More Punjabi Kahaniya  Posts
ਬਦਲਿਆ ਰਵੱਈਆ


ਬਦਲਿਆ ਰਵੱਈਆ
ਸ਼ਾਂਤੀ ਦੀ ਨੂੰਹ ਹਰਪ੍ਰੀਤ ਨੌਕਰੀ ਕਰਦੀ ਸੀ। ਇਸ ਕਰਕੇ ਘਰ ਦਾ ਕੁਛ ਕੰਮ ਸ਼ਾਂਤੀ ਨੂੰ ਵੀ ਕਰਨਾ ਪੈਂਦਾਂ ਸੀ।ਉਹ ਅਕਸਰ ਕਹਿੰਦੀ ਰਹਿੰਦੀ ,” ਲੈ, ਸਾਨੂੰ ਕੀ ਆਸਰਾ ਹੋਇਆ ਨੌਕਰੀ ਦਾ, ਆਸਰਾ ਹੋਊਗਾ ਤਾਂ ਅਗਲੀ ਨੂੰ ਆਪ ਹੋਊਗਾ । ਸਾਨੂੰ ਤਾਂ ਉਹੀ ਹੱਥ ਜਾਲਣੇ ਪੈਂਦੇ ਨੇ। ਇਹਦੇ ਨਾਲ਼ੋਂ ਤਾਂ ਘੱਟ ਪੜੀ- ਲਿਖੀ ਲੈ ਲੈੰਦੇ , ਸੇਵਾ ਤਾਂ ਚੰਗੀ ਕਰਦੀ । ਉਲਟਾ ਹੁਣ ਸਾਨੂੰ ਸੇਵਾ ਕਰਨੀ ਪੈਂਦੀ ਹੈ।
ਤਨਖਾਹ ਮਿਲਣ ਤੋ ਬਾਅਦ … ਜਦੋ ਹਰਪ੍ਰੀਤ ਨੇ ਪੂਰੀ ਤਨਖਾਹ ਆਪਣੀ ਸੱਸ ਦੇ ਹੱਥ ਉੱਤੇ ਰੱਖ ਦਿੱਤੀ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸੇ ਵੇਲੇ ਜਦੋ ਹਰਪ੍ਰੀਤ ਰੋਟੀ ਪਕਾਉਣ ਲੱਗੀ...

ਤਾਂ ਸ਼ਾਂਤੀ ਨੇ ਪੇੜਾ ਉਸ ਦੇ ਹੱਥੋਂ ਫੜ ਲਿਆ ਤੇ ਕਹਿਣ ਲੱਗੀ,” ਲੈ ਪੁੱਤ! ਰੋਟੀ ਮੈ ਬਣਾਉਣੀ ਆਂ, ਨਾਲੇ ਬੈਠੇ- ਬੈਠੇ ਅੱਗ ਸੇਕ ਲਊਗੀ। ਤੂੰ ਕਿਹੜਾ ਸਾਰਾ ਦਿਨ ਵਿਹਲੀ ਬਹਿ ਕੇ ਆਉਨੀ ਐ। ਨਾਲੇ ਸਵੇਰੇ ਕਿਹੜਾ ਭੱਜ- ਨੱਠ ‘ਚ ਰੋਟੀ ਖਾਧੀ ਜਾਂਦੀ ਐ। ਹੁਣ ਤੂੰ ਰੋਟੀ ਖਾ ਲੈ, ਮੈ ਪਕਾਉਨੀ ਆਂ।” ਆਪਣੀ ਸੱਸ ਦਾ ਬਦਲਿਆ ਹੋਇਆ ਰਵੱਈਆ ਦੇਖ ਕੇ ਹਰਪ੍ਰੀਤ ਨੂੰ ਰੋਟੀ ਚੰਗੀ ਨਾ ਲੱਗੀ।
ਵੱਲੋ
ਰਾਜ ਕੌਰ ਕਮਾਲਪੁਰ
ਪਟਿਆਲਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)