More Punjabi Kahaniya  Posts
ਕਿਸਮਤ


ਕਿਸਮਤ ਦਾ ਲਿਖਿਆ ਕੋਈ ਬਦਲ ਨਹੀ ਸਕਦਾ । ਇਹ ਕਹਾਣੀ ਹੈ ਅਜਿਹੇ ਪਿਆਰ ਕਰਨ ਵਾਲਿਆ ਦੀ ਜੋ ਇਕ ਦੂਜੇ ਬਿਨਾ ਇਕ ਪਲ ਨਹੀ ਸੀ ਸਾਰਦੇ । ਪਰ ਕਿਸਮਤ ਨੂ ਕੁਝ ਹੋਰ ਹੀ ਮਨਜੂਰ ਸੀ । ਇਹ ਪਿਆਰ ਇਕ ਅਜਿਹਾ ਇਹਸਾਸ ਹੈ ਜੋ ਦੋ ਦਿਲਾ ਨੂ ਜੌੜਦਾ ਹੈ ,ਅੱਖਾਂ ਖੁਲਦਿਆ ਹੀ ਜਿਸਦਾ ਖਿਆਲ ਆਵੇ ਉਹ ਪਿਆਰ ਹੈ ,ਅੱਖਾਂ ਬੰਦ ਕਰਦਿਆ ਜਿਸਦਾ ਚੇਹਰਾ ਸਾਹਮਣੇ ਆਵੇ ਉਹ ਪਿਆਰ ਹੈ , ਜੇਕਰ ਇਹ ਪਿਆਰ ਹੋ ਜਾਵੇ ਤੇ ਦੁਨੀਆ ਵੱਖਰੀ ਹੀ ਲਗਣ ਲਗਦੀ ਹੈ , ਪਰ ਜੇਕਰ ਇਹ ਪ਼ਿਆਰ ਖੋ ਜਾਵੇ ਤਾ ਜ਼ਿੰਦਗੀ ਜਿਵੇ ਖਤਮ ਹੋ ਗਈ ਹੋਵੇ । ਜਦੋ ਕੋਈ ਆਪਣਾ ਸਾਨੂ ਛੱਡ ਜਾਂਦਾ ਹੈ ਤਾ ਜੋ ਦਰਦ ਇਸ ਦਿਲ ਨੂ ਹੁੰਦਾ ਹੈ ਉਹ ਸ਼ਬਦਾ ਵਿਚ ਵੀ ਜਾਹਿਰ ਨਹੀ ਕੀਤਾ ਜਾ ਸਕਦਾ ।
ਕੁਝ ਇਦਾ ਦੀ ਹੀ ਇਕ ਦਰਦ ਭਰੀ ਕਹਾਣੀ ਦੋ ਅਜਿਹਿਆ ਪਿਆਰ ਕਰਨ ਵਾਲਿਆ ਦੀ । ਇਹ ਕਹਾਣੀ ਆਸ਼ੂ ਅਤੇ ਪ੍ਰੀਤ ਦੀ ਹੈ , ਜੋ ਇਕ ਦੂਜੇ ਨੁ਼ੂ ਬਹੁਤ ਪਿਆਰ ਕਰਦੇ ਸੀ । ” ਓਲਝਿਆ ਸੀ ਜੋ ਕੋਨਾ ਉਸਦੇ ਦੁਪਟੇ ਦਾ ਮੇਰੀ ਘੜੀ ਨਾਲ , ਵਕਤ ਜੋ ਓੁਦੋ ਦਾ ਰੁਕਿਆ ਹੈ ਬਸ ਰੁਕਿਆ ਹੀ ਰਹਿ ਗਿਆ ਹੈ ” ।
ਇਕ ਸੋਹਣਾ ਸੁਨੱਖਾ ਮੁੰਡਾ ਜਿਸਦੇ ਦੋ ਭਰਾ ਸੀ ਆਸ਼ੂ ਅਠਵੀ ਵਿਚ ਹੀ ਘਰ ਦੀ ਤੰਗੀ ਕਰਕੇ ਕੰਮਾ ਕਾਰਾ ਚ ਲਗਾ ਰਹਿੰਦਾ, ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਆਸ਼ੂ ਨੇ ਆਾਪਣੀ ਪਣਾਈ ਦੇ ਨਾਲ ਕੰਮ ਵੀ ਸਿਖਣੇ ਸ਼ੂਰੁ ਕਰ ਦਿਤੇ । ਉਸਨੇ ਬਾਰਵੀ ਕਲਾਸ ਤਕ ਬਹੁਤ ਤਂਰਾ ਦੇ ਕੰਮ ਸਿਖ ਲਏ , ਓਸ ਦੇ ਮਾਤਾ ਪਿਤਾ ਨੇ ਓਸਨੂ ਪੜ੍ਹਾਈ ਕਰਨ ਤੋ ਹਟਾ ਦਿਤਾ , ਅਤੇ ਕੰਮ ਕਰਨ ਦੀ ਸਲਾਹ ਦੀਤੀ । ਇਕ ਵਾਰ ਓਸਨੇ ਅਾਪਣੇ ਹਾਲਾਤਾ ਬਾਰੇ ਪਿ੍ਂਸਿਪਲ ਨੂ ਦਸਿਆ । ਸਾਰੀ ਗਲ ਸੁਣਕੇ ਪਿ੍ਂਸਿਪਲ ਦੀਆ ਅਖਾ ਭਰ ਆਈਆ ਉਹ ਚਾਹੁੰਦੇ ਸੀ ਕਿ ਆਸ਼ੂ ਅਗੇ ਪਣਾਈ ਕਰੇ , ਕਿਓਕਿ ਆਸ਼ੂ ਪਣਾਈ ਚ ਬਹੁਤ ਮਾਹਿਰ ਸੀ । ਆਸ਼ੂ ਇਕ ਬੇਮਿਸਾਲ ਮੁੰਡਾ ਸੀ । ਉਸਦਾ ਰਂਗ ਰੂਪ ਵਖਰਾ ਸੀ । ਓਸਦਾ ਹਸਣਾ ਮਨ- ਮੋਹਿਤ ਸੀ ਓਹ ਜਲਦੀ ਹੀ ਸਾਰਿਆ ਦਾ ਮਨ ਮੋਹ ਲੈਂਦਾ ਸੀ । ਕਾਲਜ ਦੇ ਪਹਿਲੇ ਦਿਨ ਤੋ ਹੀ ਕੁੜੀਆਂ ਆਸ਼ੂ ਤੇ ਮਰਦੀਆ ਸੀ । ਪਰ ਆਸ਼ੂ ਕੋਲ ਇਹਨਾ ਕੰਮਾ ਲਈ ਵਕਤ ਨਹੀ ਸੀ ਹੁਂਦਾ ਕਿਓਕਿ ਘਰ ਦੀਆ ਜਿਮੇਵਾਰਿਆ ਆਸ਼ੂ ਦੇ ਹੱਥ ਸੀ ।
ਇਕ ਵਾਰ ਆਸ਼ੂ...

ਗੁਰਦੁਆਰੇ ਗਿਆ ਤੇ ਓਸ ਦਿਨ ਓਸ ਦੀਆ ਅੱਖਾਂ ਮੁਹਰੇ ਇਕ ਅਜਿਹੀ ਕੁੜੀ ਆਈ ਜੋ ਪਹਿਲੀ ਨਜਰ ਵਿਚ ਹੀ ਆਸ਼ੂ ਦੇ ਦਿਲ ਵਿਚ ਵਸ ਗਈ । ਆਸ਼ੂ ਨੂ ਇਂਝ ਲਗਿਆ ਜਿਵੇ ਇਸ ਕੁੜੀ ਨਾਲ ਰਁਬ ਨੇ ਉਸ ਨੂ ਮਿਲਵਾਇਆ ਹੋਵੇ । ਆਸ਼ੂ ਦਾ ਰਬ ਤੇ ਬਹੁਤ ਯਕੀਨ ਸੀ , ਆਸ਼ੂ ਉਸ ਕੁੜੀ ਨੂ ੨ ਹਫਤਿਆ ਤਕ ਲਭਦਾ ਰਿਹਾ ਫਿਰ ਇਕ ਦਿਨ ਉਹ ਦੋਵੇ ਮਿਲ ਗਏ , ਉਹਨਾ ਵਿਚ ਗੱਲਾ ਸ਼ੂਰੁ ਹੋ ਗਈਆ ਗੱਲਾ ਗੱਲਾ ਵਿਚ ਕਦੋ ਪਿਆਰ ਹੋ ਗਿਆ ਇਹ ਨਾ ਆਸ਼ੂ ਨੂ ਪਤਾ ਲਗਿਆ ਨਾ ਪ੍ਰੀਤ ਨੂ । ਦੋ ਸਾਲ ਤਕ ਉਹਨਾ ਦਾ ਪਿਆਰ ਬਹੁਤ ਜਾਦਾ ਵਧ ਗਿਆ ,

ਪ੍ਰੀਤ ਮਨ ਹੀ ਮਨ ਵਿਚ ਓਦਾਸ ਸੀ । ਜਿਵੇ ਉਹ ਕੁਝ ਲੁਕਾ ਰਹੀ ਹੋਵੇ ਆਸ਼ੂ ਨੂ ਵੀ ਕੁਝ ਅਜੀਬ ਲਗਿਆ , ਇਕ ਦਿਨ ਅਜਿਹਾ ਆਇਆ ਜਿਸਨੇ ਦੋ ਪਿਆਰ ਕਰਨ ਵਾਲਿਆ ਦੀ ਜ਼ਿੰਦਗੀ ਵਿਚ ਹਨੇਰਾ ਹੀ ਹਨੇਰਾ ਭਰ ਦਿਤਾ। ਕੁਝ ਦਿਨਾ ਤੋ ਪ੍ਰੀਤ ਨੇ ਫੋਨ ਚੁਕਣਾ ਬੰਦ ਕਰ ਦਿਤਾ ਉਸਨੇ ਆਸ਼ੂ ਨਾਲ ਗਲ ਕਰਨੀ ਬੰਦ ਕਰ ਦੀਤੀ ਆਸ਼ੂ ਉਸਨੂ ਬਾਰ ਬਾਰ ਫੋਨ ਕਰਦਾ , ਫਿਰ ਇਕ ਦਿਨ ਆਸ਼ੂ ਨੇ ਪ੍ਰੀਤ ਦੀ ਕਰੀਬੀ ਦੋਸਤ ਤੋ ਪੁੱਛਿਆ ਤਾ ਉਸਨੇ ਕਿਹਾ – ” ਪ੍ਰੀਤ ਚੰਡੀਗੜ ਪੀ.ਜੀ.ਆਈ ਵਿਚ ਦਾਖਿਲ ਹੈ ਉਸਦੀ ਹਾਲਤ ਬਹੁਤ ਖਰਾਬ ਹੈ । ਆਸ਼ੂ ਦੇ ਪੈਰਾ ਹੇਠਾ ਜਮੀਨ ਖਿਸਕ ਗਈ ਅੱਖਾਂ ਵਿਚ ਹੰਝੂ ਜੋ ਰੁਕਣ ਦਾ ਨਾਂ ਨਹੀ ਸੀ ਲੈ ਰਹੇ ,ਉਸਦੇ ਮੂਹੋ ਬਸ ਇਕ ਹੀ ਸ਼ਬਦ ਨਿਕਲ ਰਿਹਾ ਸੀ ” ਵਾਹਿਗੁਰੂ ਜੀ ਮੇਰੀ ਪ੍ਰੀਤ ਨੂ ਕੁਝ ਨਾ ਹੋਣ ਦਿਓ ਮੈ ਓਸ ਤੋ ਬਿਨਾ ਨਹੀ ਰਹਿ ਸਕਦਾ ” । ਓਹ ਪ੍ਰੀਤ ਦੇ ਕੋਲ ਪਹੁੰਚਿਆ ਤਾ ਜੋ ਓਸ ਨੇ ਸੁਣਿਆ ਉਹਨਾ ਸ਼ਬਦਾ ਨੇ ਆਸ਼ੂ ਨੂ ਖਾਮੋਸ਼ ਕਰ ਦਿਤਾ । ਅਸਲ ਵਿਚ ਪ੍ਰੀਤ ਨੂ ( Stomach cancer ) ਸੀ । ਤੇ ਉਹ ਆਖਿਰੀ ਸਟੇਜ ਤੇ ਸੀ ਆਸ਼ੂ ਨੇ ਆਪਣੇ ਹੰਝੂ ਸਾਫ ਕੀਤੇ ਤੇ ਪ੍ਰੀਤ ਨੂ ਹਿੰਮਤ ਦਿਤੀ । ਉਹ ਪਲ ਜ਼ਿੰਦਗੀ ਦਾ ਕਿਨਾ ਅੋਖਾ ਪਲ ਹੁੰਦਾ ਹੈ ਜਦੋ ਸਾਨੂ ਸਾਡਾ ਆਪਣਾ ਛੱਡ ਕੇ ਜਾ ਰਿਹਾ ਹੋਵੇ, ਪ੍ਰੀਤ ਕੁਝ ਹਫਤੇ ਬਾਅਦ ਆਸ਼ੂ ਨੂ ਛੱਡ ਕੇ ਚਲੀ ਗਈ । ਆਸ਼ੂ ਨੇ ਪ੍ਰੀਤ ਨੂ ਆਪਣੇ ਗਲ ਨਾਲ ਲਗਾ ਲਿਆ ਤੇ ਰੋਂਦਾ ਰਿਹਾ । ਪ੍ਰੀਤ ਦੇ ਜਾਣ ਬਾਅਦ ਊਹ ਸਾਰਾ ਦਿਨ ਰੋਂਦਾ ਰਹਿਂਦਾ ਬਸ ਇਕਲਾ ਰਹਿਂਦਾ ਤੇ ਉਸ ਦੀਆ ਯਾਦਾ ਵਿਚ ਗੁਮ ਰਹਿਂਦਾ ।
Parneet kaur

...
...



Related Posts

Leave a Reply

Your email address will not be published. Required fields are marked *

4 Comments on “ਕਿਸਮਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)