ਰਾਤ ਦਾ ਸਮਾਂ ਸੀ ਪ੍ਰੀਤ ਗੱਡੀ ਲੈ ਕੇ ਹਸਪਤਾਲ ਤੋਂ ਘਰ ਵੱਲ ਜਾਂਦੀ ਪਈ ਸੀ ਪਰ ਅਚਾਨਕ ਰਸਤੇ ਵਿੱਚ ਇਕ ਸ਼ਰਾਬ ਨਾਲ ਰੱਜਿਆ ਹੋਇਆ ਤੇ ਮਿੱਟੀ ਚਿੱਕੜ ਨਾਲ ਲਿੱਬੜਿਆ ਹੋਇਆ ਮੁੰਡਾ ਪ੍ਰੀਤ ਦੀ ਗੱਡੀ ਨਾਲ ਟਕਰਾ ਜਾਂਦਾ ਤੇ ਬੇਹੋਸ਼ ਹੋ ਕੇ ਡਿੱਗ ਜਾਂਦਾ ਪ੍ਰੀਤ ਲੋਕਾਂ ਦੀ ਮਦਦ ਨਾਲ ਉਸ ਮੁੰਡੇ ਨੂੰ ਚੁੱਕ ਕੇ ਆਪਣੇ ਘਰ ਲੈ ਆਉਂਦੀ ਉਸ ਦੀ ਮਲਮ ਪੱਟੀ ਕਰਦੀ ਤੇ ਉਸ ਦਾ ਚਿਹਰਾ ਸਾਫ ਕਰਦੀ ਧਿਆਨ ਨਾਲ ਚਿਹਰੇ ਵੱਲ ਦੇਖਦੀ ਅਤੇ ਹੈਰਾਨ ਹੋ ਜਾਂਦੀ ਇਹ ਤਾਂ ਉਸ ਦੇ ਕਾਲਜ ਦਾ ਦੋਸਤ ਮਨੀ ਆ ਮਨੀ ਨੂੰ ਪਹਿਚਾਨਣਾ ਬਹੁਤ ਮੁਸ਼ਕਲ ਹੋ ਗਿਆ ਸੀ ਲੰਬੇ ਬਾਲ ਮੂੰਹ ਤੇ ਦਾੜ੍ਹੀ ਕਾਫੀ ਫਰਕ ਸੀ ਉਸ ਦੀ ਲੁਕ ਵਿਚ ਕਾਲਜ ਸਮੇਂ ਤੋਂ ਪ੍ਰੀਤ ਦੇਖ ਕੇ ਹੈਰਾਨ ਹੋ ਜਾਂਦੇ ਇੰਨੇ ਸਮੇਂ ਵਿਚ ਹੀ ਪ੍ਰੀਤ ਦੇ ਪਾਪਾ ਅਤੇ ਭਰਾ ਉਥੇ ਆ ਜਾਂਦੇ ਉਹ ਪ੍ਰੀਤ ਨੂੰ ਕਹਿੰਦੇ ਪੁਲਸ ਨੂੰ ਫੋਨ ਕਰਦੇ ਤਾਂ ਕਿ ਇਸ ਮੁੰਡੇ ਦੀ ਪਹਿਚਾਣ ਹੋ ਸਕੇ ਕੌਣ ਆ ਇਸ ਦੇ ਘਰ ਦਿਆਂ ਨੂੰ ਬੁਲਾਇਆ ਜਾ ਸਕੇ ਪ੍ਰੀਤ ਦੱਸ ਦੀ ਆਂ ਕਿ...
ਮੈਂ ਇਸ ਮੁੰਡੇ ਨੂੰ ਜਾਣਦੀ ਹਾਂ ਇਹ ਮੇਰੇ ਨਾਲ ਕਾਲਜ ਵਿੱਚ ਪੜ੍ਹਦਾ ਸੀ ਇਹ ਜਲੰਧਰ ਦੇ ਬਹੁਤ ਵੱਡੇ ਬਿਜਨਸਮੈਨ ਸਰਦਾਰ ਮਹਿੰਦਰ ਸਿੰਘ ਜੀ ਦਾ ਬੇਟਾ ਮਨੀ ਹੈਂ ਪਰ ਮੈਂ ਹੈਰਾਨ ਹਾਂ ਕਿ ਇਸ ਦਾ ਇਹ ਹੱਲ ਕਿਵੇਂ ਹੋ ਗਿਆ।
ਮਨੀ ਬਿਲਕੁਲ ਹੋਸ਼ ਵਿੱਚ ਨਹੀਂ ਸੀ ਪ੍ਰੀਤ ਵਾਰ ਵਾਰ ਮਨੀ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮਨੀ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਜਾਗ ਨਹੀਂ ਆ ਰਹੀ ਸੀ
ਪ੍ਰੀਤ ਦੇ ਪਾਪਾਂ ਦੇ ਬਾਰ-ਬਾਰ ਕਹਿਣ ਤੇ ਤੂੰ ਜਾ ਕੇ ਪੁੱਤ ਸੋਣ ਜਾ ਸਵੇਰੇ ਗੱਲ ਕਰਾਂਗੇ। ਪ੍ਰੀਤ ਆਪਣੇ ਰੂਮ ਵਿਚ ਚਲੇ ਜਾਂਦੀ ਉੱਥੇ ਵੀ ਜਾ ਕੇ ਪ੍ਰੀਤ ਨੂੰ ਚੈਨ ਨਹੀਂ ਆ ਰਿਹਾ ਸੀ ਕਿ ਮਨੀ ਦਾ ਇਹ ਹਾਲ ਕਿਵੇਂ ਹੋ ਗਿਆ ਉਹ ਸਾਰੀ ਰਾਤ ਸੁੱਤੀ ਨਹੀਂ ਮੰਨੀ ਬਾਰੇ ਸੋਚਦੀ ਰਹੀ ।
ਅਗਲੇ ਦਿਨ ਸਵੇਰੇ
ਬਾਕੀ ਦੂਜੇ ਭਾਗ ਵਿਚ
ਮੰਗਲ ਸਿੰਘ ਸੰਘਾ