ਇੱਕੋ ਮੁਕਦਰਾਂ ਵਾਲੇ—
ਇਹ 35 ਸਾਲ ਪੁਰਾਣੀ ਲਿਖੀ ਲਿਖਤ। ਹੁਣ ਆਪਣੇ ਇਸ ਪ੍ਰੀਵਾਰ ਲਈ ਆ।
ਘੱਟ ਦਾਜ ਤੇ ਉਪਰੋਥਲੀ 3 ਧੀਆਂ ਦਾ ਜੰਮਣਾਂ ਬੀਰਾਂ ਲਈ ਬਹੁਤ ਵੱਡਾ ਸਰਾਪ ਹੋ ਨਿੱਬੜਿਆ। ਸਾਰਾ ਦਿਨ ਸੱਸ ਦੇ ਤਾਹਨੇ ਸੁਣਦੀ ਤੇਂ ਸ਼ਾਮੀ ਘਰ ਵਾਲਾ ਆਨੇ ਬਹਾਨੇ ਹੱਡ ਸੇਕ ਦਿੰਦਾ। ਛੋਟੇ ਮੋਟੇ ਦੁੱਖ ਨੂੰ ਤਾਂ ਉਹ ਗੌਲਦੀ ਨਾ ਪਰ ਅੱਜ ਸਾਰੀ ਰਾਤ ਤੇਜ ਬੁਖਾਰ ਨੇ ਸੌਣ ਨ ਦਿੱਤਾ ਤੇ ਸਵੇਰੇ ਅੱਖ ਲੱਗ ਗਈ।
ਪਤੀ ਦੇ ਸ਼ਲੋਕਾਂ ਅਤੇ ਕਾੜੜ ਕਰਦੀ ਚਪੇੜ ਨਾਲ ਉਬੜਵਾਹੇ ਉੱਠੀ
” ਜਿਹੜੀਆਂ ਜੰਮ ਜੰਮ ਸੁੱਟੀਆਂ ਉਹਨਾਂ ਨੂੰ ਸਕੂਲ ਲਈ ਤਿਆਰ ਤੇਰੇ ਪਿਓ ਨੇ ਕਰਨਾ, ਮੇਰੀ ਰੋਟੀ ਕਿਹਨੇ ਬਣਾਣੀ?”
ਸੱਸ ਨੇ ਵੀ ਬਲਦੀ ਤੇ ਤੇਲ ਪਾਇਆ
” ਕਿਸੇ ਤੀਜੇ ਨੂੰ ਲਿਆ ਕੇ ਵਖਾਓ ਇਹ ਸੌਣ ਦਾ ਵੇਲਾ। ਮੈਂ ਕਹਾਂ ਤਾਂ ਸੱਸ ਬੁਰੀ ”
ਲਾਲ ਹੋਈ ਗਲ ਨੂੰ ਪਲੋਸਦੀ ਹੋਈ ਬੀਰਾਂ ਬੋਲੀ
“ਤਾਪ ਕਰਕੇ ਉੱਠ ਨੀ ਹੋਇਆ।”
” ਤੇਰੇ ਤਾਪ ਦਾ ਠੇਕਾ ਨੀ।ਆਹਰੇ ਲੱਗ ”
ਸੱਸ ਫੁਰਮਾਨ ਸੁਣਾ ਗਈ
ਜਾਣ ਲੱਗਾ ਘਰ ਵਾਲਾ 5 ਰੁਪਏ ਦਾ ਨੋਟ ਇੰਜ ਸੁੱਟ ਗਿਆ ਜਿਵੇਂ ਕੁੱਤੇ ਨੂੰ ਬੁਰਕੀ ਪਾਈਦੀ
“ਜਾਹ ਦਵਾਈ ਲੈ ਆਈਂ।ਨਾ ਮਰਨਾ ਨਾ ਖਹਿੜਾ ਛੱਡਣਾ”
ਕੰਮ ਨਬੇੜ, ਪੰਜਾਂ ਦਾ ਨੋਟ ਹੱਥ ਚ ਦੱਬੀ ਬੀਰਾਂ ਨਾਲ ਦੀ ਕਲੋਨੀ ਚ ਲੇਡੀ ਡਾਕਟਰ ਦੀ ਕਲੀਨਿਕ ਵਲ ਹੋ ਤੁਰੀ। ਕਹਿੰਦੇ ਉਹ ਘੱਟ ਪੈਸੇ ਲੈਂਦੀ ਤੇ ਉਹਦੀਆਂ ਗੱਲਾਂ ਨਾਲ ਅੱਧਾ ਦੁੱਖ ਦੂਰ ਹੋ ਜਾਦਾਂ।
ਗਲੀ ਚੋ ਨਾਲਦਿਆਂ ਦੀ ਕੁੜੀ ਸੀਮਾ ਸਕੂਟਰ ਤੇ ਉਹਨੂੰ ਬੁਲਾ ਕੇ ਲੰਘੀ। ਸੁਣਿਆ ਇਹ 25 ਸਾਲਾਂ ਦੀ ਹੋਕੇ ਵੀ ਵਿਆਹ ਨੀ ਕਰਾਂਦੀ। ਆਜ਼ਾਦ ਤੇ ਮਰਦ ਬਰੋਬਰ ਜਿੰਦਗੀ ਜੀਣ ਲਈ ਉੱਚ ਵਿੱਦਿਆ ਲੈ ਰਹੀ ਆ।ਇਧਰ ਇੰਨੀ ਉਮਰ ਚ ਬੀਰਾਂ ਨੇ ਜਿੰਦਗੀ ਦੇ ਸਾਰੇ ਰੰਗ ਵੇਖ ਲਏ।
ਮਾਂ ਇਹਤੋਂ ਛੋਟੇ ਭਰਾ ਜੰਮਣ ਸਾਰ ਰੱਬ ਨੂੰ ਪਿਆਰੀ ਹੋ ਗਈ ਸੀ। ਚਾਚੀ ਤੇ ਦਾਦੀ ਨੇ ਪਾਲਿਆ।
ਸਕੂਲ ਚ ਹਮੇਸ਼ਾਂ ਪਹਿਲੇ ਨੰਬਰ ਤੇ ਆਂਦੀ ਬੀਰਾਂ ਦੇ ਵੀ ਇਹੀ ਸੁਪਨੇ ਸੀ ਆਪਣੇ ਪੈਰਾਂ ਤੇ ਖੜੇ ਹੋਣਦੇ। 12ਵੀਂ ਤੋਂ ਬਾਅਦ ਚਾਚੇ ਚਾਚੀ ਨੇ ਜੋਰ ਪਾ ਇਹਦੇ ਬਾਪੂ ਨੂੰ ਮਨਾ ਲਿਆ ਸੀ
“ਟਾਇਮ ਨਾਲ ਮਾਂ ਬਾਹਰੀ ਦਾ ਵਿਆਹ ਹੋ ਜਾਣਾ ਚਾਹੀਦਾ ਜਮਾਨਾ ਬੜਾ ਖਰਾਬ”
ਨੌਕਰੀ ਕਰਦੇ ਮੁੰਡੇ ਨੇ ਇਹਨਾਂ ਦੀ ਜਾਇਦਾਦ ਤੇ ਇਹਦਾ ਸੁਹਪਣ ਵੇਖ ਵਿਆਹ ਕਰਾ ਲਿਆ। ਪਰ ਮੁੜ ਕਿਸੇ ਨੇ ਸਾਰ ਨਾ ਲਈ। ਮਾਂ ਹੁੰਦੀ ਤਾ ਦਿਨ-ਤਿਹਾਰ ਤੇ ਕੁੱਝ ਕਰਦੀ ਤੇ ਮਿਲਦੀ
ਇਸੇ ਉਧੇੜ ਬੁਣ ਚ ਕਲੀਨਿਕ ਪਹੁੰਚ ਗਈ। ਨਾਂ ਲਿਖਾ ਕੇ ਬੂਹੇ ਦੇ ਨਾਲਦੇ ਬੈਂਚ ਤੇ ਬੈਠ ਗਈ ਇਹਦਾ ਪੰਜਵਾਂ ਨੰਬਰ ਸੀ ਅੰਦਰ ਜਾਣ ਦਾ।
ਅੰਦਰੋਂ ਮਰੀਜ ਤੇ ਡਾਕਟਰਨੀ ਦੀ ਵਾਰਤਾਲਾਪ ਧਿਆਨ ਲਾਇਆਂ ਪੂਰੀ ਸੁਣਦੀ ਸੀ।
ਸੱਸ ਨੂੰਹ ਨੂੰ ਡਾਕਟਰ ਦੱਸ ਰਹੀ ਸੀ।
“ਮਾਤਾ ਇਸਦੀਆਂ ਰਿਪੋਰਟਾਂ ਸਾਰੀਆਂ ਠੀਕ-ਠਾਕ ਆ। ਆਪਣੇ ਮੁੰਡੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ