾ “ਬਾਬਾ ਜੀ ਜਦੋਂ ਮਨ ਹੀ ਨਹੀਂ ਲੱਗਦਾ ਤਾਂ ਫਿਰ ਗੁਰਬਾਣੀ ਕਿਉਂ ਪੜ੍ਹੀਏ ? ਸਿਰਫ਼ ਰਸਮ ਨਿਭਾਉਣ ਦਾ ਕੀ ਫ਼ਾਇਦਾ?”
ਸੰਤ ਨੇ ਬੰਦੇ ਨੂੰ ਕੋਲ ਸੱਦਿਆ।ਸੰਤ ਦੇ ਕੋਲ ਇੱਕ ਕੋਲਿਆਂ ਦੀ ਭਰੀ ਟੋਕਰੀ ਪਈ ਸੀ। ਸੰਤ ਨੇ ਬੰਦੇ ਨੂੰ ਕਿਹਾ “ਇਹ ਟੋਕਰੀ ਖਾਲੀ ਕਰ ਕੇ ਲੈ ਜਾਓ ਤੇ ਪਾਣੀ ਦੀ ਭਰ ਲਿਆਓ।” ਬੰਦੇ ਨੇ ਸੋਚਿਆ ਟੋਕਰੀ ਵਿੱਚ ਪਾਣੀ ਨਹੀਂ ਆ ਸਕਦਾ ਪਰ ਭਰੇ ਮਨ ਨਾਲ ਫਿਰ ਵੀ ਉਹ ਅਜਿਹਾ ਕਰਨ ਲਈ ਚੱਲ ਪਿਆ। ਉਹ ਟੋਕਰੀ ਪਾਣੀ ਦੀ ਭਰ ਲਿਆਇਆ ਪਰ ਆਉਂਦੇ-ਆਉਂਦੇ ਟੋਕਰੀ ਖਾਲੀ ਹੋ ਗਈ। ਸੰਤ ਨੇ ਕਿਹਾ “ਦੁਬਾਰਾ ਭਰ ਲਿਆਓ”।ਦੁਬਾਰਾ ਫੇਰ ਲਿਆਇਆ ਤਾਂ ਫੇਰ ਖਾਲੀ ਹੋ ਗਈ। ਚਾਰ ਪੰਜ ਵਾਰ ਅਜਿਹਾ ਕਰਨ ਤੋਂ ਬਾਅਦ ਉਸ ਨੇ ਅੱਕ ਕੇ ਸੰਤ ਨੂੰ ਪੁੱਛਿਆ “ਸੰਤ ਜੀ ਜਦੋਂ...
ਪਤਾ ਹੈ ਇਸ ਵਿੱਚ ਪਾਣੀ ਆ ਹੀ ਨਹੀਂ ਸਕਦਾ ਤੁਸੀਂ ਅਜਿਹਾ ਕਿਉਂ ਕਰਵਾ ਰਹੇ ਹੋ”। ਸੰਤ ਨੇ ਹਲੀਮੀ ਨਾਲ ਕਿਹਾ “ਤੇਰੇ ਸਵਾਲ ਦਾ ਜਵਾਬ ਦੇਣ ਲਈ।ਸ਼ਾਇਦ ਤੈਨੂੰ ਜਵਾਬ ਮਿਲ ਗਿਆ ਹੋਵੇਗਾ।”
“ਨਹੀਂ ਮੈਂ ਨਹੀਂ ਸਮਝਿਆ” ਬੰਦਾ ਬੋਲਿਆ।
ਸੰਤ ਨੇ ਕਿਹਾ “ਦੇਖ ਇਹ ਟੋਕਰੀ ਕੋਲਿਆਂ ਦੀ ਭਰੀ ਹੋਈ ਸੀ ਜਿਹੜੀ ਪੂਰੀ ਤਰ੍ਹਾਂ ਕਾਲਖ਼ ਨਾਲ ਲਿੱਬੜੀ ਹੋਈ ਸੀ। ਤੂੰ ਇਸ ਨੂੰ ਪਾਣੀ ਨਾਲ ਭਰਨ ਗਿਆ ਤਾਂ ਇਹ ਪਾਣੀ ਨਾਲ ਤਾਂ ਨਹੀਂ ਭਰੀ ਪਰ ਇਸ ਦੀ ਸਾਰੀ ਕਾਲਖ ਮਿਟ ਗਈ। ਬੱਸ ਇਹੀ ਅਵਸਥਾ ਤੇਰੇ ਮਨ ਦੀ ਹੈ। ਗੁਰਬਾਣੀ ਪੜ੍ਹਨ ਨਾਲ ਤੈਨੂੰ ਕੋਈ ਫ਼ਾਇਦਾ ਹੋਵੇ ਨਾ ਹੋ ਕੇ ਪਰ ਇਸ ਨਾਲ ਟੋਕਰੀ ਦੀ ਤਰ੍ਹਾਂ ਤੇਰੇ ਮਨ ਦੀ ਕਾਲਖ ਜ਼ਰੂਰ ਧੋਤੀ ਜਾਵੇਗੀ ਤੇ ਜਦੋਂ ਇਹ ਕਾਲਖ ਧੋ ਕੇ ਮਨ ਸਾਫ਼ ਹੋ ਗਿਆ ਫੇਰ ਮਨ ਉਹੀ ਕਰੇਗਾ ਜੋ ਤੁਸੀਂ ਚਾਹੋਗੇ।”
ਕੁਲਵਿੰਦਰ ਸਿੰਘ ਮੁਕਤਸਰ