ਨਾਲ ਪੜਾਉਂਦੀ ਨਵਜੋਤ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮਾਂ ਦਾ ਤਰਕ ਸੀ..ਮੇਰਾ ਕੱਲਾ ਕੱਲਾ ਪੁੱਤ ਆਪਣੇ ਮਾਮੇ ਵਾਂਙ ਸਾਰੀ ਉਮਰ ਸਹੁਰਿਆਂ ਦਾ ਬਣ ਸਾਲੀਆਂ ਹੀ ਵਿਆਉਂਦਾ ਰਹੇ..ਇਹ ਮੈਥੋਂ ਨਹੀਂ ਜਰ ਹੁੰਦਾ!
ਨਵਜੋਤ ਦੀਆਂ ਦੋ ਨਿੱਕੀਆਂ ਭੈਣਾਂ ਦੀ ਜੁੰਮੇਵਾਰੀ ਓਸੇ ਦੇ ਸਿਰ ਤੇ ਹੀ ਸੀ..ਮਾਂ ਨਿੱਕੇ ਹੁੰਦਿਆਂ ਤੁਰ ਜੂ ਗਈ ਸੀ!
ਇੱਕ ਵੇਰ ਅੱਧੀ ਰਾਤ ਫੋਨ ਆਇਆ..ਡੈਡੀ ਹਸਪਤਾਲ ਵਿਚ ਨੇ..ਹਾਰਟ ਅਟੈਕ ਆਇਆ..!
ਮੈਂ ਹਸਪਤਾਲ ਨਿੱਕਲਣ ਲੱਗਾ..ਮਾਂ ਫੇਰ ਗੁੱਸੇ ਹੋ ਗਈ..ਅਖ਼ੇ ਤੈਨੂੰ ਸਾਡੇ ਦੋਹਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਹੋਵੇਗਾ..!
ਮੈਂ ਬਿਨਾ ਜੁਆਬ ਦਿੱਤੇ ਹੀ ਹਸਪਤਾਲ ਅੱਪੜ ਗਿਆ..ਉਸਦੀਆਂ ਦੋ ਭੈਣਾਂ ਡਰ ਕੇ ਨੁੱਕਰੇ ਲੱਗੀਆਂ ਸਨ ਅਤੇ ਨਵਜੋਤ ਕਾਊਂਟਰ ਤੇ ਖਲੋਤੀ ਮੈਨੂੰ ਉਡੀਕ ਰਹੀ ਸੀ..!
ਮੈਂ ਲੱਖ ਰੁਪਈਆ ਕਾਊਂਟਰ ਤੇ ਜਮਾ ਕਰਵਾ ਦਿੱਤਾ..ਨਰਸ ਇੱਕ ਫਾਰਮ ਲੈ ਆਈ..ਆਖਣ ਲੱਗੀ ਇਸ “ਡਿਸਕਲੇਮਰ ਫਾਰਮ” ਤੇ ਦੋ ਜੀਆਂ ਦੇ ਦਸਤਖਤ ਚਾਹੀਦੇ ਨੇ ਤਾਂ ਹੀ ਓਪਰੇਸ਼ਨ ਸ਼ੁਰੂ ਹੋਵੇਗਾ..!
ਮੈਂ ਗੱਤੇ ਦੀ ਚੂੰਡੀ ਵਿਚ ਫਸੇ ਫਾਰਮ ਵੱਲ ਵੇਖਿਆ..ਮਾਂ ਦੇ ਆਖੇ ਬੋਲ ਇੱਕ ਵੇਰ ਫੇਰ ਕੰਨਾਂ ਵਿਚ ਹਥੌੜੇ ਵਾਂਙ ਵੱਜੇ..ਫੇਰ ਸਵਾਲੀਆ ਨਿਸ਼ਾਨ ਬਣ ਕੋਲ ਖਲੋਤੀ ਨਵਜੋਤ ਦੇ ਚੇਹਰੇ ਤੇ ਨਜਰ ਟਿਕ ਗਈ..ਫੇਰ ਕੁਝ ਸੋਚ ਓਸੇ...
ਵੇਲੇ ਫਾਰਮ ਤੇ ਦਸਤਖਤ ਕਰ ਦਿੱਤੇ..ਅੱਗੇ ਮਰੀਜ ਨਾਲ ਰਿਸ਼ਤੇ ਵਾਲੀ ਖਾਲੀ ਥਾਂ ਤੇ “ਜਵਾਈ” ਵੀ ਲਿਖ ਦਿੱਤਾ..!
ਤਿੰਨ ਅੱਖਰਾਂ ਵਾਲੇ ਇਸ ਸ਼ਬਦ ਵੱਲ ਵੇਖ ਉਸਦੀਆਂ ਅੱਖੀਆਂ ਵਿੱਚੋ ਦੋ ਹੰਜੂ ਵਹਿ ਤੁਰੇ..ਸੰਖੇਪ ਜਿਹਾ ਸਫ਼ਰ ਤਹਿ ਕਰ ਇੱਕ ਫਾਰਮ ਤੇ ਅਤੇ ਦੂਜਾ ਭੋਏਂ ਤੇ ਜਾ ਡਿੱਗਾ..ਭੋਏਂ ਤੇ ਜਾ ਡਿੱਗੇ ਵਿਚੋਂ ਇੱਕ ਅਜੀਬ ਤਰਾਂ ਦੀ ਖੁਸ਼ਬੋ ਉਭਰੀ..ਠੀਕ ਓਸੇ ਤਰਾਂ ਦੀ ਜਿੱਦਾਂ ਦੀ ਔੜ ਮਾਰੀ ਧਰਤ ਤੇ ਸਾਉਣ ਭਾਦਰੋਂ ਦੀ ਪਹਿਲੀ ਕਣੀ ਪੈਣ ਮਗਰੋਂ ਉਭਰਦੀ ਹੁੰਦੀ ਸੀ..!
ਉਸ ਖੁਸ਼ਬੂ ਨੂੰ ਆਪਣੇ ਵਜੂਦ ਤੇ ਮਹਿਸੂਸ ਕਰ ਬਾਪੂ ਹੂਰੀ ਅਕਸਰ ਅੱਖੀਆਂ ਮੀਟ ਲਿਆ ਕਰਦੇ..ਫੇਰ ਆਖਿਆ ਕਰਦੇ..ਉੱਤੋਂ ਡਿੱਗੇ ਪਾਣੀ ਅਤੇ ਔੜ ਮਾਰੀ ਧਰਤੀ ਦੀ ਬੁਝਦੀ ਹੋਈ ਪਿਆਸ ਦੇ ਸੁਮੇਲ ਵਿਚੋਂ ਇੱਕ ਵਚਿੱਤਰ ਜਿਹੀ ਮੁਹੱਬਤ ਉਪਜਦੀ ਏ..ਜਿਸਦੀ ਖੁਸ਼ਬੋ ਨਾਲ ਕੁਲ ਕਾਇਨਾਤ ਪੂਰੀ ਤਰਾਂ ਨਸ਼ਿਆਈ ਜਾਂਦੀ ਏ..!
ਮੇਰੇ ਤੇ ਵੀ ਅੱਜ ਸ਼ਾਇਦ ਓਸੇ ਖੁਸ਼ਬੂ ਦਾ ਹੀ ਅਸਰ ਹੋ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!