More Punjabi Kahaniya  Posts
ਸਰਪੰਚਣੀ


ਸਰਪੰਚਣੀ
ਕੰਮ ਤੋਂ ਘਰ ਆ ਚਾਹ ਬਣਾ ,ਟੀਵੀ ਲਗਾ ਹਾਲੇ ਬੈਠੀ ਈ ਸਾਂ ਕੇ ਘਰੋਂ ਫੋਨ ਆਇਆ ,’ ਗੁੱਡੀ ,ਬਾਪੂ ਗੁੱਸਾ ਕਰੀ ਬੈਠਾ ,ਕੁਝ ਖਾ ਪੀ ਵੀ ਨੀ ਰਿਹਾ ,’
‘ਕੀ ਹੋਇਆ ਉਹਨਾਂ ਨੂੰ ?’
‘ ਵੀਰ ਹੋਰੀ ਦੂਸਰੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ,ਪਰ ਬਾਪੂ ਜੀ ਕਹਿ ਰਹੇ ਅਕਾਲੀਆਂ ਨੂੰ ਪਾਉਣੀ ਆ ਸਾਰਿਆਂ ਨੇ ,ਸਾਡੇ ਸਭ ਨਾਲ ਜਿੱਦ ਕਰੀ ਬੈਠੇ ‘
‘ਕੋਈ ਨਾ ਮੈਂ ਗੱਲ ਕਰਦੀ ਉਹਨਾਂ ਨਾਲ ,ਕੱਟੜ ਅਕਾਲੀ ਨੇ ਪੀੜ੍ਹੀਆਂ ਤੋਂ ਆਸਾਨੀ ਨਾਲ ਥੋੜੀ ਨਾ ਦੂਸਰਿਆਂ ਨੂੰ ਮੌਕਾ ਦੇਣਗੇ ‘ ਆਖ ਮੈਂ ਫੋਨ ਕੱਟ ਦਿੱਤਾ ! ਮੈਨੂੰ ਕੁਝ ਵਰ੍ਹੇ ਪਹਿਲਾ ਬੀਤੀ ਹੱਡ ਬੀਤੀ ਚੇਤੇ ਆ ਗਈ !
ਬਾਰਵੀਂ ਪੜ੍ਹ ਮੈਂ ਆਇਲੈਟਸ ਕਰ ਲੈਤੀ ਸੀ ! ਬੈਂਡ ਵੀ ਸੋਹਣੇ ਆ ਗਏ ! ਘਰਦਿਆਂ ਨੇ ਅਕੇਲੀ ਨੂੰ ਹੀ ਵਿਦੇਸ਼ ਪੜ੍ਹਨ ਭੇਜਣਾ ਚਾਹਿਆ ! ਕਾਗਜ ਪੱਤਰ ਇਕੱਠੇ ਕਰਨ ਦੀਆ ਤਿਆਰੀਆਂ ਸ਼ੁਰੂ ਹੋ ਗਈਆਂ! ਫੰਡ ਦਿਖਾਉਣ ਲਈ ,ਪੈਸਿਆਂ ਦਾ ਤਾ ਬੰਦੋਬਸਤ ਹੋ ਗਿਆ ਪਰ ਜਾਇਦਾਦ ਦਿਖਾਉਣ ਚ ਡਿਕਤ ਆ ਰਹੀ ਸੀ ! ਏਜੇਂਟ ਦੀ ਸਲਾਹ ਨਾਲ ਘਰ ਦੇ ਨੰਬਰ ਵੀ ਤਹਿਸੀਲ ਦਾਰ ਤੋਂ ਲੈ ਕੇ ਆਪਣੇ ਕੇਸ ਨੂੰ ਮਜਬੂਤ ਬਣਾਉਣ ਲਈ ਲਗਾ ਦਿੱਤੇ ! ਇੱਕ ਫਾਰਮ ਤੇ ਪਿੰਡ ਦੇ ਸਰਪੰਚ ਦੇ ਸਾਈਨ ਲੈਣੇ ਸਨ ,ਇਹ ਸਾਬਤ ਕਰਨ ਲਈ ਕਿ ਇਹ ਸਾਡਾ ਆਪਣਾ ਘਰ ਹੀ ਹੈ !
ਵੋਟਾਂ ਪੈ ਕੇ ਹਟੀਆਂ ਸਨ ! ਮਹਿਲਾ ਉਮੀਦਵਾਰ ਸਰਪੰਚ ਚੁਣੀ ਗਈ ! ਪਿੰਡ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਞ ਹੋਇਆ ਸੀ ਕੇ ਕੋਈ ਔਰਤ ਅੱਗੇ ਆਈ ਸੀ ! ਪੂਰੇ ਪਿੰਡ ਵਿਚ ਉਸਦੀ ਚੜਾਈ ਸੀ ! ਮੈਂ ਵੀ ਉਸਨੂੰ ਮਿਲਣਾ ਚਾਉਂਦੀ ਸੀ ਪਰ ਕੋਈ ਮੌਕਾ ਈ ਨਾ ਮਿਲਿਆ ! ਹੁਣ ਸਬੱਬੀ ਗੱਲ ਲੱਭ ਗਈ ਉਸ ਨਾਲ ਮੁਲਾਕਾਤ ਕਰਨ ਦੀ ਵੀ ! ਮੈਂ ਤੇ ਬੀਬੀ ਫਾਰਮ ਤੇ ਸਾਈਨ ਲੈਣ ਉਹਨਾਂ ਦੇ ਘਰ ਪਹੁੰਚ ਗਈਆਂ ! ਪਰ ਉਸਨੇ ਟਾਲ ਮਟੋਲ ਕਰ ਸਾਨੂੰ ਵਾਪਸ ਭੇਜ ਦਿੱਤਾ ! ਅਸੀਂ ਭਰੀਆਂ – ਪੀਤੀਆਂ ਤਿੰਨ ਦਿਨ ਘਰ ਮੁੜ੍ਹਦੀਆਂ ਰਹੀਆਂ ! ਮੈਨੂੰ ਫਾਈਲ ਲਗਾਉਣ ਦੀ ਕਾਹਲੀ ਸੀ ,ਚੌਥੇ ਦਿਨ ਸਵੇਰੇ ਹੀ ਸ਼ੇਰਨੀ ਬਣ ,ਅਕੇਲੀ ਹੀ ਉਹਨਾਂ ਦੇ ਘਰ ਚਲੀ ਗਈ ! ਉਹ ਰੋਟੀ ਪਕਾ ਆਪਣੇ ਘਰਵਾਲੇ ਨੂੰ...

ਖਿਲਾ ਰਹੀ ਸੀ ਤੇ ਮੇਰੇ ਦੇਹੰਦੇਆ ਈ ,ਬੱਚੇ ਤਿਆਰ ਕਰ ਉਸਨੇ ਸਕੂਲ ਭੇਜ ਦਿੱਤੇ ! ਦੋਨੋਂ ਪਤੀ – ਪਤਨੀ ਮੈਨੂੰ ਨਜ਼ਰ -ਅੰਦਾਜ ਕਰ ਰਹੇ ਸਨ ! ਕੁਝ ਦੇਰ ਰੁਕ ਕੇ ਮੈਂ ਉਸਨੂੰ ਕਿਹਾ ,’ ਚਾਚੀ ,ਸਾਈਨ ਕਰਦੇ ‘
ਉਹ ਚੁੱਪ ਕਰੀ ਬੈਠੀ ਰਹੀ ,ਉਸਦਾ ਘਰਵਾਲਾ ਆ ਕੇ ਕਹਿੰਦਾ ,’ ਅਸੀਂ ਇਸ ਤਰਾਂ ਸਾਈਨ ਨੀ ਕਰ ਸਕਦੇ ,ਸਾਨੂੰ ਕੀ ਪਤਾ ਉਹ ਥੋਡਾ ਆਪਣਾ ਘਰ ਹੈ ਜਾ ਨਹੀਂ ‘
‘ ਚਾਚਾ ,ਪਿਛਲੀਆਂ ਤਿੰਨ ਪੀੜੀਆਂ ਸਾਡੀਆਂ ਇਥੇ ,ਇਸ ਘਰ ਚ ਈ ਰਹਿ ਰਹੀਆਂ ,ਤੁਸੀਂ ਕਹਿ ਰਹੇ ਓ ਕੇ ਕੀ ਉਹ ਸਾਡਾ ਘਰ ਈ ਆ ,ਇਹ ਤਾ ਹੱਦ ਈ ਹੋ ਗਈ ‘
ਮੇਰੀ ਗੱਲ ਅਣਸੁਣੀ ਕਰ ਉਹ ਘਰੋਂ ਬਾਹਰ ਨਿਕਲ ਗਿਆ ! ਮੈਂ ਸਵਾਲੀਆ ਨਜ਼ਰਾਂ ਨਾਲ ਚਾਚੀ ਵੱਲ ਦੇਖਣ ਲੱਗ ਪਈ !
‘ਗੁੱਡੀ ਮੈਨੂੰ ਸਾਈਨ ਨੀ ਕਰਨੇ ਆਉਂਦੇ ,ਮੈਂ ਤਾ ਨਾ ਦੀ ਈ ਸਰਪੰਚਣੀ ਆ ,ਕੰਮ ਤਾ ਸਾਰੇ ਮੇਰਾ ਘਰਵਾਲਾ ਈ ਕਰਦਾ ,ਲੋਕਾਂ ਚ ਉੱਠਣੀ ਬੈਠਣੀ ਉਸਦੀ ਈ ਆ ,ਮੈਨੂੰ ਤਾ ਪਤਾ ਵੀ ਨੀ ਲੱਗਦਾ ਪਿੰਡ ਚ ਕੀ ਕੁਛ ਹੋ ਨਿਬੜਦੇ ,ਮੈਂ ਸਰਪੰਚਣੀ ਨਹੀਂ ,ਹਾਲੇ ਵੀ ਘਰੇਲੂ ਔਰਤ ਹੀ ਹਾਂ ,ਜਿਸਦਾ ਦਿਨ ਚੁੱਲੇ ਤੋਂ ਸ਼ੁਰੂ ਹੋ ਚੁੱਲੇ ਅੱਗੇ ਈ ਖਤਮ ਹੋ ਜਾਂਦੇ ‘ ਆਖ ਉਹ ਅੱਖ ਭਰ ਆਈ !
ਉਸਦੀ ਗੱਲ ਸੁਣ ਮੇਰੇ ਮੂੰਹ ਤੇ ਚੇਪੀ ਲੱਗ ਗਈ ! ਮੈਂ ਭਰੀ- ਪੀਤੀ ਘਰ ਨੂੰ ਤੁਰ ਪਈ ! ਰਸਤੇ ਚ ਆਉਂਦੀ ਸੋਚ ਰਹੀ ਸਾਂ ,ਭੋਲੀ ਸਰਪੰਚਣੀ ਸੀ ਜਾ ਪਿੰਡ ਦੇ ਲੋਕ ,ਜਿਹੜੇ ਚੋਣ ਕਰਨ ਤੋਂ ਪਹਿਲਾ ਕੁਝ ਵੀ ਨੀ ਸੋਚਦੇ ! ਇੱਕ ਇਨਸਾਨ ਜੋ ਆਪਣੇ ਫੈਸਲੇ ਆਪ ਨੀ ਸੀ ਲੈ ਸਕਦਾ ,ਲੋਕਾਂ ਦਾ ਕੀ ਭਲਾ ਕਰ ਦੇਵੇਗਾ ! ਸਰਪੰਚ ਭਾਵੇਂ ਔਰਤ ਬਣ ਗਈ ਸੀ ,ਰਾਜ ਹਾਲੇ ਵੀ ਮਰਦ ਦਾ ਸੀ ! ਪਿੰਡ ਦੇ ਇੰਨੇ ਪੜੇ ਲਿਖੇ ਲੋਕਾਂ ਨੂੰ ਛੱਡ ਸਭ ਨੇ ਅੰਗੂਠਾ ਛਾਪ ਨੂੰ ਚੁਣਿਆ ,ਕੀ ਬਣੂ ਮੇਰੇ ਪਿੰਡ ਦਾ ,ਸੋਚਦੀ ਮੈਂ ਆਪਣੇ ਘਰ ਪਹੁੰਚ ਗਈ !
ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)