More Punjabi Kahaniya  Posts
ਸਟੇਅਰਿੰਗ ਸੀਟ


ਸਟੇਅਰਿੰਗ ਸੀਟ
ਕਾਲਜ ਪੜ੍ਹਦਿਆਂ ਦੀ ਗੱਲ ਯਾਦ ਆ ਗਈ । ਸਵੇਰੇ ਰੋਡਵੇਜ਼ ਦੀ ਬੱਸੇ ਜਾਂਦੇ ਤੇ ਸ਼ਾਮੀਂ ਵਾਪਸ ਆ ਜਾਂਦੇ । ਇੱਕ ਦਿਨ ਕੀ ਹੋਇਆ ।ਸਵੇਰ ਦਾ ਸਮਾਂ ਸੀ । ਹਾਲੇ ਮਜ਼ਾਰੀ ਹੀ ਅੱਪੜੇ ਸੀ ,ਬੱਸ ਇੱਕ ਪਾਸੇ ਲਾ , ਪਤੰਦਰ ਸਿੱਧਾ ਠੇਕੇ ਜਾ ਰਿਹਾ ਤੇ ਅਧੀਆ ਕੁ ਪੀ ਕੇ ਉੱਥੇ ਈ ਅਹਾਤੇ ਤੇ ਪਏ ਮੰਜੇ ਤੇ ਢੇਰੀ ਹੋ ਗਿਆ (ਪੀ ਕੇ ਤਾਂ ਅਕਸਰ ਰੱਖਦਾ ਸੀ ਪਰ ਉਸ ਦਿਨ ਕੁਝ ਜ਼ਿਆਦਾ ਹੀ ਹੋ ਗਿਆ ) । ਹਾਲਤ ਅਜਿਹੀ ਕਿ ਉਠਾਇਆਂ ਵੀ ਨਾ ਉੱਠੇ । ਸਵਾਰੀਆਂ ਪਰੇਸ਼ਾਨ , ਕੰਡਕਟਰ ਪਰੇਸ਼ਾਨ । ਹਾਲਤ ਵੇਖ ਜਦੋਂ ਸਾਰਿਆਂ ਸਲਾਹ ਕਰੀ ਕਿ ਮਗਰਲੀ ਬੱਸੇ ਓਂਕਾਰ ਚ ਚੱਲਦੇ ਆਂ ਹੁਣ ਹੋਰ ਕੀ ਕਰਨਾ । ਤਾਂ...

ਮਾੜਾ ਜਿਹਾ ਸਿਰ ਚੁੱਕ ਕੇ ਕਹਿੰਦਾ , “ਬੱਸ ਇੱਕ ਵਾਰੀ ਚੁੱਕ ਕੇ ਸੀਟ ਤੇ ਬਿਠਾ ਦਓ , ਫਿਰ ਮੈਂ ਜਾਣਾ ਤੇ ਮੇਰਾ ਕੰਮ “ ।
ਸਿਆਸਤਦਾਨਾਂ ਦਾ ਵਡੇਰੀ ਉਮਰ ਚ ਵੀ ਕੁਰਸੀ ਮੋਹ ਵੇਖ ਇਹ ਕਹਾਣੀ ਸਾਂਝੀ ਕਰਨੀ ਪਈ ।
ਗੁਰਜਿੰਦਰ ਸਿੰਘ ਸਾਹਦੜਾ✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)