More Punjabi Kahaniya  Posts
ਬੱਚੇ ਕੱਚੀ ਮਿੱਟੀ ਦੀ ਨਿਆਈੰ


ਮੈਂ ਦੁਬਈ ਏਅਰਪੋਰਟ ਤੇ ਗ੍ਰਾਹਕ ਸੇਵਕ ਵਜੋਂ ਕੰਮ ਕਰਦਾ ਹਾਂ। ਰੋਜਾਨਾ ਹੀ ਅਲੱਗ ਅਲੱਗ ਦੇਸਾਂ ਦੇ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ । ਆਪਣੇ ਕੰਮ ਦੇ ਨਾਲ ਨਾਲ ਬਹੁਤ ਕੁਝ ਨਵਾਂ ਜਾਣਨ ਨੂੰ ਤੇ ਸਿੱਖਣ ਨੂੰ ਮਿਲਦਾ ਹੈ ।
ਕੁਝ ਦਿਨ ਪਹਿਲਾਂ ਦੀ ਗੱਲ ਆ । ਇੱਕ ਰੋਮਾਨੀਅਨ ਤੀਹ ਕੁ ਸਾਲ ਦੀ ਔਰਤ ਦੋ ਬੱਚਿਆਂ ਦੇ ਨਾਲ ਮਾਲਦੀਵ ਦੀ ਯਾਤਰਾ ਤੋਂ ਆਈ । ਹੁਣ ਓਹਨਾ ਨੇ ਬੁਕਾਰੇਸਟ ਜਾਣ ਵਾਲੀ ਫਲ਼ਾਈਟ ਲੈਣੀ ਸੀ । ਜੋ ਟਰਮੀਨਲ 3 ਤੋਂ ਸੀ । ਦੂਸਰੇ ਟਰਮੀਨਲ਼ ਤੇ ਜਾਣ ਲਈ ਓਹ ਸ਼ਟਲ ਬੱਸ ਦੀ ਉਡੀਕ ਕਰ ਰਹੇ ਸੀ । ਸ਼ਟਲ ਬੱਸ ਅਕਸਰ ਪੰਦਰਾਂ ਮਿੰਟ ਦੇ ਫ਼ਰਕ ਨਾਲ ਆਉਂਦੀ ਹੈ । ਦੋਵੇਂ ਬੱਚੇ ਕਿਲਕਾਰੀਆਂ ਮਾਰਦੇ ਆਪਸ ਚ ਖੇਡਦੇ ਫਿਰ ਰਹੇ ਸਨ । ਉਹ ਅੌਰਤ ਕੋਈ ਕਿਤਾਬ ਪੜਨ ਚ ਮਸਰੂਫ ਸੀ। ਬੱਚਿਆਂ ਚੋਂ ਲੜਕੀ ਲਗਭਗ 7 – 8 ਸਾਲ ਤੇ ਲੜਕਾ 4 ਕੁ ਸਾਲ ਦਾ ਹੋਵੇਗਾ । ਕੁਝ ਦੇਰ ਖੇਡਣ ਦੇ ਬਾਅਦ ਓਹ ਆਪਣੀ ਮਾਂ ਕੋਲ ਆਏ । ਮਾਂ ਨੇ ਉਹਨਾ ਨੂੰ ਖਾਣ ਲਈ ਬਿਸਕਿਟ ਵਗੈਰਾ ਦਿੱਤੇ । ਛੋਟੀ ਲੜਕੀ ਨੇ ਉਹ ਖਾਣ ਤੋਂ ਬਾਅਦ ਖਾਲੀ ਉਪਰਲਾ ਕਵਰ ਨੇੜੇ ਪਏ ਡਸਟਬਿਨ ਚ ਪਾ ਦਿਤਾ । ਹੁਣ ਛੋਟੇ ਲੜਕੇ ਦੀ ਵਾਰੀ ਸੀ ਪਰ ਕਦ ਚ ਛੋਟਾ ਹੋਣ ਕਾਰਨ ਓਸਦਾ ਹੱਥ ਡਸਟਬਿਨ ਦੇ ਮੂੰਹ ਤੀਕਰ ਨਹੀ ਪਹੁੰਚ ਰਿਹਾ ਸੀ । ਉਹ ਬਾਰ ਬਾਰ ਕੋਸ਼ਿਸ ਕਰਦਾ ਪਰ ਅਸਫਲ ਰਹਿ ਜਾਦਾਂ । ਨੇੜੇ ਬੈਠੀ ਮਾਂ ਸਭ ਦੇਖ ਰਹੀ ਸੀ । ਓਹ...

ਵਾਰ ਵਾਰ ਆਪਣੇ ਪੁੱਤਰ ਦੀ ਹੌਸਲਾ ਅਫਜਾਈ ਕਰ ਰਹੀ ਸੀ । ਆਪਣੇ ਭਰਾ ਦੀ ਅਸਫਲਤਾ ਦੇਖ ਕੇ ਇੱਕ ਵਾਰ ਓਸਦੀ ਭੈਣ ਨੇ ਕਾਗਜ ਡਸਟਬਿਨ ਚ ਸੁੱਟਣ ਦੀ ਕੋਸ਼ਿਸ਼ ਕੀਤੀ । ਪਰ ਮਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ । ਫੇਰ ਓਹ ਦੋਵੇਂ ਛੋਟੇ ਬੱਚੇ ਦੀ ਹੌਸਲਾ ਅਫ਼ਜ਼ਾਈ ਕਰਨ ਲੱਗੀਆਂ । ਆਖਿਰ ਕੁਝ ਅਸਫਲ ਕੋਸ਼ਿਸ਼ਾਂ ਦੇ ਬਾਅਦ ਬੱਚਾ ਕਾਗਜ ਡਸਟਬਿਨ ਚ ਪਾਓਣ ਚ ਕਾਮਯਾਬ ਹੋ ਗਿਆ । ਮਾਂ ਤੇ ਭੈਣ ਨੇ ਖੜੇ ਹੋ ਕੇ ਉਸ ਬੱਚੇ ਲਈ ਤਾੜੀਆਂ ਮਾਰੀਆਂ । ਛੋਟਾ ਬੱਚਾ ਆਪਣੀ ਸਫਲਤਾ ਤੇ ਖੁਸ਼ ਸੀ ।
ਕਦੇ ਕਦੇ ਸਾਡੇ ਬੱਚੇ ਵੀ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ । ਪਰ ਅਸੀਂ ਹੌਸਲਾ ਵਧਾਓਣ ਦੀ ਜਗਾ ਓਹ ਕੰਮ ਜਲਦੀ ਨਾਲ ਆਪ ਕਰ ਦਿੰਦੇ ਹਾਂ । ਜਾਂ ਉਸਨੂੰ ਉਤਸ਼ਾਹਿਤ ਹੀ ਨਹੀ ਕਰਦੇ । ਇਸ ਨਾਲ ਬੱਚੇ ਚ ਹੀਣਤਾ ਦੀ ਭਾਵਨਾ ਪੈਦਾ ਹੁੰਦੀ ਆ। ਸਗੋਂ ਹੌਲੀ ਹੌਲੀ ਬੱਚਾ ਢੀਠਪੁਣੇ ਦਾ ਵੀ ਸ਼ਿਕਾਰ ਹੋ ਜਾਦਾਂ ਹੈ । ਪੱਛਮੀ ਲੋਕਾਂ ਦੀ ਸ਼ਾਇਦ ਕਾਮਯਾਬੀ ਦਾ ਇਹੀ ਰਾਜ ਹੈ । ਸਿਆਣਿਆਂ ਨੇ ਠੀਕ ਹੀ ਕਿਹਾ ਏ …ਬੱਚੇ ਕੱਚੀ ਮਿੱਟੀ ਦੀ ਨਿਆਈੰ ਹੁੰਦੇ ਨੇ ਜੋ ਆਕਾਰ ਦਿਓਗੇ ਉਦਾਂ ਦੇ ਹੀ ਹੋ ਜਾਣਗੇ
ਅਮਨਦੀਪ ਸਿੰਘ
ਜੂਨ 19 2021

...
...



Related Posts

Leave a Reply

Your email address will not be published. Required fields are marked *

One Comment on “ਬੱਚੇ ਕੱਚੀ ਮਿੱਟੀ ਦੀ ਨਿਆਈੰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)