ਰੱਖੜੀ ਬੰਨਣ ਤੇ ਜੀਤੋ ਨੂੰ ਉਸਦੀ ਮਾਂ ਨੇ 1000 ਰੁਪਇਆ ਤੇ ਸੋਹਣਾ ਕਢਾਈ ਵਾਲਾ ਸੂਟ ਕੱਡ ਕੇ ਅੱਗੇ ਰੱਖਤਾ ਤੇ ਜਵਾਕਾਂ(ਦੋਤਿਆਂ) ਨੂੰ 100-100 ਰੁਪਏ ਦੇਤੇ।
ਜੀਤੋ ਨਾ ਨੁਕਾਰ ਜੀ ਕਰੇ, ਪਰ ਉਸ ਦੀ ਮਾਂ ਨੇ ਕਿਹਾ ਏ ਦਿਨ ਕਿਹੜਾ ਰੋਜ ਰੋਜ ਆਉਦੇ ਏ ਤਾਂ ਸਗਨ ਹੁੰਦਾ ਬਹਾਨੇ ਨਾਲ ਧੀਆਂ ਪੇਕੇ ਆ ਕੇ ਮਿਲ ਜਾਦੀਆਂ ,ਘਾਟੇ ਵਾਧੇ ਚਲਦੇ ਰਹਿਣੇ।
ਜੀਤੋ ਕਹਿੰਦੀ ਮੰਮੀ ਭੂਆ ਨੀ ਆਈ ਇਸ ਵਾਰ ? ਜੀਤੋ ਦੀ ਮਾਂ ਗੱਲ ਟੋਕਦਿਆ ਵਿੱਚੋ ਥੋੜਾ ਜਿਹਾ ਅੜਬ ਜਿਹਾ ਬੋਲੀ ਆਜੂਗੀ ਓ ਕਿੱਥੇ ਰਹਿਜੂਗੀ ਭਲਾ, ਨਾ ਜਦੋ ਹੁਨ ਉਹਨਾ ਨੂੰ ਪਤਾ ਵੀ ਭਤੀਜੀਆਂ(ਜੀਤੋ ਹੁਨੀ) ਵੀ ਰੱਖੜੀ ਬੰਨਣ ਆਉਦੀਆਂ ਤੇ ਮਾਂ ਓਹਦੀ ਹੈਨੀ(ਜੀਤੋ ਦੀ ਦਾਦੀ) ਉਹਨੂੰ(ਨਨਾਣ) ਆਪ ਈ ਸਮਝ ਜਾਨਾ ਚਾਹੀਦਾ, ਉਝ ਕਦੇ ਗੇੜਾ ਨੀ ਮਾਰਿਆ , ਰੱਖੜੀ ਵਾਲਾ ਦਿਨ ਸਾਰੇ ਜਵਾਕਾਂ ਨੂੰ ਨਾਲ ਲੈ ਕੇ ਆਜੂਗੀ ਮੂੰਹ ਚੁੱਕ ਕੇ, ਵੇਖਣਾ ਵੀ...
ਨਹੀ ਅਗਲੇ ਦਾ ਹੱਥ ਕਿਵੇ ਆ ਕਿਵੇ ਨਹੀ..!
ਇਹ ਗੱਲਾਂ ਜੀਤੋ ਦੀ ਭੂਆ ਗੇਟ ਤੇ ਖੜੀ ਚੁੱਪ ਚਾਪ ਸੁਨ ਰਹੀ ਸੀ ਤੇ ਉਸਨੇ ਰੱਖੜੀ ਗੇਟ ਨਾਲ ਬੰਨ ਦਿੱਤੀ ਤੇ ਆਪਨੇ ਕਦਮ ਵਾਪਸ ਬੱਸ ਅੱਡੇ ਵੱਲ ਮੋੜ ਦਿੱਤੇ।
ਮੰਮੀ ਆਪਾ ਮਾਮਾ ਜੀ ਦੇ ਤੇ ਵੀਰੇ ਦੇ ਰੱਖੜੀ ਨੀ ਬੰਨਣੀ, ਪਰ ਉਹ(ਨਨਾਣ) ਬਿਨਾਂ ਕੁਜ ਬੋਲੇ ਚੁੱਪ ਚਾਪ ਕਦਮ ਤੇਜ ਕਰਦੀ ਅੱਡੇ ਵੱਲ ਜਾ ਰਹੀ ਤੇ ਭੁੱਬਾ ਮਾਰਦੀ ਇੱਕ ਗੱਲ ਈ ਵਾਰ ਵਾਰ ਕਹੀ ਜਾਵੇ।
ਮਾਵਾਂ ਬਿਨਾਂ ਕਾਹਦੀ ਰੱਖੜੀ
ਮਾਵਾਂ ਬਿਨਾਂ ਕਾਹਦੇ ਤਿਉਹਾਰ…!
ਨਿਰਗੁਣ✍️🙏
Instagram – @_nirgun_12