( ਚਿੜੀਆਂ ਦਾ ਚੀਕ ਚਿਹਾੜਾ )
ਮੇਰਾ ਬਚਪਨ ਯਾਦ ਜਦ ਮੈਂਨੂੰ ਆਉਂਦਾ ਹੈ। ਤੇ ਬੀਤਿਆ ਹੋਇਆ ਉਹ ਵਖਤ ਵੀ ਯਾਦ ਆ ਜਾਂਦਾ ਹੈ। ਜਦੋ ਮਾਂ ਨਾਲ ਲੜਨਾ ਤੇ ਸਕੂਲ ਨਾ ਜਾਣ ਲਈ ਬਹਾਨੇ ਬਣਾਉਣੇ, ਮੇਰੀ ਉਮਰ ਉਸ ਸਮੇਂ ਕੁਛ ਸੱਤ ਕੋ ਸਾਲ ਸੀ ਮੈਂਨੂੰ ਯਾਦ ਹੈ। ਮੇਰਾ ਪਿਹਲੀ ਵਾਰ ਜਦ ਦੰਦ ਟੁੱਟਿਆ ਸੀ।
ਹਾਹਾ…. ਉਹ ਕਿਵੇਂ ਭੁੱਲ ਸਕਦਾ ਸੀ।
ਸਾਰੀ ਕਲਾਸ ਦੇ ਬੱਚੇ ਮੈਂਨੂੰ ਬੋੜਾ – ਬੋੜਾ ਸਾਰਾ ਦਿਨ ਸਤਾਉੰਦੇ ਰਹਿੰਦੇ ਸੀ। ਤਾਂਹੀ ਮੈਂ ਸਕੂਲ ਨਾ ਜਾਣ ਲਈ ਮਾਂ ਕੋਲ ਬਹਾਨੇ ਬਣਾਉਣਾ ਸੀ।
ਮੈਂਨੂੰ ਮੇਰੇ ਪਿੰਡ ਵਾਲੇ ਸਕੂਲ ਦਾ ਉਹ ਰਾਹ ਅੱਜ ਵੀ ਬੜੀ ਚੰਗੀ ਤਰਾਂ ਯਾਦ ਹੈ। ਜਿਥੋਂ ਮੈਂ ਆਪਣੇ ਬਾਪੂ ਜੀ ਨਾਲ ਸਾਈਕਲ ਤੇ ਸਕੂਲ ਜਾਇਆ ਕਰਦਾ ਸੀ। ਰਾਸਤੇ ਵਿਚ ਇਕ ਕਿੱਕਰ ਦਾ ਬਹੁਤ ਵੱਡਾ ਰੁੱਖ ਸੀ। ਉਸ ਉਪਰ ਕਾਫੀ ਸਾਰੇ ਪੰਛੀ ਰਹਿੰਦੇ ਸੀ।
ਜਿਵੇਂ ਕਿ ਚਿੜੀਆਂ ਦੇ ਕਾਫੀ ਸਾਰੇ ਆਲਣੇ ਪਏ ਹੋਏ ਸੀ।
ਮੈਂਨੂੰ ਸਕੂਲ ਜਾਣਾ ਪਲੇ ਚੰਗਾ ਨਾ ਲੱਗਦਾ ਸੀ। ਪਰ ਹਰ ਰੋਜ ਬਾਪੂ ਜੀ ਨਾਲ ਉਸ ਰਾਸਤੇ ਗੁਜਰਨਾ ਮੈਂਨੂੰ ਬੋਹਤ ਚੰਗਾ ਲੱਗਦਾ ਸੀ।
ਪਤਾ ਨਹੀਂ ਕੀ ਰਿਸ਼ਤਾ ਸੀ ਮੇਰਾ ਉਸ ਰਾਹ ਨਾਲ ਜਦ ਵੀ ਮੈ ਲੰਘ ਦਾ ਸੀ। ਤੇ ਚਿੜੀਆਂ ਦਾ ਮੈਂਨੂੰ ਦੇਖ ਚੀਕ ਚਿਹਾੜਾ ਪਾਉਂਣਾ ਸੱਚੀ! ਮੈਂਨੂੰ ਬਹੁਤ ਚੰਗਾ ਲੱਗਦਾ ਸੀ।
ਏਦਾਂ ਲੱਗਦਾ ਸੀ। ਜਿਵੇਂ ਮੈਂਨੂੰ ਬੋਲ ਰਹੀਆਂ ਹੋਣ ਹਾਂ… ਭਾਈ ਟੁਟੇ ਦੰਦ ਵਾਲੇ ਬੱਚੇ ਆ ਹੈ ਗਇਆਂ । ਤੇ ਮੇਰੇ ਤੇ ਜ਼ੋਰ – ਜ਼ੋਰ ਨਾਲ ਹੱਸ ਰਹੀਆਂ ਹੋਣ ਹਾਂ ਯਾਰਾਂ ਉਸ ਸਮੇਂ ਕੁਛ ਏਦਾਂ ਹੀ ਲੱਗਦਾ ਸੀ।
ਪਰ ਲੋਕਾਂ ਦਾ ਮੇਰੇ ਤੇ ਹੱਸਣਾ ਮੈਂਨੂੰ ਬੁਰਾ ਲੱਗਣਾ । ਪਰ ਉਹਨਾਂ ਦਾ ਪਿਆਰ ਸ਼ਾਇਦ ਏਹੀ ਸਾਡਾ ਰਿਸ਼ਤਾ ਸੀ।
ਸਮਾਂ ਬੀਤ ਦਾ ਗਿਆ ਮੈ ਵੀ ਵੱਡਾ ਹੋਣ ਲੱਗਾ ਤੇ ਮੈਂ ਆਪਣੇ ਦਾਦਾ ਜੀ ਨਾਲ ( ਅੰਮ੍ਰਿਤਸਰ ) ਆਗਿਆ ਏਥੇ ਉਹਨਾਂ ਮੈਂਨੂੰ ਇਕ ਨਵੇੰ ਸਕੂਲ ਦਾਖ਼ਲ ਕਰਵਾ ਦਿੱਤਾ।
ਪਰ ਏਥੇ ਮੇਰਾ ਦਿਲ ਨਾ ਲੱਗਣਾ…
ਉਸ ਸਮੇਂ ਮੇਰੀ ਉਮਰ ਕੁਛ ਦੱਸ ਕੁ ਸਾਲ ਹੋ ਚੁੱਕੀ ਸੀ। ਤੇ ਮੇਰੇ ਦੰਦ ਵੀ ਟੁੱਟਕੇ ਨਵੇਂ ਆ ਚੁੱਕੇ ਸੀ। ਹੁਣ ਮੈਂਨੂੰ ਕੋਈ ਵੀ ਬੱਚਾ ਨਹੀਂ ਸਤਾਉਂਦਾ ਸੀ।
ਪਰ ਅਜੀਬ ਖਿੱਚ ਸੀ। ਉਸ ਚਿੜੀਆਂ ਦੇ ਚੀਕ ਚਿਹਾੜੇ ਵਿਚ ਮੈਂ ਦਾਦਾ ਜੀ ਨੂੰ ਕਿਹਾ, ਮੈਂ ਤੁਹਾਡੇ ਕੋਲ ਤਾਂ ਰਹਿਣਾ ਜੇ ਮੈਂਨੂੰ ਚਿੜੀਆਂ ਲਿਆਕੇ ਦੇਵੋਗੇ।
ਉਹ ਕਹਿੰਦੇ ਭਾਈ ਹੁਣ ਤੈਨੂੰ ਚਿੜੀਆਂ ਕਿੱਥੋਂ ਲਿਆ ਦਿਆਂ ਕੋਈ ਹੋਰ ਖਿਲਾਉਣਾ ਚਾਹੀਦਾ ਹੈ, ਤਾਂ ਦੱਸ ਜਾਂ ਕੋਈ ਹੋਰ ਚੀਜ਼,
ਮੈਂ ਕਿਹਾ _ ਮੈਂਨੂੰ ਹੋਰ ਕੁਛ ਨਹੀਂ ਚਾਹੀਦਾ ਹੈ ।
ਜੇ ਮੈਂਨੂੰ ਚਿੜੀਆਂ ਨਹੀਂ ਲਿਆਕੇ ਦੇ ਸਕਦੇ ਹੋ, ਤੇ ਮੈਂਨੂੰ ਉਹਨਾਂ ਕੋਲ ਛੱਡ ਆਉਨਾ । ਉਹ ਹੱਸਣ ਲੱਗ ਗਏ ਕਹਿੰਦੇ ਮੈਂਨੂੰ ਸਮਝ ਲੱਗ ਗਈ ਹੈ। ਤੇਰਾ ਏਥੇ ਦਿਲ ਨਹੀਂ ਲੱਗਦਾ ਗੱਲ ਹੋਰ ਕੋਈ ਨਹੀਂ ਹੈ।
ਚੱਲ ਕੋਈ ਨਾ ਤੇਰੇ ਬਾਪੂ ਨੇ ਆਨਾ ਕੁਛ ਦਿਨਾਂ ਤੱਕ ਤੈੰਨੂੰ ਲੈਜੇਗਾ।
ਤੇ ਤੇਰਾ ਦਾਖਲਾ ਫਿਰ ਪਿੰਡ ਵਾਲੇ ਸਕੂਲ ਵਿਚ ਕਰਾਦੇਗਾ ਹੁਣ ਖੁਸ਼….
“ਹਾਂਜੀ ਪਾਪਾ ਜੀ ਤੁਸੀਂ ਸੱਚੀ ਬਹੁਤ ਚੰਗੇ ਹੋ।”
ਮੈਂਨੂੰ ਬਚਪਨ ਤੋ ਹੀ ਮਸਕਾ ਲਾਉਣ ਦੀ ਆਦਤ ਸੀ।
ਮੈਂ ਮਨ ਹੀ ਮਨ ਹੱਸਨ ਲਗਾ….. ਉਸ ਸਮੇਂ ਸਕੂਲ ਵਿਚ ਦਾਖਲਾ ਕਰਵਾਉਣਾ ਅੱਜ ਕੱਲ ਜਿੰਨ੍ਹਾਂ ਮੁਸ਼ਕਿਲ ਨਹੀਂ ਸੀ।
ਨਾ ਕੋਈ ਬਹੁਤ ਪੈਸੇ ਹੀ ਲੱਗਦੇ ਸੀ ।
ਅੱਜ ਕੱਲ ਤੇ (book’s) ਹੀ ਏਨੀਆਂ ਹੁੰਦੀਆਂ ਹੈ। ਕਿ ਏਨਾ ਬੱਚੇ ਦਾ ਆਪਣਾ ਭਾਰ ਨਹੀਂ ਹੁੰਦਾ। ਆਹ… ਕਰੋ… ਉਹ.. ਕਰੋ ਹੋਰ ਤੇ ਹੋਰ ਬੱਚੇ ਦੇ ਮਾਂ ਬਾਪ ਨੂੰ ਵੀ ਏਨਾਂ ਪਜਲ ਕਰ ਦਿੱਤਾ ਜਾਂਦਾ ਹੈ। ਕਿ ਸਕੂਲ ਵਾਲੇ ਕਿ ਬੱਚੇ ਦਾ ਬਾਪ ਸੋਚ ਕੇ ਆਹੀ ਕਹਿੰਦਾ ਹੋਣਾ ” ਗੁੱਡੂ ਪੁੱਤ” ਤੇਰੀ ਮਾਂ ਨਾਲੋਂ ਜਿਆਦਾ ਤਾਂ ਤੇਰੇ ਸਕੂਲ ਦੀਆਂ ਮੈਡਮਾਂ ਤੰਗ ਕਰਦੀਆਂ ਹੈ ।
ਹਾਹਾਹਾਹਾ……
ਹਾਸਾ ਆ ਰਿਹਾ ਹੋਣਾ ਪਰ ਏ ਗੱਲ ਹੱਸਣ ਵਾਲੀ ਨਹੀਂ ਦੋਸਤੋ ਚੱਲੋ ਅੱਗੇ ਵਧਦੇ ਆਂ।
ਫੇਰ ਮੈਂ ਆਪਣੇ ਬਾਪੂ ਜੀ ਨਾਲ ਵਾਪਿਸ ਫੇਰ ਪਿੰਡ ਆ ਗਈਆਂ ਤੇ ਮੇਰਾ ਦਾਖਲਾ ਫੇਰ ਮੇਰੇ ਪੁਰਾਣੇ ਸਕੂਲ ਕਰਵਾ ਦਿੱਤਾ ਗਿਆ। ਤੇ ਉਹੀ ਪੁਰਾਣੇ ਦੋਸਤ ਤੇ ਉਹੀ ਮੇਰਾ ਜਿਗਰੀ ਯਾਰ ਮੇਰਾ ਰਾਸਤਾ ਤੇ ਮੇਰੀ ਸਹੇਲੀ ਕਿੱਕਰ ਜੋ ਕਿ ਬੋਹਤ ਪਿਆਰੀ ਤੇ ਮਿੱਠੀ ਛਾਂ, ਹਵਾ, ਤੇ ਪੀਲੇ ਫੁੱਲ ਤੇ ਚਿੜੀਆਂ ਦੀ ਮਿੱਠੀ ਬੋਲੀ ਮੈਂਨੂੰ ਪਿਆਰ ਵਜੋਂ ਦੇਂਦੀ ਸੀ।
ਮੈਂਨੂੰ ਏਨੀ ਖੁਸ਼ੀ ਪਿੰਡ ਆਕੇ ਜਾਂ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਕੇ ਨਹੀਂ ਹੋਈ ਜਿੰਨੀ ਕਿ ਮੈਂਨੂੰ ਚਿੜੀਆਂ ਦੀ ਚੀਕ ਚਿਕਾਹਟ ਸੁਣਕੇ ਹੋਈ।
ਏਦਾਂ ਲੱਗਦਾ ਜਿਵੇਂ ਹੁਣ ਮੈਂਨੂੰ ਸਭ ਕੁਛ ਮਿਲ ਗਿਆ ਹੋਵੇ। ਪਰ ਏ ਖੁਸ਼ੀ ਕਿੰਨੇ ਕੋ ਦਿਨ ਸੀ। ਏ ਮੈਂਨੂੰ ਨਹੀਂ ਪਤਾ ਸੀ। ਕੁਛ ਦਿਨ ਬਾਅਦ
ਕੁਛ ਲੋਕ ਦੇਖੇ ਮੈਂ, ਜਦੋ ਮੈਂ ਸਕੂਲ ਤੋ ਛੁੱਟੀ ਸਮੇੰ ਆ ਰਿਹਾ ਸੀ।
ਮੈਂ ਘਰ ਆ ਬਾਪੂ ਜੀ ਨਾਲ ਗੱਲ ਕੀਤੀ। ਕਿ ਜਦੋ ਮੈਂ ਸਕੂਲ ਤੋੰ ਆ ਰਿਹਾ ਸੀ ਤੇ ਮੈੰ ਕਿੱਕਰ ਕੋਲ ਕੁਛ ਲੋਕ ਖੜੇ ਦੇਖੇ ਸੀ, ਤੇ ਓ ਕੁਛ ਮਿਣਤੀ – ਗਿਣਤੀ ਕਰਦੇ ਪਾਏ ਸੀ।
ਬਾਪੂ ਜੀ ਨੇ ਕਿਹਾ ਕਿ ਪੁੱਤ ਉਹ ਤੇ ਫੇਰ ਨਿੰਮੇ ਹੁਣੀ ਹੋਣੇ ਆ ਪੁੱਤ ਜਿਥੇ ਕਿੱਕਰ ਹੈ। ਉਹ ਜਗ੍ਹਾ ਉਹਨਾਂ ਦੀ ਆ….।
” ਅੱਛਾ ਬਾਪੂ ਜੀ ਫੇਰ ਉਹ ਮਿਣਤੀ – ਗਿਣਤੀ...
ਕਿਉ… ? ਕਰਦੇ ਪਾਏ ਸੀ।”
ਬਾਪੂ ਜੀ – ਪੁੱਤ ਨਿੰਮਾ ਬਾਹਰੋੰ ਕਿਸੇ ਦੇਸ਼ ਤੋ ਚੰਗੀ ਕਮਾਈ ਕਰਕੇ ਆਇਆ ਹੈ। ਹੁਣ ਉਹ ਆਪਣਾ ਨਵਾਂ ਘਰ ਓਥੇ ਬਣਾਏਗਾ ਹੋਰ ਕੀ ਪੁੱਤ……।
ਮੈਂਨੂੰ ਬਾਪੂ ਜੀ ਕੋਲੋਂ ਇਹ ਸਭ ਸੁਣਕੇ ਕੁਛ ਚੰਗਾ ਨਾ ਲਗਾ।
“ਤੇ ਬਾਪੂ ਜੀ ਫੇਰ ਨਿੰਮਾ ਓਥੇ ਹੀ ਰਹੇਗਾ।”
” ਹਾਂ ਪੁੱਤ ਹੋਰ ਉਹਨੇ ਹੁਣ ਕਿੱਥੇ ਜਾਣਾ….।”
” ਪਰ ਬਾਪੂ ਜੀ ਉਹਨਾਂ ਕੋਲ ਤੇ ਘਰ ਹੈਗਾ ਵਾ ਫੇਰ ਨਵਾਂ ਕਿਉ… ?
” ਬਾਪੂ ਜੀ ਪੁੱਤ ਤੂੰ ਹਾਲੇ ਬੱਚਾ ਵਾ, ਤੂੰ ਨਹੀਂ ਸਮਝੇ ਗਾਂ।”
ਐਨਾਂ ਆਖ ਉਹ ਬੋਲੇ ਸੋਜਾ ਪੁੱਤ ਸਵੇਰੇ ਸਕੂਲ ਵੀ ਜਾਣਾ ਹੈ।
ਪਰ ਮੈਂਨੂੰ ਸਹੀ ਤਰਾਂ ਨੀਂਦ ਨਾ ਆਈ ਸਾਰੀ ਰਾਤ ਬੇਚੈਨ ਰਿਹਾ।
ਅੱਜ ਮੈਂ ਬਾਪੂ ਜੀ ਨਾਲ ਸਕੂਲ ਜਾਂਦਾ ਪਿਆ ਸੀ। ਤੇ ਸਾਈਕਲ ਦਾ ਟਾਇਰ ਪੈਂਚਰ ਹੋ ਗਇਆ। ਬਾਪੂ ਜੀ ਬੋਲੇ ਪੁੱਤ ਹੁਣ ਫੇਰ ਤੂੰ ਅੱਗੇ ਤੁਰਕੇ ਚਲਾ ਜਾਵੇਗਾ। ਸਕੂਲ ਕੋਈ ਬਹੁਤੀ ਦੂਰ ਨਹੀਂ ਸੀ।
” ਹਾਂਜੀ ਬਾਪੂ ਜੀ ਮੈਂ ਚਲਾ ਜਾਵਾਂਗਾ।”
ਰਾਸਤੇ ਵਿਚ ਜਾਂਦੇ ਮੈਂ ਕੀ ਦੇਖਿਆ ਕਿ ਕੁਛ ਲੋਕ ਕਿੱਕਰ ਨੂੰ ਪੁੱਟ ਦੇ ਪਾਏ ਨੇ ਉਹਨਾਂ ਕੁਝ ਕੁ ਡੂੰਘਾ ਟੋਇਆ ਪੁੱਟਿਆ ਸੀ। ਜਿਸਦੇ ਨਾਲ ਕਿੱਕਰ ਨੂੰ ਮੁੱਢ ਤੋਂ ਪੁੱਟਣ ਵਿਚ ਅਸਾਨੀ ਹੋਵੇਗੀ।
ਚਿੜੀਆਂ ਚੀਕ ਚਿਹਾੜਾ ਪਾ ਰਹੀਆਂ ਸੀ। ਹੁਣ ਕਿ ਕੁਛ ਕਰ ਬੋੜਿਆ ਨਹੀਂ ਤੇ ਅਸੀਂ ਘਰੋਂ ਬੇਘਰ ਹੌਜਾਂਗੇ। ਮੈਂ ਕਰਦਾ ਤੇ ਕਿ ਕਰਦਾ ਛੋਟੇ – ਛੋਟੇ ਹੱਥ ਮੇਰੇ ਮਾਸੂਮ ਜਿਹਾ ਚਿਹਰਾ ਤੇ ਇਕ ਇੱਟ ਤੱਕ ਨਾ ਚੱਕੀ ਜਾਵੇ।
ਅੱਜ ਦੀ ਗੱਲ ਹੁੰਦੀ ਤੇ ਹੁਣ ਮੈਂ ਜਵਾਨ ਹਾਂ ਤੇ ਅੱਜ ਗੱਲ ਕੁਛ ਔਰ ਹੋਣੀ ਸੀ। ਇਕ- ਇਕ ਦਾ ਸਿਰ ਖੋਲ ਦੇਂਦਾ।
ਪਰ ਗੱਲ ਤੇ ਉਦੋਂ ਦੀ ਹੈ ਨਾ, ਮੇਰੇ ਤੋਂ ਹੋਰ ਕੁਛ ਨਾ ਹੋਇਆ ਮੈਂ ਉੱਚੀ – ਉੱਚੀ ਓਏ…. ਨਿੰਮਿਆ….. ਓਏ ਬੇਰਹਿਮੀ ਦੀ ਵੀ ਕੋਈ ਹੱਦ ਹੁੰਦੀ ਆ। ਏਨਾਂ ਆਖ ਮੈਂ ਉੱਚੀ – ਉੱਚੀ ਰੌਂਣ ਲੱਗ ਪਿਆ ਸਾਰੇ ਮੇਰੇ ਵਲ ਦੇਖਣ ਲੱਗ ਪਾਏ।
(ਵਿਚੋ ਕਿਸੇ ਨੇ ਕਿਹਾ) ਕਿ ਏ ਬੱਚਾ ਕੌਣ ਆ ਓਏ ਕਾਕੇ ਰੋਂਦਾ ਕਿਉ.. ?
ਮੈਂ ਮਨ ਵਿਚ ਕੁਛ ਸੋਚਕੇ ਚੁੱਪ ਕਰ ਗਿਆ, ਤੇ ਮਨ ਅੰਦਰ ਹੀ ਬੋਲਣ ਲੱਗਾ ।
ਜ਼ਖ਼ਮ ਦੇ ਮੇਰੇ ਯਾਰਾਂ ਨੂੰ ਘਰੋਂ ਕਰਕੇ ਬੇਘਰੇ,
ਹੁਣ ਮੱਲਮ ਲਾਉਣ ਦੀਆਂ ਗੱਲਾਂ ਕਰਦਾ ਓ,
ਵਾਹ! ਓਏ ਤੇਰੇ……. ।
ਨਿੰਮਾ ਆਇਆ ਤੇ ਬੋਲਿਆ _ ਹੋਏ ਏ ਤੇ ਆਪਣਾ ਮੁੰਡਾ ਵਾ ਪੁੱਤ ਰੋਂਦਾ ਕਿਉ… ? ਕਿਸੇ ਨੇ ਕੁਛ ਕਿਹਾ ਤੀਨੂੰ….।
” ਮੈਂ ਸਿਰ ਹਿਲਾਇਆ ਤੇ ਇਸ਼ਾਰੇ ਵਿਚ ਕਿਹਾ ਨਹੀਂ ।”
“ਫੇਰ ਰੋਂਦਾ ਕਿਉ… ? ਪੁੱਤ। ”
(ਫਿਰ ਮੈਂ ਥਰਥਰਾਉੰਦੀ ਆਵਾਜ਼ ਵਿਚ ਕਿਹਾ) ___ ਤੁਸੀਂ ਮੇਰੇ ਦੋਸਤਾਂ ਨੂੰ ਏਦਾਂ ਕਿਉ… ? ਘਰੋਂ ਬੇਘਰ ਕਰਦੇ ਪਾਏ ਹੋ ਹਲੇ ਮੈਂ ਏਨਾ ਹੀ ਕਿਹਾ ਤੇ ਮੇਰੇ ਬਾਪੂ ਜੀ ਵੀ ਓਥੇ ਆ ਗਏ ।
“ਓਏ…. ਤੂੰ ਹਲੇ ਤੱਕ ਏਥੇ ਆ ਸਕੂਲ ਨਹੀਂ ਗਿਆ। ”
ਨਿੰਮਾ – ਨਹੀਂ ਭਾਉ ਏ ਤੇ ਰੋਂਦਾ ਪਿਆ ਸੀ।
ਬਾਪੂ – ਰੋਂਦਾ ਕਿਉ… ?
ਨਿੰਮਾ- ਪਤਾ ਨਹੀਂ ਭਾਉ ਆਖਦਾ ਮੇਰੇ ਦੋਸਤਾਂ ਨੂੰ ਤੁਸੀਂ ਘਰੋਂ ਬੇਘਰ ਕਰਦੇ ਪਾਏ ਹੋ।
ਬਾਪੂ – ਦੋਸਤ ਕੌਣ! ਦੋਸਤ।
ਨਿੰਮਾ – ਮੈਂਨੂੰ ਤੇ ਆਪ ਨਹੀਂ ਕੁਛ ਸਮਝ ਲੱਗੀ ਭਾਉ ਕਿ ਆਖਦਾ ਤੇਰਾ ਮੁੰਡਾ।
ਬਾਪੂ – ਦੋਸਤ ਕਿਹੜੇ ਦੋਸਤ… ?
ਮੈਂ ਕਿਹਾ ਆਹੀ ਬਾਪੂ ਜੀ ਜੋ ਆਸਮਾਨ ਵਿਚ ਉੱਡਦੇ ਪਾਏ ਨੇ ਤੇ ਚੀਕ – ਚੀਕ ਬੋਲਦੇ ਪਾਏ ਨੇ ਸਾਡੇ ਨਾਲ ਧੱਕਾ ਨਾ ਕਰੋ ਏਨੀ ਨਾ ਇਨਸਾਫੀ ਨਾ ਕਰੋ ਅਸੀਂ ਤੁਹਾਡਾ ਕੀ ਵਿਗਾੜਿਆ ਹੈ। ਮੇਰੇ ਬਾਪੂ ਨੇ ਮੈਂਨੂੰ ਘੁੱਟਕੇ ਗੱਲ ਨਾਲ ਲਾ ਲਿਆ।
ਤੇ ਨਿੰਮਾ ਵੀ ਰਿਸ਼ਤੇਦਾਰੀ ਵਿਚ ਮੇਰਾ ਚਾਚਾ ਲੱਗਦਾ ਸੀ।
ਮੇਰੇ ਬਾਪੂ ਜੀ ਦੇ ਕਹਿਣ ਤੇ ਉਸਨੇ ਉਹ ਕਿੱਕਰ ਨਾ ਵੱਡੀ।
ਤੇ ਮੈਂ ਕਿਹਾ ਚਾਚਾ ਜੀ ਤੁਹਾਡੇ ਕੋਲ ਪਹਿਲਾਂ ਘਰ ਹੈਗਾ ਤੇ ਹੈ।
ਫੇਰ ਏਨੇ ਪੈਸੇ ਕਿਉ… ? ਫਾਲਤੂ ਖਰਚ ਕਰਦੇ ਪਾਏ ਹੋ।
ਮੇਰੀ ਗੱਲ ਮੇਰੇ ਬਾਪੂ ਜੀ ਤੇ ਨਿੰਮਾ ਚਾਚਾ ਬੜੀ ਅਸਾਨੀ ਨਾਲ ਮਨ ਗਏ। ਤੇ ਉਹਨਾਂ ਕੰਮ ਰੋਕ ਦਿੱਤਾ। ਤੇ ਮੈਂਨੂੰ ਬੋਹਤ ਖੁਸ਼ੀ ਹੋਈ।
ਹੁਣ ਮੈਂ ਰੋਜ਼ ਦੀ ਤਰਾਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਤੇ ਰੋਜ਼ ਦੀ ਤਰਾਂ ਮੈਂਨੂੰ ਚਿੜੀਆਂ ਇਕ ਨਵੇਂ ਨਾਮ ਨਾਲ ਸਤਾਉਣ ਲੱਗ ਗਈਆਂ ਪਤਾ ਕਿਹੜੇ!
ਓਏ… ਰੋਂਦੂ ਬੋੜੇ ਪਰ ਮੈਂਨੂੰ ਬੋਹਤ ਚੰਗਾ ਲੱਗਦਾ ਹੈ।
ਤੇ ਮੈਂ ਹੱਸਣ ਲੱਗ ਜਾਂਦਾ ਹਾਂ ।
“ਹੇ ਵਾਹਿਗੁਰੂ ਏਹ ਰਿਸ਼ਤਾ ਏਦਾਂ ਹੀ ਬਰਕਰਾਰ ਰਹੇ।”
ਏ ਚਿੜੀਆਂ ਮੈਂਨੂੰ ਏਦਾਂ ਸਤਾਉਦੀਆਂ ਰਹਿਣ ਤੇ ਮੈਂ ਹੱਸਦਾ ਰਹਾਂ।
******
ਨੋਟ : – ਇਸ ਕਹਾਣੀ ਲਈ ਆਪ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਨੂੰ ਸਾਡੇ ਹੇਠਾਂ ਦਿੱਤੇ ਗਏ।
ਵਟਸਐਪ ਨੰਬਰ ਜਾਂ instagram I’d ਤੇ ਵੀ ਮੈੱਸਜ ਕਰ ਸਕਦੇ ਹੋ, ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਹਰ ਇਕ ਆਪਣੇ ਦਾ ਦਿਲੋਂ ਧੰਨਵਾਦ ਕਰਦਾ ਹਾਂ।
ਆਪ ਜੀ ਦਾ ਨਿਰਮਾਣਾ
___ਪ੍ਰਿੰਸ
whatsapp :- 7986230226
instagram :- @official_prince_grewal