More Punjabi Kahaniya  Posts
ਵੈਲੇਨਟਾਈਨ ਡੇ


ਵੈਲੇਨਟਾਈਨ ਡੇ “
ਯੂਰਪ ਵਿੱਚ ਇਕ ਬਜ਼ੁਰਗ ਸੀ, ਜੋ ਬਹੁਤ ਦਿਆਲੂ ਤੇ ਮਿੱਠੇ ਸੁਭਾਹ ਦਾ ਬੰਦਾ ਸੀ । ਉਹ ਹਰ ਦਿਨ , ਹਰ ਵੇਲੇ , ਹਰ ਇੱਕ ਘੜੀ ਪਲ ਹਰ ਇਨਸਾਨ ਨੂੰ ਪਿਆਰ ਦੀ ਨਜ਼ਰ ਨਾਲ਼ ਵੇਖਦਾ ਸੀ। ਹਰ ਇਕ ਨੂੰ ਪਿਆਰ ਕਰਦਾ ਸੀ। ਉਹ ਹਮੇਸ਼ਾ ਪਿਆਰ ਦਾ ਸੁਨੇਹਾ ਦਿੰਦਾ ਸੀ । ਛੋਟੇ ਨੂੰ ਵੀ ਤੇ ਆਪਣੇ ਤੋਂ ਵੱਡੇ ਨੂੰ ਵੀ । ਉਸ ਰੱਬ ਰੂਪ ਇਨਸਾਨ ਦਾ ਨਾਮ ਵੈਲੇਨਟਾਈਨ ਸੀ । ਜਦੋ ਉਸ ਬਜ਼ੁਰਗ ਦੀ ਸੰਸਾਰਿਕ ਯਾਤਰਾ ਪੂਰੀ ਹੋਈ ਤਾਂ ਸਭ ਲੋਕ ਉਸਦੇ ਮਿੱਠੇ ਸੁਭਾਹ ਕਰਕੇ ਬਹੁਤ ਰੋਏ ਲੋਕ ਉਸਨੂੰ ਅਤੇ ਉਸ ਦੇ ਪਿਆਰ ਨੂੰ ਯਾਦ ਕਰਨ ਲੱਗੇ ।
ਹੋਲੀ ਹੋਲੀ ਇਹ ਇੱਕ ਅਜਿਹਾ ਦਿਨ ਬਣ ਗਿਆ ਕਿ ਅੱਜ ਸਾਰੀ ਦੁਨੀਆ ਦੇ ਸਾਰੇ ਦੇਸ਼ , ਸਾਰੇ ਲੋਕ ਇਸ ਦਿਨ ਨੂੰ ਪਿਆਰ ਦਾ ਦਿਨ ਮਨਾਉਂਦੇ ਹਨ । ਪਰ ਬਹੁਤੇ ਲੋਕ ਇਸ ਦਿਨ ਨੂੰ ਸਿਰਫ ਤੇ ਸਿਰਫ ਦੋ ਆਸ਼ਕਾਂ ਦਾ ਦਿਨ ਹੀ ਸਮਝਦੇ ਹਨ ।
ਜਾ ਫੇਰ ਕਹਿ ਲਓ ਪਤੀ ਪਤਨੀ ਦਾ ਦਿਨ ਸਮਝਦੇ ਹਨ ।
ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੈ ।
ਇਹ ਦਿਨ ਬਾਕੀ ਦਿਨਾਂ ਵਾਂਗ ਆਮ ਦਿਨ ਹੈ ਇੱਕ ਇਨਸਾਨ ਜਿਸ ਕਿਸੇ ਨੂੰ ਪਿਆਰ ਕਰਦਾ ਹੈ ਉਸਨੂੰ ਆਪਣੇ ਪਿਆਰ ਦਾ ਖਾਸ ਦਿਖਾਵਾ ਕਰ ਸਕਦਾ ਹੈ ।
ਉਂਝ ਪਿਆਰ ਇੱਕ ਦਿਨ ਵਿੱਚ ਨਹੀਂ ਹੁੰਦਾ...

। ਹਰ ਦਿਨ ਪਿਆਰ ਦਾ ਹੀ ਹੁੰਦਾ ਹੈ । ਅਸਲ ਪਿਆਰ ਜੋ ਬਿਨਾ ਕਿਸੇ ਸਵਾਰਥ ਦੇ ਹੋਵੇ, ਉਹ ਚਾਹੇ ਤੁਸੀਂ ਆਪਣੇ ਪਰਿਵਾਰ ਨੂੰ ਕਰਦੇ ਹੋ , ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ , ਜਾਂ ਘਰ ਵਿੱਚ ਰੱਖੇ ਕਿਸੇ ਜਾਨਵਰ ਜਾਂ ਪੰਸ਼ੀ ਨੂੰ ਕਰਦੇ ਹੋ , ਕਿਸੇ ਚੀਜ਼ ਨਾਲ਼ ਕਰਦੇ ਹੋ ਜਾ ਆਪਣੇ ਗੁਰੂ ਨਾਲ਼ ਕਰਦੇ ਹੋ ਉਹ ਕਿਸੇ ਚੀਜ਼ ਦੇ ਲੈਣ ਦੇਣ ਦਾ ਮਹੁਤਾਜ ਨਹੀਂ ਹੁੰਦਾ । ਨਾ ਹੀ ਅਸਲ ਪਿਆਰ ਦਾ ਕੋਈ ਮਾਪਦੰਡ ਹੁੰਦਾ ਹੈ । ਦੁਨੀਆ ਪਿਆਰ ਦੇ ਆਸਰੇ ਚਲਦੀ ਹੈ ਤੇ ਚੱਲਦੀ ਰਹੇਗੀ। ਬਿਨਾਂ ਪਿਆਰ ਦੇ ਤਬਾਹੀ ਹੈ ਵਾਧਾ ਨਹੀਂ, ਸੁੱਖ ਨਹੀਂ , ਸ਼ਾਂਤੀ ਨਹੀਂ ।
ਆਓ ਹਰ ਦਿਨ ਪਿਆਰ ਸਤਿਕਾਰ ਨਾਲ਼ ਬਤੀਤ ਕਰੀਏ
ਇੱਕ ਦਿਨ ਨਹੀਂ ਸਗੋਂ ਹਰ ਇੱਕ ਦਿਨ ਕੁੱਝ ਖ਼ਾਸ ਜੀਵਨ ਵਿਓਂਤ ਬਣਾਈਏ । ਕੁਦਰਤ ਨਾਲ, ਆਪਣੇ ਗੁਰੂ ਨਾਲ , ਆਪਣੇ ਪਰਿਵਾਰ ਨਾਲ ਅਸਲ ਪਿਆਰ ਦੀ ਸਾਂਝ ਪਾਈਏ । ਜੇਕਰ ਅਸੀਂ ਸਿੱਖ ਹਾਂ ਤਾਂ ਸਾਡੇ ਲਈ ਸਾਡੇ ਬਾਬੇ ਨਾਨਕ ਤੋਂ ਜ਼ਿਆਦਾ , ਅਸਲੀ, ਉੱਤਮ, ਸੱਚਾ ਸੁੱਚਾ ਪਿਆਰ ਕਰਨ ਦਾ ਚੱਜ ਸਾਨੂੰ ਕਿਸੇ ਨੇ ਵੀ ਨਹੀਂ ਸਿਖਾਈਆਂ ।
ਪਿਆਰ ਕਰੋ । ਸਤਿਕਾਰ ਕਰੋ ।
ਸੱਚੇ ਤੇ ਨੇਕ ਇਨਸਾਨ ਬਣੋ 🙏🙏
ਰਚਨਾ
ਸਰਬਜੀਤ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)