ਚਾਹ ਦਾ ਬਿੱਲ
ਕਿਸੇ ਸਰਕਾਰੀ ਦਫਤਰ ਦੇ ਗੇੜੇ ਗਰੀਬ ਬੰਦਾ ਲਗਾਉਂਦਾ ਥੱਕ ਜਾਂਦਾ।
ਕੰਮ ਭਾਵੇਂ 1 ਮਿੰਟ ਦਾ ਹੋਵੇ ਗੇੜੇ ਜਰੂਰ
ਮਾਰਨੇ ਪੈਂਦੇ 10 ,12 । ਮੈਂ ਵੀ ਗਿਆ ਸੀ ਕਿਸੇ ਸਰਕਾਰੀ ਦਫਤਰ ਅੰਦਰ ਕੰਮ । ਇੱਕ ਘੁੱਗੀ ਮਰਵਾਉਣੀ ਸੀ ਮਤਲਬ ਸਰਕਾਰੀ ਅਫਸਰ ਦੇ ਸਾਈਨ ਕਰਵਾਉਂਣੇ ਸੀ । ਮੇਰੇ ਅੱਗੇ 5 ਕੁ ਬਜ਼ੁਰਗ ਖੜ੍ਹੇ ਸਨ । ਉਹ ਇੱਕ ਫਾਇਲ ਦਿੰਦੇ ਅਫਸਰ ਪਹਿਲਾਂ ਹੀ ਪੇਜ ਪਲਟਦਾ ਘੁੱਗੀ ਮਾਰ ਕੇ ਤੋਰ ਦਿੰਦਾ। ਮੇਰੀ ਵਾਰੀ ਆਈ । ਮੈਂ ਫਾਇਲ ਦਿੱਤੀ ਅਫਸਰ ਨੇ ਪੇਜ ਪਲਟਿਆ ਪਰ ਘੁਗੀ ਨਹੀਂ ਮਾਰੀ । ਅਫਸਰ ਕਹਿੰਦਾ! ਕਾਕਾ ਫਲਾਣਾ ਕਾਗਜ ਨਹੀਂ ਨਾਲ ਲੱਗਾ । ਮੈਂ ਕਿਹਾ ਜਨਾਬ BC ਵਰਗ ਦਾ ਹਾਂ। ਇਸ ਲਈ ਜਰੂਰਤ ਨਹੀਂ ਪਈ। ਉਸ ਅਫਸਰ ਨੇ ਮੇਰੇ ਬਹੁਤ ਵਾਰ ਕਹਿਣ ਤੇ ਵੀ ਸਾਈਨ ਨਹੀਂ ਕੀਤੇ। ਮੈਂ ਫਿਰ ਬੋਲ ਹੀ ਦਿੱਤਾ !! ਜਨਾਬ ਚਾਹ ਪਾਣੀ ਕਰ ਦਵਾਂਗੇ ਕਰੋ ਕ੍ਰਿਪਾ ਜੀ। ਕਾਕਾ ਅਸੀਂ ਰਿਸ਼ਵਤ ਨਹੀਂ ਲੈਂਦੇ ਅਫਸਰ ਥੋੜਾ ਖੁਸ ਹੋ ਗਿਆ । ਸਾਈਨ ਕਰਕੇ...
ਮੇਰੇ ਹੱਥ ਚ ਫਾਇਲ ਫੜਾਉਣੁ ਲੱਗਾ। ਮੈਂ ਕਿਹਾ ਜਨਾਬ ਕਿੰਨੀ ਸੇਵਾ। ਕਾਕਾ ਅਸੀਂ ਸੇਵਾ ਨਹੀਂ ਲੈਂਦੇ ਓ ਸਾਹਮਣੇ ਚਾਹ ਵਾਲਾ ਉਸਦਾ ਬਿੱਲ ਦੇਣ ਵਾਲਾ ਪਿਆ ਉਹ ਦੇ ਆ। ਮੈਂ ਖੁਸ਼ੀ ਖੁਸ਼ੀ ਗਿਆ ਕਿ ਕਿਹੜੀ ਵੱਡੀ ਗੱਲ ਆ ਸਵੇਰਾ ਸਵੇਰਾ ਹੈ 20 ਨਹੀਂ ਤਾਂ 50 ਰੁਪਏ ਬਣੇ ਹੋਣਗੇ ਚਾਹ ਦੇ। ਜਦ ਚਾਹ ਵਾਲੇ ਨੂੰ ਬਿੱਲ ਪੁੱਛਿਆ ਤਾਂ ਉਸਨੇ ਮਹੀਨੇ ਦਾ ਖਾਤਾ ਕੱਢ ਅੱਗੇ ਰੱਖਿਆ ਜਿਸਦਾ ਬਿੱਲ 1100 ਰੁਪਏ ਬਣਦਾ ਸੀ। ਮੈ ਕਦੇ ਚਾਹ ਦਾ ਬਿੱਲ ਵੇਖਦਾ ਤੇ ਕਦੇ ਉਸ ਅਫਸਰ ਵੱਲ ਜਿਸਨੇ ਰਿਸ਼ਵਤ ਨਹੀਂ ਲਈ ਪਰ *ਚਾਹ ਦਾ ਬਿੱਲ* ਮੇਰੇ ਕੋਲੋ ਲੈ ਲਿਆ ਸੀ।😊😊😊
*ਨਵਨੀਤ ਸਿੰਘ*
9646865500
*ਜਿਲ੍ਹਾ ਗੁਰਦਾਸਪੁਰ*
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਨਵਨੀਤ ਸਿੰਘUploaded By:
ਪੰਜਾਬੀ ਕਹਾਣੀਆਂ
Related Posts
ਜ਼ਿੰਦਗੀ ਵਿੱਚ ਕਈ ਵਾਰ ਇਸ ਮਤਲਬ ਪ੍ਰਸਤ ਦੁਨੀਆਂ ਨੂੰ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ ।ਪਰ ਕਦੇ ਕਦੇ ਇਸੇ ਦੁਨੀਆਂ ਵਿੱਚ ਵਿਚਰਦਿਆਂ ਕੁਝ ‘ਰੱਜੀਆਂ ਰੂਹਾਂ ‘ਦੇ ਦਰਸ਼ਨ ਹੋ ਜਾਂਦੇ ਹਨ ਤਾਂ ਮਨ ਨੂੰ ਸਕੂਨ ਜਿਹਾ ਮਿਲਦਾ ਹੈ । ਇਹੋ ਜਿਹੀਆਂ ਘਟਨਾਵਾਂ ਕਦੇ ਨਹੀਂ ਭੁੱਲਦੀਆਂ। ਅਸੀਂ ਹੋਸਟਲ ਵਿੱਚ ਰਹਿੰਦੇ ਸੀ Continue Reading »
ਅਰੇ ਮੇਰਾ ਸਿਰ ਚਕਰਾ ਰਿਹਾ ਏ, ਮੇਰੇ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ, ਮੇਰੇ ਸਰਾਹਣੇ ਖੜ੍ਹ ਉੱਚੀ ਨਾ ਬੋਲੋ-ਮੇਰਾ ਸਿਰ ਚ ਥੋਡੀ ਆਵਾਜ਼ ਗੂੰਝਦੀ …, ਜਵਾਕੋ ਚੁੱਪ ਕਰ ਜਾਉ ਤੇ ਟੀਵੀ ਬੰਦ ਕਰੋ ..ਮੈਂ ਠੀਕ ਨੀ ਆ …ਆਖਦੀ ਪਤਨੀ ਬੁੜ-ਬੁੜਾਏ ਜਾ ਰਹੀ ਸੀ। ਉਸਦੀ ਗੱਲ ਉਸਦੇ ਪਤੀ ਤੇ ਬੱਚਿਆਂ Continue Reading »
ਨੋਟ= ਇਸ ਕਹਾਣੀ ਨੂੰ ਸਿਰਫ ਮਨੋਰੰਜਨ ਲਈ ਬਣਾਇਆਂ ਗਿਆ ਹੈ। ਮੈ ਇਸ ਕਹਾਣੀ ਵਿੱਚ ਅੋਰਤਾ ਦਾ ਬਿਲਕੁਲ ਨਿਰਾਦਰ ਨਹੀਂ ਕੀਤਾ ਗਿਆ ਸਗੋ ਸਿਰਫ ਹਾਸ ਰੰਗ ਦੇਣ ਕੋਸ਼ਿਸ਼ ਕੀਤੀ ਗਈ ਹੈ।ਮੈ ਅੋਰਤਾ ਦਾ ਬਹੁਤ ਤਹਿ ਦਿੱਲੋ ਸਤਿਕਾਰ ਕਰਦਾ ਹਾਂ ਗੁਮਨਾਮ ਲਿਖਾਰੀ ਇਸ ਸਮੇਂ ਦੁਨੀਆ ਵਿੱਚ ਹਰ ਇਨਸਾਨ ਦੁਖੀ ਹੈ। ਜਿਸਨੂੰ ਉਸਦਾ Continue Reading »
(ਇਹ ਕਹਾਣੀ ਅੱਜ ਤੋਂ ਦੋ ਸੌ ਸਾਲ ਬਾਅਦ ਦੀ ਕਲਪਨਾ ਹੈ) ਜੰਗਲ਼ ਦੇ ਬਾਦਸ਼ਾਹ ਸ਼ੇਰ ਦਾ ਪੋਤਾ ਆਪਣੇ ਦਾਦੇ ਨੂੰ ਕਹਿਣ ਲੱਗਾ, “ਤੁਸੀਂ ਮੈਨੂੰ ਬੰਦੇ ਵਾਲ਼ੀ ਕਹਾਣੀ ਸੁਣਾਉਣ ਦਾ ਲਾਰਾ ਲਾਉਂਦੇ ਰਹਿੰਦੇ ਹੋ, ਅੱਜ ਮੈਂ ਇਹ ਕਹਾਣੀ ਸੁਣੇ ਬਗੈਰ ਨਹੀਂ ਸੌਣਾ।” ਅਗਿਉਂ ਸ਼ੇਰ ਕਹਿੰਦਾ, “ਪੁੱਤ ਇਹ ਕੋਈ ਕਹਾਣੀ ਨਹੀਂ, ਇਕ Continue Reading »
ਰਾਤ ਦੀ ਰੋਟੀ ਬਣਾਉਂਦਿਆਂ ਮਨਪ੍ਰੀਤ ਕੁੱਝ ਘਬਰਾਹਟ ਜਿਹੀ ਮਹਿਸੂਸ ਕਰ ਰਹੀ ਸੀ।ਫਿਰ ਵੀ ਸਾਰੀ ਰੋਟੀ ਬਣਾ ਕੇ ਸਭ ਨੂੰ ਖੁਆ ਕੇ ਹੀ ਵਿਚਾਰੀ ਨੂੰ ਵਿਹਲ ਮਿਲੀ।ਇੱਕ ਤਾਂ ਪਿਛਲੀ ਰਾਤ ਉਸਦੇ ਛੇ ਕੁ ਮਹੀਨਿਆਂ ਦੇ ਮੁੰਡੇ ਨੇ ਉਸਨੂੰ ਸੌਣ ਨਹੀਂ ਦਿੱਤਾ ਉਹ ਬਿਮਾਰ ਸੀ ਦੂਜਾ ਅੱਜ ਘਰ ਨਨਾਣ ਮਿਲਣ ਆਈ ਸੀ Continue Reading »
ਉਪਰੋਂ ਦੇਖਣ ਨੂੰ ਉਹ ਛੋਟਾ ਜਿਹਾ ਦਾਇਰਾ ਲੱਗਦਾ ਸੀ। ਉੱਥੇ ਬੱਚੇ ਰੰਗ-ਬਿਰੰਗੇ ਬੰਟਿਆਂ ਨਾਲ ਖੇਡ ਰਹੇ ਸਨ। ਜੰਗ ਕਵਿਤਾ ਦਾ ਮੂੰਹ ਤਾਂ ਬੰਦ ਕਰ ਸਕਦੀ ਹੈ, ਪਰ ਬੱਚਿਆਂ ਦੀ ਖੇਡ ਨੂੰ ਨਹੀਂ। ਇੱਕ ਹਵਾਈ ਜਹਾਜ਼ ਨੇ ਨਿਸ਼ਾਨਾ ਵਿੰਨ੍ਹਿਆ, ਬੰਬ ਬੱਚਿਆਂ ਦੇ ਐਨ ਵਿਚਕਾਰ ਆ ਡਿੱਗਿਆ। ਲੋਕ ਆਪਣੇ ਘਰਾਂ ਵਿੱਚੋਂ ਭੱਜੇ-ਭੱਜੇ Continue Reading »
ਸਿਕਿਓਰਿਟੀ ਕੰਪਨੀ ਵਿਚ ਤਰੱਕੀ ਹੋ ਗਈ..ਸੁਪਰਵਾਈਜ਼ਰ ਬਣ ਚੈਕਿੰਗ ਲਈ ਗਏ ਨੂੰ ਅੱਗੋਂ ਇੱਕ ਅਫ਼੍ਰੀਕਨ ਵੀਰ ਮਿਲ ਗਿਆ! ਕਨੇਡਾ ਆਏ ਨੂੰ ਸ਼ਾਇਦ ਥੋੜਾ ਚਿਰ ਹੀ ਹੋਇਆ ਸੀ.. ਥੋੜਾ ਪ੍ਰੇਸ਼ਾਨ ਜਿਹਾ ਦਿਸਿਆ..ਕਾਰਨ ਪੁੱਛਿਆ..ਆਖਣ ਲੱਗਾ ਬੜੀਆਂ ਔਕੜਾਂ ਨੇ..ਨਵੀਂ ਵਰਦੀ ਵੀ ਚਾਹੀਦੀ ਏ..ਇਸ ਪੂਰਾਣੀ ਹੋ ਗਈ ਵਿਚ ਥੋੜੀ ਥੋੜੀ ਠੰਡ ਵੀ ਲੱਗਦੀ ਰਹਿੰਦੀ! ਅੱਗੋਂ Continue Reading »
ਬੀਬੀ ਉਦਮਾਂ ਦੀ ਦੇਵੀ ਸੀ। ਅੰਮਿ੍ਤ ਵੇਲੇ ਕੇਸੀਂ ਅਸ਼ਨਾਨ ਕਰ ਉਸ ਆਪ ਵੀ ਤੇ ਮੈਨੂੰ ਵੀ ਨੁਹਾ-ਧੁਵਾ ਨਵੇਂ ਕਪੜੇ ਪਾ ਦਿੱਤੇ । ਉਸ ਇਕ ਝੋਲੇ ਵਿੱਚ ਥੋਮ ਦੇ ਕੁੱਝ ਮੁੱਠੇ , ਅਲਸੀ ਤੇ ਸੱਕਰ ਪਾ ਤਣੀਆਂ ਨੂੰ ਗੰਢ ਮਾਰ ਲਈ। ਦੂਸਰੇ ਵਿੱਚ ਮੇਰੇ ਕਪੜੇ ਤੇ ਕੇਸਮੇੰਟ ਦੀ ਇਕ ਕੋਰੀ ਚਾਦਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
bhupinder kaur sadhaura
good story