More Punjabi Kahaniya  Posts
ਕਰਮ ਭੂਮੀ ਦਾ ਲਿਆ ਕਰਜ਼


ਉਹ ਇਕ ਨਿੱਕੀ ਜਿਹੀ ਦੁਕਾਨ ਤੋ ਬਰੈਡ ਚੋਰੀ ਕਰਕੇ ਭੱਜਦਾ ਭੱਜਦਾ ਸ਼ਹਿਰ ਦੇ ਭੀੜ ਭੜੱਕੇ ਤੋ ਦੂਰ ਆ ਕੇ ਹਫਿਆ ਹੋਇਆ ਨਿੰਮ ਦੇ ਮੁੱਢ ਤੇ ਬੈਠ ਗਿਆ ਅਤੇ ਬਰੈਡ ਨੂੰ ਆਪਣੀ ਮਾਸ਼ੂਕ ਵਾਂਗ ਅੱਖਾਂ ਭਰਕੇ ਤੱਕਦਾ ਹੋਇਆ ਆਪਣੇ ਆਪ ਨੂੰ ਬੋਲਿਆ “ਬੱਲੇ ਬੌਬ ਅੱਜ ਤਾ ਬਾਪੂ ਨੂੰ ਦਿੱਤਾ ਕੌਲ ਵੀ ਪੁਗਾ ਦਿੱਤਾ ਤੇ ਢਿੱਡ ਭਰਨ ਲਈ ਬਰੈਡ ਵੀ ਮਿਲ ਗਿਆ”. ਆਪਣੇ ਢਿੱਡ ਦੀ ਭੁੱਖ ਮਿਟਾ ਉੱਥੇ ਹੀ ਭੁੰਜੇ ਘਾਹ ਤੇ ਲੇਟ ਗਿਆ ਤੇ ਫਿਰ ਅੱਧ ਸੁੱਤੇ ਦੇ ਖਿਆਲ ਚ ਆਇਆ ਕਿ ਕਿਵੇ ਉਸਦਾ ਬਾਪੂ ਉਸਨੂੰ ਆਪਣੀ ਖੂਨ ਪਸ਼ੀਨੇ ਨਾਲ ਸਿੰਜੀ ਅਮੀਰੀ ਦੇਣੀ ਚਾਹੁੰਦਾ ਸੀ ਪਰ ਉਹ ਆਪਣੇ ਬਾਪੂ ਵਾਂਗ ਦੌਲਤਮੰਦ ਬਣਦਾ ਚਾਹੁੰਦਾ ਸੀ ਕਿਉਂਕਿ ਦੌਲਤਮੰਦ ਖੁਦ ਕਮਾਉਂਦਾ, ਬਚਾਉਂਦਾ ਤੇ ਹੋਰਾਂ ਲਈ ਵੀ ਰੋਜ਼ਗਾਰ ਪੈਦਾ ਕਰਦਾ. ਜਦੋਂ ਅਠਾਰਾਂ ਵਰਿਆਂ ਦਾ ਹੋਇਆ ਤਾ ਬਾਪੂ ਨੇ ਆਪਣੀ ਕੁਰਸੀ ਦੇਣੀ ਚਾਹੀ ਤਾ ਉਹ ਸਭ ਕੁਝ ਪਿੱਛੇ ਛੱਡ ਇਸ ਅਣਜਾਣ ਸ਼ਹਿਰ ਚ ਦੌਲਤਮੰਦ ਬਣਨ ਆ ਗਿਆ ਪਰ ਬਾਪੂ ਨੇ ਆਉਣ ਲੱਗੇ ਤੋ ਵਾਅਦਾ ਲਿਆ ਸੀ ਉਸ ਤੋ ਬਈ “ਨਾਂ ਤੂੰ ਭੁੱਖ ਨਾਲ ਮਰੇਗਾ, ਨਾ ਕਦੇ ਭੀਖ ਮੰਗੇਗਾ”. ਕਈ ਦਿਨਾਂ ਤੋ ਕੰਮ ਦੀ ਤਲਾਸ਼ ਚ ਭਟਕ ਰਹੇ ਹੋਣ ਕਾਰਨ ਮੈਲਾ ਕੁਚੈਲਾ ਹੋ ਗਿਆ ਸੀ ਤੇ ਅੱਜ ਬਰੈਡ ਚੱਕ ਕੇ ਭੱਜਿਆ ਕਿਉਂਕਿ ਉਸਨੂੰ ਪਤਾ ਸੀ ਬਈ ਇਸ ਤਰਾਂ ਕਰਨ ਨਾਲ ਨਾ ਉਹ ਭੁੱਖਾ ਮਰੇਗਾ, ਨਾ ਮੰਗਤਾ ਬਣੇਗਾ ਅਤੇ ਦੌੜ ਚ ਉਹ ਬੇਸ਼ਕ ਜਿੱਤ ਜਾਵੇ ਪਰ ਆਪਣੀ ਜ਼ਮੀਰ ਹੱਥੋਂ ਹਾਰ ਜਾਵੇਗਾ ਤੇ ਫਿਰ ਜ਼ਮੀਰ ਨੂੰ ਉੱਪਰ ਚੁੱਕਣ ਲਈ ਉਹ ਕੁਝ ਵੀ ਕਰ ਜਾਵੇਗਾ. ਸੁੱਤਾ ਉੱਠ ਕੇ ਜਦੋਂ ਕੰਮ ਦੀ ਤਲਾਸ਼ ਚ ਆਪਣੇ ਕਦਮਾਂ ਵੱਲ ਦੇਖ ਤੁਰਿਆ ਜਾ ਰਿਹਾ ਸੀ ਤਾ ਉਸਦੇ ਦਿਲ ਨੇ ਕਿਹਾ “ਦੇਖ ਕਮਲ਼ਿਆਂ ਅਗਲਾ ਕਦਮ ਤਾ ਧਰਤੀ ਤੇ ਪੈਦਾ ਜਦੋਂ ਪਿਛਲਾ ਧਰਤੀ ਛੱਡਦਾ ਤੇ ਇਸਦਾ ਮਤਲਬ ਤੂੰ ਪਿਛਲਾ ਸਭ ਕੁਝ ਭੁੱਲ ਕੇ ਹੀ ਅੱਗੇ ਵਧੇਗਾ, ਬੈਠਿਆਂ ਨੂੰ...

ਕਦੇ ਠੋਕਰਾਂ ਨਹੀਂ ਵੱਜਦੀਆਂ ਹੁੰਦੀਆਂ. ਉਸਦਾ ਆਪਣਾ ਆਤੀਤ ਭੁੱਲਾਉਣ ਨਾਲ ਮਨ ਸਾਂਤ, ਦੁਨੀਆ ਸਾਂਤ ਅਤੇ ਚਾਰੇ ਪਾਸੇ ਸਾਰੇ ਆਪਣੇ ਹੀ ਦਿਖਾਈ ਦੇਣ ਲੱਗੇ ਕਿਉਂਕਿ ਉਸਨੂੰ ਸਮਝ ਆ ਗਿਆ ਕਿ ਮੈ ਲੈ ਕੇ ਕੀ ਆਇਆ ਜਿਹੜਾ ਗੁੰਮ ਹੋਣ ਦਾ ਡਰ ਹੋਵੇ. ਘੁੰਮਦਾ ਘੁੰਮਾਉਦਾ ਜਦੋਂ ਉਸਨੇ ਇਕ ਮੋਟਰ ਵਰਕਸ਼ਾਪ ਤੇ ਜਾ ਕੇ ਜਦੋਂ ਕੋਈ ਕੰਮ ਮੰਗਿਆ ਤਾ ਮੈਨੇਜਰ ਕਹਿੰਦਾ “ਆਪਣੀ ਹਾਲਤ ਦੇਖ, ਏਥੇ ਸਾਰੇ ਪੜੇ ਲਿਖੇ ਕੰਮ ਕਰਦੇ ਨੇ” ਤਾ ਉਹ ਬੜੇ ਪਿਆਰ ਨਾਲ ਬੋਲਿਆ ” ਜ਼ਰੂਰੀ ਤਾ ਨਹੀਂ ਝਾਂਜਰਾਂ ਪੈਰੀਂ ਪਾਉਣ ਨਾਲ ਨੱਚਣਾ ਆ ਜਾਵੇ, ਬਹੁਤ ਜ਼ਿਆਦਾ ਪੜਾਈ ਬਹੁਤੇ ਬੰਦਿਆਂ ਨੂੰ ਧਨੀ ਹੀ ਬਣਾ ਸਕਦੀ ਦੌਲਤਮੰਦ ਨਹੀਂ” ਤਾਂ ਨੇੜੇ ਹੀ ਖੜੇ ਦੌਲਤਮੰਦ ਮਾਲਕ ਨੇ ਉਸਦੀ ਗੱਲ ਸੁਣ ਉਸਨੂੰ ਝੱਟ ਨਿੱਕੇ ਮੋਟੇ ਕੰਮ ਲਈ ਰੱਖ ਲਿਆ. ਫਿਰ ਤਾ ਉਹ ਕੰਮ ਨਾਲ ਏਦਾਂ ਬਗਲਗੀਰ ਹੋਇਆ ਜਿਵੇ ਸਮੁੰਦਰ ਨਾਲ ਨਦੀ ਹੁੰਦੀ ਆ ਅਤੇ ਬਾਜ ਉਡਾਰੀ ਮਾਰ ਬੱਦਲ਼ਾਂ ਨੂੰ ਚੀਰਦਾ. ਕੁਝ ਸਮੇਂ ਬਾਦ ਉਸਨੇ ਦੁਕਾਨ ਵਾਲੇ ਤੋ ਮਾਫ਼ੀ ਮੰਗ ਚੋਰੀ ਕੀਤੀ ਬਰੈਡ ਦਾ ਕਰਜ਼ ਚੁਕਾਇਆ ਅਤੇ ਉਸਨੂੰ ਦੱਸਿਆ ਕਿ ਕਿਵੇ ਇਕ ਬਰੈਡ ਬਦਲੇ ਹੋਰ ਕਈਆਂ ਦੇ ਅੱਜ ਚੁਲੇ ਬੱਲਣ ਲੱਗੇ ਹਨ. ਬਿਲਕੁਲ ਉਵੇਂ ਹੀ ਜਿਵੇ ਅਸੀਂ ਪੰਜਾਬੋਂ ਥੋੜ੍ਹੇ ਜਿਹੇ ਡਾਲਰ ਤੇ ਦੋ ਸੂਟਕੇਸ ਲੈ ਕੇ ਉਤਰੇ ਸੀ ਜਹਾਜੋਂ ਤੇ ਅੱਜ ਸੜਕਾਂ ਤੇ ਮਹਿੰਗੀਆਂ ਗੱਡੀਆਂ ਦੇ ਅੰਦਰ ਟੰਗੇ ਖੰਡੇ ਆਮ ਹੀ ਮਿਲ ਜਾਣਗੇ. ਅੰਤਰਰਾਸ਼ਟਰੀ ਵਿਦਿਆਰਥੀ ਹੁੰਦਿਆਂ ਬਹੁਤਿਆਂ ਨੇ 20 ਘੰਟੇ ਟੈਕਸ ਅਤੇ ਬਾਕੀ ਘੰਟੇ ਕੈਸ਼ ਵੀ ਕੰਮ ਕੀਤਾ ਪਰ ਬਾਅਦ ਵਿੱਚ ਕਰਮ ਭੂਮੀ ਦਾ ਲਿਆ ਕਰਜ਼ ਸਮੇਤ ਸੂਦ ਵਾਪਿਸ ਵੀ ਕੀਤਾ ਕਈਆਂ ਨੇ ਦੋ ਦੋ ਨੌਕਰੀਆਂ ਕਰਕੇ ਅਤੇ ਕਈਆਂ ਨੇ ਆਪਣੇ ਕੰਮ ਸ਼ੁਰੂ ਕਰਕੇ.
ਬਲਜੀਤ ਫਰਵਾਲੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)