More Punjabi Kahaniya  Posts
ਇਨਸਾਫ


ਤਰਸੇਮ ਦੇ ਵਿਆਹ ਤੋਂ ਕੁਝ ਕੁ ਸਮੇਂ ਬਾਅਦ ਘਰਵਾਲ਼ੀ ਚੱਲ ਵੱਸੀ ਸੀ ਇਕ 5 ਵਰਿਆ ਦੀ ਧੀ ਗੁਰਪ੍ਰਤਾਪ ਪਿੱਛੇ ਛੱਡ ਕੇ, ਤਰਸੇਮ ਕੋਲ 2 ਕੀਲੇ ਜ਼ਮੀਨ ਸੀ ਤੇ ਉਸਤੋ ਆਈ ਚਲਾਈ ਚੱਲੀ ਜਾਂਦੀ , ਤਰਸੇਮ ਦੇ ਕੋਈ ਭੈਣ-ਭਰਾ ਜਾਂ ਮਾਂ- ਬਾਪ ਨਹੀਂ ਸਨ । ਉਸਨੇ ਆਪਣੀ ਧੀ ਨੂੰ ਮਾਂ ਬਣਨੇ ਤੇ ਕਦੇ ਬਾਪ ਬਣਕੇ ਪਾਲਿਆ ਤੇ ਉਸਨੂੰ ਖ਼ੂਬ ਲਾਡ ਪਿਆਰ ਨਾਲ ਵੱਡਾ ਕੀਤਾ ਤੇ ਕਦੇ ਉਸਨੂੰ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ।ਜਦੋਂ ਗੁਰਪ੍ਰਤਾਪ ਨੇ 12 ਵੀ ਜਮਾਤ ਦੇ ਪੇਪਰ ਦਿੱਤੇ ਹੀ ਸਨ ਤਾਂ ਇਕ ਬਹੁਤ ਚੰਗੇ ਪੜੇ-ਲਿਖੇ ਪਰਿਵਾਰ ਦੇ ਮੁੰਡੇ ਦਾ ਰਿਸ਼ਤਾ ਆਇਆ ਤੇ ਮੁੰਡਾ ਸਰਕਾਰੀ ਨੌਕਰੀ ਕਰਦਾ ਸੀ, ਕਲਰਕ ਲੱਗਾ ਸੀ । ਤਾਂ ਤਰਸੇਮ ਦੇ ਮਨ ਹੀ ਮਨ ਵਿੱਚ ਆਇਆ ਕਿ ਇਸ ਤੋਂ ਵਧੀਆਂ ਕੀ ਹੋ ਸਕਦਾ ਜ਼ਮੀਨ ਹੈਗੀ ਮੁੰਡੇ ਕੋਲ ਤੇ ਸਰਕਾਰੀ ਨੌਕਰੀ ਤਾਂ ਤਰਸੇਮ ਨੇ ਆਪਣੀ ਧੀ ਨਾਲ ਭਰੇ ਮਨ ਨਾਲ ਗੱਲ ਕਰਕੇ ਆੜਤੀਏ ਕੋਲੋਂ ਵਿਆਜ ਤੇ ਪੈਸੇ ਚੱਕ ਕੇ ਤੇ ਜ਼ਮੀਨ ਗਹਿਣੇ ਰੱਖ ਆਪਣੇ ਹੈਸ਼ੀਅਤ ਤੋਂ ਵਧੀਆਂ ਵਿਆਹ ਕੀਤਾ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ ਤਰਸੇਮ ਦੀ ਇਕੋ ਇਕ ਤਾਂ ਧੀ ਸੀ ਸਭ ਉਸੇ ਦਾ ਸੀ । ਤਰਸੇਮ ਧੀ ਦਾ ਚੰਗੇ ਘਰ ਵਿਆਹ ਕਰਕੇ ਬਹੁਤ ਖੁਸ਼ ਸੀ । ਸਮਾਂ ਬੀਤਦਾ ਗਿਆ ਕੁਝ ਕੁ ਸਮੇਂ ਬਾਅਦ ਗੁਰਪ੍ਰਤਾਪ ਦੇ ਚੇਹਰੇ ਦੀ ਖ਼ੁਸ਼ੀ ਖਤਮ ਜਿਹੀ ਹੁੰਦੀ ਦਿੱਖਦੀ ਤਰਸੇਮ ਨੂੰ ਤੇ ਉਸਨੇ ਪੁੱਛਣਾ ਵੀ ਚਾਹਿਆਂ ਤਾਂ ਗੁਰਪ੍ਰਤਾਪ ਹੱਸ ਕੇ ਟਾਲ ਦਿੰਦੀ ਕਿ ਥੋਨੂੰ ਐਵੇ ਫਿਕਰ ਹੋਈ ਜਾਂਦਾ ਸਭ ਕੁਝ ਬਹੁਤ ਵਧੀਆ ।
ਤਰਸੇਮ ਇਹ ਸੁਣਕੇ ਖੁਸ ਹੋ ਜਾਂਦਾ ਕਿ ਸਾਇਦ ਮੈਨੂੰ ਈ ਬਹਿਮ ਜਿਹਾ ਹੋਈ ਜਾਂਦਾ । ਇਕ ਦਿਨ ਸਿਖਰ ਦੁਪਹਿਰ ਤਰਸੇਮ ਕੇ ਲੈਡਲਾਈਨ ਫ਼ੋਨ ਤੇ ਫ਼ੋਨ ਵੱਜਦਾ ਤੇ ਤਰਸ਼ੇਮ ਥੱਕਿਆ ਹੋਇਆ ਘਰ ਆਇਆ ਈ ਸੀ ਖੇਤ ਤੋਂ ਕਿ ਜਦੋਂ ਫ਼ੋਨ ਚੱਕਦਾ ਤਾਂ ਚੀਕਾਂ ਦੀ ਆਵਾਜ ਆ ਰਹੀ ਆ ਤੇ ਗੁਰਪ੍ਰਤਾਪ ਉਚੀ ਉੱਚੀ ਬਹੁਤ ਡਰੀ ਹੋਈ ਬੋਲ ਰਹੀ ਆ ਕਿ ਬਾਪੂ ਮੈਨੂੰ ਬਚਾ ਲਾ ਬਾਪੂ ਮੈਨੂੰ ਬਚਾ ਲਾ ਇਹ ਮੈਨੂੰ ਅੱਗ ਲਾਉਦੇ ਨੇ ਤੇ ਇਕ ਦਮ ਫ਼ੋਨ ਕੱਟਿਆਂ ਜਾਂਦਾ ਤਾਂ ਤਰਸੇਮ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਤੇ ਸਿੱਧਾ ਗੁਰਪ੍ਰਤਾਪ ਦੇ ਸਹੁਰੇ ਘਰ ਪਹੁੰਚਦਾ ਜਿੱਥੇ ਜਾ ਕੇ ਲੋਕਾਂ ਦੀਆ ਗੱਲਾਂ ਸੁਣਦਾ ਕਿ ਭਾਈ ਬਹੁਤ ਬੁਰਾ ਹੋਇਆ ਗੈਸ ਲੀਕ ਹੋਗੀ ਤੇ ਕੁੜੀ ਨੂੰ ਅੱਗ ਲੱਗ ਗਈ ਤੇ ਹਸਪਤਾਲ ਲੈ ਕੇ ਗਏ ਨੇ ਪਤਾ ਨੀ ਬਚਾ ਜਾ ਨਹੀਂ ਤਾਂ ਤਰਸ਼ੇਮ ਸਿੱਧਾ ਹਸਪਤਾਲ ਪੁੱਜਦਾ ਤੇ ਗੁਰਪ੍ਰਤਾਪ ਪੂਰੀ ਤਰਾਂ ਅੱਗ ਨਾਲ ਮੱਚੀ ਹੋਈ ਬੈਂਡ ਤੇ ਪਈ ਆ ਤੇ ਤਰਸੇਮ ਉਸਦੇ ਬੈਂਡ ਕੋਲ ਬੈਠ ਕੇ ਰੋ ਪੈਦਾ ਤੇ ਧੀ ਦਾ ਹੱਥ ਫੜਦਾ ਤਾਂ ਗੁਰਪ੍ਰਤਾਪ ਬੋਲਦੀ ਆ ਹੌਲੀ ਹੌਲੀ ਬਾਪੂ ਇਹਨਾਂ ਨੇ ਮੈਨੂੰ ਵਿਆਹ ਤੋਂ ਕੁਝ ਸਮੇਂ ਬਾਅਦ ਈ ਕੁੱਟਣਾ ਸ਼ੁਰੂ ਕਰਤਾ ਦੀ ਕਹਿੰਦੇ ਸੀ ਸਾਡੇ ਨਾਲ ਧੋਖਾ...

ਹੋਇਆ ਸਾਡਾ ਮੂੰਡਾ ਸਰਕਾਰੀ ਨੌਕਰੀ ਕਰਦਾ ਤੂੰ ਕੀ ਲੈ ਕੇ ਆਈ ਆ ਤੇ ਰੋਜ਼ ਕਹਿੰਦੇ ਸੀ ਜਿਹੜੇ 2 ਕੀਲੇ ਨੇ ਉਹ ਮੁੰਡੇ ਨਾਮ ਕਰਾਵੇ ਤੇਰਾ ਬਾਪੂ ਨਹੀਂ ਤੈਨੂੰ ਲੈ ਜਾਵੇ ਪਰ ਬਾਪੂ ਆਪਾ ਤਾਂ ਆਪਣੇ ਤੋਂ ਵੱਧ ਕੇ ਕੀਤਾ ਸਾਰਾ ਕੁਝ ਪਰ ਇਹਨਾਂ ਨੇ ਮੇਰੀ ਇਕ ਨੀ ਸੁਣੀ ਤੇ ਇਹਨਾਂ ਦੀ ਭੂਆ ਕਿਸੇ ਹੋਰ ਦਾ ਰਿਸ਼ਤਾ ਲੈ ਕੇ ਆਈ ਸੀ ਤੇ ਕਹਿੰਦੀ ਇਹਨੂੰ ਪਾਸੇ ਕਰੋ ਦੂਜੀ ਨੂੰ 20 ਕੀਲੇ ਜ਼ਮੀਨ ਆਉਦੀ ਆ ਰਿਸ਼ਤਾ ਮੈਂ ਕਰਾਓੁ ਬਾਪੂ ਇਹਨਾਂ ਨੇ ਗੈਸ ਖੁੱਲ੍ਹੀ ਛੱਡ ਕੇ ਮੈਨੂੰ ਅੱਗ ਲਾ ਦਿੱਤੀ । ਤਰਸੇਮ ਦੀਆ ਅੱਖਾਂ ਚ ਪਾਣੀ ਤੇ ਧੀ ਨੂੰ ਘੁੱਟ ਕੇ ਜੱਫੀ ਪਾਉਦਾ ਤੇ ਕਹਿੰਦਾ ਤੂੰ ਮੇਰਾ ਸ਼ੇਰ ਪੁੱਤ ਆ ਅੱਜ ਤੋਂ ਤੂੰ ਬਾਪੂ ਕੋਲ ਰਹੇਗੀ । ਗੁਰਪ੍ਰਤਾਪ ਦੀ ਜਾਨ ਬਚ ਜਾਂਦੀ ਆ ਪਰ ਉਸਦੇ ਸਰੀਰ ਤੇ ਕੁਝ ਦਾਗ ਰਹਿ ਜਾਂਦੇ ਨੇ । ਤਰਸੇਮ ਉਸਨੂੰ ਘਰ ਲੈ ਆਉਦਾ ਤੇ ਕਿਸੇ ਨੂੰ ਕੁਝ ਨੀ ਕਹਿੰਦਾ ਕਿਉਕਿ ਉਹ ਪਹਿਲਾ ਈ ਇਨਾ ਕਰਜਾਈ ਆ ਤੇ ਬਾਕੀ ਗੁਰਪ੍ਰਤਾਪ ਦੇ ਕਹਿਣ ਤੇ ਸਭ ਛੱਡ ਆਪਣੇ ਘਰ ਆ ਜਾਂਦੇ ਨੇ ਤੇ ਉਹਨਾ ਨਾਲ ਫੈਸਲਾ ਕਰ ਲੈਂਦੇ ਨੇ । ਸਮਾਂ ਬੀਤਦਾ ਰਹਿੰਦਾ ਤੇ ਗੁਰਪ੍ਰਤਾਪ ਸਦਮੇ ਵਿੱਚੋਂ ਹੌਲੀ ਹੌਲੀ ਬਾਹਰ ਆਉਦੀ ਤਾਂ ਇਕ ਦਿਨ ਬਾਪੂ ਨੂੰ ਫਿਰ ਤੋਂ ਅੱਗੇ ਪੜਨ ਦੀ ਇੱਛਾ ਜ਼ਾਹਰ ਕਰਦੀ ਆ ਤਾਂ ਤਰਸੇਮ ਖ਼ੁਸ਼ੀ ਨਾਲ ਉਸਨੂੰ ਦਾਖਲ ਕਰਵਾ ਦਿੰਦਾ ਤੇ ਗੁਰਪ੍ਰਤਾਪ ਖ਼ੂਬ ਲਗਨ ਨਾਲ ਲੜਦੀ ਜਾਂਦੀ ਆ ਹਰ ਕਲਾਸ ਚੋ ਅੱਵਲ ਰਹਿ ਕੇ ਤੇ ਪੜਾਈ ਪੂਰੀ ਮੇਹਨਤ ਤੇ ਲਗਨ ਨਾਲ ਪੂਰੀ ਕਰਨ ਤੋਂ ਬਾਅਦ ਗੁਰਪ੍ਰਤਾਪ PCSC ਦਾ ਇਮਤਿਹਾਨ ਪਾਸ ਕਰ ਜਾਂਦੀ ਆ ਤੇ ਸਿੱਧੀ ਜੱਜ ਭਰਤੀ ਹੁੰਦੀ ਆ । ਤਰਸੇਮ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨੀ ਰਹਿੰਦਾ। ਧੀ ਦੇ ਜੱਜ ਬਣਨ ਦੀ ਖ਼ੁਸ਼ੀ ਉਸ ਤੋਂ ਸੰਭਾਲ਼ੀ ਨੀ ਜਾਂਦੀ । ਗੁਰਪ੍ਰਤਾਪ ਟੈਨਿੰਗ ਪੂਰੀ ਕਰਨ ਤੋਂ ਬਾਅਦ ਪਹਿਲੇ ਦਿਨ ਡਿਊਟੀ ਤੇ ਜਾਂਦੀ , ਉਸਦੇ ਸਫੇਦ ਰੰਗ ਦਾ ਬਹੁਤ ਸੋਹਣਾ ਸੂਟ ਪਾਇਆ ਤੇ ਚੁੰਨੀ ਬਹੁਤ ਸਲੀਕੇ ਨਾਲ ਲਈ ਹੋਈ ਆ ਤੇ ਮੱਚਣ ਨਾਲ ਮੂੰਹ ਦੇ ਪਿਆਂ ਦਾਗ ਵੀ ਢੱਕਿਆ ਹੋਇਆ । ਜਦੋ ਈ ਉਹ ਆਪਣੀ ਕੁਰਸੀ ਤੇ ਬੈਠਦੀ ਆ ਸਾਹਮਣੇ ਖੜੇ ਉਸਦੇ ਪਤੀ , ਸੱਸ , ਨਣਦ (ਪਤੀ ਦੀ ਭੈਣ) ਜਿਸਦਾ ਮੂੰਹ ਪੂਰੀ ਤਰਾਂ ਜਲ ਚੁੱਕਿਆਂ ਤੇ ਸਰੀਰ ਤੇ ਵੀ ਬਹੁਤ ਨਿਸ਼ਾਨ ਨੇ ਇਕ ਵੀਲ ਚੇਅਰ ਤੇ ਬੈਠੀ ਆ ਤੇ ਨਾਲ ਹੀ ਭੂਆ ਖੜੀ ਆ ਉਹਨਾਂ ਸਾਰਿਆ ਦੇ ਚੇਹਰੇ ਹੱਕੇ ਬੱਕੇ ਰਹਿ ਜਾਂਦੇ ਨੇ ਅੱਜ ਉਹਨਾਂ ਦੀ ਧੀ ਨੂੰ ਕਿਸੇ ਨੇ ਦਾਜ ਪਿੱਛੇ ਅੱਗ ਲਗਾ ਦਿੱਤੀ ਤੇ ਉਸਦੇ ਕੇਸ ਦੀ ਪਹਿਲੀ ਤਰੀਕ ਗੁਰਪ੍ਰਤਾਪ ਦੀ ਕੋਰਟ ਵਿੱਚ ਲੱਗੀ ।।।

ਚੱਲਦਾ …

ਜੋਬਨਪ੍ਰੀਤ ਸਿੰਘ
83442-55559

...
...



Related Posts

Leave a Reply

Your email address will not be published. Required fields are marked *

One Comment on “ਇਨਸਾਫ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)