ਇੱਕ ਮੁੰਡੇ ਦਾ ਵਿਆਹ ਇੱਕ ਬਹੁਤ ਸੋਹਨੀ ਕੁੜੀ ਨਾਲ ਹੋ ਗਿਆ..ਉਹ ਉਸਨੂੰ ਬਹੁਤ ਪਿਆਰ ਕਰਦਾ ਸੀ..ਪਰ ਇੱਕ ਵਾਰ ਉਸ ਕੁੜੀ ਨੂੰ ਇੱਕ ਚਮੜੀ ਦਾ ਰੋਗ ਹੋ ਗਿਆ ਜਿਸ ਨਾਲ ਉਸਦੀ ਸੁੰਦਰਤਾ ਘੱਟਣ ਲੱਗ ਗਈ…..
.
ਇੱਕ ਦਿਨ ਉਹ ਮੁੰਡਾ ਕਿਤੇ ਦੂਰ ਸਫਰ ਤੇ ਚਲਾ ਗਿਆ,ਜਦ ਵਾਪਸ ਆਰਿਹਾ ਸੀ ਤਾਂ ਉਸਦਾ ਐਕਸੀਡੇੰਟ ਹੋ ਗਿਆ ਅਤੇ ਉਸਦੀਆਂ ਅੱਖਾ ਦੀ ਰੋਸ਼ਨੀ ਚਲੀ ਗਈ…
ਹੁਣ ਵੀ ਉਹਨਾ ਦੋਵਾ ਦਾ ਵਿਆਹਿਕ ਜੀਵਨ ਬਿਲਕੁਲ ਪਹਿਲਾ ਵਾਂਗ ਚਲਦਾ ਰਿਹਾ..ਪਰ ਜਿਵੇ-ਜਿਵੇ ਦਿਨ ਵੀਤਦੇ ਗਏ,ਕੁੜੀ ਦੀ ਸੁੰਦਰਤਾ ਘਟਦੀ ਗਈ..
.
ਅੰਨੇ ਹੋ ਚੁੱਕੇ ਪਤੀ ਨੂੰ ਇਸ ਵਾਰੇ ਕੋਈਪਤਾ ਨਹੀ ਸੀ ਅਤੇ ਉਹਨਾ ਦੇ ਵਿਆਹਿਕ ਜੀਵਨ ਵਿੱਚ ਕੋਈ ਫਰਕ ਨਾ ਪਿਆ…
ਮੁੰਡਾ ਉਸ ਕੁੜੀ ਨੂੰ ਉਤਨਾ ਹੀ ਪਿਆਰ ਕਰਦਾ ਜਿਨਾ ਉਹ ਪਹਿਲਾ ਕਰਦਾ ਸੀ ਅਤੇ ਕੁੜੀ ਵੀ ਉਸਨੂੰ ਬਹੁਤ ਪਿਆਰ ਕਰਦੀ..
.
ਇੱਕ ਦਿਨ ਕੁੜੀ ਦੀ ਮੌਤ ਹੋ ਗਈ…ਉਸਦੀ ਮੌਤ ਨੇ ਉਸ ਮੁੰਡੇ ਨੂੰ ਬਹੁਤ ਵੱਡਾ ਝਟਕਾ ਦਿੱਤਾ…ਮੁੰਡੇ ਨੇ ਸਾਰੇ ਰਿਵਾਜ ਪੂਰੇ ਕੀਤੇ ਤੇ ਸ਼ਹਿਰ ਛੱਡ ਕੇ ਜਾਣ ਦਾ ਇਰ੍ਰਾਦਾ ਕਰ ਤੁਰ ਪਿਆ..
ਪਿਛੋ ਇੱਕ...
ਆਦਮੀ ਨੇ ਉਸਨੂੰ ਪੁੱਛਿਆ , “ਹੁਣ ਤੂੰ ਇਕੱਲਾ ਕਿਵੇ ਤੁਰੇਗਾ ?? ਪਹਿਲਾ ਤਾਂ ਤੇਰੀ ਪਤਨੀ ਤੈਨੂੰ ਰਾਹ ਦਿਖਾ ਦਿੰਦੀ ਸੀ
”ਉਸਨੇ ਜਵਾਬ ਦਿੱਤਾ , ਮੈ ਅੰਨਾ ਨਹੀ ,ਮੈ ਤਾਂ ਨਾਟਕ ਕਰਦਾ ਸੀ,ਕਿਉਕਿ ਅਗਰ ਉਸਨੂੰ ਇਹ ਗੱਲ ਪਤਾ ਲੱਗ ਜਾਂਦੀ ਕਿ ਮੈ ਉਸਦੀ ਕਰੂਪਤਾ ਨੂੰ ਦੇਖ ਸਕਦਾ ਹਾਂ ਤਾਂ ਇਹ ਉਸਨੂੰ ਉਸਦੀ ਬਿਮਾਰੀ ਤੋਂ ਵੀ ਵੱਧ ਦੁੱਖ ਦਿੰਦੀ..
.
ਇਸ ਤਰਾ ਉਸਦਾ ਆਤਮ-ਵਿਸ਼ਵਾਸ ਖਤਮ ਹੋਣ ਲਗਦਾ…ਇਸੇ ਲਈ ਮੈ ਅੰਨੇ ਹੋਣ ਦਾ ਨਾਟਕ ਕਰ ਰਿਹਾ ਸੀ ,,ਉਹ ਬਹੁਤ ਵਧੀਆ ਪਤਨੀ ਸੀ ,ਮੈ ਸਿਰਫ ਉਸਨੂੰ ਖੁਸ਼ ਰੱਖਣਾ ਚਾਹੁੰਦਾ ਸੀ………….
.
👉“ਕਦੇ-ਕਦੇ ਇੱਕ-ਦੂਜੇ ਦੀਆਂ ਕਮੀਆ ਨੂੰ ਅੱਖੋ-ਪਰੋਖੇ ਕਰਦੇ ਹੋਏ ਅੰਨੇ ਬਣਨਾ ਵੀ ਸਹੀ ਹੁੰਦਾ ,,ਇਸ ਤਰਾ ਖੁਸ਼ੀ ਜਿੰਦਾ ਰਹਿੰਦੀ ਹੈ..ਸਦਾ ਕਮੀਆ ਨੂੰ ਮੁੱਖ ਨਹੀ ਰੱਖੀ ਦਾ ..ਜਿਆਦਾ ਅਹਿਮੀਅਤ ਗੁਣਾ ਨੂੰ ਦੇਣੀ ਚਾਹੀਦੀ ਹੈ .”💖💖💕💕 ਸ਼ੇਅਰ ਕਰੋ
Access our app on your mobile device for a better experience!