More Punjabi Kahaniya  Posts
ਸੁਸਤ ।।।।


ਕੁਜ ਦਿਨ ਪਹਿਲਾਂ ਦੀ ਗੱਲ ਏ ਕੀ ਆਸਟਰੇਲੀਆ ਸਰਕਾਰ ਵੱਲੋਂ ਇੱਕ ਔਰਤ ਨੂੰ ਜੁਰਮਾਨਾ ਕਰਿਆ ਗਿਆ ਵਜ੍ਹਾ ਸੁਣ ਕੇ ਤੂਸੀਂ ਹੈਰਾਨ ਹੋਣਾ ਇਸ ਲਈ ਕੀ ਉਹ ਔਰਤ ਕਬੂਤਰਾਂ ਨੂੰ ਕਈ ਦਿਨਾਂ ਤੋਂ ਦਾਣੇ ਪਾ ਰਹੀ ਸੀ । ਸਰਕਾਰ ਨੇ ਇਸ ਪਿੱਛੇ ਇਹ ਤਰਕ ਦਿੱਤਾ ਕੀ ਉਹ ਕਬੂਤਰਾਂ ਨੂੰ ਸੁਸਤ ਬਣਾ ਰਹੀ ਹੈ । ਦਾਣਾ ਪਾਣੀ ਲੱਭਣਾ ਕਬੂਤਰ ਦਾ ਖ਼ੁਦ ਦਾ ਕੰਮ ਏ ।
ਜਦ ਡਿਸਕਵਰੀ ਚੈਨਲ ਚੱਲਿਆ ਚੱਲਿਆ ਬੜਾ ਦੇਖਿਆ ਉਸ ਨੂੰ ਦੇਖਦੇ ਹੋਏ ਮੇਰੇ ਮਨ ਵਿੱਚ ਇੱਕ ਸਵਾਲ ਅਕਸਰ ਉਠਦਾ ਕੀ ਇਹ ਲੋਕ ਵੀਡੀਓ ਬਣਾਉਂਦੇ ਰਹਿੰਦੇ ਨੇ ਪਰ ਕਦੇ ਵੀ ਕੋਈ ਭੁੱਖੇ ਮਰ ਰਹੇ ਜਾਨਵਰ ਨੂੰ ਕੁਜ ਖਾਣ ਨੂੰ ਨਹੀਂ ਦੇ ਸਕਦੇ ਇਹ ਤਾਂ ਪਾਪ ਹੀ ਖੱਟਦੇ ਨੇ ਜੇ ਥੋੜ੍ਹਾ ਜਿਹਾ ਕੁਜ ਖਾਣ ਨੂੰ ਦੇ ਦਿੰਦੇ ਸ਼ਾਇਦ ਵਿਚਾਰਾਂ ਬੱਚ ਜਾਂਦਾ । ਜਦ ਕਦੇ ਵੀ ਕੋਈ ਵੱਡਾ ਜਾਨਵਰ ਛੋਟੇ ਦਾ ਸ਼ਿਕਾਰ ਕਰਦਾ ਓਦੋਂ ਖ਼ਿਆਲ ਆਉਂਦਾ ਇਹ ਹਟਾ ਕਿਉਂ ਨਹੀਂ ਦਿੰਦੇ ਵਿਚਾਰਾਂ ਬੱਚ ਜਾਉ ।
ਪਰ ਹੁਣ ਸਮਜ਼ ਆਉਂਦਾ ਕੀ ਉਹ ਕੁਦਰਤ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ । ਉਹਨਾਂ ਦੇਸ਼ਾਂ ਵਿੱਚ ਕੰਮ ਦੀ ਕਦਰ ਏ ਸਭ ਨੂੰ ਆਪਣਾ ਆਪਣਾ ਰੋਲ਼ ਨਿਭਾਉਣਾ ਪੈਂਦਾ ।
ਦੂਜੇ ਪਾਸੇ ਆਪਣਾ ਦੇਸ਼ ਦੇਖ ਲਵੋ ਸਾਰੇ ਹੀ ਦੇਸ਼ ਦੀਆਂ ਪਾਰਟੀਆਂ ਲੋਕਾਂ ਨੂੰ ਸੁਸਤ ਬਣਾਉਣ ਤੇ ਕੋਈ ਕਸ਼ਰ ਨਹੀਂ ਛੱਡ ਰਹੀਆਂ ਨੇਤਾ ਜੀ ਇਹਨੇ ਫ਼ਰੀ ਦੇ ਵਾਹਦੇ ਕਰਦੇ ਨੇ ਕੋਈ ਪਾਰਟੀ 200 ਯੂਨਿਟ ਬਿਜਲੀ ਫ਼ਰੀ ਕੋਈ 400 ਯੂਨਿਟ ਫ਼ਰੀ ਦੀਆਂ ਦਿੱਲੀ ਤੋਂ ਆ ਆ ਗਰੰਟੀਆ ਦਿੰਦਾ ਕੋਈ ਚੰਡੀਗੜ ਤੋਂ ਆ ਆ ਵਾਹਦੇ ਕਰਦਾ...


ਕੋਈ ਕਹਿੰਦਾ islets ਕਰਨ ਲਈ ਵਿਆਜ ਰਹਿਤ ਲੋਨ ਦੇਵਾਂਗੇ ਕੋਈ ਕਹਿੰਦਾ ਬਾਹਰ ਕੰਪਨੀਆ ਵਿੱਚ ਲਵਾਉਣ ਦੀ ਵੀ ਜ਼ੁਮੇਵਾਰੀ ਸਰਕਾਰ ਲਉ । ਕਹਿੰਦੇ ਨੇ ਜਿਹੋ ਜਿਹੀ ਪ੍ਰਜਾ ਓਹੋ ਜਿਹਾ ਰਾਜਾ ਜਦ ਲੋਕ ਖ਼ੁਦ ਬੋਤਲਾਂ ਪਿੱਛੇ ਵਿਕ ਜਾਂਦੇ ਨੇ ਫਿਰ ਉਹ ਨੇਤਾਵਾਂ ਤੋਂ ਉਮੀਦ ਕਿਉ ਰੱਖਦੇ ਨੇ ।
ਫ਼ਰੀ ਦੀ ਦੌੜ ਇਹੋ ਜਿਹੀ ਚੱਲ ਰਹੀ ਏ ਕਿ ਮੂਲ ਸੁਵਿਧਾਵਾਂ ਸੜਕਾਂ, ਪਾਣੀ,ਸੀਵਰੇਜ਼, ਹੀ ਵਿਕਾਸ ਦਾ ਨਾਮ ਬਣ ਗਿਆ ।
ਫ਼ਰੀ ਵਾਲ਼ਾ ਲੋਲੀਪੋਪ ਪਹਿਲਾਂ ਜਾਗੀਰਦਾਰੀ ਨੂੰ ਮੋਟਰਾਂ ਫ਼ਰੀ ਦੇ ਕੇ ਕਰਿਆ ਗਿਆ ਬੱਸ ਫ਼ੇਰ ਤਾਂ ਹਰ ਵਰਗ ਨੂੰ ਗ਼ੱਫੇ ਵੰਡ ਦਿੱਤੇ ਗਏ । ਪੰਜਾਬ ਉੱਤੇ ਚੜ੍ਹਿਆ ਕਰਜ਼ਾ ਦਿਨੋ ਦਿਨ ਵੱਧਦਾ ਜਾ ਰਿਹਾ ਫਰੀ ਦੀਆਂ ਸਬਸਿਡੀ ਨਾਲ਼ ਆਮਦਨ ਤੇ ਖ਼ਰਚੇ ਵਿਚ ਪਾੜਾ ਦਿਨੋ ਦਿਨ ਵੱਧ ਰਿਹਾ ।
ਮੈਂ ਕੂਜ ਸਾਲ ਪਹਿਲਾਂ ਵੀ ਲਿਖਿਆ ਸੀ ਕੀ ਇਸ ਦੁਨੀਆ ਉੱਤੇ ਜੇ ਫ਼ਰੀ ਹੈ ਤਾਂ ਕੁਦਰਤ ਦੁਆਰਾ ਤੁਹਾਨੂੰ ਜੋ ਤੁਹਾਨੂੰ ਦਿੱਤਾ ਗਿਆ ।
ਤੁਹਾਡੇ ਮਾਂ ਬਾਪ ਨੇ ਤੁਹਾਨੂੰ ਪੈਦਾ ਕਰਿਆ ਜਾ ਤੂਸੀਂ ਆਪਣੇ ਬੱਚਿਆਂ ਨੂੰ ਜਨਮ ਦਵਾਇਆ ਉਸ ਪਿੱਛੇ ਵੀ ਸਵਾਰਥ ਏ ਪਹਿਲਾਂ ਸਾਡੀ ਕੁੱਲ ਚੱਲੂ
ਦੂਜਾ ਬੁਢਾਪੇ ਦਾ ਸਹਾਰਾ ਜਦ ਆਪਣੇ ਜੀਅ ਚੋਂ ਜੀਅ ਪੈਂਦਾ ਕਰਨ ਵਿੱਚ ਵੀ ਸਵਾਰਥ ਲੁਕਿਆ ਫ਼ੇਰ ਤੁਸੀਂ ਇਹਨਾਂ ਪਾਰਟੀਆਂ ਤੋਂ ਫ਼ਰੀ ਦੀ ਉਮੀਦ ਕਿਵੇਂ ਕਰ ਸਕਦੇ ਓ ।
ਗਗਨ ਢਿੱਲੋਂ
Gaggi boxer

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)