More Punjabi Kahaniya  Posts
ਭੂਤ ਫੜਿਆ ਗਿਆ


ਕਹਾਣੀ:-ਭੂਤ ਫੜਿਆ ਗਿਆ 👻
“ਤੁਹਾਨੂੰ ਕਿੰਨੀ ਵਾਰ ਕਿਹਾ ਕਿ ਆਪਾਂ ਵੀ ਖੇਤ ਕੋਠੀ ਪਾ ਲਈਏ ਪਰ ਤੁਸੀਂ ਹੋ ਕਿ ਸੁਣਦੇ ਹੀ ਨਹੀਂ
ਇਹ ਬੋਲ ਮੇਰੇ ਕੰਨੀ ਪਏ। ਮੈਂ ਸਵੇਰੇ ਅਜੇ ਉੱਠਿਆ ਹੀ ਸੀ। ਅਚਾਨਕ ਦੇਖਿਆ ਤਾਂ ਸਾਡੇ ਘਰ ਵਿਹੜੇ ਦੇ ਲੋਕ ਇਕੱਠੇ ਸਨ ਅਤੇ ਮੇਰੀ ਚਾਚੀ ਉੱਚੀ ਉੱਚੀ ਬੋਲ ਰਹੀ ਸੀ।
ਮੈਂ ਵੀ ਉਹਨਾਂ ਕੋਲ ਗਿਆ। ਸਾਡਾ ਘਰ ਸਾਝਾਂ ਸੀ। ਮੇਰੇ ਬਾਪੂ ਹੋਰੀ ਤਿੰਨ ਭਰਾ ਸਨ।
ਪਰ ਸਭ ਨੂੰ ਵੰਡ ਅਨੁਸਾਰ ਦੋ ਦੋ ਕਮਰੇ ਦਿੱਤੇ ਸਨ।
ਮੈਂ ਅੰਦਰ ਜਾ ਕੇ ਦੇਖਿਆ ਤਾਂ ਸਾਡੇ ਚਾਚੇ-ਚਾਚੀ ਦੇ ਅਲਮਾਰੀ ਵਿੱਚ ਕੱਪੜੇ ਪਾਟੇ ਪਏ ਸਨ। ਕੁਝ ਸੜੇ ਵੀ ਸਨ। ਅੰਦਰ ਇੱਕ ਨੁੱਕਰ ਵਿੱਚ ਦੋ ਲੱਡੂ ਸੰਦੂਰ ਨਾਲ ਟਿੱਕਾ
ਲਗਾ ਕੇ ਰੱਖੇ ਸਨ।
“ਇਹ ਤਾਂ ਕੋਈ ਵੱਡਾ ਈ ਕਾਰਾ ਜੀਤ ਗਿਆ ਕੋਲ ਖੜੇ ਮਹਿਲ ਸਿੰਘ ਨੇ ਕਿਹਾ।
ਫਿਰ ਸਾਡੇ ਘਰਦੇ ਕਿਸੇ ਬਾਬਾ ਕੋਲ ਗਏ ਜੋ ਕਿ ਜਾਦੂ ਟੂਣੇ ਦਾ ਮਾਹਿਰ ਸੀ।
ਉਸ ਨੇ ਦੱਸਿਆ ਕਿ ਇਹ ਕਿਸੇ ਨੇ ਤੁਹਾਡੇ ਪਿੱਛੇ ਕੋਈ ਤਕੜੀ ਸ਼ੈਅ ਲਾਈ ਐ, ਜਿਸ ਕਰਕੇ ਇਹ ਟੂਣਾ ਤੁਹਾਡੇ ਤੋਂ ਹੋਇਆ।
ਬਾਬਾ ਜੀ ਦੀ ਦਕਸ਼ਨਾ (ਫੀਸ) ਦੇ ਕੇ ਤੇ ਉਪਾਅ ਪੁੱਛ ਕੇ ਸਾਰੇ ਘਰ ਆ ਗਏ। ਦੋ ਕੁ ਦਿਨ ਲੰਘੇ ਫਿਰ ਅਲਮਾਰੀ ਵਿੱਚ ਪਏ ਕੱਪੜੇ ਸੜੇ ਪਏ ਸਨ। ਸਾਰੇ ਹੈਰਾਨ ਸਨ ਕਿ
ਇਹ ਸਭ ਕੀ ਹੋ ਰਿਹਾ ਏ।
ਫਿਰ ਕਿਸੇ ਹੋਰ ਬਾਬੇ ਕੋਲ ਗਏ ਉਸਨੇ ਵੀ ਆਪਣਾ ਜੰਤਰ ਮੰਤਰ ਕੀਤਾ ਤੇ ਕਿਹਾ
ਕਿ “ਇਹ ਕੋਈ ਓਪਰੀ ਸ਼ੈਅ ਦਾ ਕੰਮ ਏ, ਜਿਸ ਕਰਕੇ ਤੁਹਾਡੇ ਘਰ ਵਿੱਚ ਇਹ
ਘਟਨਾਵਾਂ ਹੁੰਦੀਆਂ ਨੇ
ਬਾਪੂ ਜੀ ਨੇ ਕਿਹਾ “ਫਿਰ ਕੋਈ ਓਪਾਅ ਕਰੋ ਬਾਬਾ ਜੀ”
ਬਾਬਾ “ਇਹ ਤਾਂ ਦੇਵੀ ਨੂੰ ਖੁਸ਼ ਕਰਨਾ ਪਉ ਜਿਸ ਨਾਲ ਇਹ ਸਭ ਕੁਝ ਹੁੰਦਾ। ਇਸ ਲਈ ਅਸੀਂ ਇੱਕ ਹਵਨ ਕਰਾਂਗੇ, ਜਿਸ ਦਾ ਖਰਚਾ 20 ਹਜ਼ਾਰ ਦੇ ਲਗਭਗ ਆਉਗਾ।
ਖਰਚਾ ਇੰਨਾ ਜ਼ਿਆਦਾ ਸੁਣ ਕੇ ਸਾਰੇ ਘਰ ਪਰਤ ਆਏ।
ਘਰ ਵਿੱਚ ਸਲਾਹਾਂ ਹੋਣ ਲੱਗੀਆਂ ਕਿ ਕੀ ਕੀਤਾ ਜਾਵੇ। ਅੰਤ ਫੈਸਲਾ ਹੋਇਆ। ਹਵਨ ਕਰਨ ਦੀ ਤਰੀਕ ਬਾਬੇ ਨੇ ਦਿੱਤੀ। 20 ਹਜਾਰ ਰੁਪਏ ਦੀ ਪਰਚੀ ਕਟਾ ਸਾਡੇ ਟੱਬਰ ਘਰ ਆ ਗਏ।
ਹਫਤਾ ਕੁ ਲੰਘਿਆ ਕਿ ਫਿਰ ਉਹੀ ਕੰਮ ਸ਼ੁਰੂ।
ਫਿਰ ਕਿਸੇ ਨੇ ਸਲਾਹ ਦਿੱਤੀ ਕਿ ਇਹ ਜਗ੍ਹਾ ਠੀਕ ਨਹੀਂ, ਤੁਸੀਂ ਖੇਤ ਘਰ ਪਾ ਲਵੋ।
ਇਸ ਗੱਲ ਤੇ ਮੇਰੀ ਚਾਚੀ ਵੱਲੋ ਪੂਰਾ ਜੋਰ ਦਿੱਤਾ ਜਾ ਰਿਹਾ ਸੀ। ਘਰ ਬਦਲ ਲਈਏ।
ਫਿਰ ਹੋਰ ਵੀ ਅਜੀਬ ਹੋਇਆ।
ਮੇਰੀ ਚਾਚੀ ਅਚਾਨਕ ਕਈ ਵਾਰ ਸਿਰ ਘੁਮਾਉਣ ਲੱਗ ਜਾਂਦੀ ਤੇ ਕਹਿੰਦੀ “ਇਹ ਮੇਰਾ ਘਰ ਏ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਮੈਂ ਸਭ ਨੂੰ ਤਬਾਹ ਕਰ ਦੇਵਾਂਗੀ। “ਉਸਦੀ
ਅਵਾਜ ਵੀ ਭਾਰੀ ਹੋ ਜਾਂਦੀ।”
ਤਿੰਨ ਮਹੀਨੇ ਇਹ ਸਭ ਕੁਝ ਚੱਲਦਾ ਰਿਹਾ।
ਘਰ ਛੱਡਣ ਵਾਲੀ ਗੱਲ ਤੇ ਮੇਰੀ ਚਾਚੀ ਵੱਲੋਂ ਸਭ ਤੋਂ ਜਿਆਦਾ ਜੋਰ ਦਿੱਤਾ ਜਾਂਦਾ।
ਮੈਨੂੰ ਹੁਣ ਚਾਚੀ ਤੇ ਕੁਝ ਸ਼ੱਕ ਜਿਹਾ ਹੋਣ ਲੱਗ ਪਿਆ।
ਮੇਰੀ ਚਾਚੀ ਦੀ ਮਾਂ ਵੀ ਕਾਲੇ ਜਾਦੂ ਦੀ ਮਾਹਿਰ ਮੰਨੀ ਜਾਂਦੀ ਸੀ। ਜਦੋਂ ਘਰ ਵਿੱਚ ਇਹ ਸਥਿਤੀ ਬਣਦੀ ਤਾਂ ਝੱਟ ਮੇਰਾ ਚਾਚਾ ਆਪਣੀ ਸੱਸ ਨੂੰ ਫੋਨ ਲਗਾਉਂਦਾ। ਇਹ ਜੋ ਵੀ ਟੋਟਕਾ...

ਦੱਸਦੀ ਉਸਨੂੰ ਵਰਤਿਆ ਜਾਂਦਾ।
ਇੱਕ ਦਿਨ ਚਾਚੀ ਦੀ ਮਾਂ ਸਾਡੇ ਘਰ ਆਈ ਉਸਨੇ ਕਾਲਾ ਸੂਟ ਪਾਇਆ ਸੀ। ਹੱਥ ਵਿੱਚ ਹਰੇ ਰੰਗ ਦੀ ਮਾਲਾ ਤੇ ਗਲ ਵਿੱਚ ਕਈ ਬਾਬਿਆਂ ਦੀਆਂ ਫੋਟੋਆਂ ਪਾਈਆਂ ਸਨ।
ਮਾਨੋ ਸਿਰ ਦੇ ਚਿੱਟੇ ਵਾਲ ਤੇ ਮੂੰਹ ਤੇ ਝੁਰੜੀਆਂ ਵੇਖ ਇੰਝ ਲੱਗਦਾ ਸੀ ਕਿ ਜਿਵੇਂ ਫਿਲਮ ਵਾਲਾ ਯਮਦੂਤ ਅਸਲ ਜਿੰਦਗੀ ਵਿੱਚ ਆ ਗਿਆ ਹੋਵੇ।
ਚਾਚੀ ਆਪਣੀ ਮਾਂ ਨੂੰ ਵੇਖ ਕੇ ਖੁਸ਼ ਹੋ ਗਈ। ਸ਼ਾਮ ਦਾ ਵੇਲਾ ਸੀ। ਸਾਰੇ ਰੋਟੀ ਖਾ ਰਹੇ ਸਨ। ਚਾਚੀ ਅੱਗੇ ਵਾਂਗ ਸਿਰ ਘੁਮਾਉਣ ਲੱਗੀ ਤੇ ਆਖਣ ਲੱਗੀ “ਚਲੇ ਜਾਓ ਇਹ ਘਰ ਮੇਰਾ ਏ
ਚਾਚੀ ਦੀ ਮਾਂ ਨੇ ਉਸਨੂੰ ਵਾਲਾਂ ਤੋਂ ਫੜ੍ਹਨਾ ਚਾਹਿਆ ਤਾਂ ਚਾਚੀ ਨੇ ਆਪਣੀ ਮਾਂ ਦੇ ਜੋਰ ਨਾਲ ਥੱਪੜ ਮਾਰਿਆ। ਮੇਰਾ ਹਾਸਾ ਨਿਕਲ ਗਿਆ। ਪਰ ਹਾਸਾ ਮਸਾਂ ਕਾਬੂ ਕੀਤਾ।
ਚਾਚੀ ਦੀ ਮਾਂ ਕੌਣ ਏ ਤੂੰ
ਚਾਚੀ “ਮੈਂ ਇਸ ਘਰ ਦੀ ਮਾਲਕਿਨ
ਚਾਚੀ ਦੀ ਮਾਂ “ਕੀ ਚਾਹੁੰਨੀ ਏ
ਚਾਚੀ “ਮੇਰਾ ਘਰ ਖਾਲੀ ਕਰ ਦਿਓ”
ਫਿਰ ਚਾਚੀ ਬੇਹੋਸ਼ ਹੋ ਕੇ ਡਿੱਗ ਪਈ। ਕੁਝ ਸਮੇਂ ਬਾਅਦ ਹੋਸ਼ ਆਇਆ ਤਾਂ ਚਾਚੀ ਦੀ ਮਾਂ ਉਸਦੇ ਦਮ ਕਰਨ ਲੱਗੀ। ਫਿਰ ਚਾਚੀ ਦੀ ਮਾਂ ਨੇ ਵੱਡੇ ਬਾਪੂ ਨਾਲ ਗੱਲ ਕੀਤੀ
ਕਿ “ਤੁਸੀਂ ਇਹ ਘਰ ਛੱਡ ਦਿਓ ਅਤੇ ਖੇਤ ਨਵੇਂ ਮਕਾਨ ਪਾ ਲਵੋ। ਇਹ ਕੋਈ ਤਕੜੀ ਸ਼ੈਅ ਏ ਬਾਪੂ ਜੀ ਆਖਣ ਲੱਗੇ ਚਲੋ ਸਵੇਰੇ ਸਭ ਨਾਲ ਰਾਇ ਕਰਕੇ ਫਿਰ ਕਰਦੇ ਆਂ ਕੁਝ
ਮੈਂ ਵੀ ਪਿੱਛੇ ਖੜ੍ਹਾ ਸਭ ਸੁਣ ਰਿਹਾ ਸੀ। ਸਾਰੇ ਸੌਣ ਚਲੇ ਗਏ। ਮੈਂ ਹੈਰਾਨ ਸੀ ਕਿ ਇਹ ਕੀ ਕੁਝ ਚੱਲ ਰਿਹਾ ਏ। ਅਚਾਨਕ ਰਾਤੀ ਸਾਢੇ ਦਸ ਵਜੇ ਮੇਰੀ ਅੱਖ ਖੁੱਲੀ। ਕੁਝ ਬੋਲਣ ਦੀ ਅਵਾਜ ਆ ਰਹੀ ਸੀ। ਇਹ ਅਵਾਜ ਚਾਚੀ ਦੇ ਕਮਰੇ ਵਿੱਚੋਂ ਆ ਰਹੀ ਸੀ।
ਜੋ ਕਿ ਆਪਣੀ ਮਾਂ ਨਾਲ ਹੌਲੀ ਹੌਲੀ ਗੱਲਾਂ ਕਰ ਰਹੀ ਸੀ ਕਿ “ਮਾਂ ਲੱਗਦਾ ਆਪਣਾ ਕੰਮ ਬਣ ਗਿਆ
“ਬਸ ਹੁਣ ਹੋਰ ਨਹੀਂ ਨਾਟਕ ਕਰਨਾ ਪੈਣਾ
ਮੈਂ ਜੇਬ ਵਿੱਚੋਂ ਮੋਬਾਇਲ ਕੱਢਿਆ ਤੇ ਗੱਲਾਂ ਰਿਕਾਰਡਿੰਗ ਕਰਨ ਲੱਗਾ।
ਚਾਚੀ ਦੀ ਮਾਂ “ਬੱਸ ਹੁਣ ਜਿੰਨਾ ਚਿਰ ਬਾਹਰ ਘਰ ਨਹੀਂ ਬਣਾਉਂਦੇ, ਉਨ੍ਹਾਂ ਚਿਰ ਕਿਤੇ ਕਿਤੇ ਕੰਮ ਚਾਲੂ ਰੱਖੀ”
ਚਾਚੀ “ਤੁਸੀਂ ਫਿਕਰ ਨਾ ਕਰੋ
ਚਾਚੀ ਦੀ ਮਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਉਝ ਗੱਲ ਨਹੀਂ ਬਣਨੀ।
ਚਾਚੀ “ਚਲੋ ਹੁਣ ਸੌ ਜਾਈਏ। ਮੇਰਾ ਸਿਰ ਘੁੰਮਾ ਘੁੰਮਾ ਕੇ ਚੱਕਰ ਆ ਰਹੇ ਨੇ।
ਚਾਚੀ ਦੀ ਮਾਂ “ਚੱਲ ਹੁਣ ਇਹ ਪਖੰਡ ਕਰਨਾ ਬੰਦ ਕਰਦੇ, ਜੇ ਕਿਤੇ ਫੜੀਆਂ ਗਈਆਂ
ਤਾਂ ਮੇਰਾ ਵੀ ਧੰਦਾ ਬੰਦ ਹੋ ਜਾਉ॥
ਉਹ ਦੋਵੇਂ ਸੌਂ ਗਈਆਂ। ਮੈਂ ਹੋਲੀ ਕਰਕੇ ਮੋਬਾਇਲ ਫੜਿਆ ਤੇ ਬਿਸਤਰੇ ਵੱਲ ਚੱਲ ਪਿਆ।
ਅਚਾਨਕ ਬਾਪੂ ਜੀ ਉੱਠੇ ਸਨ। ਉਹ ਮੈਨੂੰ ਪੁੱਛਣ ਲੱਗੇ “ਪੁੱਤ ਕੀ ਹੋਇਆ ਇੰਨੀ ਰਾਤ ਨੂੰ ਤੂੰ ਕੀ ਕਰਦਾ ਏ”
ਮੈ ਕਿਹਾ ਕੁਝ ਨਹੀਂ ਬਾਪੂ ਜੀ “ ਬਸ ਭੂਤ ਫੜਿਆ ਗਿਆ ਏ”
“ਕੀ ਮਤਲਬ
“ਕੁਝ ਨਹੀਂ ਸਵੇਰੇ ਦੱਸੂਗਾਂ
::ਸਮਾਪਤ:

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)