More Punjabi Kahaniya  Posts
ਸੱਚ ਹੈ ਏ ਕੇ ਮੁੱਕ ਗਿਆ


ਸ਼ਿਵ ਨੂੰ ਦੇਸ਼ ਦਾ ਸਰਵੋਤਮ ਸਾਹਿੱਤ ਅਕੈਡਮੀ ਐਵਾਰਡ ਮਿਲ ਚੁੱਕਿਆ ਸੀ..

ਬਟਾਲੇ ਸ਼ਹਿਰ ਵਿਚ ਮੇਲੇ ਵਰਗਾ ਮਾਹੌਲ ਸੀ..ਉਸਦੇ ਚੰਗੇ ਮਾੜੇ ਟਾਈਮ ਦੇ ਕਿੰਨੇ ਸਾਰੇ ਮਿੱਤਰ ਪਿਆਰੇ ਪੱਬਾਂ ਭਾਰ ਸਨ..

ਇੱਕ ਦਿਨ ਬਟਾਲੇ ਬੱਸ ਸਟੈਂਡ ਤੋਂ ਮਿੱਤਰ ਮੰਡਲੀ ਨਾਲ ਪੈਦਲ ਹੀ ਸਿੰਬਲ ਚੋਂਕ ਵੱਲ ਨੂੰ ਤੁਰੀ ਜਾ ਰਿਹਾ ਸੀ..!

ਅਚਾਨਕ ਕਿਸੇ ਨੇ ਪਿੱਛੋਂ ਹੁੱਜ ਮਾਰੀ..ਪਿਛਾਂਹ ਭੋਂ ਕੇ ਵੇਖਿਆ..ਇੱਕ ਮੋਚੀ ਸੀ..ਬੱਸ ਅੱਡੇ ਤੇ ਜੁੱਤੀਆਂ ਗੰਢਦਾ ਹੁੰਦਾ ਸੀ..
ਸ਼ਿਵ ਨੂੰ ਆਖਣ ਲੱਗਾ “ਓਏ ਪੰਡਤਾ ਮੇਰੇ ਪੈਸੇ ਕਦੋਂ ਦੇਣੇ ਈ..”

ਨਾਲ ਤੁਰੇ ਜਾਂਦੇ ਬੇਲੀਆਂ ਨੇ ਕਮੀਜ਼ਾਂ ਦੇ ਕਫ ਉਤਾਂਹ ਕਰ ਲਏ..ਮੁੱਠੀਆਂ ਮੀਚ ਲਈਆਂ..ਕਹਿਰ ਭਰੀਆਂ ਨਜਰਾਂ ਨਾਲ ਉਸ ਵੱਲ ਤੱਕਦੇ ਹੋਏ ਆਖਣ ਲੱਗੇ ਓਏ ਜਾਣਦਾ ਨੀ..ਤੂੰ ਕਿਸ ਨਾਲ ਗੱਲ ਕਰ ਰਿਹਾ ਏ..ਇਹ ਸ਼ਿਵ ਹੈ ਸ਼ਿਵ..ਨਿੱਕੀ ਉਮਰ ਦਾ ਦੇਸ਼ ਦਾ ਸਰਵੋਤਮ ਕਵੀ..ਸ਼ਾਇਰ..ਗਜ਼ਲਗੋ..ਤੇਰੀ ਜੁਰੱਰਤ ਕਿਵੇਂ ਹੋਈ ਇਸਨੂੰ ਇੰਝ ਮੁਖਾਤਿਬ ਹੋਣ ਦੀ..!

ਇਸਤੋਂ ਪਹਿਲਾਂ ਕੇ ਗੱਲ ਅਗਾਂਹ ਵਧਦੀ..ਸ਼ਿਵ ਨੇ ਉਸ ਮੋਚੀ ਨੂੰ ਕਲਾਵੇ ਵਿਚ ਲੈਂ ਲਿਆ ਤੇ ਆਖਣ ਲੱਗਾ ਓਏ ਕੁਝ ਨਾ ਆਖਿਓ ਜੇ ਇਸ ਨੂੰ..ਇਹ ਮੇਰਾ ਪੂਰਾਣਾ ਬੇਲੀ ਏ..ਇਹ ਮੈਨੂੰ ਆਪਣੇ ਕੋਲ ਬਿਠਾਉਂਦਾ ਹੁੰਦਾ ਸੀ..ਇਸਨੂੰ ਵੇਖ ਮੈਂ ਕਿੰਨਾ ਕੁਝ ਸਿਰਜਿਆ..ਕਿੰਨਾ ਕੁਝ ਲਿਖਿਆ..ਇਹ ਆਮ ਬੰਦਾ ਨਹੀਂ ਇਸਦੀ ਜੁੱਤੀਆਂ ਗੰਢਣ ਦੀ ਕਲਾ ਨੇ ਹੀ ਸ਼ਾਇਦ ਮੈਨੂੰ ਇਸੇ ਰਾਹੇ ਪਾਇਆ..!

ਲੋਹੇ ਦੇ ਸ਼ਹਿਰ ਦੀ ਅਜੀਬ ਜਿਹੀ ਕੈਫ਼ੀਅਤ ਸੀ..ਸੱਚੀ ਦੋਸਤੀ ਦੇ ਚਾਸ਼ਨੀ ਵਿਚ ਲਬਰੇਜ..ਫਰਸ਼ੋਂ ਅਰਸ਼ ਤੇ ਅੱਪੜਿਆਂ ਦੇਵ-ਪੁਰਸ਼ ਅਜੇ ਵੀ ਭੋਏਂ ਤੇ ਪੈਰ ਟਿਕਾਈ ਆਪਣਿਆਂ ਵਿਚ ਵਿੱਚਰ ਰਿਹਾ ਸੀ..ਉਂਝ ਹੀ..ਬਿਨਾ ਕਿਸੇ ਬੋ ਮਿਜਾਜ ਦੇ..ਖੁਦਾ ਜੱਬ ਹੁਸਨ ਦੇਤਾ ਹੈ ਤੋਂ ਨਖਰਾ ਆ ਹੀ ਜਾਤਾ ਹੈ ਵਾਲੀ ਜਹਿਨੀਅਤ ਨੇੜੇ...

ਤੇੜੇ ਵੀ ਨਹੀਂ ਸੀ ਫੜਕ ਰਹੀ..ਸ਼ਾਇਦ ਇਸੇ ਕਰਕੇ ਹੀ ਇਸ ਸਾਦੇ ਪਣ ਦੀਆਂ ਤੈਹਾਂ ਵਿਚੋਂ ਨਿੱਕਲੀ ਪੰਜਾਬੀ ਸ਼ਾਇਰੀ ਅਜੇ ਵੀ ਉਂਝ ਦੀ ਉਂਝ ਤਰੋ ਤਾਜਾ ਏ!

ਵੀਹ ਕੂ ਸਾਲ ਪੂਰਾਣੀ ਗੱਲ ਏ..ਅੰਮ੍ਰਿਤਸਰੋਂ ਚੰਡੀਗੜ ਤੁਰਨ ਲੱਗੇ ਮੇਹਰ ਮਿੱਤਲ ਨੂੰ ਤ੍ਰੇਹ ਲੱਗ ਗਈ..ਮੈਂ ਬਹਿਰੇ ਨੂੰ ਘੱਲਿਆ ਪਾਣੀ ਦਾ ਗਿਲਾਸ ਲੈ ਕੇ ਆਵੇ..ਉਸਨੂੰ ਘੜੀ ਲੱਗ ਗਈ..ਕੋਲ ਬੂਟਿਆਂ ਨੂੰ ਪਾਣੀ ਦਿੰਦੇ ਮਾਲੀ ਕੋਲੋਂ ਪਾਣੀ ਦਾ ਪਾਈਪ ਫੜਿਆ ਤੇ ਇੱਕ ਹੱਥ ਨੂੰ ਬੁੱਕ ਬਣਾ ਕੇ ਪੀ ਗਿਆ..ਮੁੜ ਗੱਡੀ ਵਿਚ ਬੈਠਾ ਤੇ ਗੱਡੀ ਹਵਾ ਹੋ ਗਈ..

ਘੜੀ ਕੂ ਮਗਰੋਂ ਗੱਡੀ ਵਾਪਿਸ ਮੁੜਦੀ ਦਿਸੀ ਤਾਂ ਮੈਂ ਹੈਰਾਨ ਰਹਿ ਗਿਆ..ਉਚੇਚਾ ਏਨੀ ਗੱਲ ਆਖਣ ਵਾਪਿਸ ਪਰਤ ਆਇਆ ਸੀ ਕੇ ਯਾਰ ਹੁਣ ਏਨੀ ਕੂ ਗੱਲ ਤੇ ਉਸ ਹਮਾਤੜ (ਬਹਿਰੇ) ਨੂੰ ਨੌਕਰੀਓਂ ਹੀ ਨਾ ਕੱਢ ਦੇਵਿਓ!

ਦੋਸਤੋ ਸਾਦਗੀ ਅਤੇ ਸੱਚ ਦਾ ਬੜਾ ਗੂੜਾ ਰਿਸ਼ਤਾ ਏ..ਝੂਠ ਦਿਨੇ ਰਾਤ ਬੇਚੈਨ ਰਹਿੰਦਾ ਏ..ਪੈਰ ਪੈਰ ਤੇ ਪੈਂਤੜੇ ਬਦਲਦਾ..ਹਰ ਵੇਲੇ ਬੱਸ ਏਹੀ ਧੁੜਕੂ ਲੱਗਾ ਰਹਿੰਦਾ ਏ ਕੇ ਸੱਚ ਕਿਧਰੇ ਉਸ ਤੇ ਹਾਵੀ ਹੀ ਨਾ ਹੋ ਜਾਵੇ..

ਇਸੇ ਕਰਕੇ ਹੀ ਸ਼ਾਇਦ ਸੱਤ ਜੂਨ ਚੁਰਾਸੀ ਨੂੰ ਦਿੱਲੀ ਨਾਲ ਪਹਿਲਾਂ ਤੋਂ ਹੀ ਕੀਤੀ ਸੈਟਿੰਗ ਮੁਤਾਬਿਕ ਜਦੋਂ ਝੂਠ ਬਾਹਵਾਂ ਖੜੀਆਂ ਕਰਕੇ ਦਰਬਾਰ ਸਾਹਿਬ ਕੰਮਪਲੈਕਸ ਵਿਚੋਂ ਬਾਹਰ ਨਿੱਕਲਿਆਂ ਤਾਂ ਉਸਦਾ ਸਭ ਤੋਂ ਪਹਿਲਾਂ ਸਵਾਲ ਸੀ..”ਸੱਚ ਹੈ ਏ ਕੇ ਮੁੱਕ ਗਿਆ”

ਹਰਪ੍ਰੀਤ ਸਿੰਘ ਜਵੰਦਾ

...
...

Access our app on your mobile device for a better experience!



Related Posts

Leave a Reply

Your email address will not be published. Required fields are marked *

2 Comments on “ਸੱਚ ਹੈ ਏ ਕੇ ਮੁੱਕ ਗਿਆ”

  • ਗੁਮਨਾਮ ਲਿਖਾਰੀ

    ਸ਼ਿਵ ਕੁਮਾਰ ਬਟਾਲਵੀ ਸਾਹਬ ਤੇ ਮੇਹਰ ਿਮੱਤਲ ਸਾਹਬ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਅਨਮੋਲ ਹੀਰੇ ਸਨ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)