ਵਿਆਹਾਂ ਦਾ ਸੀਜਨ ਸ਼ੁਰੂ ਹੋ ਗਿਆ ਹੈ ਇੱਕ ਬੇਨਤੀ ਖਾਸ ਕਰਕੇ ਪੰਜਾਬ ਵਾਲਿਆਂ ਲਈ ਗੱਲ ਪੜ੍ਹਨ ਵਾਲੀ ਹੈ ਧਿਆਨ ਨਾਲ ਪੜਿਓ ਕੱਲ ਮੈ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਗਿਆ ਸੀ ਵੈਸੇ ਤਾਂ ਮੈ ਜਿਆਦਾ ਅੱਜ ਕੱਲ ਦੇ ਵਿਆਹਾਂ ਤੋਂ ਦੂਰ ਹੀ ਰਹਿਣਾ ਹਾਂ ਪਰ ਕਦੀ ਕਦੀ ਜਾਣਾ ਵੀ ਪੈ ਜਾਂਦਾ ਹੈ ਮੈ ਆਪਣੇ ਕੁਝ ਸਜਣਾਂ ਮਿਤਰਾਂ ਨਾਲ ਬੈਠਾ ਹੋਇਆ ਸੀ ਤੇ ਆਪਣੇ ਲੋਕਾਂ ਦੀ ਆਦਤ ਹੁੰਦੀ ਹੈ ਕੀ ਜਿਥੇ ਵੀ ਖਾਦਾ ਓਥੇ ਹੀ ਹਥ ਵਿਚ ਫੜੀ ਪਲੇਟ ਓਸੇ ਜਗਾ ਤੇ ਥਲੇ ਸੁੱਟ ਦਿੰਦੇ ਹਨ ਤੇ ਓਸੇ ਪੇਲੇਸ ਵਿਚ ਕੰਮ ਕਰਦੇ ਹੁੰਦੇ ਬੰਦੇ ਜਿੰਨਾ ਵਿਚ ਕਈ ਛੋਟੇ ਬਚੇ ਵੀ ਹੁੰਦੇ ਹਨ ਓਸ ਪਲੇਟਾਂ ਨੂੰ ਚੁਕ ਰਹੇ ਹੁੰਦੇ ਨੇ ਇਹ ਸਭ ਦੇਖ ਕੇ ਦੁਖ ਵੀ ਹੁੰਦਾ ਹੈ ਪਰ ਜਿੰਨਾ ਮਰਜੀ ਸਮਝਾ ਲਈਏ ਆਪਣੇ ਲੋਕ ਨਹੀ ਸੁਧਰਦੇ ਇਸੇ ਤਰਾ ਹੀ ਇੱਕ 20 ਕੁ ਸਾਲਾਂ ਦਾ ਮੁੰਡਾ ਜੋ ਓਸੇ ਪੈਲਸ ਵਿਚ ਕੰਮ ਕਰਦਾ ਸੀ ਪਲੇਟਾਂ ਚੁਕ ਰਿਹਾ ਸੀ ਓਸੇ ਹੀ ਪੈਲਸ ਵਿਚ 20 ਕੁ ਸਾਲਾਂ ਦੇ ਹੋਰ ਵੀ ਨੋਜਵਾਨ ਸਨ ਜੋ ਆਪਣੇ ਪੈਸੇ ਦਾ ਟੋਹਰ ਦਿਖਾ ਰਹੇ ਸਨ ਤੇ ਹਰੇਕ ਓਥੇ ਕੰਮ ਕਰਨ ਵਾਲੇ ਨੂੰ ਓਏ ਓਏ ਕਰ ਕੇ ਬੁਲਾ ਰਹੇ ਸਨ ਤੇ ਦਬਕੇ ਮਾਰ ਮਾਰ ਕੇ ਕਦੀ ਕੋਈ ਚੀਜ਼ ਤੇ ਕਦੀ ਕੋਈ ਚੀਜ਼ ਮੰਗਵਾ ਰਹੇ ਸਨ ਓਸ ਮੁੰਡੇ ਦੀ ਜੋ ਓਥੇ ਕੰਮ ਕਰਦਾ ਸੀ ਓਸਦੀਆਂ ਅਖਾਂ ਵਿਚ ਓਹਨਾ ਪੈਸੇ ਵਾਲੀਆਂ ਦਾ ਡਰ ਤੇ ਆਪਣੇ ਗਰੀਬ ਹੋਣ ਦੀ ਬੇਬਸੀ ਸਾਫ਼ ਦਿਖਾਈ ਦੇ ਰਹੀ ਸੀ ਮੈਨੂੰ ਲਗਾ ਕੀ ਮੈਨੂੰ ਕੁਝ ਕਰਨਾ ਚਾਹੀਦਾ ਹੈ ਪੈਸੇ ਪਖੋਂ ਤਾਂ ਮੈ ਭਾਵੇ ਬਹੁਤਾ...
ਅਮੀਰ ਨਹੀ ਹਾਂ ਪਰ ਕਿਸੇ ਨੂੰ ਖੁਸ਼ੀ ਦੇਣ ਲਈ ਪੈਸੇ ਤੋਂ ਬਿਨਾ ਵੀ ਬਹੁਤ ਕੁਝ ਹੁੰਦਾ ਹੈ ਤੇ ਜਦੋ ਓਹ ਮੇਰੇ ਕੋਲ ਪਲੇਟਾਂ ਚੁਕਣ ਲਈ ਆਇਆ ਤਾਂ ਮੈ ਕੁਰਸੀ ਤੋਂ ਉਠ ਕੇ ਓਸ ਨੂੰ ਆਪਣੀ ਕੁਰਸੀ ਤੇ ਬਿਠਾਇਆ ਤੇ ਲਾਗੇ ਜੋ ਵੀ ਪਲੇਟਾਂ ਸਨ ਚੁਕ ਕੇ ਓਸ ਦੀ ਬਾਲਟੀ ਵਿਚ ਰਖ ਦਿੱਤੀਆ ਤੇ ਕਿਹਾ ਕੀ ਆਰਾਮ ਨਾਲ ਬੈਠ ਜਾ ਵੀਰਿਆ 5 ਕੁ ਮਿੰਟ ਸਾਰੇ ਮੇਰੇ ਵੱਲ ਦੇਖ ਰਹੇ ਸੀ ਜਿਵੇ ਮੈ ਬਹੁਤ ਵਡਾ ਕੋਈ ਅਪਰਾਧ ਕਰ ਰਿਹਾ ਹੋਵਾਂ ਪਰ ਮੈਨੂੰ ਪਤਾ ਸੀ ਕੀ ਇੰਜ ਕਰਨ ਨਾਲ ਹੋਰ ਕੁਝ ਹੋਵੇ ਜਾ ਨਾ ਹੋਵੇ ਬਸ ਓਸ ਗਰੀਬ ਨੂੰ 5 ਕੁ ਮਿੰਟ ਦੀ ਖੁਸ਼ੀ ਜਰੂਰ ਮਿਲੇਗੀ ਤੇ ਬਾਅਦ ਵਿਚ ਓਹ ਉਠ ਕੇ ਚਲਾ ਗਿਆ ਤੇ ਜਾਂਦੇ ਜਾਂਦੇ ਨੇ ਪਿਛੇ ਮੁੜ ਕੇ ਦੇਖਿਆ ਤਾਂ ਅਜੀਬ ਜੇਹੀ ਖੁਸ਼ੀ ਸੀ ਓਸ ਦੇ ਚੇਹਰੇ ਤੇ ਮੈਨੂੰ ਵੀ ਇੰਜ ਲਗਾ ਕੀ ਜਿਵੇ ਉੱਪਰ ਬੈਠਾ ਬਾਬਾ ਨਾਨਕ ਮੇਰੇ ਵੱਲ ਦੇਖ ਕੇ ਹੱਸ ਰਿਹਾ ਹੋਵੇ ਕੀ ਇਹ ਕਮਲਾ ਕਿਥੋ ਆ ਗਿਆ ਇੰਨੀ ਸਿਆਣੀ ਦੁਨਿਆ ਦੇ ਵਿਚ
ਮੈ ਇਹ ਪੋਸਟ ਕੋਈ ਆਪਣੀ ਬਲੇ ਬਲੇ ਕਰਵਾਉਣ ਲਈ ਨਹੀ ਪਾ ਰਿਹਾ ਤੇ ਨਾ ਹੀ ਮੈਨੂੰ ਤੁਹਾਡੀ ਬਲੇ ਬਲੇ ਨਾਲ ਕੁਝ ਹਾਸਿਲ ਹੋਣਾ ਹੈ ਬੱਸ ਕੁਝ ਸਿਖ ਲਿਓ ਜੇ ਸਿਖਣ ਦੀ ਚਾਹਤ ਹੈ ਤਾਂ ਨਹੀ ਤਾਂ ਤੁਸੀਂ ਸਿਆਣੇ ਤਾਂ ਹੋ ਹੀ ਅੱਜ ਕੱਲ ਬਹੁਤ ਜਿਆਦਾ
Access our app on your mobile device for a better experience!