ਜਿੰਦਗੀ, ਜ਼ਹਿਰ, ਜਜਬਾ ✅✅
ਇੱਕ ਵਾਰ ਇੱਕ ਗਰਭਵਤੀ ਔਰਤ ਇੱਕ ਦਰੱਖਤ ਥੱਲੇ ਬੈਠੀ ਅਰਾਮ ਕਰ ਰਹੀ ਸੀ। ਬੈਠੇ-ਬੈਠੇ ਉਸ ਨੂੰ ਪਿਆਸ ਲੱਗਦੀ ਹੈ। ਉਹ ਆਲੇ-ਦੁਆਲੇ ਦੇਖਦੀ ਹੈ, ਪਰ ਕਿਤੇ ਵੀ ਉਸ ਨੂੰ ਕਿਤੇ ਪੀਣ ਲਈ ਪਾਣੀ ਨਹੀਂ ਦਿਸਦਾ ਇਹ ਦੇਖ ਕੇ ਉਹ ਬਹੁਤ ਹੀ ਭਾਵੁਕ ਹੋ ਜਾਂਦੀ ਹੈ। ਅਚਾਨਕ ਉਸ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਕਿਉਂ ਨਾ ਉਹ ਉਸ ਦਰੱਖਤ ਦੀਆਂ ਨੀਚੇ ਡਿੱਗ ਰਹੀਆਂ ਤ੍ਰੇਲ ਦੀਆਂ ਬੂੰਦਾਂ ਨਾਲ, ਉਹਨਾਂ ਨੂੰ ਇਕੱਠਾ ਕਰਕੇ ਆਪਣੀ ਪਿਆਸ ਬੁਝਾਵੇ। ਜਿਸ ਲਈ ਉਹ ਪੱਤਿਆਂ ਦਾ ਇੱਕ ਡੂੰਨਾ ਜਿਹਾ ਬਣਾ ਕੇ ਉਸ ਵਿੱਚ ਪਾਣੀ ਦੀਆਂ ਬੂੰਦਾਂ ਨੂੰ ਇਕੱਠਾ ਕਰਨਾ ਸੁਰੂ ਕਰ ਦਿੰਦੀ ਹੈ। ਦੇਖਦੇ ਹੀ ਦੇਖਦੇ ਉਥੇ ਇੱਕ ਪੰਛੀ ਆਉਂਦਾ ਹੈ ਅਤੇ ਉਸ ਦੇ ਹੱਥਾਂ ਵੱਲ ਵਾਰ ਕਰਕੇ ਉਸ ਦੇ ਪਾਣੀ ਦੇ ਭਰੇ ਡੂੰਨੇ ਨੂੰ ਡੇਗ ਦਿੰਦਾ ਹੈ। ਅਜਿਹਾ ਉਸ ਨਾਲ ਤਕਰੀਬਨ ਤਿੰਨ ਵਾਰ ਵਾਪਰਦਾ ਹੈ ਜਿਸ ਨਾਲ ਉਹ ਬਹੁਤ ਦੁਖੀ ਹੁੰਦੀ ਹੈ ਅਤੇ ਗੁੱਸੇ ਵਿੱਚ ਆ ਕੇ ਉਸ ਪੰਛੀ ਦੇ ਇੱਕ ਪੱਥਰ ਮਾਰਦੀ ਹੈ ਜਿਸ ਨਾਲ ਉਹ ਪੰਛੀ ਮਰ ਜਾਂਦਾ ਹੈ।
ਉਸ ਤੋਂ ਬਾਅਦ ਉਹ ਦੇਖਦੀ ਹੈ ਉਸ ਦਰੱਖਤ ਤੋਂ ਇੱਕ ਸੱਪ ਨੀਚੇ ਵੱਲ ਆਉਂਦਾ ਹੈ। ਜਿਸ...
ਨੂੰ ਦੇਖ ਕੇ ਉਹ ਇਹ ਅਨੁਮਾਨ ਲਗਾਉਂਦੀ ਕਿ ਅਸਲ ਵਿੱਚ ਉਹ ਜਿਸ ਨੂੰ ਪਾਣੀ ਸਮਝ ਕੇ ਪੀ ਰਹੀ ਸੀ ਉਹ ਅਸਲ ਵਿੱਚ ਜ਼ਹਿਰ ਸੀ ਸ਼ਾਇਦ ਇਸੇ ਕਰਕੇ ਉਹ ਪੰਛੀ ਉਸ ਨੂੰ, ਉਸ ਨੂੰ ਪੀਣ ਤੋਂ ਰੋਕ ਰਿਹਾ ਸੀ। ਹੁਣ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋ ਰਿਹਾ ਸੀ ਕਿਉਂਕਿ ਉਸ ਪੰਛੀ ਨੇ ਉਸ ਨੂੰ ਪਾਣੀ ਪੀਣ ਤੋਂ ਰੋਕ ਕੇ ਉਸ ਦੀ ਜਾਨ ਬਚਾਈ ਸੀ ਪਰ ਉਲਟਾ ਉਸ ਨੇ ਉਸ ਦੀ ਜਾਨ ਲੈ ਲਈ, ਠੀਕ ਇਸੇ ਤਰ੍ਹਾਂ ਪ੍ਰਮਾਤਮਾ ਸਾਡੇ ਲਈ ਉਸ ਪੰਛੀ ਦੇ ਰੂਪ ਵਿੱਚ ਹੀ ਸਾਡੇ ਅੰਗ-ਸੰਗ ਹੁੰਦਾ ਹੈ ਪਰ ਅਸੀਂ ਜਿੰਦਗੀ ਵਿੱਚ ਉਸ ਨੂੰ ਅਣਗੌਲਿਆਂ ਕਰ ਜਾਂਦੇ ਹਾਂ। ਇਸ ਲਈ ਜਿੰਦਗੀ ਵਿੱਚ ਦੁੱਖਾਂ ਨਾਲ ਸਾਹਮਣਾ ਕਰਨਾ ਚਾਹੀਦਾ ਹੈ ਹੋ ਸਕਦਾ ਹੈ ਕਿ ਦੁੱਖ ਕੱਟ ਕੇ ਤੁਹਾਨੂੰ ਸੁੱਖ ਮਿਲੇ ਜੇ।
” ਹਮੇਸ਼ਾ ਜਿੰਦਗੀ ਵਿੱਚ ਇੱਕ ਗੱਲ ਯਾਦ ਰੱਖਣਾ ਕਿ ਜੋ ਵੀ ਕੁੱਝ ਸਾਡੇ ਨਾਲ ਵਾਪਰਦਾ ਹੈ, ਉਸ ਵਿੱਚ ਸਾਡੀ ਕਰਨੀ ਦਾ ਕੋਈ ਨਾ ਕੋਈ ਮਤਲਬ ਉਸ ਨਾਲ ਹੀ ਜੁੜਿਆ ਹੁੰਦਾ ਹੈ
Access our app on your mobile device for a better experience!