ਕਿਵੇਂ ਆ ਫੇਰ ਕਦੋ ਜਾਣਾ ਮਿਲਣ ਭਰਜਾਈ ਨੂੰ? ਜਾਵਾ ਗੇ ਅਜੇ ਤਾ ਕੱਲ ਹੀ ਜਾ ਕੇ ਆਏ ਆ. ਕੱਲ ਕਿੰਦੇ ਕੋਲ ਗਿਆ ਸੀ. ਜਾਣਾ ਕਿਥੇ ਸੀ ਬੱਸ ਟਾਈਮ ਪਾਸ ਕਰਨ ਨੂੰ ਮਿਲ ਗਈ ਸੀ ਕੋਈ ਕਬੂਤਰੀ. ਅੱਛਾ ਮੈਂ ਸੋਚਿਆ ਕੇ ਰੇਸ਼ਮਾ ਕੋਲ ਗਿਆ ਸੀ. ਨਹੀਂ ਯਰ ਉਹਦੇ ਨਾਲ ਤਾ ਸੱਚਾ ਪਿਆਰ ਆ, ਉਹ ਨਹੀਂ ਮਿਲਦੀ ਏਨੀ ਛੇਤੀ. ਹੋਰ ਸੁਣਾ ਕੋਈ ਨਵੀ ਤਾਜੀ. ਬਸ ਵਧਿਆ ਟੈਮ ਟੱਪੀ ਜਾਂਦਾ. ਸੱਚ ਯਰ ਜੇੜੀ ਮੇਲੇ ਚ ਮਿਲੀ ਸੀ ਓਂਦਾ ਆਉਂਦਾ ਆ ਫੋਨ ਕੇ ਨਹੀਂ. ਕਰ ਲੈਂਦੀ ਆ ਉਹ ਵੀ ਕਦੇ ਕਦੇ, ਉਹ ਵੀ ਲਾਰੇ ਲੱਪੇ ਲੌਂਦੀ ਆ ਛੇਤੀ ਆ ਜੁ ਸੂਤ. ਏਨੇ ਨੂੰ ਗੁਰਜੀਤ ਰਸਮੀ ਹਾਲ ਚਾਲ ਪੁੱਛਣ ਤੋਂ...
ਬਾਦ ਕੁਲਵਿੰਦਰ ਤੇ ਸੰਤੋਖ ਕੋਲ ਆ ਮੋਟਰ ਤੇ ਬੈਠ ਜਾਂਦਾ ਆ. ਸਿਰ ਨੂੰ ਖੁਰਕਦਾ ਗੁਰਜੀਤ ਬੋਲਦਾ ਹੈ, ਕੁਲਵਿੰਦਰ ਤੇਰੀ ਰੇਸ਼ਮਾ ਸਾਡੇ ਪਿੰਡ ਦੇ ਜੈਲਦਾਰਾ ਦੇ ਮੁੰਡੇ ਨਾਲ ਅੱਜ ਕੱਲ ਹੱਸ ਹੱਸ ਗੱਲਾਂ ਕਰਦੀ ਆ, ਨਾਲ਼ੇ ਉਨਾਂ ਦੇ ਘਰ ਵੀ ਬੜਾ ਆਉਣਾ ਜਾਣਾ ਵਧਿਆ ਆ. ਇਹ ਸੁਣ ਕੁਲਵਿੰਦਰ ਦੰਦ ਪੀਹਂਦਾ ਇਕ ਦਮ ਮੋਟਰ ਤੇ
ਬਣੇ ਖੇਲ ਤੋਂ ਉੱਠ ਖੜਾ ਹੁੰਦਾ ਹੋਇਆ ਗਾਲ ਕੱਢ ਕੇ ਕਹਿੰਦਾ ਹੈ ਇਹ ਸਾਰੀ ਔਰਤ ਜਾਤੀ ਹੁੰਦੀ ਹੀ ਬੇਵਫਾ ਹੈ…