More Punjabi Kahaniya  Posts
ਅਰਦਾਸ


ਬਾਬਾ ਲੰਮੀਆਂ ਉਮਰਾਂ ਕਰੇ ਤੁਹਾਡੀਆਂ..ਪਰ ਆਹ ਵੇਖ ਇੱਕ ਵੇਰ ਤੇ ਕੰਬਣੀ ਜਿਹੀ ਛਿੜ ਗਈ..ਝੁਣਝੁਣੀ ਜਿਹੀ ਆਈ..ਕੰਗ ਦਾ ਗਾਉਣ ਕੰਨਾਂ ਵਿਚ ਗੂੰਝ ਗਿਆ..ਨੁਸ਼ਹਿਰੇ ਮੱਸਿਆ ਤੇ ਵੱਜਦਾ ਹੁੰਦਾ ਸੀ..
“ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ..ਦੁਨੀਆ ਕਰਦੀ ਮਾਇਆ ਮਾਇਆ..ਮਾਇਆ ਹੈ ਦੋ ਪਲ ਦੀ ਛਾਇਆ..ਹੋਸ਼ ਭੁਲਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ”
ਤੁਹਾਨੂੰ ਇੰਝ ਬੈਠਿਆਂ ਵੇਖ ਇੱਕਤਰ ਬਹੱਤਰ ਵੇਲੇ ਝੂਠੇ ਮੁਕਾਬਲੇ ਵਿਚ ਮਾਰਿਆ ਬਾਬਾ ਬੁੱਝਾ ਸਿੰਘ..!
ਅੱਠਤਰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰੋਂ ਸਰਕਾਰੀ ਗੱਡੀ ਵਿਚ ਦਿੱਲੀ ਭੱਜਾ ਨਿਰੰਕਾਰੀ ਬਾਬਾ ਗੁਰਬਚਨ ਸਿੰਘ..ਜੂਨ ਚੁਰਾਸੀ ਵੇਲੇ ਅਮ੍ਰਿਤਸਰ ਡੀ.ਸੀ ਬਣਾ ਕੇ ਲਿਆਂਦਾ ਰਮੇਸ਼ ਇੰਦਰ ਸਿੰਘ..ਸੁਮੇਧ ਸਿੰਘ ਸੈਣੀ..ਇਜਹਾਰ ਆਲਮ..ਉਮਰਾਨੰਗਲ..ਪਿੰਕੀ ਕੈਟ..ਦਰਬਾਰਾ ਸਿੰਘ ਗੁਰੂ..ਪੂਹਲਾ..ਚੰਡੀਗੜ ਵਾਲਾ ਗਵਾਂਢੀ ਕੇ ਪੀ ਗਿੱਲ..ਪੰਜਾਬ ਦੇ ਪਾਣੀ..ਹਰਿਆਣੇ ਦੇ ਬਾਲਾਸੋਰ ਫਾਰਮ ਹਾਊਸ..ਦੇਵੀ ਲਾਲ ਦੇ ਤੋਹਫੇ..ਗੁੜਗਾਵਾਂ ਵਾਲੇ ਹੋਟਲ..ਕੇਬਲ..ਰੇਤਾ..ਪੀ ਟੀ ਸੀ..ਸ਼੍ਰੋਮਣੀ ਪ੍ਰਬੰਧਕ ਕਮੇਟੀ..ਅਰਬਾਂ ਦਾ ਬਜਟ..ਲੀਜ ਤੇ ਦਿੱਤੀਆਂ ਜਮੀਨਾਂ..ਸੰਗਤ ਦਰਸ਼ਨ ਵਾਲੇ ਚੈਕ..ਝੂਠੇ ਮੁਕਾਬਲਿਆਂ ਵਿਚ ਦੋਸ਼ੀ ਅਫਸਰਾਂ ਨੂੰ ਮੁਆਫ਼ੀਆਂ..ਸਿਰਸੇ ਵਾਲਾ ਬਾਬਾ..ਉਸਦਾ ਲਾਲ ਚੋਲਾ..ਬਰਗਾੜੀ..ਬੇਹਬਲ ਕਲਾਂ..ਅਣਪਛਾਤੀ ਪੁਲਸ..ਬੇਅਦਬੀਆਂ..ਲਾਠੀਚਾਰਜ..ਹੈਲੀਕਾਪਟਰ..ਫ੍ਰੀਜਰ ਵਾਲਾ ਆਸ਼ੂਤੋਸ਼..ਭਨਿਆਰਾ..ਪੰਜਾਬ ਸਿਰ ਕਰਜਾ..ਚੰਡੀਗੜ ਵਾਲੇ ਹੋਟਲ ਦੀ ਸੜਕ ਕੰਢੇ ਅਰਬ ਦੇਸ਼ਾਂ ਤੋਂ...

ਲਿਆਂਦੇ ਖਜੂਰਾਂ ਦੇ ਰੁੱਖ..ਭਾਈ ਹਵਾਰਾ ਭੁੱਲਰ ਅਤੇ ਹੋਰ ਬੰਦੀਆਂ ਦੀ ਪੰਜਾਬ ਜੇਲ ਬਦਲੀ ਦਾ ਵਿਰੋਧ..ਠੁਮਕੇ ਲਾਉਂਦੀ ਪ੍ਰਿਅੰਕਾ ਚੋਪੜਾ..ਭਾਈ ਜਸਵੰਤ ਸਿੰਘ ਖਾਲੜਾ..ਭਾਈ ਗੁਰਦੇਵ ਸਿੰਘ ਕਾਉਂਕੇ ਦੀ ਦਬੀ ਹੋਈ ਇਨਕੁਆਰੀ ਰਿਪੋਰਟ ਅਤੇ ਪਤਾ ਨੀ ਕਿੰਨਾ ਕੁਝ ਹੋਰ ਵੀ..ਅਸੀਂ ਆਮ ਲੋਕ ਬਹੁਤ ਵਧੀਆ ਹਾਂ..ਨਾ ਕਿਸੇ ਚੰਗੀ ਵਿਚ ਤੇ ਨਾ ਕਿਸੇ ਮਾੜੀ ਵਿਚ..!
ਅੰਤ ਸਮੇਂ ਵਾਲੀ ਚੂਹੇ ਕੁੜਿਕੀ ਵਿਚ ਹਰੇਕ ਨੇ ਇੱਕ ਦਿਨ ਫਸਣਾ ਹੀ ਫਸਣਾ..ਚਾਹੇ ਜਿੰਨੇ ਮਰਜੀ ਇੱਕਠੀ ਕਰ ਲਵੇ..ਓਥੇ ਫਸਣਾ ਵੀ ਕੱਲੇ ਕੱਲੇ ਨੂੰ ਪੈਂਦਾ..ਕੋਈ ਹੋਰ ਲਾਗੇ ਨੀ ਲੱਗਦਾ..!
ਓਥੇ ਅਮਲਾਂ ਦੇ ਹੋਣਗੇ ਨਬੇੜੇ..ਜਾਤ ਕਿਸੇ ਪੁੱਛਣੀ ਨਹੀਂ..ਜਿਉਂਦੇ ਵੱਸੇ ਰਹੋ..ਸਭ ਕੁਝ ਅਖੀਂ ਵੇਖ ਜਾਓ..ਸਾਡੇ ਵਰਗਿਆਂ ਦੇ ਦਿਮਾਗ ਵਿਚ ਏਨੀ ਗੱਲ ਪਾਉਂਦੇ ਹੋਏ..ਸਦਾ ਨਾ ਬਾਗੀਂ ਬੁਲਬੁਲ ਬੋਲੇ..ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ..ਲੰਮੀ ਉਮਰ ਦੀ ਅਰਦਾਸ ਕਰਦਾ ਹੋਇਆ!

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)