More Punjabi Kahaniya  Posts
ਇਹਨਾਂ ਦਾ ਕਸੂਰ ਕੀ ਸੀ ?


ਕੀ ਕੋਈ ਦੱਸ ਸਕਦਾ ਹੈ ਕਿ ਇਹਨਾਂ ਦਾ ਕਸੂਰ ਕੀ ਸੀ ?
ਮੈਂ ਪਿਛਲੇ ਸਾਲ ਸਬ ਡਵੀਜ਼ਨ ਵਿੱਚ ਕਿਸੇ ਕੰਮ ਲਈ ਗਿਆ | ਮੈਂਨੂੰ ਇੱਕ ਪੇਪਰ ਕੰਪਿਊਟਰ ਤੇ ਡਿਊਟੀ ਵਾਲੀ ਕੁੜੀ ਨੇ ਕਲੀਅਰ ਕਰਕੇ ਦੇਣਾ ਸੀ ਸੋ ਮੈਂ ਉਹਦੇ ਪਾਸ ਜਾ ਕੇ ਪੁੱਛਿਆ | ਉਸ ਨੇ ਮੈਂਨੂੰ ਪੰਜ ਦਸ ਮਿੰਟ ਵੇਟ ਕਰਨ ਲਈ ਕਿਹਾ ਤੇ ਨਾਲ ਹੀ ਇਸ਼ਾਰਾ ਕਰਕੇ ਸਾਹਮਣੇ ਪਈ ਕੁਰਸੀ ਤੇ ਬੈਠਣ ਨੂੰ ਕਿਹਾ | ਉਸ ਕੁੜੀ ਦੀ ਉਮਰ ਕਰੀਬ ਪੈਂਤੀ ਛੱਤੀ ਕੁ ਸਾਲ ਲੱਗਦੀ ਸੀ | ਮੈਂ ਦੋ ਕੁ ਮਿੰਟ ਬੈਠਣ ਤੋਂ ਬਾਅਦ ਉਸ ਨੂੰ ਸੁਭਾਵਿਕ ਹੀ ਪੁੱਛ ਲਿਆ ਕਿ “ਤੁਸੀਂ ਕਿੱਥੋਂ ਆਉਂਦੇ ਹੋ ਭਾਵ ਤੇਰਾ ਪਿੰਡ ਕਿਹੜਾ ਹੈ ?” ਤਾਂ ਉਸ ਕੁੜੀ ਨੇ ਦੱਸਿਆ ਕਿ “ਮੇਰਾ ਪੇਕਾ ਪਿੰਡ ਤਾਂ ਬਿਲਾਸਪੁਰ ਹੈ ਪਰ ਹੁਣ ਮੈਂ ਅਪਣੇ ਸਹੁਰਿਆਂ ਦੇ ਪਿੰਡ ਤੋਂ ਹੀ ਡਿਊਟੀ ਕਰਨ ਆਉਂਦੀ ਹਾਂ |” ਮੈਂ ਕਿਹਾ ਬਿਲਾਸਪੁਰ ਦੇ ਕਈ ਜਾਣੇ ਸਾਡੇ ਨਾਲ ਪੜ੍ਦੇ ਸਨ | ਉਹ ਕਹਿੰਦੀ “ਅੰਕਲ ਜੀ ਨਾਮ ਜਾਣਦੇ ਹੋ ਕਿਸੇ ਦਾ ?” ਮੈਂ ਕਿਹਾ “ਕਈਆਂ ਦੇ ਤਾਂ ਨਾਮ ਵੀ ਤੇ ਘਰ ਵੀ ਜਾਣਦਾ ਹਾਂ !” ਮੈਂ ਕਿਹਾ “ਜਿੰਨਾ ਨਾਲ ਕਾਫੀ ਨੇੜਤਾ ਸੀ ਉਨਾਂ ਦੇ ਤਾਂ ਨਾਂ ਯਾਦ ਹਨ ਤੇ ਕੁਸ ਭੁੱਲ ਭਲਾ ਵੀ ਗਏ |” ਮੈਂ ਕਿਹਾ ” ਇੱਕ ਤਰਲੋਚਨ ਸਿੰਘ ਜਿਸ ਦਾ ਦਰਵਾਜ਼ੇ ਕੋਲ ਘਰ ਸੀ ਇੱਕ ਜਰਨੈਲ ਸਿੰਘ ਇੱਕ ਬਲਵੀਰ ਸਿੰਘ ਤੇ ਇੱਕ ਜੋਰਾ ਸਿੰਘ ਜਿਸ ਦਾ ਬਾਹਰ ਬਾਹਰ ਘਰ ਸੀ ਇਨਾਂ ਨੂੰ ਹੀ ਬਾਹਲੀ ਚੰਗੀ ਤਰਾਂ ਜਾਣਦਾ ਸੀ |”
ਉਸ ਕੁੜੀ ਨੇ ਸਿੱਧਾ ਮੇਰੇ ਵਲ ਦੇਖਿਆ ਤੇ ਕਿਹਾ “ਤਰਲੋਚਨ ਸਿੰਘ ਮੇਰਾ ਡੈਡੀ ਸੀ” ਤੇ ਨਾਲ ਹੀ ਉਸ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਜੋ ਉਸ ਨੇ ਚੁੰਨੀ ਦੇ ਲੜ ਨਾਲ ਸਾਫ਼ ਕੀਤੀਆਂ | ਮੇਰੀਆਂ ਵੀ ਅੱਖਾਂ ਨਮ ਹੋ ਗਈਆਂ ਬਸ ਅੱਗੇ ਪੁੱਛਣ ਦੱਸਣ ਨੂੰ ਕੁੱਝ ਰਹਿ ਹੀ ਨਹੀਂ ਸੀ ਗਿਆ !ਅੱਗੇ ਮੈਂ ਬਿਨਾਂ ਦੱਸੇ ਹੀ ਸਭ ਕੁੱਝ ਸਮਝਦਾ ਸੀ |
ਫਿਰ ਉਹ ਕੁੜੀ ਕੁੱਝ ਸੰਭਲ਼ ਕੇ ਬੋਲੀ “ਉਦੋਂ ਮੈਂ ਸਿਰਫ ਤਿੰਨ ਮਹੀਨੇ ਦੀ ਸੀ ਜਦ ਮੇਰੇ ਡੈਡੀ ਨੂੰ ਜ਼ਾਲਮਾਂ ਨੇ ਸਾਥੋਂ ਸਦਾ ਲਈ ਖੋਹ ਲਿਆ ਸੀ ! ਮੈਂ ਆਪਦੇ ਡੈਡੀ ਨੂੰ ਅੱਖੀਂ ਦੇਖ ਵੀ ਨਾ ਸਕੀ ਏਸ ਦਾ ਝੋਰਾ ਤੇ ਸ਼ਿਕਵਾ ਮੈਂਨੂੰ ਸਦਾ ਹੀ ਰਹੇਗਾ !” ਫਿਰ ਉਹ ਕਹਿੰਦੀ “ਥੋਨੂੰ ਆਖਰੀ ਵਾਰ ਮੇਰੇ ਡੈਡੀ...

ਕਦੋਂ ਤੇ ਕਿੱਥੇ ਮਿਲੇ ਸੀ ?”
ਮੈਂ ਕਿਹਾ “ਉਹ ਮੈਂਨੂੰ ਆਖਰੀ ਵਾਰ 1984 ਵਿੱਚ ਕਰੀਬ ਅਗੱਸਤ ਵਿੱਚ ਥੋਡੇ ਪਿੰਡ ਹੀ ਥੋਡੇ ਘਰ ਦੇ ਨੇੜੇ ਦੇ ਚੌਂਕ ਵਿੱਚ ਮਿਲਿਆ ਸੀ ! ਉਸ ਵੇਲੇ ਉਸ ਦੇ ਨਸਪਾਰੀ ਰੰਗ ਦੀ ਪੱਗ ਬੰਨੀ ਹੋਈ ਸੀ ਜਿਸ ਰੰਗ ਦਾ ਹੁਣ ਤੇਰੇ ਸਿਰ ਪੁਰ ਦੁਪੱਟਾ ਲਿਆ ਹੋਇਆ ਹੈ !” ਉਹ ਕੁੜੀ ਹੋਰ ਵੀ ਭਾਵੁਕ ਜਿਹੀ ਹੋ ਗਈ ਤੇ ਮੈਂ ਉਸ ਨੂੰ ਕਾਫੀ ਦਿਲਾਸ਼ਾ ਦੇਣ ਦਾ ਯਤਨ ਕੀਤਾ | ਮੈਂ ਤੁਰਨ ਲੱਗੇ ਨੇ ਉਸ ਨੂੰ ਦੋ ਸੌ ਰੁਪੈ ਦੇ ਕੇ ਤਰਲੋਚਨ ਦੇ ਨਾਮ ਪੁਰ ਕੁਸ ਸਾਂਝ ਪਾਉਣ ਦੀ ਨਿਗੁਣੀ ਜਿਹੀ ਕੋਸ਼ਿਸ਼ ਕੀਤੀ । ਹੁਣ ਕਦੇ ਕਦੇ ਜੇ ਡਵੀਜ਼ਨ ਵਿੱਚ ਜਾਈਦਾ ਹੈ ਤਾਂ ਉਹ ਕੁੜੀ ਬਹੁਤ ਅਪਣੱਤ ਨਾਲ ਮਿਲਦੀ ਹੈ ।
ਤਰਲੋਚਨ ਸਿੰਘ ਜਿਸ ਦਾ ਪਿੰਡ ਸਾਡੇ ਨੇੜੇ ਹੀ ਸੀ ਤੇ ਸਾਡੇ ਨਾਲ ਹੀ ਪੜ੍ਦਾ ਸੀ | ਇਹ ਬੜਾ ਸੋਹਣਾ ਸੁਨੱਖਾ ਗੱਭਰੂ ਸੀ | ਦਸਵੀਂ ਕਰਨ ਤੋਂ ਬਾਅਦ ਉਹ ਟਾ੍ਂਸਪੋਰਟ ਦੇ ਕੰਮ ਵਿੱਚ ਪੈ ਗਿਆ | ਉਸ ਦੇ ਆਪਦੇ ਇੱਕ ਦੋ ਟਰੱਕ ਸਨ ਤੇ ਉਹ ਬਾਹਰਲੀਆਂ ਸਟੇਟਾਂ ਵਲ ਮਾਲ ਭਰ ਕੇ ਲਿਜਾਂਦਾ ਤੇ ਲਿਆਉਂਦਾ ਸੀ | ਜਦ ਨਵੰਬਰ 1984 ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਸਿੱਖ ਫਿਰਕੇ ਦੇ ਲੋਕਾਂ ਦੀ ਕਤਲੋ ਗ਼ਾਰਦ ਹੋਈ ਸੀ ਤਾਂ ਤਰਲੋਚਨ ਉਸ ਵੇਲੇ ਯੂ ਪੀ ਸਟੇਟ ਵਿੱਚ ਦੀ ਅਪਣਾ ਟਰੱਕ ਲਈ ਆਉਂਦਾ ਸੀ | ਰਸਤੇ ਵਿੱਚ ਇੱਕ ਸ਼ਹਿਰ ਦੀ ਇਕੱਠੀ ਹੋਈ ਵਹਿਸ਼ੀਆਨਾ ਭੀੜ ਨੇ ਏਨਾਂ ਉੱਪਰ ਵੀ ਕਾਤਲਾਨਾ ਹਮਲਾ ਕਰ ਦਿੱਤਾ | ਇਹ ਟ੍ੱਕ ਵਿੱਚੋਂ ਨਿੱਕਲ ਕੇ ਨੇੜੇ ਹੀ ਇੱਕ ਥਾਣੇ ਵਲ ਨੂੰ ਆਸਰਾ ਲੈਣ ਲਈ ਬਹੁੜਿਆ ਪਰ ਜ਼ਾਲਮਾਨਾ ਲੋਕਾਂ ਨੇ ਉੱਥੇ ਹੀ ਪੁਲਿਸ ਦੇ ਸਾਹਮਣੇ ਹੀ ਕੋਹ ਕੋਹ ਕੇ ਮਾਰ ਦਿੱਤਾ | ਏਨਾਂ ਦੇ ਟ੍ੱਕ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ | ਜਿਸ ਦਾ ਮੁੜ ਕੇ ਕੁੱਝ ਵੀ ਨਹੀਂ ਬਣਿਆ |
ਹੁਣ ਕੀ ਕੋਈ ਦੱਸ ਸਕਦਾ ਹੈ ਕਿ ਤਰਲੋਚਨ ਸਿੰਘ ਉਸਦੇ ਪਰਿਵਾਰ ਤੇ ਏਸ ਬੱਚੀ ਦਾ ਕਸੂਰ ਕੀ ਸੀ ਜਿੰਨਾਂ ਦੇ ਘਰ ਬਾਰ ਉਜਾੜ ਕੇ ਉਮਰਾਂ ਦੇ ਰੋਣੇ ਕਰ ਦਿੱਤੇ ਗਏ !
Baldev Singh Jhajj Ex Sarpanch

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)