More Punjabi Kahaniya  Posts
ਸੱਚਾ-ਬਿਰਤਾਂਤ


ਸੱਚਾ-ਬਿਰਤਾਂਤ
ਉਹ ਤਿੰਨ ਭੈਣ ਭਰਾਵਾਂ ਵਿਚੋਂ ਸਬ ਤੋਂ ਵੱਡਾ ਸੀ ਜਦੋਂ ਬੇਬੇ ਇੰਝ ਹੋ ਗਈ..
ਕੁਝ ਸਮੇ ਲਈ ਆਂਢ ਗਵਾਂਢ ਰੋਟੀ ਦੇ ਜਾਇਆ ਕਰਦਾ..ਫੇਰ ਆਪ ਪਕਾਉਣੀ ਪੈਂਦੀ..ਰਿਸ਼ਤੇਦਾਰ ਵੀ ਕਿੰਨੀ ਦੇਰ ਝੱਲਦੇ..
ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਸਭ ਆਪੋ ਆਪਣੇ ਧੰਦਿਆਂ ਵਿਚ ਰੁਝ ਗਏ..ਪਿਓ ਦੀ ਲੱਤ ਵਿਚ ਨੁਕਸ ਸੀ..ਦੋਵੇਂ ਪਿਓ ਪੁੱਤ ਰੋਟੀ ਪਕਾਉਂਦੇ ਰੋਣ ਹਾਕੇ ਹੋ ਜਾਇਆ ਕਰਦੇ..!
ਕਿਸੇ ਆਖਿਆ ਤਿਰਲੋਕ ਦਾ ਦੂਜਾ ਵਿਆਹ ਕਰ ਦਿਓ..!
ਪਰ ਸੁਲਝਿਆ ਹੋਇਆ ਜੱਟ ਜਾਣਦਾ ਸੀ ਕੇ ਨਵੀਂ ਆਈ ਆਈ ਨਿੱਕਿਆਂ ਦਾ ਬੁਰਾ ਹਾਲ ਕਰ ਦੇਊ ਫੇਰ ਕਿਸੇ ਨੇ ਸਲਾਹ ਦਿੱਤੀ ਕੇ ਆਪਣੇ ਨਾਲੋਂ ਵੱਡੇ ਦਾ ਵਿਆਹ ਕਰ ਦੇ..
ਸਲਾਹ ਜਚ ਗਈ..!

ਫੇਰ ਕਿਸਮਤ ਵਰਤਮਾਨ ਦਾ ਪੱਲਾ ਫੜ ਟੱਬਰ ਨੂੰ ਅਣਜਾਣੇ ਭਵਿੱਖ ਵੱਲ ਨੂੰ ਲੈ ਤੁਰੀ..
ਲਾਲ ਸੂਹੇ ਸੂਟ ਵਿਚ ਉਸਨੇ ਜਦੋਂ ਵੇਹੜੇ ਪੈਰ ਪਾਇਆ ਤਾਂ ਹਰ ਪਾਸੇ ਲਹਿਰਾਂ ਬਹਿਰਾਂ ਜਿਹੀਆਂ ਹੋ ਗਈਆਂ!
ਰੋਟੀ ਦੀ ਸਮੱਸਿਆ ਹੱਲ ਹੋ ਗਈ..ਵੇਹੜੇ ਵਿਚਲਾ ਚੁੱਲ੍ਹਾ ਧੁਖਦਾ ਰਹਿਣ ਲੱਗਾ..
ਨਵੀਂ ਆਈ ਭਾਬੀ ਦੇ ਰੂਪ ਵਿਚ ਅੰਞਾਣਿਆਂ ਨੂੰ ਗਵਾਚੀ ਮਾਂ ਮਿਲ ਗਈ..
ਹੁਣ ਸਾਰੇ ਮੂੰਹ ਮੱਥੇ ਧੋ ਸਵਾਰ ਕੇ ਰੱਖਦੇ..!
ਸਾਰੇ ਟੱਬਰ ਨੂੰ ਨਾਲ ਲੈ ਤੁਰੀ..ਲੀਹੋਂ ਲਥੀ ਕਬੀਲਦਾਰੀ...

ਮੁੜ ਆਪਣੇ ਸਿਰ ਹੋ ਗਈ..
ਤੁੱਖਣੀਆਂ ਦੇਣ ਵਾਲੇ ਆਖਦੇ ਤੈਨੂੰ ਤੇ ਪੈਂਦੀ-ਸੱਟੇ ਕਬੀਲਦਾਰੀ ਦੀ ਵੱਡੀ ਪੰਡ ਸਿਰ ਤੇ ਚੁੱਕਣੀ ਪੈ ਗਈ..ਆਪਣੇ ਜਵਾਕ ਹੋਏ ਤਾਂ ਪਤਾ ਨੀ ਤੇਰਾ ਕੀ ਬਣੂ..!

ਪਰ ਮਾਂ ਦੀ ਧੀ ਅੱਗੋਂ ਹੱਸ ਛੱਡਿਆ ਕਰੇ..!

ਓਹਨਾ ਵੇਲਿਆਂ ਵੇਲੇ ਆਪਣਾ ਖੁਦ ਦਾ ਨਿਆਣਾ ਵੀ ਨਾ ਜੰਮਿਆ ਕੇ ਦਿਓਰ-ਨਣਾਨਾਂ ਅਜੇ ਛੋਟੀਆਂ ਨੇ..
ਬਾਂਝਪਨ ਅਤੇ ਮਾੜੇ ਚਰਿੱਤਰ ਦੇ ਦੋਸ਼ ਵੀ ਲੱਗੇ ਪਰ ਪ੍ਰਵਾਹ ਨਾ ਕੀਤੀ..!
ਅੱਜ ਏਨੇ ਵਰ੍ਹਿਆਂ ਬਾਅਦ ਸਾਰੇ ਆਪੋ ਆਪਣੇ ਸਿਰ ਕੀਤੇ..
ਪੜਾਈਆਂ ਨੌਕਰੀਆਂ ਮਗਰੋਂ ਵਿਆਹ ਕੀਤੇ..!
ਨਣਾਨਾਂ ਵਧੀਆ ਘਰੇ ਤੋਰੀਆਂ..!

ਅੱਜ ਵੀ ਰਿਸ਼ਤੇਦਾਰੀ ਅਤੇ ਸਾਕ ਬਰਾਦਰੀ ਵਿਚ ਅਕਸਰ ਗੱਲਾਂ ਹੁੰਦੀਆਂ ਕੇ ਬੇਗਾਨੇ ਘਰੋਂ ਆਈ ਗੁਰਮੀਤ ਕੌਰ ਨੇ ਸਾਰਾ ਟੱਬਰ ਬਚਾ ਲਿਆ..!

ਸੋ ਦੋਸਤੋ ਸਿਹਰੇ ਬੰਨ੍ਹਣ ਮਗਰੋਂ ਅਗਿਓਂ ਹਰ ਵਾਰ “ਮੌਤ” ਹੀ ਨਹੀਂ ਟੱਕਰਦੀ ਕਈ ਵਾਰ ਐਸੀ “ਜਿੰਦਗੀ” ਦੇ ਰੂਬਰੂ ਵੀ ਹੋ ਜਾਈਦਾ ਜਿਹੜੀ ਖਤਮ ਹੋ ਗਿਆਂ ਵਿਚ ਦੋਬਾਰਾ ਜਾਨ ਪਾਉਣ ਦੀ ਸਮਰਥਾ ਰੱਖਦੀ ਏ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਸੱਚਾ-ਬਿਰਤਾਂਤ”

  • ਸੱਚੀ ਦਿਲ ਨੂੰ ਬਹੁਤ ਸਕੂਨ ਜਿਹਾ ਮਿਲਦਾ ਆ ਇੱਦਾਂ ਦੀਆਂ ਰਚਨਾਵਾਂ ਪੜ੍ਹ ਕੇ ❤

  • ਵਿਰਲੀ ਮਾ ਦੀ ਧੀ🙎 ਹੁੰਦੀ ਹੈ ਜੋ ਸਾਰੇ ਟਬਰ ਨੂੰ ਨਾਲ ਲੈਕੇ ਤੁਰਦੀ ਹੈ ਅਤੇ ਜੋ ਆਪ ਮਾ ਨਾ ਬਣੀ ਤੇ ਸਹੁਰੇ ਘਰ ਨੂੰ ਆਪਣਾ ਸਮਝਿਆ ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)