More Punjabi Kahaniya  Posts
ਨਿੱਘ


ਅਜੀਬ ਸੁਬਾਹ ਦਾ ਮਾਲਕ ਸੀ ਮੇਰਾ ਬਾਪ..
ਭਾਵੇਂ ਕਿੱਡੀ ਵੀ ਵੱਡੀ ਮੁਸ਼ਕਿਲ ਕਿਓਂ ਨਾ ਆਣ ਪਵੇੇ..ਹਮੇਸ਼ਾਂ ਹੱਸਦਾ ਰਹਿੰਦਾ..ਇੰਝ ਲੱਗਦਾ ਜਿੰਦਾ ਔਕੜਾਂ ਨੂੰ ਮਖੌਲ ਕਰਨੇ ਉਸਦਾ ਪੂਰਾਣਾ ਸ਼ੌਕ ਸੀ!
ਰਿਸ਼ਤੇਦਾਰ ਅਕਸਰ ਹੀ ਆਖ ਦਿੰਦੇ ਕੇ ਗੁਰਮੁਖ ਸਿਆਂ ਹੈ ਤਾਂ ਤੂੰ ਮੰਡੀਕਰਨ ਬੋਰਡ ਦਾ ਮਮੂਲੀ ਜਿਹਾ ਕਲਰਕ..ਤੇ ਨਿਆਣੇ ਅਫਸਰਾਂ ਦੇ ਬਰੋਬਰ ਮਹਿੰਗੇ ਸਕੂਲ ਵਿਚ..!
ਅੱਗੋਂ ਗੁਰਬਾਣੀ ਦੇ ਹਵਾਲੇ ਦੇ ਕੇ ਚੁੱਪ ਕਰਵਾ ਦਿਆ ਕਰਦਾ..ਅਖ਼ੇ ਸਾਰੇ ਕੁਝ ਦਾ ਬੰਦੋਬਸਤ ਓਹੀ ਕਰਦਾ ਏ!
ਕੋਈ ਵੱਡਾ ਖਰਚਾ ਪੈ ਜਾਂਦਾ ਤਾਂ ਮੈਂ ਵੀ ਅਕਸਰ ਉਸ ਨਾਲ ਲੜ ਪਿਆ ਕਰਦੀ..
ਆਖਦੀ ਭਾਪਾ ਜੀ ਜੇ ਵਾਰਾ ਨੀ ਖਾਂਦਾ ਤਾਂ ਸਾਨੂੰ ਏਡੇ ਮਹਿੰਗੇ ਸਕੂਲ ਵਿਚ ਕਿਓਂ ਪਾਇਆ..!
ਮੈਨੂੰ ਕਲਾਵੇ ਵਿਚ ਲੈ ਕੇ ਚੁੱਪ ਕਰਵਾ ਦਿੰਦਾ..
ਅਗਲੇ ਦਿਨ ਪਤਾ ਨਹੀਂ ਕਿਧਰੋਂ ਪੈਸਿਆਂ ਦਾ ਬੰਦੋਬਸਤ ਹੋਇਆ ਹੁੰਦਾ..!
ਅਜੀਬ ਸੁਕੂਨ ਅਤੇ ਮਿੱਠਾ ਜਿਹਾ ਨਿੱਘ ਹੁੰਦਾ ਸੀ ਉਸਦੀ ਬੁੱਕਲ ਦਾ..ਜਿਸਦੀ ਕੀਮਤ ਉਸਦੇ ਜੀਂਦੇ ਜੀ ਮੈਥੋਂ ਨਾ ਪਾਈ ਗਈ..!
ਫੇਰ ਇੱਕ ਦਿਨ ਉਹ ਚਲਾ ਗਿਆ ਚੁੱਪ ਚੁਪੀਤੇ..ਬਿਨਾ ਦੱਸਿਆ..
ਲਾਂਬੂ ਲਾਉਣ ਲੱਗੇ ਤਾਂ ਉਸਦੇ ਉੱਪਰ ਪੈ ਗਈ..ਅਖ਼ੇ ਕੁਝ ਸਵਾਲ ਪੁੱਛਣੇ ਨੇ ਇੰਝ ਨੀ ਜਾਣ ਦੇਣਾ..ਲੋਕ ਆਖਣ ਕਮਲੀ ਹੋ ਗਈ ਏ..ਇਸਨੂੰ ਪਾਣੀ ਪਿਆਓ..!
ਨਿੱਕੇ ਭੈਣ ਭਰਾਵਾਂ ਦੀ ਖਾਤਿਰ ਪੜਾਈ ਅੱਧ ਵਿਚਾਲੇ ਛੱਡ ਮੰਡੀਕਰਨ ਮਹਿਕਮੇ ਵਿਚ ਨੌਕਰੀ ਕਰਨੀ ਪੈ ਗਈ..!
ਇੱਕ ਪੱਲੇ ਦਾਰ ਦਾ ਮੁੰਡਾ ਕਾਫੀ ਦਿਨਾਂ ਤੋਂ ਬਿਮਾਰ ਸੀ..
ਹਸਪਤਾਲ ਉਸਦੀ ਹਾਲਤ ਵੇਖ ਹਰ ਪੱਖੋਂ ਇਮਦਾਤ ਕੀਤੀ..ਸਾਰੀ ਜਮਾ ਪੂੰਜੀ...

ਤੱਕ ਮੁੱਕ ਗਈ ਪਰ ਫਰਕ ਨਾ ਪਿਆ..ਅਜੇ ਪੰਝੀ ਤੀਹ ਹਜਾਰ ਦੀ ਹੋਰ ਲੋੜ ਸੀ!
ਰਾਤੀ ਮੰਜੇ ਤੇ ਪਈ ਰੋਈ ਜਾਵਾਂ..ਉਸ ਰਾਤ ਰੱਬ ਨਾਲ ਵੀ ਬੜਾ ਲੜੀ..
ਠੀਕ ਓਸੇ ਤਰਾਂ ਜਿੱਦਾਂ ਕਿਸੇ ਵੇਲੇ ਬਾਪ ਨਾਲ ਲੜਿਆ ਕਰਦੀ ਸਾਂ..ਅਖ਼ੇ ਜੇ ਮੇਰੀ ਔਕਾਤ ਨਹੀਂ ਸੀ ਤਾਂ ਏਡੇ ਨਰਮ ਦਿਲ ਦੀ ਮਾਲਕਣ ਕਿਓਂ ਬਣਾਇਆ..ਹਰੇਕ ਤੇ ਤਰਸ ਕਿਓਂ ਕਰ ਲੈਂਦੀ ਹਾਂ..?
ਫੇਰ ਉਸ ਰਾਤ ਸੁਫ਼ਨੇ ਵਿਚ ਬਾਪੂ ਜੀ ਵੀ ਆਇਆ..ਓਸੇ ਤਰਾਂ ਹੱਸਦਾ..ਕਲਾਵੇ ਵਿਚ ਲੈ ਕੇ ਲਾਡ ਪਿਆਰ ਕਰਦਾ ਹੋਇਆ..!
ਅਗਲੇ ਦਿਨ ਢਹਿੰਦੀ ਕਲਾ ਵਿਚ ਹਸਪਤਾਲ ਪੁੱਜੀ..
ਕੁਲੀਗ ਨੱਸਿਆ ਨੱਸਿਆ ਆਇਆ ਅਖ਼ੇ ਸ਼ੋਸ਼ਲ ਮੀਡਿਆ ਤੇ ਪਾਈ ਵੀਡੀਓ ਮਗਰੋਂ ਬਾਹਰੋਂ ਕਿਸੇ ਐਨ.ਜੀ.ਓ ਨੇ ਪੰਜਾਹ ਹਜਾਰ ਅਕਾਊਂਟ ਵਿਚ ਪਾ ਦਿੱਤੇ!
ਇਤਬਾਰ ਜਿਹਾ ਨਾ ਆਵੇ..ਓਥੇ ਭੁੰਜੇ ਹੀ ਬੈਠ ਗਈ..ਪਰਸ ਵਿਚੋਂ ਫੋਟੋ ਕੱਢ ਕਿੰਨਾ ਚਿਰ ਵੇਖਦੀ ਰਹੀ..ਜਰੂਰ ਇਸੇ ਕਰਕੇ ਹੀ ਹੋਈ ਹੋਣੀ ਇਹ ਕਰਾਮਾਤ..!
ਏਨੇ ਵਰ੍ਹਿਆਂ ਮਗਰੋਂ ਸਿਰਫ ਏਨਾ ਹੀ ਆਖਾਂਗੀ..ਕੇ ਜਿੰਦਗੀ ਦੇ ਕਿਸੇ ਮੋੜ ਉੱਤੇ ਜਦੋਂ ਬਿਲਕੁਲ ਕੱਲੇ-ਕਾਰੇ ਰਹਿ ਜਾਵੋ ਤਾਂ ਰੱਬ ਨਾਲ ਇੱਕ ਵੇਰ ਲੜਾਈ ਜਰੂਰ ਕਰ ਕੇ ਵੇਖ ਲਿਆ ਜੇ..
ਯਕੀਨ ਮੰਨਿਓਂ ਉਸਦੀ ਬੁੱਕਲ ਵਿਚ ਵੀ ਬਾਪ ਦੇ ਕਲਾਵੇ ਜਿੰਨਾ ਹੀ ਨਿੱਘ ਹੁੰਦਾ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਨਿੱਘ”

  • ਕੁਲਵਿੰਦਰ ਕੋੌਰ

    ਤੁਸੀਂ ਬਹੁਤ ਵਧੀਆ ਲਿਖਦੇ ਹੋ ਜੀ ਨਿਘ ਕਹਾਣੀ ਪੜੵ ਕੇ ਇੰਜ ਲਗਿਆ ਜਿਵੇਂ ਸੱਚਮੁੱਚ ਬਾਪੁਜੀ ਦੇ ਨਿਘ ਦਾ ਅਹਿਸਾਸ ਹੋਇਆ ਹੋਵੇ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)