ਹਰੇਕ ਨੂੰ ਨਿੱਕੇ ਨਿੱਕੇ ਸਵਾਲ ਪੁੱਛੀ ਜਾਣੇ ਮੇਰੇ ਨਿੱਕੇ ਪੁੱਤ ਦੀ ਆਦਤ ਹੋਇਆ ਕਰਦੀ ਸੀ.. />
ਅਚਾਨਕ ਮਿਸਤਰੀ ਦੇ ਔਜਾਰ ਫੜ ਉਸਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ..”ਅੰਕਲ ਤੁਸੀਂ ਹਰ ਚੀਜ ਵਿਚੋਂ ਰਿਸਦਾ ਹ੍ਹੋਇਆ ਪਾਣੀ ਠੀਕ ਕਰ ਸਕਦੇ ਓ ਨਾ..ਇੰਝ ਕਰੋ ਮੇਰੀ ਦਾਦੀ ਦੀਆਂ ਅੱਖਾਂ ਵੀ ਠੀਕ ਕਰ ਦਿਓ..ਓਥੋਂ ਵੀ ਹਮੇਸ਼ਾਂ ਪਾਣੀ ਹੀ ਡਿੱਗਦਾ ਰਹਿੰਦਾ..”
ਪਰ ਉਹ ਜਦੋਂ ਵੀ ਹੰਜੂ ਵਹਾਉਂਦੀ ਹੋਈ ਆਪਣੀ ਦਾਦੀ ਨੂੰ ਵੇਖਦਾ ਤਾਂ ਕੋਈ ਸਵਾਲ ਨਾ ਕਰਦਾ ਸਗੋਂ ਉਸਦੀ ਹੀ ਚੁੰਨੀ ਨਾਲ ਉਸਦੀਆਂ ਅੱਖਾਂ ਪੂੰਝਣ ਲੱਗ ਜਾਂਦਾ!
ਬੀਜੀ ਵੀ ਅਕਸਰ ਇੱਕ ਨਵੰਬਰ ਚੁਰਾਸੀ ਵਾਲੇ ਦਿਨ ਦਿੱਲੀ ਦੀਆਂ ਸੜਕਾਂ ਤੇ ਗਵਾਚ ਗਏ ਆਪਣੇ ਨਿੱਕੇ ਪੁੱਤ ਨੂੰ ਯਾਦ ਕਰ ਕਈ ਵੇਰ ਰਾਤੀਂ ਉਬੜਾਉਂਣ ਲੱਗ ਜਾਇਆ ਕਰਦੀ..”ਵੇ ਉਹ ਮਾਰ ਦਿੱਤੀ ਏ..ਕੰਮ ਤੇ ਨਾ ਜਾਇਓ..ਗੜਬੜ ਹੋ ਜਾਣੀ ਏ..ਬਲਦੇ ਹੋਏ ਟਾਇਰ..ਉੱਤੇ ਸੁੱਟਿਆ ਪਾਊਡਰ..ਭੰਗੜਾ ਪਾਉਂਦੀ ਭੀੜ”!
ਏਨੇ ਕੁਝ ਮਗਰੋਂ ਅੱਖਾਂ ਵਿਚੋਂ ਲਗਾਤਾਰ ਡਿੱਗੀ ਜਾਂਦੇ ਕੁਝ ਕੂ ਤਰੁਬਕੇ ਕਦੋਂ ਦਰਿਆ ਬਣ ਜਾਇਆ ਕਰਦੇ..ਕਿਸੇ ਨੂੰ ਪਤਾ ਨਾ ਲੱਗਦਾ!
ਇੱਕ ਦਿਨ ਘਰੇ ਲੀਕ ਕਰਦੀਆਂ ਪਾਣੀ ਦੀਆਂ ਟੂਟੀਆਂ ਠੀਕ ਕਰਨ ਮਿਸਤਰੀ ਆਇਆ ਹੋਇਆ ਸੀ..!
ਉਸਨੇ ਪਹਿਲੋਂ ਰਸੋਈ ਵਾਲੀ ਟੂਟੀ ਠੀਕ ਕੀਤੀ..ਫੇਰ ਗੁਸਲਖਾਨੇ ਦਾ ਰਿਸਦਾ ਹੋਇਆ ਨਲਕਾ..ਮਗਰੋਂ ਹੋਰ ਵੀ ਕਿੰਨੇ ਸਾਰੇ ਨਿੱਕੇ ਨਿੱਕੇ ਕੰਮ ਮੁਕਾ ਕੇ ਚਾਹ ਪੀਣ ਮੇਰੇ ਕੋਲ ਆਣ ਬੈਠਾ..ਮੇਰਾ ਨਿੱਕਾ ਪੁੱਤ ਵੀ ਸਾਰੇ ਟਾਇਮ ਉਸਦੇ ਨਾਲ ਨਾਲ ਹੀ ਰਿਹਾ!
ਚਾਹ ਦਾ ਮਸਾਂ ਇੱਕ ਘੁੱਟ ਹੀ ਅੰਦਰ ਲੰਘਿਆ ਹੋਣਾ ਕੇ ਉਸਨੇ ਕੱਪ ਇੱਕ ਪਾਸੇ ਰੱਖ ਉਸਨੂੰ ਬੁੱਕਲ ਵਿਚ ਲੁਕੋ ਲਿਆ..!
ਫੇਰ ਆਖਣ ਲੱਗਾ..ਪੁੱਤਰਾ ਮੈਂ ਅਜੇ ਏਡਾ ਸਿਆਣਾ ਮਿਸਤਰੀ ਨਹੀਂ ਬਣਿਆ ਕੇ ਅੱਖੀਆਂ ਵਿਚੋਂ ਰਿਸਦੇ ਪਾਣੀਆਂ ਨੂੰ ਵੀ ਰੋਕ ਲਾ ਸਕਦਾ ਹੋਵਾਂ..!
ਫੇਰ ਉਸਦੀਆਂ ਖੁਦ ਦੀਆਂ ਅੱਖਾਂ ਵਿਚੋਂ ਵੀ ਮੋਟੇ ਮੋਟੇ ਦੋ ਹੰਜੂ ਥੱਲੇ ਕੱਚੀ ਥਾਂ ਡਿੱਗ ਭੋਏਂ ਦੀ ਸੁੱਕੀ ਮਿੱਟੀ ਵਿਚ ਕਿਧਰੇ ਵਿਲੀਨ ਹੋ ਗਏ..ਜੂਨ ਚੁਰਾਸੀ ਮਗਰੋਂ ਪਿੰਡ ਪਿੰਡ ਵਗੀ ਹਨੇਰੀ ਵਿਚ ਗੁੰਮ ਹੋ ਗਿਆ ਕੋਈ ਆਪਣਾ ਚੇਤੇ ਆ ਗਿਆ ਸੀ ਸ਼ਾਇਦ!
ਹਰਪ੍ਰੀਤ ਸਿੰਘ ਜਵੰਦਾ
ਹੰਜੂ