ਬਾਪੂ ਵਾਹਵਾ ਲੰਮੀ ਉਮਰ ਭੋਗ ਕੇ ਇਸ ਦੁਨੀਆਂ ਤੋਂ ਰੁਖਸਤ ਹੋਇਆ ਸੀ ।ਡੰਗੋਰੀ ਉਨ੍ਹਾਂ ਨੇ ਅਖੀਰਲੀ ਉਮਰ ਵਿੱਚ ਹੀ ਫੜੀ, ਸਾਰਾ ਦਿਨ ਬਾਪੂ ਜਾਂ ਆਪਣੀ ਬੈਠਕ ਵਿੱਚ ਜਾਂ ਮੋੜ ਤੇ ਬਣੇ ਪੱਥਰ ਦੇ ਬੈਂਚ ਤੇ ਬੈਠੇ ਰਹਿੰਦੇ ਜਾਂ ਆਪਣੇ ਹਾਣ ਦੇ ਲੋਕਾਂ ਨਾਲ ਗੱਲਾਂ ਕਰਦੇ ਅਤੇ ਆਉਂਦੇ ਜਾਂਦੇ ਲੋਕਾਂ ਦੀ ਸੁਖ ਸਾਂਦ ਪੁੱਛਦੇ ਰਹਿਣਾ ਉਨ੍ਹਾਂ ਨੂੰ ਬੜਾ ਚੰਗਾ ਲੱਗਦਾ ਸੀ। ਜੇ ਬਹੁਤ ਗਰਮੀ ਹੋਣੀ ਤਾਂ ਘਰ ਦੇ ਪਿੱਛੇ ਰੁੱਖਾਂ ਦੀ ਛਾਵੇਂ ਬੈਠੇ ਰਹਿਣਾ ਜਾਂ ਲੰਮੇ ਪੈ ਜਾਣਾ ਅਤੇ ਫਿਰ ਵਿਹੜੇ ਵਿੱਚ ਤੁਰ ਫਿਰ ਕੇ ਖੂੰਡਾ ਖੜਕਾਉਂਦਿਆਂ ਕਾਵਾਂ ਚਿੜੀਆਂ ਨੂੰ ਉਡਾਉਂਦਿਆਂ ਵਾਹਿਗੁਰੂ ਵਾਹਿਗੁਰੂ ਕਰਦੇ ਘਰ ਦੀ ਰਾਖੀ ਕਰਦੇ ਸੀ ਮੈਂ ਆਮ ਵੇਖਿਆ ਬਾਪੂ ਰੋਟੀ ਖਾਣ ਤੋਂ ਪਹਿਲਾਂ ਪੈਗ ਲਾਉਣ ਦੇ ਸ਼ੌਕੀਨ ਸੀ ਇੰਨੀ ਕੁ ਪੀਣ ਨੂੰ ਉਹ ਦਵਾਈ ਮੁਆਫ਼ਕ ਕਿਹਾ ਕਰਦਾ ਸੀ। ਸਵੇਰੇ ਤੜਕਸਾਰ ਉੱਠਣਾ ਅਤੇ ਰੇਡੀਓ ਉੱਤੇ ਪਾਠ ਲਗਾ ਦੇਣਾ, ਸਾਰਿਆਂ ਨੂੰ ਵਾਰੀ ਵਾਰੀ ਹਾਲ ਚਾਲ ਪੁੱਛਣਾ। ਛੁੱਟੀ ਵਾਲੇ ਦਿਨ ਜਦੋਂ ਮੈਂ ਪਿੰਡ ਜਾਣਾ ਤਾਂ ਮੈਂ ਬਾਪੂ ਦੀ ਬੈਠਕ ਵਿੱਚ ਜਾ ਕੇ ਬੈਠ ਜਾਂਦੀ ਸੀ। ਬਾਪੂ ਜੀ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ, ਆਪਣੀ ਜ਼ਿੰਦਗੀ ਬਾਰੇ ਦੱਸਦੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਮਿਹਨਤ ਕਰਕੇ ਘਰ ਨੂੰ ਘਰ ਨੂੰ ਬਣਾਇਆ ਕਿਸ ਤਰ੍ਹਾਂ ਆਪਣੇ ਹਮਸਫਰ ਮਤਲਬ ਦਾਦੀ ਜੀ ਤੋਂ ਬਿਨਾਂ ਜੋ ਕਿ ਉਨ੍ਹਾਂ ਨੂੰ ਬਹੁਤ ਪਹਿਲਾਂ ਹੀ ਇੱਕ ਛੋਟੀ ਜੀ ਬੀਮਾਰੀ ਕਰਕੇ ਚੱਲ ਵੱਸੇ ਸਨ ਉਨ੍ਹਾਂ ਤੋਂ ਬਿਨਾਂ ਜ਼ਿੰਦਗੀ ਗੁਜ਼ਾਰੀ ਹੈ ਇਨ੍ਹਾਂ ਔਖੇ ਅਤੇ ਮੁਸ਼ਕਲਾਂ ਭਰੇ ਰਾਹਾਂ ਦਾ ਉਨ੍ਹਾਂ ਇਕੱਲਿਆਂ ਮੁਕਾਬਲਾ ਕੀਤਾ ਹੈ ਮੈਂ ਬਾਪੂ ਨੂੰ ਕਹਿੰਦੀ ,’ਮੈਂ ਜ਼ਰਾ ਚਾਚੇ ਵੱਲੋਂ ਹੋਵਾਂ’ ਤੇ ਬਾਪੂ ਨੇ ਕਹਿਣਾ ਤੂੰ ਜ਼ਰਾ ਕਦੀ ਮੇਰੇ ਕੋਲ ਵੀ ਬਹਿ ਜਾਇਆ ਕਰ, ਤੁਸੀਂ ਸਾਰੇ ਬਹੁਤ ਰੁੱਝੇ ਰਹਿੰਦੇ ਹੋ? ਮੈਨੂੰ ਤਾਂ ਤੁਹਾਡੇ ਨਾਲ ,ਕੋਲ ਬੈਠ ਕੇ ਕੁਝ ਗੱਲਾਂ ਕਰਨ ਦੀ ਭੁੱਖ ਹੈ, ਸ਼ਾਇਦ ਸੋਚਦੇ ਹੋਣ ਕਿ ਸਭ ਤੋਂ ਚੰਗੇ ਤਾਂ ਇਹ ਚਿੜੀਆਂ, ਜਨੌਰ ਹੀ ਹਨ ਜਿਹੜੇ ਸਾਰਾ ਦਿਨ ਦਿਨ ਮੋੜਨ ਦੇ ਬਾਵਜੂਦ ਵੀ ਮੇਰੇ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ।ਬਾਪੂ ਨੇ ਜ਼ਿੰਦਗੀ ਦੇ ਕਈ ਬਦਲਦੇ ਰੰਗ ਰੂਪ ਦੇਖੇ,ਉਸ ਪਾਸ ਜ਼ਿੰਦਗੀ ਦਾ ਕੌੜਾ ਸੱਚ ਤੇ ਤਲਖ਼ ਤਜਰਬੇ ਸਨ।...
ਚੰਗੇ ਲੋਕਾਂ ਦੀ ਸੰਗਤ ਵਿੱਚੋਂ ਚੰਗੇ ਵਿਚਾਰਾਂ ਦੀ ਪ੍ਰਾਪਤ ਕੀਤੀ ਹੋਈ ਮਿਠਾਸ ਵੀ ਸੀ ਜਵਾਨੀ ਵੇਲੇ ਦੀਆਂ ਬੇਮਿਸਾਲ ਕਈ ਹੋਈਆਂ ਬੀਤੀਆਂ ਗੱਲਾਂ ਦਾ ਵੱਡਾ ਭੰਡਾਰ, ਦੇਸ਼ ਦੀ ਵੰਡ ਵੇਲੇ ਦੀਆਂ ਲੂੰ ਕੰਡੇ ਕਰਨ ਵਾਲੀਆਂ ਵੇਖੀਆਂ ਸੁਣੀਆਂ ਹੋਈਆਂ ਬੀਤੀਆਂ ਗੱਲਾਂ ਤੇ ਹੋਰ ਵੀ ਬਹੁਤ ਕੁਝ ਸੀ ਉਸ ਪਾਸ,ਪਰ ਉਨ੍ਹਾਂ ਨੂੰ ਸੁਣਨ ਸੁਣਾਉਣ ਲਈ ਕਿਸੇ ਪਾਸ ਸਮਾਂ ਨਹੀਂ ਸੀ। ਰੁਝੇਵਿਆਂ ਮਾਰੀ ਇਸ ਮਾਰੀ ਇਸ ਦੁਨੀਆਂ ਵਿੱਚ ਸੁਣਾਉਣ ਵਾਲਿਆਂ ਵਿੱਚ ਬਾਪੂ ਵਰਗੇ ਤਾਂ ਬਹੁਤ ਹਨ,ਪਰ ਸੁਣਨ ਵਾਲਿਆਂ ਦੀ ਵੱਡੀ ਘਾਟ ਸੀ। ਕਈ ਵਾਰ ਤਾਂ ਇਹ ਕਹਿੰਦੇ ਬਾਪੂ ਤਾਂ ਵੇਲਾ ਏ ਹੁਣ ਇਸ ਕੋਲ ਬੈਠ ਕੇ ਸਾਰੇ ਕੰਮ ਧੰਦੇ ਛੱਡ ਕੇ ਆਪਣਾ ਸਮਾਂ ਕੌਣ ਗਵਾਏ ਪਰ ਬਾਪੂ ਦਾ ਗਿਲਾ ਹੁਣ ਮੈਨੂੰ ਸੱਚਾ ਲੱਗਦਾ ਹੈ।ਹੁਣ ਬਾਪੂ ਉਮਰ ਦੇ ਅੱਠ ਦਹਾਕੇ ਪਾਰ ਕਰ ਚੁੱਕਿਆ ਸੀ ,ਉਹ ਹੌਲੀ ਹੌਲੀ ਖੰਘੂਰਾ ਮਾਰਨ ਲੱਗ ਪਿਆ ਸੀ ਤੇ ਹੋਰ ਸਿਹਤ ਦੀਆਂ ਛੋਟੀਆਂ ਮੋਟੀਆਂ ਮੁਸ਼ਕਿਲਾਂ ਸ਼ੁਰੂ ਹੋ ਗਈਆਂ ਸਨ।ਮੇਰਾ ਵੀ ਵਿਆਹ ਹੋ ਗਿਆ ਤੇ ਮੈਂ ਆਪਣੇ ਘਰ ਪਰਿਵਾਰ ਵਿੱਚ ਰੁੱਝ ਗਏ ਤੇ ਜ਼ਰੂਰਤਾਂ ਮੈਨੂੰ ਵਿਦੇਸ਼ ਲੈ ਆਈਆਂ। ਬਸ ਥੋੜ੍ਹੇ ਹੀ ਦਿਨ ਬਾਪੂ ਮੰਜੇ ਉਤੇ ਬਿਮਾਰ ਪਿਆ ਫਿਰ ਬਾਪੂ ਲੰਮੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਗਏ ਹੌਲੀ ਹੌਲੀ ਮੈਂ ਵੀ ਉਮਰ ਦੇ ਚੌਥੇ ਡੰਡੇ ਨੂੰ ਪਾਰ ਕਰਨ ਲੱਗੀ ਹਾਂ ਜਿਸ ਤਰ੍ਹਾਂ ਬਾਪੂ ਦੀਆਂ ਗੱਲਾਂ ਉਸ ਦੇ ਦੁੱਖਾਂ ਨੂੰ ਭਾਵਨਾਵਾਂ ਨੂੰ ਉਸ ਦੀ ਮਿਹਨਤ ਨੂੰ ਸਿਰੜ ਇਰਾਦੇ ਨੂੰ ਸਮਝਣ ਦੀ ਸਮਝ ਨਹੀਂ ਸੀ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਅੱਜ ਬਾਪੂ ਦੀ ਜਗ੍ਹਾ ਤੇ ਖੜ੍ਹੀ ਹਾਂ ਅਤੇ ਉਸੇ ਤਰ੍ਹਾਂ ਮੈਨੂੰ ਵੀ ਗਿਲੇ ਸ਼ਿਕਵੇ ਹਨ ਕੁਝ ਆਪਣਿਆਂ ਨਾਲ ਕੁਝ ਬੇਗਾਨਿਆਂ ਨਾਲ ਤੇ ਸ਼ਾਇਦ ਕੁਝ ਨੇ ਮੈਨੂੰ ਨਹੀਂ ਸਮਝਿਆ ਅਤੇ ਕੁਝ ਨੂੰ ਮੈਂ ਨਹੀਂ ਸਮਝਿਆ ਪਰ ਬਾਪੂ ਹੁਣ ਕਦੇ ਕਦੇ ਮੈਨੂੰ ਬਹੁਤ ਯਾਦ ਆਉਂਦਾ ਹੈ ॥
Submitted By:- Jas Chhina
malkeet
bilkul thik naam hai ji,boht vdiaa g
ਦਵਿੰਦਰ ਸਿੰਘ
ਮਾਫ ਕਰਿਓ ਲੇਖਕ ਜੀ ਪਰ ਤੁਹਾਨੂੰ ਕਹਾਣੀ ਦਾ ਨਾਮ ਹੌਰ ਰੱਖਣਾ ਚਾਹੀਦਾ ਸੀ ਕਿਓਂ ਕਿ ਬਾਪੂ ਤਾਂ ਅਕਸਰ ਹੀ ਯਾਦ ਆਂਦਾ ਰਹਿੰਦਾ ਹੈ ਜੀ ਕਦੇ ਕਦੇ ਨੀ। ਬਾਕੀ ਕਹਾਣੀ ਬਾਕਮਾਲ ਐ ਜੀ।