ਗਲ ਦੋ ਕੁ ਮਹੀਨੇ ਪਹਿਲਾ ਦੀ ਹੈ।ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਮੋਹਾਲੀ ਆਪਣੇ ਹਸਪਤਾਲ਼ ਤੋਂ ਡਿਊਟੀ ਕਰ ਕੇ ਆਪਣੇ ਘਰ ਖਰੜ ਵਾਪਿਸ ਜਾ ਰਿਹਾ ਸੀ।ਰਸਤੇ ਵਿਚ ਘਰ ਵਲ ਨੂੰ ਆਉਂਦੇ ਇਕ ਪਰਵਾਸੀ ਮਜ਼ਦੂਰ ਪਿੱਠ ਤੇ ਆਪਣਾ ਬੈਗ ਚੱਕੀ ਤੁਰਿਆ ਜਾ ਰਿਹਾ ਸੀ। ਮੈਂ ਇਹ ਸੋਚ ਕੇ ਗੱਡੀ ਰੋਕ ਲਈ ਕੇ ਵਿਚਾਰਾ ਏਨੀ ਗਰਮੀ ਵਿਚ ਪੈਦਲ ਚਲਿਆ ਹੋਇਆ ਅਤੇ ਇਸ ਰਸਤੇ ਤੇ ਇਹਨੂੰ ਕੋਈ ਆਟੋ ਵੇਗੇਰਾ ਵੇ ਨਹੀਂ ਮਿਲਣਾ। ਉਸ ਨੂੰ ਪੁਸ਼ਣ ਤੇ ਪਤਾ ਲਗਾ ਕੇ ਉਸ ਨੇ ਸਮਰਾਲਾ ਆਪਣੇ ਦੋਸਤਾ ਕੋਲ ਜਾਣਾ ਹੈ ਉਸ ਦੇ ਸਾਥੀ ਰਹਿਦੇ ਹਨ ਓਥੇ। ਕਿਹਦਾ ਕੇ ਮੈਂ ਸਵੇਰੇ 8ਵਜੇ ਦਾ ਚਾਹ ਪੀ ਕੇ ਹੀ ਚੱਲਿਆ ਹੋਇਆ ਹਾਂ। ਉਸ ਟਾਈਮ ਸ਼ਾਮ ਦੇ ਸਵਾ ਪੰਜ ਵਜ ਰਹੇ ਸਨ।ਕਿੱਥੋਂ ਆਇਆ ਪਿੰਡ ਦਾ ਨਾਮ ਉਸ ਨੂੰ ਨਹੀਂ ਸੀ ਪਤਾ।ਕਿਸੀ ਜਿੰਮੀਦਾਰ ਦੇ ਦੋ ਮਹੀਨੇ ਕੰਮ ਕੀਤਾ ਤੇ ਕੋਈ ਪੈਸਾ ਨਹੀਂ ਦਿੱਤਾ ਇਹ ਕਹਿ ਰਿਹਾ ਸੀ। ਮੈਂ ਕਿਹਾ ਕੇ ਬੱਸ ਤੇ ਚਲਾ ਜਾਣਾ ਸੀ ਤਾਂ ਕਿਹਦਾ...
ਕੇ ਉਸ ਕੋਲ ਏਕ ਰੁਪਿਆ ਵੀ ਨਹੀਂ ਹੈ। ਦਿਨ ਰਾਤ ਕੰਮ ਕਰਨ ਦੇ ਬਾਵਜੂਦ ਜਿੰਮੀਦਾਰ ਨੇ ਰੋਟੀ ਤੋਂ ਇਲਾਵਾ ਕੁਝ ਨਹੀਂ ਦਿੱਤਾ ਅਤੇ ਬਿਨਾ ਪੈਸਾ ਦਿੱਤੇ ਉਸ ਨੂੰ ਘਰੋਂ ਤੋਰ ਦਿੱਤਾ। ਮੈਂ ਸਿੱਧਾ ਖਰੜ ਬੱਸ ਸਟੈਂਡ ਤੇ ਉਸ ਨੂੰ ਲੈ ਗਿਆ। ਉੱਤਰ ਕੇ ਉਸ ਨੂੰ ਕੁਝ ਖਾਣ ਦੇ ਪੇਸ਼ਕਸ਼ ਕੀਤੀ ਤਾਂ ਕਿਹਦਾ ਕੇ ਸਿਰਫ ਪਾਣੀ ਪਿਲਾ ਦੇਵੋ,ਰੋਟੀ ਵਾਸਤੇ ਪੈਸੇ ਉਸ ਨੂੰ ਫੜਾ ਦਿੱਤੇ ।ਬੱਸ ਦੀ ਟਿਕਟ ਕਟਵਾ ਕੇ ਕੰਡਕਟਰ ਨੂੰ ਸਮਝਾ ਦਿੱਤਾ ਕੇ ਇਸ ਨੂੰ ਕਿੱਥੇ ਲਾਉਣਾ ਹੈ। ਘਰ ਵਾਪਿਸ ਆ ਗਿਆ। ਪਤਾ ਨਹੀਂ ਲੋਕ ਕਿਸੇ ਦਾ ਹੱਕ ਕਿਵੇਂ ਮਾਰ ਲੈਂਦੇ। ਪਰ ਕਿਹਾ ਤਾ ਇਹ ਜਾਂਦਾ ਕੇ ਮਜ਼ਦੂਰ ਦੀ ਮਜ਼ਦੂਰੀ ਉਸ ਦੇ ਪਸੀਨਾ ਸੁਕਣ ਤੋਂ ਪਹਿਲਾ ਦੇ ਦੇਣੀ ਚਾਹੀਦੀ।
ਡਾਕਟਰ ਸੰਜੀਵ
24/072021