More Punjabi Kahaniya  Posts
ਆਪਣਿਆਂ ਤੋਂ ਭੱਜ ਬੇਗਾਨਿਆਂ ਦੇ ਵਿਹੜੇ”


“ਆਪਣਿਆਂ ਤੋਂ ਭੱਜ ਬੇਗਾਨਿਆਂ ਦੇ ਵਿਹੜੇ”
ਕਿੱਦਾਂ ਬੇਬੇ ਜੀ ਅੱਜ ਕੀ ਗੱਲ ਏਸ ਵੇਲੇ ਤੱਕ ਬਿਸਤਰੇ ਵਿੱਚ ਬੈਠੇ ਹੋਏ ਹੋ ਸਿਹਤ ਤਾਂ ਠੀਕ ਏ ?ਗੁਰਬੀਰ ਆਪਣੇ ਬੂਟ ਗਰਾਜ ਵਿੱਚ ਲਾੳਦੇ ਹੋਇਆ ਉੱਚੀ ਅਵਾਜ਼ ਵਿੱਚ ਆਪਣੀ ਮਾਂ ਨੂੰ ਪੁੱਛਦਾ ਏ ਤੇ ਰੋਟੀ ਵਾਲਾ ਡੱਬਾ ਕਿਚਨ ਵਿੱਚ ਰੱਖ ਕੇ ਫਿਰ ਆਪਣੀ ਮਾਂ ਦੇ ਕੋਲ ਆ ਬੈਠਦਾ ਏ ।ਆ ਗਿਆ ਬੀਰੇ( ਗੁਰਬੀਰ )ਉਸਦੀ ਬੇਬੇ ਉਸਨੂੰ ਪਿਆਰ ਨਾਲ ਬੀਰਾਂ ਹੀ ਬੁਲਾਉਂਦੀ ਏ ।ਪੁੱਤ ਸਿਹਤ ਤਾਂ ਬਿਲਕੁਲ ਠੀਕ ਏ ਬੱਸ ਚਿੱਤ ਰਾਜੀ ਨਹੀ ਲੱਗ ਰਿਹਾ ,ਤਾਂ ਸੋਚਿਆ ਅਰਾਮ ਕਰ ਲੈੰਦੀ ਆ ਕੰਮ ਤਾਂ ਕੋਈ ਬਹੁਤਾ ਹੁੰਦਾ ਨਹੀ ਮੇਰੇ ਕਰਨ ਨੂੰ ,ਪਾਠ ਮੈ ਸਵੇਰੇ ਕਰ ਲਿਆ ,ਸੈਰ ਵੀ ਕਰ ਆਈ ਹਾਂ ,ਸਬਜ਼ੀ ਰੋਟੀ ਵੀ ਬਣਾ ਲਈ ਏ ,ਚੱਲ ਹੁਣ ਤੂੰ ਆ ਗਿਆ ਏ ਨਹਾ ਧੋ ਲੈ ਤੈਨੂੰ ਗਰਮ ਗਰਮ ਰੋਟੀ ਬਣਾ ਕੇ ਦੇਵਾ ਤੇ ਆਪੇ ਮੇਰਾ ਚਿੱਤ ਲੱਗ ਜਾਣਾ ਏ ,ਏਨਾ ਆਖ ਗੁਰਬੀਰ ਦੀ ਬੇਬੇ ਪਿਆਰ ਨਾਲ ਉਸਦੇ ਵਾਲਾਂ ਵਿੱਚ ਹੱਥ ਫੇਰਨ ਲੱਗ ਜਾਂਦੀ ਏ ,ਰੋਟੀ ਵੀ ਖਾ ਲੈਣੇ ਆ ,ਪਹਿਲਾ ਤੂੰ ਮੈਨੂੰ ਖੁੱਲ ਕੇ ਦੱਸ ਬੇਬੇ ਕੀ ਗੱਲ ਏ ?ਸਭ ਠੀਕ ਤਾਂ ਹੈ ਤੇਰਾ ਮਨ ਤਾ ਲੱਗਾ ਹੋਇਆ ,ਹਾਂ ਪੁੱਤ ਸਭ ਠੀਕ ਫ਼ਿਕਰ ਵਾਲੀ ਕੋਈ ਗੱਲ ਨਹੀ ਆ ,ਉਹ ਤਾ ਅੱਜ ਅੱਠ ਮਹੀਨੇ ਹੋ ਗਏ ਪਿੰਡ ਛੱਡ ਕੇ ਇੰਗਲੈਡ ਆਇਆ ਤਾ ਮਨ ਉਦਾਸ ਹੋ ਗਿਆ ਬਾਕੀ ਸਭ ਠੀਕ ਏ ॥ਅੱਛਾ ਤਾਂ ਪਿੰਡ ਨੂੰ ਯਾਦ ਕਰਦੇ ਸੀ ਇੰਡੀਆਂ ਫ਼ੋਨ ਕਰ ਲੈੰਦੇ ਜੇ ਮਨ ਉਦਾਸ ਸੀ ।ਪੁੱਤ ਜਦੋਂ ਇੰਡੀਆਂ ਸੀ ਤਾਂ ਤਹਾਨੂੰ ਫ਼ੋਨ ਕਰਦੇ ਰਹਿੰਦੇ ,ਹੁਣ ਏਥੇ ਹਾਂ ਤਾ ਉੱਥੇ ਫ਼ੋਨ ਕਰੀ ਜਾਈਏ ,ਪਰ ਪੁੱਤ ਜਿੱਥੇ ਰਹਿੰਦੇ ਹੋਈਏ ਜੇ ਸਾਰਾ ਪਰਿਵਾਰ ਇਕੱਠੇ ਬਹਿ ਕੇ ਉੱਥੇ ਗੱਲਾ ਕਰੀਏ ਤਾ ਜ਼ਿਆਦਾ ਸਕੂਨ ਏ ।ਚੰਗਾ ਬੇਬੇ ਮੈ ਨਹਾ ਕੇ ਆਉਂਦਾ ਹਾਂ ,ਇਕੱਠੇ ਰੋਟੀ ਖਾਂਦੇ ਹਾਂ ਆਖ ਗੁਰਬੀਰ ਬਾਥਰੂਮ ਵੱਲ ਚਲਾ ਜਾਂਦਾ ਏ ।ਤੇ ਉਸਦੀ ਬੇਬੇ ਰਸੋਈ ਵਿੱਚ ਜਾ ਰੋਟੀ ਦੀ ਤਿਆਰੀ ਕਰਨ ਲੱਗ ਜਾਂਦੀ ਏ ।”ਲੈ ਪੁੱਤ ਖਾ ਗਰਮ ਗਰਮ ਰੋਟੀ ਕਿਵੇ ਸਵੇਰ ਤੋਂ ਰਾਤ ਹੋ ਜਾਂਦੀ ਸਿਫਟਾ ਲਾਉਂਦਿਆਂ “ਬੇਬੇ ਤੂੰ ਵੀ ਆਪਣੀ ਰੋਟੀ ਪਾ ਲਿਆ ਮੇਰੇ ਕੋਲ ਇਕੱਠੇ ਖਾਂਦੇ ਹਾਂ ,ਤਿੰਨ ਫੁਲਕੇ ਹੋਰ ਬਣਾ ਦਿੳ ਤੇ ਆਂਜੋ ਤੁਸੀ ਵੀ ਆਖ ਗੁਰਬੀਰ ਰੋਟੀ ਖਾਣ ਲੱਗ ਜਾਂਦਾ ਏ ,ਨਾ ਪੁੱਤ ਸੁੱਖ ਨਾਲ ਗਿਣ ਕੇ ਫੁਲਕੇ ਕਿੳ ਲਾਵਾ ਮੈ ਆਪਣੇ ਬੀਰੇ ਦੇ ਜਿੰਨੇ ਮਰਜ਼ੀ ਖਾ ਪੁੱਤ “ਪਰ ਮੈਨੂੰ ਹਾਲੇ ਭੁੱਖ ਨਹੀ ਏ ਜਦੋਂ ਸੁੱਖੀ (ਨੂੰਹ )ਸੰਨੀ ,ਕਰਨ (ਪੋਤੇ )ਆਉਣਗੇ ਤਾਂ ਅਸੀ ਖਾ ਲਵਾਂਗੇ ।ਬੇਬੇ ਉਹਨਾ ਨੇ ਸਾਰਿਆਂ ਨੇ ਅੱਜ ਲੇਟ ਆੳਣਾ ਜਾ ਕਹਾ ਕਿ ਜਦੋਂ ਤੇਰਾ ਜਾਗਣ ਦਾ ਵੇਲਾ ਹੋਣਾ ਤਾ ਉਹਨਾ ਨੇ ਆ ਕੇ ਸੌਣਾ ਏ ॥ਸੁੱਖੀ ਆਪਣੀਆਂ ਸਹੇਲੀਆਂ ਨਾਲ ਨਾਈਟ ਪਾਰਟੀ ਤੇ ਗਈ ਏ ਤੇ ਮੁੰਡੇ ਦੌਵੇ ਵੀ ਆਪਣੇ ਦੋਸਤਾਂ ਨਾਲ ਸ਼ਹਿਰ ਦਾ ਗੇੜਾ ਲਾਉਣ ਗਏ ਨੇ ,ਮੈਨੂੰ ਵੀ ਮੇਰੇ ਮਿੱਤਰ ਨੇ ਕਿਹਾ ਕਿ ਵੀਕਐਡ ਮਨਾਉਂਦੇ ਹਾਂ ਤਾ ਮੇਰਾ ਬੇਬੇ ਤੈਨੂੰ ਇੱਕਲੀ ਛੱਡਣ ਨੂੰ ਦਿਲ ਨਹੀ ਕੀਤਾ ॥”ਹੱਛਾ ਪੁੱਤਰਾਂ ਸਾਨੂੰ ਤਾ ਪਤਾ ਨਹੀ ਕਿ ਵਲੈਤਾਂ ਦੇ ਵੱਖਰੇ ਰਿਵਾਜ ਹੁੰਦੇ ਨੇ”ਪਰ ਏਨੀ ਦੇਰ ਘਰੋਂ ਸਾਰਿਆਂ ਦਾ ਬਾਹਰ ਰਹਿਣਾ ਵੱਖਰੇ ਹੋ ਕੇ ਠੀਕ ਨਹੀ ਜੇ ਸਾਰੇ ਇਕੱਠੇ ਹੋਵੋ ਤਾ ਕੋਈ ਫ਼ਿਕਰ ਵਾਲੀ ਗੱਲ ਨਹੀ ।ਆਖ ਬੇਬੇ ਆਪਣੀ ਰੋਟੀ ਪਾ ਖਾਣ ਲੱਗ ਪੈਂਦੀ ਏ ਤੇ ਗੁਰਬੀਰ ਕੋਲ ਟੀ ਵੀ ਚਲਾ ਲੈਣਾ ਏ ।ਬੇਬੇ ਏਥੇ ਏਦਾਂ ਹੀ ਚੱਲਦਾ ਏ ਕੀ ਕਰੀਏ ਸਾਰਿਆਂ ਨੂੰ ਮਨ ਮਰਜ਼ੀ ਕਰਨ ਦਾ ਹੱਕ ਜੋ ਮਿਲ ਰੱਖਿਆ ਏ ।ਆਖ ਗੁਰਬੀਰ ਲੰਮਾ ਹਾੳਕਾ ਲੈੰਦਾ ਏ ਕੋਲ ਬੈਠੀ ਮਾਂ ਪੁੱਤ ਜੋ ਆਖ ਨਹੀ ਸਕਿਆ ਉਸਨੂੰ ਵੀ ਸਮਝ ਜਾਂਦੀ ਏ ।ਰਸੋਈ ਦਾ ਕੰਮ ਨਿਬੇੜ ਜਦ ਬੇਬੇ ਗੁਰਬੀਰ ਕੋਲ ਬੈਠਦੀ ਏ “ਪੁੱਤ ਮੈ ਤੇਰੇ ਕੋਲ ਕੁਝ ਪੁੱਛਣਾ ਏ ,ਮੈਨੂੰ ਟਾਲੀ ਨਾ ਤੇ ਸਭ ਸੱਚ ਦੱਸੀ ,ਹਾਂ ਹਾਂ ਕੀ ਗੱਲ ਬੇਬੇ ਆਖਦਾ ਹੋਇਆ ਗੁਰਬੀਰ ਟੀਵੀ ਦੀ ਅਵਾਜ਼ ਬੰਦ ਕਰ ਦਿੰਦਾ ਏ ।ਪੁੱਤ ਤੂੰ ਖੁਸ਼ ਤਾ ਹੈ ? ਸਭ ਕੁਝ ਠੀਕ ਏ ?ਹਾਂ ਬੇਬੇ ਸਭ ਠੀਕ ਏ ਕਿੳ ਤੂੰ ਕਿੳ ਇਹ ਸਭ ਪੁੱਛ ਰਹੀ ਏ ,ਵੇਖ ਕਿੰਨਾ ਵੱਡਾ ਘਰ ਏ ਤੇਰੇ ਪੁੱਤ ਦਾ ,ਜਿੰਨੇ ਜੀਅ ਉਨੀਆ ਗੱਡੀਆਂ ਜੇ ਕਿਤੇ ਤੂੰ ਵੀ ਡਰਾਈਵਰੀ ਸਿੱਖ ਲਵੇ ਤਾ ਤੈਨੂੰ ਵੀ ਮਿੰਨੀ ਕੂਪਰ ਲੈ ਦੇਵਾਗਾ ।ਜੋ ਜੀਅ ਕਰਦਾ ਖਾਈਦਾ ,ਹਰ ਬਰੈਡ ਦਾ ਕੱਪੜਾ ਪਾਈਦਾ ,ਵਧੀਆ ਕਾਰੋਬਾਰ ਆ ,ਦੋ ਪੁੱਤਰ ਆ ਸਭ ਕੁਝ ਆ ਬੇਬੇ ਮੈ ਬਹੁਤ ਖੁਸ਼ ਹਾਂ । ਚਲੋ ਵਧੀਆ ਪੁੱਤ ਪਰ ਹਫ਼ਤੇ ਦੋ ਤੋਂ ਤਿੰਨ ਵਾਰ ਜੋ ਤੁਸੀ ਦੌਵੇ ਜੀਅ ਆਹ ਦਿਮਾਗੀ ਡਾਕਟਰ ਕੋਲ ਜਾਂਦੇ ਹੋ ।ਇਹ ਕਿੳ ? ਬੇਬੇ ਤੈਨੂੰ ਕਿਸਨੇ ਦੱਸਿਆ ਇਹ ਸਭ ਹੈਰਾਨ ਹੋ ਕੇ ਗੁਰਬੀਰ ਆਪਣੀ ਬੇਬੇ ਵੱਲ ਦੇਖਦਾ ਏ ,ਪੁੱਤ ਮੈਨੂੰ ਮੇਰੇ ਪੋਤੇ ਕਰਨ ਨੇ ਦੱਸਿਆ ਕਿ ਮੰਮ ਡੈਡ ਕਾਊਸਲਿੰਗ ਤੇ ਜਾਂਦੇ ਨੇ ਉਹ ਦਿਮਾਗੀ ਥੱਕਿਆ ਮਹਿਸੂਸ ਕਰਦੇ ਹਾਂ ,ਖੁਸ਼ ਨਹੀ ਆ ਤਾ ਉਹਨਾਂ ਦਾ ਇਲਾਜ ਚੱਲ ਰਿਹਾ ਏ ।।ਮੈ ਇਸ ਬਾਰੇ ਸੁੱਖੀ ਨਾਲ ਵੀ ਗੱਲ ਪਰ ਉਸਨੇ ਮੈਨੂੰ ਕੁਝ ਨਹੀ ਦੱਸਿਆ ਸਗੋਂ ਸਭ ਵਧੀਆ ਏ ਤਹਾਨੂੰ ਦੱਸਿਆ ਕੀ ਹੋਣਾ ?ਆਖ ਚੁੱਪ ਕਰਾਂ ਦਿੱਤਾ ।ਮੈ ਕਾਫ਼ੀ ਦਿਨਾਂ ਤੋਂ ਤੇਰੇ ਨਾਲ ਵੀ ਗੱਲ ਕਰਨਾ ਚਾਹੁੰਦੀ ਸੀ ਪਰ ਤੁਹਾਡੇ ਕੋਲ ਤਾ ਸਮਾਂ ਹੀ ਨਹੀ ਏ ॥ਪਰ ਪੁੱਤ ਮੈਨੂੰ ਟਾਲੀ ਨਾ ਸਭ ਸੱਚ ਦੱਸ ਦੇ ਮਾਂ ਪਿੳ ਤੋਂ ਜਿਆਦਾ ਤਹਾਨੂੰ ਕੋਈ ਨਹੀ ਜਾਂਣ ਸਕਦਾ ।ਪੁੱਤ ਆਪਣੇ ਘਰਾਂ ਦੇ ਮਸਲੇ ਡਾਕਟਰਾਂ ਕੋਲ ਹੱਲ ਨਹੀ ਹੁੰਦੇ ,ਬੇਬੇ ਸਭ ਤੇਰੇ ਸਾਹਮਣੇ ਹੀ ਏ ਸਾਰਾ ਕੁਝ ਤਾ ਵਧੀਆ ਆ ਉਹ ਡਾਕਟਰ ਕੋਲ ਤਾ ਬੱਸ ਮਨ ਨੂੰ ਮਜ਼ਬੂਤ ਕਰਨ ਲਈ ਚਲੇ ਜਾਈਦਾ ਕਦੇ ਕਦੇ ਹੋਰ ਕੁਝ ਨਹੀ ਬੇਬੇ ਫ਼ਿਕਰ ਨਾ ਕਰ ਚੱਲ ਮਾਂ ਪੁੱਤ ਕੋਈ ਪੰਜਾਬੀ ਫਿਲਮ ਵੇਖਦੇ ਆ ਆਖ ਗੁਰਬੀਰ ਜਦ ਟੀ ਵੀ ਚਲਾਉਣ ਲੱਗਦਾ ਤਾ ਮਾਂ ਉਸਦੇ ਹੱਥੋਂ ਰਿਮੋਟ ਫੜ ਪਾਸੇ ਰੱਖ ਕੇ ਉਸਨੂੰ ਘੁੱਟ ਕੇ ਕਾਲ਼ਜੇ ਨਾਲ ਲਾ ਲੈੰਦੀ ਏ ।”ਪੁੱਤ ਮਾਂਵਾਂ ਤੋਂ ਕੁਝ ਨਹੀ ਲੁਕਦਾ ਹੁੰਦਾ “ਚੱਲ ਦੱਸ ਆਪਣੇ ਬੇਬੇ ਨੂੰ ਕਿਸ ਗੱਲ ਦਾ ਫ਼ਿਕਰ ਏ ਤੇ ਕਿੳ? ਅੱਜ ਵੀ ਤੇਰੀ ਬੇਬੇ ਵਿੱਚ ਏਨੀ ਹਿੰਮਤ ਹੈ ਕਿ ਉਹ ਤੇਰੀਆਂ ਸਾਰੀਆਂ ਬਲਾਵਾਂ ਆਪਣੇ ਤੇ ਲੈ ਸਕਦੀ ਏ ।ਜਿਵੇ ਨਿੱਕਿਆ ਹੁੰਦਿਆ ਹਰ ਪਰੇਸ਼ਾਨੀ ਮਾਂ ਪਿੳ ਨੂੰ ਦੱਸ ਕੇ ਵਿਹਲੇ ਹੋ ਜਾਂਦੇ ਸੀ ਫੇਰ ਅੱਜ ਕਿੳ ਨਹੀ “ਮੈ ਤਾ ਅੱਜ ਵੀ ਤੇਰੀ ਬੇਬੇ ਆ ਤੇ ਤੂੰ ਅੱਜ ਵੀ ਮੇਰਾ ਬੀਰਾ ਪੁੱਤ ਏ “ਬੱਸ ਸਮਾਂ ਥਾਂਵਾਂ ਬਦਲਣ ਨਾਲ ਰਿਸ਼ਤੇ ਨਹੀ ਬਦਲਦੇ ਹੁੰਦੇ”ਪੁੱਤ ਜੋ ਵੀ ਮਨ ਵਿੱਚ ਹੈ ਕੱਢ ਲੈ ਬਾਹਰ ਰੌਣ ਨੂੰ ਦਿਲ ਕਰਦਾ ਤਾ ਖੁੱਲ ਕੇ ਰੋ ਲੈ ।ਇਹ ਨਾ ਸੋਚ ਕਿ ਬੰਦਾ ਕਿਵੇ ਰੋ ਸਕਦਾ ,ਇਹ ਸੁਣਦਿਆਂ ਨਾਲ ਹੀ ਗੁਰਬੀਰ ਉੱਚੀ ਉੱਚੀ ਰੌਣ ਲੱਗ ਜਾਂਦਾ ਏ ।ਜਿਵੇ ਕੋਈ ਨਿੱਕਾ ਜਵਾਕ ਆਪਣੀ ਗੱਲ ਮਾਂ...

ਨੂੰ ਦੱਸਦਿਆਂ ਰੋਂਦਾ ਏ ,ਵਾਹਿਗੁਰੂ ਵਾਹਿਗੁਰੂ ਪੁੱਤ ਸਭ ਠੀਕ ਹੋ ਜਾਣਾ ,ਸਾਡੇ ਹੁੰਦਿਆਂ ਤੈਨੂੰ ਬਿਲਕੁਲ ਵੀ ਘਬਰਾਉਣ ਦੀ ਲ਼ੌੜ ਨਹੀ “ਗੁਰਬੀਰ ਹਾੳਕਾ ਲੈੰਦੇ ਹੋਏ “ਬੇਬੇ ਮੈ ਆਪਣੀ ਜ਼ਿੰਦਗੀ ਤੋਂ ਥੱਕ ਗਿਆ ਹਾਂ ,ਕੋਈ ਚੈਨ ਸਕੂਨ ਨਹੀ ਹੈ ,ਸਭ ਕੁਝ ਹੁੰਦਿਆਂ ਵੀ ਲੱਗਦਾ ਕਿ ਕੁਝ ਵੀ ਨਹੀ ਆ ,ਸਾਰਾ ਕੁਝ ਬਣਾਵਟੀ ਲੱਗਦਾ ,ਉਪਰਾ ਉਪਰਾ ਜੋ ਚੀਜ਼ਾਂ ਦੂਰੋ ਚੰਗੀਆਂ ਲੱਗਦੀਆਂ ਸਨ ।ਅੱਜ ਕੋਲ ਹੋਣ ਤੇ ਵੀ ਵੇਖਣ ਨੂੰ ਮਾਣਨ ਨੂੰ ਮਨ ਨਹੀ ਕਰਦਾ ,ਮੇਰੇ ਵਰਗੀ ਜ਼ਿੰਦਗੀ ਹੋ ਸਕਦਾ ਕਿਸੇ ਹੋਰ ਲਈ ਸੁਪਨਾ ਹੋਵੇ ,ਪਰ ਮੈਨੂੰ ਇਹ ਘਰ ,ਗੱਡੀਆਂ ਪੈਸਾ ਜਿਵੇ ਵੱਢ ਖਾਣ ਨੂੰ ਆਉਂਦੇ ਹਨ ।ਬੇਬੇ ਪਤਾ ਨਹੀ ਕੀ ਹੋ ਗਿਆ ਏ ਮੈਨੂੰ ਕੁਝ ਵੀ ਸਮਝ ਨਹੀ ਆਉਂਦੀ ,ਦਿਲ ਬਹੁਤ ਉਦਾਸ ਰਹਿੰਦਾ ਪਰ ਸਾਰਿਆਂ ਨੂੰ ਖੁਸ਼ ਰਹਿ ਕੇ ਵਿਖਾਉਂਦਾ ਹਾਂ ,ਪਰ ਟੁੱਟ ਚੁੱਕਾ ਹਾਂ ਮੈ ,ਤੇ ਇਹੀ ਹਾਲ ਸੁੱਖੀ ਦਾ ਹੋ ਗਿਆ ਏ ,ਕਿੰਨੀ ਚੰਗੀ ਸੀ ਜਦੋਂ ਨਵੀਂ ਨਵੀਂ ਪੰਜਾਬ ਤੋਂ ਇੰਗਲੈਂਡ ਆਈ ਸੀ ,ਅਸੀ ਬਹੁਤ ਖੁਸ਼ ਸੀ ਭਾਵੇ ਕੋਲ ਕੁਝ ਨਹੀ ਸੀ ਨਾ ਪੱਕੇ ਸੀ ,ਨਾ ਆਪਣਾ ਘਰ ,ਨਾ ਕਾਰੋਬਾਰ ਸੀ ਪਰ ਖੁਸ਼ੀ ਉਹਨਾਂ ਵੇਲਿਆ ਵਿੱਚ ਬਹੁਤ ਸੀ ।ਪਰ ਹੁਣ ਤਾ ਜਿਵੇ ਸਭ ਉਲਟ ਹੋ ਗਿਆ ਚੀਜ਼ਾਂ ਸਾਰੀਆਂ ਆ ਗਈਆਂ ,ਖੁਸ਼ੀਆਂ ਸਾਰੀਆਂ ਚੱਲੀਆਂ ਗਈਆਂ ।ਬੱਚਿਆਂ ਲਈ ਸਾਰਾ ਕੁਝ ਕਰਦੇ ਕਰਦੇ ਬੱਚੇ ਹੀ ਗਵਾ ਲਏ ਨੇ ਨਾ ਕਦੇ ਕੋਲ ਬਹਿੰਦੇ ਨਾ ਗੱਲ-ਬਾਤ ਕਰਦੇ ,ਮੈਨੂੰ ਤਾ ਸਭ ਖਤਮ ਹੁੰਦਾ ਲੱਗ ਰਿਹਾ ,ਮੈ ਵੀ ਸੁੱਖੀ ਵੀ ਬੱਚੇ ਵੀ ॥ਨਾ ਪੁੱਤ ਵਾਹਿਗੁਰੂ ਸਭ ਭਲੀ ਕਰੂੰ ਤੂੰ ਫ਼ਿਕਰ ਨਾ ਕਰ ਮੇਰਾ ਬੀਬਾ ਪੁੱਤ ਸਭ ਠੀਕ ਹੋ ਜਾਣਾ ਏ ,ਪੁੱਤ ਜ਼ਿੰਦਗੀ ਦੁੱਖਾਂ -ਸੁੱਖਾ ਦਾ ਸੁਮੇਲ ਹੁੰਦੀ ਏ ਕਈ ਉਤਰਾਅ ਚੜ੍ਹਾਅ ਆਉਂਦੇ ਨੇ ਪੁੱਤ ਹਾਰ ਨਹੀ ਮੰਨਣੀ ਹੁੰਦੀ ਹਾਲਾਤਾਂ ਨਾਲ ਲੜਨਾ ਹੁੰਦਾ ਏ ।ਵੇਖ ਪੁੱਤ ਸਾਰਾ ਕੁਝ ਵਧੀਆ ਇਹ ਤੂੰ ਵੀ ਬਿਲਕੁਲ ਠੀਕ ਏ ,ਬੱਚੇ ਵੀ ਤੇ ਸੁੱਖੀ ਵੀ ਬੱਸ ਲੌੜ ਏ ਜ਼ਿੰਦਗੀ ਨੂੰ ਜਿੳਣ ਦੀ ਮਾਣਨ ਦੀ ਨਾ ਕੱਟਣ ਦੀ ਵੇਖ ਬੀਰੇ ਮੈ ਜਦੋਂ ਦੀ ਏਥੇ ਆਈ ਆ ਮੈ ਤਹਾਨੂੰ ਸਾਰਿਆਂ ਨੂੰ ਬੱਸ ਭੱਜਦੇ ਹੀ ਵੇਖਿਆ ਏ ,ਸੁੱਖੀ ਉੱਠਦੀ ਏ ਬੱਸ ਕਿਚਨ ਤੋ ਹੀ ਦਿਨ ਸ਼ੁਰੂ ਕਰਦੀ ਸਾਰਿਆਂ ਦੇ ਜਾਣ ਵਾਸਤੇ ਡਿੱਬੇ ਬਣਾ ਕੇ ਰੱਖਦੀ ਏ ,ਜਿਸ ਵਿੱਚ ਮੈ ਵੇਖਦੀ ਹਾਂ ਕਿ ਹਰ ਰੋਜ ਬਰੈਡ ਹੀ ਹੁੰਦਾ ਏ ,ਨਾਲ ਕੋਈ ਫਰੂਟ ਤੇ ਬਾਕੀ ਪੈਕਟ ਵਾਲਾ ਨਿੱਕ ਸੁੱਕ ।ਬੱਚੇ ਵੀ ਆਹ ਦੁੱਧ ਵਿੱਚ ਕੋਈ ਚੀਜ਼ ਪਾ ਖਾ ਕੇ ਤੁਰ ਜਾਂਦੇ ਹਨ ਤੂੰ ਵੀ ਪੁੱਤ ਆਪੇ ਬਰੈਡ ਤੇ ਜੈਮ ਲਾ ਖਾ ਚਲਾ ਜਾਂਦਾ ਏ ਤੇ ਸੁੱਖੀ ਆਪ ਵੀ ਚਾਹ ਦਾ ਕੱਪ ਗੱਡੀ ਵਿੱਚ ਹੀ ਪੀਂਦੀ ਏ।ਮੈ ਕਦੇ ਵੀ ਤਹਾਨੂੰ ਸਾਰਿਆਂ ਨੂੰ ਸਵੇਰੇ ਉੱਠ ਪਰਮਾਤਮਾ ਦਾ ਨਾਮ ਲੈੰਦੇ ਸ਼ੁਕਰਾਨਾ ਕਰਦੇ ਨਹੀ ਵੇਖਿਆ ਜੇ ਤੁਸੀ ਨਹੀ ਕਰੋਗੇ ਤਾ ਬੱਚੇ ਕਦੀ ਵੀ ਨਹੀ ਸਿੱਖਦੇ ।ਸਵੇਰੇ ਤੋ ਗਏ ਸ਼ਾਮ ਨੂੰ ਆ ਕੇ ਫੇਰ ਸੁੱਖੀ ਤਾ ਕਿਚਨ ਵਿੱਚ ਲੱਗ ਜਾਂਦੀ ਏ ਤੇ ਬੱਚੇ ਗੇਮਾਂ ਵਿੱਚ ਰੁੱਝ ਜਾਂਦੇ ਹਨ ਤੇ ਤੂੰ ਫ਼ੋਨ ਜਾ ਟੀ ਵੀ ਬੱਸ ਰੋਟੀ ਖਾ ਗੁੱਡ ਨਾਈਟ ਤੇ ਅਗਲੇ ਦਿਨ ਫੇਰ ਉਹੀ ਰੁਟੀਨ ।ਛੁੱਟੀ ਵਾਲੇ ਦਿਨ ਬਾਹਰ ਰੋਟੀ ਪਾਣੀ ਖਾਣ ਤਾ ਚਲੇ ਜਾਂਦੇ ਹੋ ਪਰ ਸਾਰੇ ਆਪਣੇ ਆਪਣੇ ਫ਼ੋਨਾਂ ਤੇ ਧਿਆਨ ਲਾਈ ਰੱਖਦੇ ਹੋ ਕੋਈ ਗੱਲ ਬਾਤ ਨਹੀ ,ਪੁੱਤ ਕਦੀ ਤਹਾਨੂੰ ਸਾਰਿਆਂ ਨੂੰ ਹੱਸਦੇ ਖੇਡਦੇ ,ਲੜਦੇ ਰੁੱਸਦੇ ਮਨਾਉਂਦੇ ਨਹੀ ਦੇਖਿਆ ,ਖਿੱਝਦੇ ਖੱਪਦੇ ਹਰ ਵੇਲੇ ਵੇਖਦੀ ਹਾਂ ,ਕੋਈ ਦਿਨ ਤਿਉਹਾਰ ਦਾ ਤਹਾਨੂੰ ਨਹੀ ਪਤਾ ਹੁੰਦਾ ਬੱਸ ਵੀਕਐਡ ਦੀ ਉਡੀਕ ਵਿੱਚ ਬਾਕੀ ਦਿਨ ਵੀ ਖਰਾਬ ਕਰ ਲੈੰਦੇ ਹੋ । ਬੂਹੇ ਤੇ ਤਾ ਇੱਥੇ ਸਾਰਿਆਂ ਦੇ “ਜੀ ਆਇਆ” ਨੂੰ ਲਿਖਿਆ ਹੋਇਆ ਏ ਰੋਟੀ ਪਾਣੀ ਆਪਾ ਖਵਾਉਣ ਮਹਿਮਾਨਾਂ ਨੂੰ ਹੋਟਲਾਂ ਵਿੱਚ ਲੈ ਜਾਂਦੇ ਹਾਂ ।ਕੋਈ ਕਿਸੇ ਨਾਲ ਦਿਲ ਖੋਲ ਕੇ ਰਾਜੀ ਨਹੀ ਬੱਸ ਦੌੜ ਆ ਇੱਕ ਦੂਜੇ ਤੋ ਅੱਗੇ ਜਾਣ ਦੀ ਉਸੇ ਵਿੱਚ ਵੇਖਾਂ ਵੇਖੀ ਭੱਜੀ ਜਾਣੇ ਆ ਤੇ ਏਸੇ ਕਰਕੇ ਸੁੱਖ ਚੈਨ ਗਵਾਚ ਗਿਆ ਏ । ਘਰ ਵਿੱਚ ਕੋਈ ਬਿਮਾਰ ਏ ਇਹ ਤਾ ਤਹਾਨੂੰ ਕਿਸੇ ਨੂੰ ਪਤਾ ਨਹੀ ਹੁੰਦਾ ਪਰ ਬਾਕੀ ਸਾਰੀ ਦੁਨੀਆ ਕੀ ਕਰਦੀ ਸਭ ਪਤਾ ਹੁੰਦਾ ,ਇਹ ਤਾ ਉਹ ਗੱਲ ਹੋਈ “ਆਪਣਿਆਂ ਨੂੰ ਛੱਡ ਬੇਗਾਨੇ ਵਿਹੜੇ ਬੈਠੇ ਰਹਿਣਾ “ਤੇ ਪੁੱਤ ਮੈ ਦੱਸਾਂ ਏਥੇ ਤੂੰ ਹੀ ਇੱਕਲਾ ਨਹੀ ਦੁਖੀ ਸਾਰੇ ਹੀ ਦੁਖੀ ਨੇ ਬੱਸ ਦਿਖਾਵਾ ਚੱਲ ਰਿਹਾ ਏ ॥ਪੁੱਤ ਵੇਖ ਹਾਲੇ ਦੇਰ ਨਹੀ ਹੋਈ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਸਾਂਭ ਮਾਪੇ ਸਦਾ ਨਾਲ ਨਹੀ ਨਿਭਦੇ।ਆਪਣੇ ਕੰਮ ਵੀ ਕਰੋ ਪਰ ਇੱਕਠੇ ਖਾੳ ਪੀੳ ,ਹੱਸੋ ਵਾਹਿਗੁਰੂ ਨੂੰ ਯਾਦ ਕਰੋ ,ਜੇ ਕੋਈ ਪਰੇਸ਼ਾਨੀ ਹੈ ਤਾ ਆਪਸ ਵਿੱਚ ਬੈਠ ਕੇ ਸੁਲਝਾਉਣ ਦਾ ਹੀਲਾ ਕਰੋ ,ਬੱਚਿਆਂ ਨਾਲ ਬੱਚੇ ਬਣ ਕੇ ਖੇਡੋ ,ਮਨ ਮਰਜ਼ੀ ਦਾ ਖਾੳ ,ਦੋਸਤਾਂ ਮਿੱਤਰਾਂ ਨਾਲ ਦਿਲੋਂ ਵਰਤੋ ।ਹਰ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹੋ ਜੋ ਉਸਨੇ ਤਹਾਨੂੰ ਦਿੱਤਾ ਏ ,ਨਾਲੇ ਇਸ ਵਾਰ ਮੇਰੇ ਨਾਲ ਪਿੰਡ ਦਾ ਗੇੜਾ ਲਾ ਕੇ ਆੳ ਸਾਰਾ ਪਰਿਵਾਰ ਸਭ ਠੀਕ ਹੋ ਜਾਵੇਗਾ ।ਐਵੇਂ ਫ਼ਿਕਰ ਨਹੀ ਕਰੀਦਾ ।ਨਾਲੇ ਜੋ ਗੱਲਾ ਤੁਸੀ ਦੌਵੇ ਡਾਕਟਰਾਂ ਨਾਲ ਕਰਦੇ ਹੋ ਉਹ ਆਪਿਸ ਵਿੱਚ ਬੈਠ ਕੇ ਕਿੳ ਨਹੀ ਕਰ ਲੈੰਦੇ ।ਬੇਬੇ ਨਾਲ ਆਪਣਾ ਮਨ ਹੌਲਾ ਕਰਕੇ ਤੇ ਬੇਬੇ ਵੱਲੋਂ ਦਿੱਤੀ ਹੱਲਾਸ਼ੇਰੀ ਨਾਲ ਗੁਰਬੀਰ ਆਪਣੇ ਆਪ ਵਿੱਚ ਹੁਣ ਬਦਲਾਓ ਮਹਿਸੂਸ ਕਰ ਰਿਹਾ ਸੀ ।ਤੇ ਉਸਨੂੰ ਜਾਪਿਆ ਕਿ ਵਾਕਿਆ ਹੀ ਕੋਈ ਪਰੇਸ਼ਾਨੀ ਤਾ ਨਹੀ ਸੀ ਬੱਸ ਘਰ ਦੇ ਮਾਹੌਲ ਨੂੰ ਬਦਲਣ ਦੀ ਲੌੜ ਏ ।ਬੇਬੇ ਤੂੰ ਬਿਲਕੁਲ ਠੀਕ ਕਿਹਾ ਮੈ ਅਸੀ ਹੁਣ ਜ਼ਿੰਦਗੀ ਜੀਵਾਂਗੇ ਕੱਟਾਂਗੇ ਨਹੀ ,ਨਾਲ ਹੀ ਉਹ ਸੁੱਖੀ ਤੇ ਬੱਚਿਆਂ ਫ਼ੋਨ ਲਾ ਕੇ ਘਰ ਕਦੋਂ ਆ ਰਹੇ ਪੁੱਛਦਾ ਏ ਤੇ ਇਹ ਵੀ ਲਿਖਦਾ ਹੈ ਕਿ ਉਸਦਾ ਉਹਨਾਂ ਬਿਨਾ ਘਰ ਵਿੱਚ ਦਿਲ ਨਹੀ ਲੱਗ ਰਿਹਾ ।ਮਾਂ ਨੂੰ ਗਲੇ ਨਾਲ ਲਾਉਂਦਿਆਂ ਹੋਇਆ “ਸੱਚੀ ਮਾਂ ਤੇਰੇ ਤੋਂ ਵਧੀਆ ਡਾਕਟਰ ਨਹੀ ਮਿਲ ਸਕਦਾ “ਕਾਸ਼ ਮੈ ਪਹਿਲਾ ਹੀ ਤੇਰੇ ਨਾਲ ਦਿਲ ਖੋਲ ਲੈੰਦਾ ਅਤੇ ਗੁਰਬੀਰ ਆਪਣੇ ਫ਼ੋਨ ਫੜ ਡਾਕਟਰ ਦਾ ਨੰਬਰ ਡਿਲੀਟ ਕਰ ਦਿੰਦਾ ਏ ਕਿੳ ਕਿ ਜੋ ਡਾਕਟਰ ਤੋਂ ਛੇ ਮਹੀਨੇ ਤੋਂ ਨਹੀ ਸੀ ਹੋ ਸਕਿਆ ਉਹ ਉਸਦੀ ਬੇਬੇ ਦੋ ਘੰਟੇ ਵਿੱਚ ਕਰ ਵਿਖਾਇਆ ।ਚੱਲ ਬੇਬੇ ਹੁਣ ਟੀ ਵੀ ਵੇਖਦੇ ਹਾਂ ਜਿੰਨਾ ਚਿਰ ਸੁੱਖੀ ਤੇ ਬੱਚੇ ਨਹੀ ਆ ਜਾਂਦੇ ।ਚੰਗਾ ਮੇਰੇ ਬੱਚੇ ਲਾ ਲੈ ਜੋ ਤੇਰਾ ਮਨ ਕਰਦਾ ਮੈ ਤੇਰੇ ਨਾਲ ਜਦੋਂ ਮੈਨੂੰ ਨੀਂਦ ਆਈ ਤਾ ਏਥੇ ਹੀ ਸੌ ਜਾਣਾ ਮੈ ਕੰਬਲ ਲੈੰਦੇ ਹੋਏ ਤੇ ਗੁਰਬੀਰ ਨਿੱਕੇ ਬੱਚੇ ਵਾਂਗ ਮਾਂ ਦੇ ਕੰਬਲ ਵਿੱਚ ਵੜ ਟੀ ਵੀ ਵੇਖਣ ਲੱਗ ਜਾਂਦਾ ਏ ॥
ਲਿਖਤ ✍️ਬਲਜੀਤ ਕੌਰ ਗਿੱਲ (ਮੈਲਬੋਰਨ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)