ਫਾਇਦਾ
ਸਾਡਾ ਪੰਜਾਬੀਆਂ ਦਾ ਇੱਕ ਅਲੱਗ ਹੀ ਸੁਭਾਅ ਹੈ ।ਜੇਕਰ ਕਿਸੇ ਦਾ ਨੁਕਸਾਨ ਕਰਨ ਲਈ ਸਾਨੂੰ ਆਪਣਾ ਨੁਕਸਾਨ ਵੀ ਕਰਨਾ ਪਵੇ ਤਾਂ ਵੀ ਅਸੀਂ ਪਰਵਾਹ ਨੀ ਕਰੀ ਦੀ ।”ਸ਼ਰੀਕ” ਦਾ ਟੱਕ ਲਾਉਣ ਲੱਗਿਆਂ ਆਪਣਾ ਗਿੱਟਾ ਛਿੱਲਿਆ ਜਾਵੇ ਤਾਂ ਵੀ ਕੋਈ ਫਰਕ ਨੀ ।
ਇੱਥੇ ਇੱਕ ਦਿਲਚਸਪ ਵਾਕਿਆ ਸਾਂਝਾ ਕਰਨਾ ਚਾਹਾਂਗਾ । ਇੱਕ ਵਾਰ ਸਾਡੇ ਰਿਸ਼ਤੇਦਾਰਾਂ ਦੀ ਪਿੰਡ ਚ ਫ਼ੌਜਦਾਰੀ ਹੋ ਗਈ । ਪੁਲਸ ਆਈ , ਇੱਕ ਬੰਦਾ ਸਾਡੇ ਰਿਸ਼ਤੇਦਾਰਾਂ ਦਾ ਤੇ ਦੋ ਦੂਜੀ ਧਿਰ ਦੇ ਹੱਥ ਆ ਗਏ ਤੇ ਚੁੱਕ ਕੇ ਥਾਣੇ ਲੈ ਗਈ । ਹੋਇਆ ਕੀ ਹਵਾਲਾਤ ਚ ਸਾਡਾ ਬੰਦਾ ਉਹਨਾਂ ਬੰਦਿਆਂ ਨਾਲ ਅੱਧੇ ਕੁ ਘੰਟੇ ਬਾਅਦ ਚਿੰਜੜੀ ਛੇੜ ਲਿਆ ਕਰੇ । ਪੁਲਸ ਆਵੇ ਤੇ ਸਾਰਿਆਂ ਨੂੰ ‘ਧਰ’ ਲਿਆ ਕਰੇ ।...
ਸ਼ਾਮ ਨੂੰ ਪੰਚਾਇਤ ਛੁਡਾ ਕੇ ਘਰ ਲੈ ਆਈ ।ਜਦੋਂ ਇਸ ਗੱਲ ਦਾ ਮੇਰੇ ਡੈਡੀ ਨੂੰ ਪਤਾ ਲੱਗਿਆ ਤਾਂ ਉਹ ਕਹਿੰਦੇ ,” XX ਤੇਰਾ ਦਿਮਾਗ ਤਾਂ ਨੀ ਖ਼ਰਾਬ ਹੋਇਆ , ਜਦ ਤੈਨੂੰ ਪਤਾ ਸੀ ਮੈਂ ਕੱਲਾ ਤੇ ਉਹ ਦੋ ਤਾਂ ਐਵੇਂ ਪੰਗਾ ਲੈਣ ਦੀ ਕੀ ਲੋੜ ਸੀ ? “ ਇਸ ਤੇ XX ਨੇ ਜਵਾਬ ਦਿੱਤਾ , “ਦਿਮਾਗ ਮੇਰਾ ਨੀ , ਤੁਹਾਡਾ ਖ਼ਰਾਬ ਹੋਇਆ । ਮੇਰੇ ਕੱਲੇ ਦੇ ਵੱਜਦੀ ਸੀ ਤੇ ਉਹਨਾਂ ਦੇ ਦੋ ਦੇ “ 😂😂
ਗੁਰਜਿੰਦਰ ਸਿੰਘ ਸਾਹਦੜਾ✍️