More Punjabi Kahaniya  Posts
ਛੱਡੇ ਹੋਏ ਗ੍ਰਹਿ (ਘਰ) ਭਾਗ ਪੰਜਵਾਂ


ਪਹਿਲੇ ਚਾਰ ਭਾਗ ਪੜਨ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ।
ਵਿਆਹ ਤਾਂ ਬਹੁਤ ਚਾਅ ਰੀਝਾਂ ਨਾਲ ਹੋਇਆਂ ਪਰ ਮੇਰਾ ਇਕ ਵੀ ਚਾਅ ਪੂਰਾ ਨਾਂ ਹੋਇਆ । ਮੈਂ ਰੂਪ ਨੂੰ ਪਿਆਰ ਹੀ ਏਨਾ ਕਰਦੀ ਸੀ ਕਿ ਸਭ ਚੁੱਪ ਕਰਕੇ ਸਹਿੰਦੀ ਰਹੀ ਇਕ ਕਾਰਨ ਇਹ ਸੀ ਕਿ ਅਜੇ ਵਿਆਹ ਨੂੰ ਟਾਈਮ ਹੀ ਕੀ ਹੋਇਆਂ । ਪਰ ਰੂਪ ਦੇ ਪਰਿਵਾਰ ਨੇ ਗੱਲਾਂ ਬਾਤਾਂ ਕਰ ਕੇ ਉਸ ਨੂੰ ਵੀ ਉਹਨਾ ਵਾਂਗ ਕਰਨਾ ਸ਼ੁਰੂ ਕਰ ਦਿੱਤਾ ਸੀ । ਏਨੇ ਸਭ ਵਿੱਚ ਇਕ ਖ਼ੁਸ਼ੀ ਦੀ ਗੱਲ ਇਹ ਸੀ ਕਿ ਸਾਡੇ ਘਰ ਇਕ ਨਵਾਂ ਮਹਿਮਾਨ ਆਉਣ ਵਾਲਾ ਸੀ । ਇੱਕ ਦਿਨ ਰੂਪ ਆਪਣੇ ਦੋਸਤਾਂ ਨਾਲ ਬਾਹਰ ਸੀ ਤੇ ਦੇਰ ਰਾਤ ਤੱਕ ਉਹ ਘਰ ਨੀ ਆਇਆ ਮੈਨੂੰ ਫਿਕਰ ਹੋ ਰਹੀ ਸੀ ਤਾਂ ਮੈਂ ਉਸ ਨੂੰ ਫ਼ੋਨ ਲਗਾ ਲਿਆ ਜਦੋਂ ਓਹ ਘਰ ਆਇਆ ਤਾਂ ਮੈਨੂੰ ਬਹੁਤ ਗਲਤ ਤਰੀਕੇ ਨਾਲ ਬੋਲਿਆਂ ਮੈਂ ਫਿਰ ਇਹੀ ਕਿਹਾ ਕਿ ਮੈਨੂੰ ਦੱਸ ਦਿੱਦੇ ਅਜੇ ਇੰਨਾਂ ਹੀ ਕਿ ਓਸ ਨੇ ਮੈਨੂੰ ਮਾਰਨਾ ਕੁਟੱਣਾ ਸ਼ੁਰੂ ਕਰ ਦਿੱਤਾ । ਸਾਰੀ ਰਾਤ ਰੋਂਦੀ ਦੀ ਨਿੱਕਲ ਗਈ ਅਗਲੀ ਸਵੇਰ ਵੀ ਮੈਂ ਕਿਸੇ ਨੂੰ ਕੁਝ ਨੀ ਦਸਿਆਂ ਪਰ ਰੂਪ ਨੇ ਫਿਰ ਬਹਾਨਾ ਬਣਾ ਕਿ ਮੇਰੇ ਥੱਪੜ ਮਾਰ ਦਿੱਤਾ ਮੈਂ ਬਹੁਤ ਦੁੱਖਾਂ ਸੀ ਕਿ ਮੈਂ ਬਿਨਾ ਕਸੂਰ ਤੋਂ ਮਾਰ ਖਾ ਰਹੀ ਹਾਂ । ਇਹ ਸਬ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਸੀ ਪਰ ਆਪਣੇ ਆਉਣ ਵਾਲੇ ਬੱਚੇ ਕਰਕੇ ਚੁੱਪ ਸੀ ਪਰ ਉਸ ਨੇ ਰੋਜ ਬਹਾਨੇ ਨਾਲ ਮਾਰਨਾ ਫਿਰ ਇਕ ਦਿਨ ਮੈਂ ਆਪਣੇ ਮੰਮੀ ਨੂੰ ਫ਼ੋਨ ਕਰਕੇ ਕਿਹਾ ਕਿ ਮੈਂ ਥੋੜੇ ਦਿਨ ਰਹਿਣ ਆਉਣਾ ਮੇਰੇ ਮੰਮੀ ਕਹਿੰਦੇ ਕਿ ਰੂਪ ਨੂੰ ਪੁੱਛ ਲੇਨੇ ਆ । ਮੇਰੇ ਸੋ ਤਰਲੇ ਕਰਨ ਨਾਲ ਮੈਂ ਆਪਣੇ ਘਰ ਗਈ ਪਰ ਕਿਸੇ ਨੂੰ ਕੁਝ ਨੀ ਦੱਸਿਆ । ਅਜੇ ਪਿੰਡ ਆਈ ਨੂੰ ਕੁਝ ਦਿਨ ਹੋਏ ਤਾਂ ਮੈਂ ਗੱਲਾਂ ਗੱਲਾਂ ਚ ਆਪਣੇ ਘਰਦਿਆ ਨੂੰ ਦਿਸਿਆ ਕਿ ਰੂਪ ਮਾਰਦਾ ਹੈ ਮੇਰੇ ਘਰ ਵੀ ਸਬ ਨੇ ਉਸ ਗੱਲ ਨੂੰ ਬਹੁਤ ਗਲਤ ਕਿਹਾ ਤੇ ਰੂਪ ਦੇ ਪਿਤਾ ਨੂੰ ਫ਼ੋਨ ਕਰਕੇ ਪੁੱਛਿਆਂ ਤਾਂ ਉਹ ਠੀਕ ਨਾਂ ਬੋਲਿਆਂ । ਸਾਡੇ ਘਰ ਦਿਆਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਦੀਪ ਨੂੰ ਵਾਪਸ ਨਹੀਂ ਭੇਜਣਾ । ਇਹ ਸੁਣ ਕੇ ਅਗਲੇ ਦਿਨ ਮੇਰਾ ਸੁਹਰਾ ਤੇ ਕੁਝ ਰਿਸ਼ਤੇ ਦਾਰ ਸਾਡੇ ਘਰ ਆਏ ਤੇ ਗੱਲਾਂ ਬਾਤਾਂ ਕਰਕੇ ਮੈਨੂੰ ਲੇ ਗਏ ਪਰ ਰੂਪ ਆਪ ਨੀ ਸੀ ਆਇਆ । ਮੇਰੇ ਘਰਦਿਆ ਵੀ ਰਿਸ਼ਤੇਦਾਰਾਂ ਦੀ ਜ਼ੁੰਮੇਵਾਰੀ ਤੇ ਭੇਜ ਦਿੱਤਾ । ਫਿਰ ਰੂਪ ਨੇ ਮੈਨੂੰ ਕਦੇ ਮਾਰਿਆਂ ਤੇ ਨਾਂ ਪਰ ਜਦੋਂ ਲੜਨਾ ਇਹੀ ਕਹਿਣਾ ਮੈਂ ਤੈਨੂੰ ਲੈਣ ਗਿਆ ਸੀ ਉਹਨਾਂ ਨਾਲ ਆਈ। ਚਲੋ ਜਿਵੇਂ ਵੀ ਸੀ ਮਾੜਾ ਚੰਗਾ ਟਾਇਮ ਨਿਕਲਦਾ ਗਿਆ ਤੇ ਸਾਡੇ ਘਰ ਇਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਕੀਰਤ ਹੈ। ਆਪਣੀ ਕੀਰਤ ਕਰਕੇ ਮੈਂ ਹਰ ਮਾਰ ਨੂੰ ਤੇ ਹਰ ਗੱਲ ਨੂੰ ਸਹਿੰਦੀ ਰਹੀ ਮੇਰੇ ਨਾਲ ਕੁਝ ਵੀ ਹੁੰਦਾ ਸੀ ਮੈਂ ਹੁਣ ਸੋਚ ਲਿਆ ਸੀ ਕਿ ਮੈਂ ਕਿਸੇ ਨੂੰ ਕੁਝ ਨੀ ਕਹਿਣਾ ਏਵੇ ਤਮਾਸ਼ਾ ਹੀ ਲੱਗਣਾ ਰਹਿਣਾ ਤਾਂ ਇੱਥੇ ਹੀ ਆ । ਮੇਰੀ ਕੀਰਤ 3 ਸਾਲ ਦੀ ਅਸੀਂ ਉਸ ਨੂੰ ਵਧੀਆਂ ਸਕੂਲ ਪਾਇਆ ਸਬ ਸਹੀ ਸੀ ਜਿਦਾ ਵੀ ਸੀ । ਕੀਰਤ ਦੇ ਪੇਪਰ ਕੋਲ ਆ ਰਹੇ ਸੀ ਮੈਂ ਵੀ ਆਪਣਾ ਸਾਰਾ ਧਿਆਨ ਕੀਰਤ ਵੱਲ ਕਰ ਲਿਆ ਤੇ ਰੂਪ ਇਕ ਦਿਨ ਕਹਿੰਦਾ ਕਿ ਮੈਂ ਹਜ਼ੂਰ ਸਾਹਿਬ ਚੱਲਿਆਂ ਕੁਝ ਸੰਗਤ ਨਾਲ ਮੈਂ ਵੀ ਮਨਾ ਨਾਂ ਕੀਤਾ ਕਿਉਂਕਿ ਮੇਰੇ ਕਹਿਣ ਨਾਲ ਹੋਣਾ ਵੀ ਕੀ ਸੀ । ਦੂਜੇ ਪਾਸੇ ਘਰੇ ਮੇਰੀ ਨਣਾਨ ਦਾ ਵਿਆਹ ਸੀ ਅਸੀਂ ਸਭ ਓਧਰ ਲੱਗੇ ਸੀ । ਰੂਪ ਤਾਂ ਚਲਾ ਗਿਆ ਪਰ ਮੈਂ ਆਪਣੀ ਪੂਰੀ ਜ਼ੁਮੇਵਾਰੀ ਨਾਲ ਕੀਰਤ ਤੇ ਆਪਣੀ ਨਣਾਨ ਦੇ ਵਿਆਹ ਚ ਲੱਗੀ ਸੀ ਚਲੋ ਇੰਨਾਂ...

ਸੀ ਕਿ ਹੁਣ ਮੇਰੀ ਨਣਾਨ ਮੇਰੇ ਨਾਲ ਬਹੁਤ ਵਧੀਆਂ ਸੀ ਸਾਇੰਦ ਓਹ ਆਪਣੇ ਵਿਆਹ ਕਰਕੇ ਕੁਝ ਬਦਲੀ ਸੀ । ਰੂਪ 14 ਦਿਨ ਬਾਅਦ ਵਾਪਸ ਆਇਆ ਪਰ ਮੇਰੇ ਨਾਲ ਬੋਲਿਆਂ ਹੀ ਨਾਂ ਉਸ ਨੇ ਤਾਂ ਮੈਨੂੰ ਜਿਵੇਂ ਛੱਡ ਹੀ ਦਿੱਤਾ ਸੀ । ਪਰ ਜਾਣ ਤੋਂ ਪਹਿਲਾ ਸਭ ਠੀਕ ਸੀ ਹੁਣ ਓਹ ਬਹੁਤ ਬਦਲ ਚੁੱਕਾ ਸੀ । ਉਹ ਸਾਰਾ ਦਿਨ ਘਰ ਤੋਂ ਬਾਹਰ ਰਹਿੰਦਾ ਤੇ ਬਹਾਨਾ ਸੀ ਕਿ ਵਿਆਹ ਦੀ ਤਿਆਰੀ ਕਰ ਰਹੇ ਆ ਤੇ ਰਾਤ ਨੂੰ ਕਦੇ ਬਾਹਰ ਨੀ ਸੀ ਜਾਂਦਾ ਹੁਣ ਜਨਵਰੀ ਦੀਆ ਠੰਡੀਆ ਰਾਤਾਂ ਚ ਕੰਬਲ਼ ਲੈ ਕੇ ਬਾਹਰ ਜਾਂਦਾ ਜਦੋਂ ਮੈਂ ਫ਼ੋਨ ਕਰਨਾ ਉਸ ਦਾ ਫ਼ੋਨ busy ਹੋਣਾ । ਮੇਰੇ ਪੁੱਛਣ ਤੇ ਉਸਦਾ ਜਵਾਬ ਇਹੀ ਕਿ ਕੰਮ ਨੇ ਵਿਆਹ ਦੇ ਪਰ ਕੰਮ ਤਾਂ ਕੋਈ ਹੋਰ ਸੀ । ਇਕ ਦਿਨ ਅਚਾਨਕ ਮੈਨੂੰ ਪਤਾ ਲੱਗ ਗਿਆ ਕਿ ਰੂਪ ਕਿੱਸੇ ਕੁੜੀ ਨਾਲ ਗੱਲ ਕਰਨ ਲੱਗ ਗਿਆ ਹੈ ਤੇ ਉਸ ਕੁੜੀ ਦੇ ਨਾਨਕੇ ਮੇਰੇ ਸੁਹਰੇ ਪਿੰਡ ਸੀ ਤੇ ਰਹਿੰਦੀ ਜੀਰਕਪੁਰ ਸੀ । ਮੈਂ ਕਿਸੇ ਨਾਂ ਕਿਸੇ ਤਰਾਂ ਫ਼ੋਨ ਚ ਨੂੰ ਲੈ ਕੇ ਕੁੜੀ ਨੂੰ ਫ਼ੋਨ ਕਰਕੇ ਸਬ ਦਿਸਿਆ ਪਰ ਉਹ ਤਾਂ ਮੈਨੂੰ ਕਹਿੰਦੀ ਮੈਂ ਤੇਰਾ ਘਰ ਵੀ ਉਜਾੜ ਦੇਣਾ ਤੇ ਰੂਪ ਨਾਲ ਵਿਆਹ ਵੀ ਕਰਾਉਣਾ । ਇਹ ਸਬ ਉਸਨੇ ਰੂਪ ਨੂੰ ਵੀ ਦਸ ਦਿੱਤਾ ਹੁਣ ਰੂਪ ਮੈਨੂੰ ਰੋਜ਼ ਮਾਰਦਾ ਤੇ pistol ਕੱਡ ਕੇ ਮੇਰੇ ਮੱਥੇ ਤੇ ਵੀ ਰੱਖਦਾ । ਪਰ ਓਹ ਮੰਨਦਾ ਨੀ ਸੀ ਕਿ ਓਹ ਬਾਹਰ ਗੱਲ ਕਰਦਾ ਹੈ ਉਸ ਨੇ ਤਾਂ ਮੈਨੂੰ mental declare ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਰੱਬ ਨੇ ਸਾਥ ਦਿੱਤਾ । ਮੈਂ ਏਨੀ ਮਾਰ ਖਾਣ ਦੇ ਕਾਰਨ ਵੀ ਚੁੱਪ ਸੀ ਕਿਉਕ ਮੇਰੀ ਨਣਾਨ ਦਾ ਵਿਆਹ ਸੀ ਤੇ ਮੈਂ ਉਸਦਾ ਵਿਆਹ ਖ਼ਰਾਬ ਨੀ ਕਰਨਾ ਸੀ । ਚਲੋ ਏਦਾ ਹੀ ਉਸ ਦਾ ਵਿਆਹ 21 Jan 2020 ਚ ਹੋ ਗਿਆ । ਮੈਂ ਵੀ ਆਪਣੇ ਘਰੇ ਹੁਣ ਸਭ ਦੱਸ ਦਿੱਤਾ ਉਹਨਾ ਤਾਂ ਅਜੇ ਰੂਪ ਨਾਲ ਗੱਲ ਬਾਤ ਕਰਨ ਆਓਣਾ ਸੀ ਪਰ ਇਕ ਦਿਨ ਰੂਪ ਕਹਿੰਦਾ ਮੈਂ ਕੋਰਸ ਪਤਾ ਕਰਨ ਜਾਣਾ ਚੰਡੀਗੜ੍ਹ ਮੇਰੇ ਨਾਲ ਤਾਂ ਬੋਲ ਚਾਲ ਨਹੀਂ ਸੀ ਪਰ ਉਹ ਆਪਣੇ ਘਰੇ ਦੱਸਦਾ ਸੀ । ਮੈਂ ਵੀ ਹਿੰਮਤ ਕਰਕੇ ਕਹਿ ਦਿੱਤਾ ਕਿ ਰੂਪ ਕੋਈ ਗਲਤ ਕਦਮ ਨਾਂ ਚੁੱਕ ਲਈ ਜੇ ਕੋਈ ਗੱਲ ਹੈ ਤਾਂ ਦੱਸ ਨਹੀਂ ਮੇਰੇ ਨਾਲ ਰਹਿਣਾ ਤਾਂ divorce ਦੇ ਦਿਓ ਉਹ ਏਨਾ ਸੁਣਦੇ ਫਿਰ ਸ਼ੁਰੂ ਹੋ ਗਿਆ ਕਿ ਤੈਨੂੰ ਤਲਾਕ ਨੀ ਦੇਣਾ ਏਦਾਂ ਹੀ ਦੂਜਾ ਵਿਆਹ ਕਰਾ ਕੇ ਦਿਖਾਉਣਾ ਤੇ ਤੈਨੂੰ ਕੋਰਟ ਚ ਰੋਲਣਾ ਤੇ ਮਾਰਨਾ ਵੀ ਸ਼ੁਰੂ ਕਰ ਦਿੱਤਾ । ਰਾਤ ਹੀ ਜਾ ਕੇ ਕਿਸੇ ਦੀ ਗੱਡੀ ਲੈ ਕੇ ਆਇਆ ਤੇ ਨਾਲ ਦੋ ਮੁੰਡੇ ਵੀ ਤਿਆਰ ਕਰ ਆਇਆ । ਅਗਲੀ ਸਵੇਰ 3 ਵਜੇ ਉਠ ਗਿਆ ਤੇ ਤਿਆਰ ਹੋਣ ਲੱਗ ਗਿਆ ਉਹ 4 ਵਜੇ ਘਰੋਂ ਚਲਾ ਗਿਆ ਪਰ ਮੈਨੂੰ ਸ਼ੱਕ ਸੀ ਕਿ ਕੁਝ ਗਲਤ ਹੈ ਖ਼ੈਰ ਸਵੇਰ ਤੋਂ ਰਾਤ ਹੋ ਗਈ ਰੂਪ ਦੇ ਦੋਸਤ ਵਾਪਸ ਆ ਗਏ ਪਰ ਇਹ ਨਾਂ ਆਇਆ ਮੈਂ ਬਹੁਤ ਫ਼ੋਨ ਕੀਤੇ ਪਰ ਉਸ ਨੇ ਮੇਰੇ ਇਕ ਫ਼ੋਨ ਚੁੱਕ ਕਿ ਕਿਹਾ ਕਿ ਉਹ ਨੀ ਆਵੇਗਾ ਉਸ ਨੂੰ ਕੋਰਸ ਵਾਲਿਆ ਰੱਖ ਲਿਆ ਪਰ ਪਿੱਛੋਂ ਬਹੁਤ ਹਾਰਨ ਦੀਆ ਅਵਾਜ਼ਾਂ ਆ ਰਹੀਆਂ ਸਨ ਉਸ ਨੇ ਜ਼ਿਆਦਾ ਗੱਲ ਨਾਂ ਕੀਤੀ ਤੇ ਇਹ ਕਹਿ ਕ ਫ਼ੋਨ ਬੰਦ ਕਰ ਦਿੱਤਾ ਕਿ ਸਨੀ ਐਤਵਾਰ ਫ਼ੋਨ ਕਰੇਗਾ ਤੇ ਨਾਲ ਹੀ ਫ਼ੋਨ ਕੱਟ ਕ switch off ਕਰ ਦਿੱਤਾ ।
ਬਾਕੀ ਅਗਲੇ ਭਾਗ ਵਿੱਚ
ਦੀਪ ਸੰਧੂ
Dhillonpardeep151@gmail.com

...
...



Related Posts

Leave a Reply

Your email address will not be published. Required fields are marked *

3 Comments on “ਛੱਡੇ ਹੋਏ ਗ੍ਰਹਿ (ਘਰ) ਭਾਗ ਪੰਜਵਾਂ”

  • Plzzzzz yr full upload krdoooo W8 niii hundiii bhut sohniiii story a

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)