ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਰਵਿੰਦਰ ਸਿੰਘ ਮੈਂ ਆਪਣੀ ਕਹਾਣੀ ਦਸਣ ਲੱਗਾ ਅੱਜ ਪਿਆਰ ਸਿਆਰ ਵਾਲੀ ਵਧੀਆ ਗੱਲ ਇਹ ਆ ਵੀ ਉਹ ਪਿਆਰ ਅੱਜ ਵੀ ਓਦਾਂ ਹੀ ਆ ਜਿਦਾਂ ਅੱਠ ਸਾਲ ਪਹਿਲਾਂ ਸੀ ਆ ਇਸ ਅਪ੍ਰੈਲ ਵਿੱਚ ਅੱਠ ਸਾਲ ਪੂਰੇ ਤੇ ਨੌਵਾਂ ਸ਼ੁਰੂ ਹੋ ਗਿਆ । ਇਹ ਗੱਲ ਓਦੋਂ ਦੀ ਆ ਜਦ ਮੈਂ 10 ਵੀ ਵਿਚ ਸੀ 2012 ਵਿਚ ਮੈਨੂੰ ਸੋਚ ਕੇ ਅੱਜ ਵੀ ਹੈਰਾਨੀ ਜੀ ਹੋ ਜਾਂਦੀ ਵੀ ਉਹ ਮਰਜਾਣੀ ਸਿਰਫ 14ਸਾਲ ਦੀ ਸੀ । ਭਾਵੇ ਉਹ ਅੱਜ ਮੇਰੇ ਨਾਲ ਏ ਪਰ ਇਨ੍ਹਾਂ 8ਸਾਲਾਂ ਵਿਚ ਬਹੁਤ ਕੁਝ ਹੋਇਆ ਜਿਸ ਨਾਲ ਬਹੁਤ ਗਲਤਫਹਿਮੀਆਂ ਵੀ ਹੋ ਗਈਆ ਸੀ ਪਰ ਵਕਤ ਵੱਡੀ ਚੀਜ਼ ਆ ਸਭ ਦੂਰ ਹੋਗੀਆਂ ਜੋ ਸੀ ਗਲਤਫਹਿਮੀਆਂ । ਮੈਂ17 ਕੁ ਸਾਲ ਦਾ ਸੀ ਮੈਂ ਤੇ ਮੇਰਾ ਤਾਏ ਦਾ ਮੁੰਡਾ ਖੇਤ ਬੈਠੇ ਪਾਣੀ ਲਾਉਂਦੇ ਪਏ ਸੀ ਓਹਨੇ ਆਪਣੀ ਸਹੇਲੀ ਨੂੰ ਫੋਨ ਕੀਤਾ ਗੱਲਾਂ ਮਾਰ ਰਿਹਾ ਸੀ ਓਹਨੂੰ ਪਿੱਛੋਂ ਅਵਾਜ ਸੁਣੀ ਕੁੜੀ ਦੀ ਓਹਨੇ ਪੁੱਛੇ ਆ ਵੀ ਇਹ ਕੌਣ ਮਗਰ ਬੋਲ ਰਹੀ ਉਹ ਨੇ ਕਿਹਾ ਵੀ ਮੇਰੇ ਮਾਮੇ ਦੀ ਕੁੜੀ ਓਹਨੇ ਕਿਹਾ ਵੀ ਮੇਰੇ ਭਰਾ ਨਾ ਕਰਵਾਦੇ ਗੱਲ ਇਹਦੀ ਬਸ ਓਦੋਂ ਮੈਂ ਪਹਲੀ ਵਾਰ ਗੱਲ ਕੀਤੀ ਓਹਦੇ ਨਾਲ ਨਾਮ ਮਨਪ੍ਰੀਤ ਸੀ ਓਹਦਾ ਦੇਖੀ ਤਾਂ ਹੈਨੀ ਸੀ ਪਰ ਅਵਾਜ ਬਹੁਤ ਸੋਹਣੀ ਸੀ ਓਹਦੀ ਨਿਆਣੀ ਮੱਤ ਸੀ ਬਸ ਹੋਗੀ ਗੱਲ ਬਾਤ ਸ਼ੁਰੂ ਫਿਰ ਮੈਂ ਮਾਰੀਆ ਮਿਠੀਆਂ ਗੱਲਾਂ ਬਸ ਗੱਲਾਂ ਗੱਲਾਂ ਵਾਲਾ ਪਿਆਰ ਹੋ ਗਿਆ ਮੈਂ ਉਹਨੂੰ ਕਿਹਾ ਵੀ ਤੂੰ ਇਹਦੇ ਨਾਲ ਪਿੰਡ ਨੂੰ ਹੀ ਆਜੀ ਜਿਸ ਦਿਨ ਇਹ ਆਈ । ਥੋੜੇ ਦਿਨ ਵਾਦ ਉਹ ਪਿੰਡ ਆ ਗਈ ਤੇ ਅਸੀਂ ਉਹਨਾਂ ਨੂੰ ਮਿਲਣ ਬੁਲਾਇਆ ਪਿੰਡ ਦੀ ਭੀੜੀਆਂ ਜੀਆ ਗਲੀਆਂ ਚ ਸਾਡੀ...
ਪਹਿਲੀ ਮੁਲਾਕਾਤ ਹੋਈ ਮੈਂ ਤਾਂ ਝੁੱਡੂ ਜਿਹਾ ਹੁੰਦਾ ਸੀ ਕਾਕਾ ਪੀਲਾ ਜੀਆ 🙄 😂 ਇਹ ਮਰਜਾਣੀ ਇਹਨੀ ਸੋਹਣੀ ਨਿਕਲੀ ਮੈਂ ਹੈਰਾਨ ਦੇਖ ਕੇ ਇਹਨੂੰ ਵੀ ਇਹ ਤਾਂ ਇਹਨੀ ਸੋਹਣੀ ਆ ਮੈਂ ਮਨ ਹੀ ਮਨ ਵਿਚ ਸੋਚ ਲਿਆ ਵੀ ਮਿੱਤਰਾ ਇੱਧਰੋਂ ਤਾਂ ਨਾ ਹੀ ਆ ਤੂੰ ਕਿਥੇ ਤੇ ਉਹ ਕਿਥੇ ਪਹਿਲੀ ਮੁਕਲਤ ਚ ਅਸੀਂ ਬੋਲੇ ਹੀ ਨੀ ਕੁਝ ਉਹ ਵੀ ਮਰਜਾਣੀ ਡਰ ਕੇ ਕੰਬੀ ਜਾਵੇ ਖੜੀ 😂 ਮੈਂ ਤਾਂ ਬਸ ਦੇਖ ਕੇ ਹੈਰਾਨ ਸੀ ਬੋਲਣਾ ਤਾਂ ਕੀ ਮੈਂ ਵਾਧ ਚ ਅਸੀਂ ਘਰ ਆਏ ਫਿਰ ਫੋਨ ਆਇਆ ਮੈਂ ਕਿਆ ਲੈ ਵੀ ਸੁਣ ਲੀਏ ਨਾਹ ਪਰ ਓਹਨੇ ਮੈਂਨੂੰ ਹਾਂ ਕਰਤੀ ਮੈਂ ਸੋਚਾਂ ਵੀ ਇਹਨੂੰ ਕਿ ਦਿਖ ਗਿਆ ਮੇਰੇ ਵਿੱਚ ਚਲੋ ਬਹੁਤ ਪਿਆਰ ਵੱਧ ਗਿਆ ਮੇਰੇ ਦਿਲ ਵਿਚ ਮੇਰੇ ਖਿਆਲ ਨਾਲ ਪਹਿਲਾ ਸਾਲ ਕੁ ਵਧੀਆ ਗੱਲ ਹੋਈ ਸਾਡੀ ਫਿਰ ਕੁਝ ਇਦਾ ਦਾ ਹੋਇਆ ਵੀ ਗੱਲ ਹੋਣੀ ਬੰਦ ਹੋਗੀ ਜਮਾ ਹੀ ਮੇਰੇ ਖਿਆਲ ਨਾਲ 2013 ਤੋਂ ਵੱਧ 2016 ਚ ਹੋਈ 3ਸਾਲ ਵਾਧ ਗੱਲ ਇਹ 3 ਸਾਲ ਮੇਰੇ ਲਈ ਤੇ ਉਹਦੇ ਲਈ ਕਿੰਨੇ ਔਖੇ ਸੀ ਇਹ ਅਗਲੀ ਕਹਾਣੀ ਵਿਚ ਦੱਸਦੇ ਆ ਮਿਤਰੋ ਜੇ ਇਥੇ ਤੱਕ ਕਹਾਣੀ ਠੀਕ ਲੱਗੀ ਤਾਂ ਅਗਲੇ part ਲਈ Comment ਕਰ ਕੇ ਜਰੂਰ ਦੱਸਣਾ ਧੰਨਵਾਦ ਸਟੋਰੀ ਪ੍ਹੜਨ ਲਈ। 🙏 ਅਗਰ ਇਸਦਾ ਅਗਲਾ ਪਾਰ੍ਟ ਚਾਹੀਦਾ ਏ ਤਾਂ ਮੈਨੂੰ Instagram ਤੇ mesg ਜਰੂਰ ਕਰਦੇਓ ਤਾਂ ਕੇ ਮੈਂ ਜਲਦੀ ਤੋਂ ਜਲਦੀ ਅਗਲਾ ਪਾਰ੍ਟ ਤੁਹਾਡੇ ਅੱਗੇ ਰੱਖ ਸਕਾ
Instagram id|| @meet_pics007
Ravneet Kaur
next part please
prabhjot
niccc.next part pls
sidhu
👌👌nice bro next part plz