More Punjabi Kahaniya  Posts
ਮਾਫੀ


ਤੇਜ ਬਾਰਿਸ਼ ਦੇ ਕਾਰਨ ਇਕ ਕੱਚੀ ਗਲੀ ਵਿੱਚ ਉਸਦੀ ਵਿਲ ਚੇਅਰ ਦਾ ਟਾਇਰ ਛੋਟੇ ਜਿਹੇ ਖੱਡੇ ਵਿੱਚ ਧਸ ਗਿਆ। ਵਾਰ-2 ਕੋਸ਼ਿਸ਼ ਕਰਨ ਦਾ ਬਾਵਜੂਦ ਵੀ ਉਹ ਟਾਇਰ ਬਾਹਰ ਨਾ ਕੱਢ ਸਕਿਆ।
ਹੌਲੀ-2 ਮੀਂਹ ਤੇਜ ਹੁੰਦਾ ਜਾ ਰਿਹਾ ਸੀ। ਉਸਨੂੰ ਖੁਦ ਦੇ ਭਿੱਜਣ ਨਾਲੋਂ ਜਿਆਦਾ ਫਿਕਰ ਉਸ ਬੋਰੀ ਦੇ ਬਣੇ ਚੋਲੇ ਦੀ ਹੋ ਰਹੀ ਸੀ ਜੋ ਉਸਨੇ ਆਪਣੇ ਗੋਡਿਆਂ ਤੇ ਰਖਿਆ ਹੋਇਆ ਸੀ। ਉਹ ਵਾਰ-2 ਉਸਨੂੰ ਆਪਣੇ ਸਿਰ ਤੇ ਬੰਨੇ ਪਰਨੇ ਨਾਲ ਢੱਕ ਰਿਹਾ ਸੀ।
ਉਹ ਆਉਣ ਜਾਣ ਵਾਲਿਆਂ ਤੋ ਮਦਦ ਮੰਗ ਰਿਹਾ ਸੀ ਪਰ ਹਰ ਕਿਸੇ ਨੂੰ ਖੁਦ ਦੀ ਫਿਕਰ ਸੀ ਖੁਦ ਨੂੰ ਭਿੱਜਣ ਤੋ ਬਚਾਉਣ ਲਈ ਹਰ ਕੋਈ ਉਸ ਨੂੰ ਨਜਰ ਅੰਦਾਜ ਕਰ ਰਿਹਾ ਸੀ।
ਭਾਵੇ ਮੀਂਹ ਕਰਕੇ ਉਸਦਾ ਪਤਾ ਨਹੀ ਚਲਦਾ ਸੀ ਪਰ ਉਸ ਦੇ ਚੇਹਰੇ ਦੇ ਹਾਵ-ਭਾਵ ਦਸ ਰਹੇ ਸਨ ਕਿ ਉਹ ਰੋ ਰਿਹਾ ਸੀ। ਜਿਸ ਤਰ੍ਹਾਂ ਉਹ ਚੋਲੇ ਨੂੰ ਖੁਦ ਤੋ ਜਿਆਦਾ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਤੋ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸ ਵਿੱਚ ਜਰੂਰ ਘਰ ਦਾ ਜਰੂਰੀ ਰਾਸ਼ਨ ਹੋਣਾ।
ਜਦੋ ਕੋਲ ਦੀ ਗੁਜਰਨ ਵਾਲਾ ਹਰ ਵਿਅਕਤੀ ਉਸਨੂੰ ਨਜਰ ਅੰਦਾਜ ਕਰ ਰਿਹਾ ਸੀ ਤਾ ਉਸ ਨੇ ਆਪਣੀਆਂ ਗਿਲੀਆਂ ਅੱਖਾਂ ਨੂੰ ਸਾਫ ਕੀਤਾ ਤੇ ਉਪਰ ਵਲ ਮੂੰਹ ਕਰਕੇ ਬੋਲਿਆ ਉਏ ਰੱਬਾ! ਦੁਨੀਆਂ ਬਣਾਉਣ ਵਾਲਿਆ ਤੇਰੇ ਬਣਾਏ ਕਿਹੋ ਜਿਹੇ ਲੋਕ ਨੇ ਕਿਉ ਇਹਨਾ ਨੂੰ ਕਿਸੇ ਤੇ ਤਰਸ ਨਹੀ ਆਉਦਾ ਮੇਰੀ ਪਤਨੀ ਮੇਰੇ ਬੱਚੇ ਭੁੱਖੇ ਭਾਣੇ ਮੇਰੇ ਆਉਣ ਦਾ ਇੰਤਜਾਰ ਕਰ ਰਹੇ ਨੇ ਤੇ ਮੈ ਇਸ ਮੁਸੀਬਤ ਵਿਚ ਫਸ ਗਿਆ ਹਾਂ।
ਮੈਨੂੰ ਨਫਰਤ ਹੈ; ਤੇਰੇ ਤੇ ਤੇਰੀ ਇਸ ਦੁਨੀਆਂ ਦੇ ਲੋਕਾ ਤੋ ਤੂੰ ਇਨਸਾਨ ਤਾ ਬਹੁਤ ਬਣਾ ਦਿੱਤੇ ਪਰ ਕਾਸ਼...

! ਜੇ ਤੂੰ ਥੋੜੀ ਬਹੁਤ ਇਨਸਾਨੀਅਤ ਵੀ ਬਣਾ ਦਿੰਦਾ।।
ਮੇਰਾ ਰਾਸ਼ਨ ਭਿੱਜ ਰਿਹਾ ਹੈ ਜੇ ਮੈ ਖਾਲੀ ਹੱਥ ਗਿਆ ਤਾ ਉਹਨਾ ਨੂੰ ਕੀ ਮੂੰਹ ਦਿਖਾਵਾਗਾ। ਫਿਰ ਅਚਾਨਕ ਉਸ ਨੂੰ ਮਹਿਸੂਸ ਹੋਇਆ ਜਿਵੇ ਕਿਸੇ ਬਾਹਰੀ ਸ਼ੈਹ ਨੇ ਉਸ ਦੀ ਵਿਲ ਚੇਅਰ ਨੂੰ ਫੜ ਕੇ ਬਾਹਰ ਕੱਢ ਦਿਤਾ ਹੋਵੇ ਉਸਨੇ ਪਿੱਛੇ ਮੁੜ ਕੇ ਦੇਖਿਆ ਤਾ ਸਕੂਟਰੀ ਤੇ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਉਸਦੀ ਚੇਅਰ ਨੂੰ ਪੈਰਾ ਨਾਲ ਧਕ ਰਿਹਾ ਸੀ।
ਪੱਕੀ ਸੜਕ ਤੇ ਜਦੋ ਉਸ ਨੂੰ ਚੜਾ ਦਿੱਤਾ ਤਾ ਉਸਨੇ ਉਹਨਾ ਦਾ ਧੰਨਵਾਦ ਕੀਤਾ ਪਰ ਪਤਾ ਨਹੀ ਕਿਉ ਉਹਨਾ ਨੌਜਵਾਨਾਂ ਦੇ ਦਿਲ ਵਿੱਚ ਕੀ ਆਈ ਉਹਨੇ ਨੇ ਫਿਰ ਉਸ ਦੀ ਵਿਲ ਚੇਅਰ ਨੂੰ ਧੱਕਾ ਲਾਉਣਾ ਸੁਰੂ ਕਰ ਦਿੱਤਾ।
ਤੇ ਕੁਝ ਹੀ ਸਮੇ ਵਿੱਚ ਉਸਨੂੰ ਉਸਦੇ ਘਰ ਪਹੁੰਚਾ ਦਿੱਤਾ। ਉਸ ਗਰੀਬ ਆਦਮੀ ਤੋ ਅਲਵਿਦਾ ਲੈ ਕੇ ਉਹ ਅਜਨਬੀ ਨੌਜਵਾਨ ਵਾਪਸ ਮੁੜ ਗਏ। ਉਹ ਨਾ ਨੂੰ ਜਾਦਾ ਦੇਖ ਕੇ ਉਸ ਗਰੀਬ ਆਦਮੀ ਨੇ ਫਿਰ ਉਪਰ ਵਲ ਮੂੰਹ ਕਰਕੇ ਕਿਹਾ"ਉਏ ਰੱਬਾ! ਮੈਨੂੰ ਮਾਫ ਕਰ ਦੇ ਮੈ ਤੈਨੂੰ ਸਮਝਣ ਵਿੱਚ ਮੈਨੂੰ ਗਲਤੀ ਹੋ ਗਈ। ਤੂੰ ਅਜ ਵੀ ਇਸ ਦੁਨੀਆ ਵਿੱਚ ਵਸਦਾ ਏ ਇਸ ਦਾ ਇਹਸਾਸ ਮੈਨੂੰ; ਅਜ ਹੋ ਗਿਆ ਹੈ।
;ਉਸਦੀਆਂ ਅੱਖਾਂ ਵਿੱਚ ਇਸ ਵਾਰ ਵੀ ਹੰਝੂ ਸਨ ਪਰ ਇਹ ਹੰਝੂ ਮਾਫੀ ਦੇ ਸਨ ਉਹ ਵਾਰ-2 ਆਪਣੇ ਹੱਥ ਜੋੜ-2 ਉਸ ਰੱਬ ਤੋ ਮਾਫੀ ਮੰਗ ਰਿਹਾ ਸੀ ਜਿਸਨੂੰ ਉਸਨੇ ਗੁੱਸੇ ਵਿਚ ਪਤਾ ਨਹੀ ਕੀ-2 ਬੋਲ ਦਿੱਤਾ ਸੀ।
ਕੁਲਦੀਪ ਰਾਮ✍✍

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)