ਦਾਤਰੀਆਂ ਨਾਲ ਜੰਗ ( ਵਸਾਖ 1714ਈ:)
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਚ ਫਤਹਿ ਕੀਤੇ ਇਲਾਕੇ ਜਦੋ ਸਿੱਖਾਂ ਹੱਥੋ ਨਿਕਲ ਗਏ ਤੇ ਸਰਕਾਰੀ ਜੁਲਮ ਕਰਕੇ ਮੈਦਾਨੀ ਇਲਾਕੇ ਰਹਿਣਾ ਔਖਾ ਹੋ ਗਿਆ ਤਾਂ ਬਹੁਤ ਸਾਰੇ ਸਿੰਘ ਪਹਾੜਾਂ ਨੂੰ ਚਲੇ ਗਏ।
ਕੁਝ ਸਮੇਂ ਬਾਅਦ ਚੜ੍ਹਦੇ ਵਸਾਖ ਜਦੋਂ ਕਣਕ ਦੀ ਵਾਢੀ ਸ਼ੁਰੂ ਹੁੰਦੀ ਆ ਥੋੜ੍ਹੇ ਜਿਹੇ ਸਿੰਘ ਆਪਣੇ ਪਿੰਡਾਂ ਵੱਲ ਨੂੰ ਵਾਪਸ ਆਏ ਤਾਂ ਕਿ ਕਣਕ ਦੀ ਵਾਢੀ ਚ ਭਰਾਵਾਂ ਦੀ ਸਹਾਇਤਾ ਹੋ ਜਾਉ ਨਾਲੇ ਘਰ ਪਰਿਵਾਰਾਂ ਨੂੰ ਮਿਲ ਲੈਣ-ਗੇ। ਪਰ ਉਧਰ ਕਿਸੇ ਨੇ ਸਰਹਿੰਦ ਦੇ ਫੌਜਦਾਰ ਨੂੰ ਸਿੰਘਾਂ ਦੀ ਸੂਹ ਦੇ ਦਿੱਤੀ ਸੂਬੇ ਨੇ ਖਬਰ ਮਿਲਦੇ ਸਾਰ ਹੀ ਕੁਝ ਸਿਪਾਹੀ ਬਖ਼ਸ਼ੀ ਸਫਰੁੱਦੀਨ ਦੀ ਕਮਾਨ ਹੇਠ ਭੇਜ ਦਿੱਤੇ ਅੱਗੇ ਸਿੰਘ ਕਣਕ ਵੱਢਦੇ ਸੀ। ਸਿੰਘਾਂ ਕੋਲ ਉਸ ਵੇਲੇ ਹੋਰ ਹਥਿਆਰ ਕੋਈ ਨਹੀਂ ਸੀ , ਬਸ ਦਾਤਰੀਆਂ ਸੀ। ਗੁਰੂ ਕੇ ਲਾਲਾਂ ਨੇ ਸਤਿ ਸ੍ਰੀ ਅਕਾਲ ਬੋਲ ਕੇ ਦਾਤਰੀਆਂ ਦੇ ਮੂੰਹ ਸਿਰ ਚੜ ਆਏ ਵੈਰੀ ਵੱਲ ਨੂੰ ਕਰ ਦਿੱਤੇ ਤੇ ਕਣਕ ਦੀ ਜਗ੍ਹਾ ਤੇ ਮੁਗਲ...
ਵਾਢੀ ਸ਼ੁਰੂ ਹੋਗੀ। ਸਿੰਘ ਏਨੇ ਜੋਸ਼ ਚ ਸੀ ਕੇ ਕਾਫੀ ਸਿਪਾਹੀ ਮਾਰੇ ਗਏ ਕੁਝ ਜਖਮੀ ਹੋ ਗਏ ਕੁਝ ਸਿੰਘ ਵੀ ਸ਼ਹੀਦ ਹੋ ਗਏ।
ਇਸੇ ਤਰ੍ਹਾਂ ਫਿਰ ਫੌਜ ਨੇ ਕਣਕ ਵੱਢਦਿਆਂ ਤੇ ਹਮਲਾ ਕੀਤਾ। ਅਜ 18 ਘੋੜਸਵਾਰ ਕੁਝ ਸਿਪਾਹੀ ਤੇ ਇੱਕ ਬਹਾਦਰ ਜਮਾਂਦਾਰ ਸੀ ਏਵੀ ਮਸਾਂ ਭੱਜੇ ਕੇ ਬੱਚਿਆ ਕੁਝ ਮਰਗੇ।
ਫੌਜ ਦੀ ਏ ਹਾਲਤ ਦੇਖ ਕੇ ਅੱਕੇ ਹੋਏ ਸਰਹਿੰਦ ਦੇ ਫੌਜਦਾਰ ਜੈਨੁਦੀਨ ਅਹਿਮਦ ਖਾਨ ਨੇ ਆਪਣੇ ਭਤੀਜੇ ਮੀਰ ਅਬੁੱਲ ਮਕਾਰਮ ਨੂੰ ਕਮਾਨ ਦੀ ਹੇਠ ਵੱਡੀ ਫ਼ੌਜ ਭੇਜੀ। ਪਰ ਹੁਣ ਅੱਗੋੰ ਸਿੰਘਾਂ ਨੇ ਵੀ ਕੁਝ ਹਥਿਆਰ ਤੀਰ ਕਮਾਨ ਇਕੱਠੇ ਕਰਲੈ ਸੀ। ਕਾਫ਼ੀ ਵੱਡੀ ਲੜਾਈ ਹੋਈ ਏ ਖਬਰ ਦਿੱਲੀ ਬਾਦਸ਼ਾਹ ਨੂੰ ਵੀ ਭੇਜੀ ਗਈ ਸੀ।
ਸਰੋਤ – ਬੰਦਾ ਸਿੰਘ ਬਹਾਦਰ (ਡਾ ਗੰਡਾ ਸਿੰਘ )
ਮੇਜਰ ਸਿੰਘ
ਗੁਰੂ ਕਿਰਪਾ ਕਰੇ
Manpreet Singh
9872699652