ਇੱਕ ਦਰਦਨਾਕ ਤੇ ਹੈਰਾਨ ਕਰ ਦੇਣ ਵਾਲੀ ਦਾਸਤਾਂ- ☆ ਦੌਲੇ ਸ਼ਾਹ ਦੇ ਚੂਹੇ ☆
ਪਾਕਿਸਤਾਨ ਦੇ ਸ਼ਹਿਰ “ਗੁਜਰਾਤ” ਵਿੱਚ ਇੱਕ ਫਕੀਰ “ਸ਼ਾਹ ਦੌਲੇ” ਦੀ ਮਜਾਰ, 200 ਸਾਲਾਂ ਤੋਂ ਮਸ਼ਹੂਰ ਹੈ।
ਦਰਅਸਲ ਓਥੇ ਬੇ-ਔਲਾਦ ਔਰਤਾਂ ਅਪਣੇ ਲਈ ਔਲਾਦ ਦੀ ਦੁਆ ਮੰਗਦੀਆਂ ਹਨ ਤੇ ਕਹਿੰਦੇ ਨੇ ਕਿ ਉਨਾਂ ਦੇ ਘਰ ਔਲਾਦ ਹੋ ਜਾਂਦੀ ਹੈ। ਤੇ ਔਲਾਦ ਦੇ ਜਿਸਮ ਤੇ ਚੰਦ ਦਾ ਨਿਸ਼ਾਨ ਹੁੰਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਚੰਦ ਦੇ ਨਿਸ਼ਾਨ ਦਾ ਮਤਲਬ ਇਹ ਹੈ ਕਿ “ਸ਼ਾਹ ਦੌਲੇ” ਦੀ ਕਰਾਮਾਤ ਨਾਲ ਇਹ ਔਲਾਦ ਓਨਾਂ ਨੂੰ ਨਸੀਬ ਹੋਈ ਹੈ। ਤੇ ਇਸ ਔਲਾਦ ਤੇ “ਦੌਲੇ ਸ਼ਾਹ” ਦੀ ਮਜਾਰ ਦਾ ਹੱਕ ਹੈ। ਤੇ ਔਲਾਦ ਹੋ ਜਾਣ ਤੋਂ ਬਾਦ, ਬਦਲੇ ਵਿੱਚ ਔਰਤਾਂ ਨੂੰ ਅਪਣੀ ਪਹਿਲੀ ਔਲਾਦ, “ਦੌਲੇ ਸ਼ਾਹ” ਦੀ ਮਜਾਰ ਤੇ ਭੇਟ ਕਰਨੀ ਹੁੰਦੀ ਹੈ।
ਜਦੋਂ ਔਰਤਾਂ ਮਜਾਰ ਵਿੱਚ ਅਪਣਾ ਬੱਚਾ ਭੇਟ ਕਰਨ ਆਉਂਦੀਆਂ ਹਨ ਤਾਂ ਓਥੋਂ ਦੇ ਸੇਵਕ ਔਰਤਾਂ ਨੂੰ ਸਹੁੰ
ਚੁਕਾਉਂਦੇ ਹਨ ਕਿ ਉਹ ਦੁਬਾਰਾ ਅਪਣੇ ਬੱਚੇ ਦਾ ਮੂੰਹ ਦੇਖਣ ਵੀ ਨਾਂ ਆਉਣ, ਇਹ ਬੱਚਾ ਹੁਣ ਮਜਾਰ ਦਾ ਹੋ ਗਿਆ ਸਮਝ ਕੇ ਉਸਨੂੰ ਭੁਲ ਜਾਣ।
ਮਜਾਰ ਤੇ ਰੱਖੇ ਗਏ ਨਵਜਨਮੇਂ ਬੱਚਿਆਂ ਦੀ ਉਮਰ ਜਦੋਂ 8 ਸਾਲ ਦੀ ਹੋ ਜਾਂਦੀ ਹੈ ਤਾਂ ਇਨਾਂ ਬੱਚਿਆਂ ਦੇ ਸਿਰ ਤੇ ਮਜਬੂਤ ਲੋਹੇ ਦੀ ਟੋਪੀ ਜਾਂ ਲੋਹੇ ਦਾ ਕੜਾ ਪਾਇਆ ਜਾਂਦਾ ਹੈ। ਤਾਂ ਕਿ ਇਨਾਂ ਦਾ ਦਿਮਾਗੀ ਵਿਕਾਸ ਰੁਕ ਜਾਵੇ। ਲਗਭਗ 19 ਸਾਲ ਦੀ ਉਮਰ ਤੱਕ ਇਹ ਲੋਹੇ ਦੀ ਟੋਪੀ ਜਾਂ ਕੜਾ ਇਨਾਂ ਦੇ ਸਿਰ ਤੇ ਪਾਇਆ ਜਾਂਦੈ। ਤੇ 19 ਸਾਲ ਦੀ ਉਮਰ ਤੱਕ ਇਨਾਂ ਦੇ ਸਿਰ ਦੀਆਂ ਮਾਸਪੇਸ਼ੀਆਂ ਦੱਬੀਆਂ ਜਾਂਦੀਆਂ ਹਨ, ਬੱਸ 8 ਦੇ ਬੱਚੇ ਦੇ ਸਿਰ ਦਾ ਵਿਕਾਸ ਤੇ ਦਿਮਾਗੀ ਵਿਕਾਸ ਰੁਕ ਜਾਂਦਾ ਹੈ। ਤੇ ਬਾਕੀ ਸਰੀਰ ਦਾ ਵਿਕਾਸ ਹੋ ਜਾਂਦਾ ਹੈ। ਤੇ ਇਹ ਬੱਚੇ 19 ਸਾਲ ਤੱਕ ਵੱਡੇ ਹੋਕੇ ਬੁੱਧੀਹੀਣ ਹੋ ਜਾਂਦੇ ਹਨ। (ਵੇਖੋ ਤਸਵੀਰਾਂ) ਬੱਚੇ ਦੀ ਉਮਰ 19 ਸਾਲ ਦੀ ਹੋਣ ਤੇ ਇਹ ਲੋਹੇ ਦੀ ਟੋਪੀ ਲਾਹ ਦਿੱਤੀ ਜਾਂਦੀ ਹੈ। ਕਿਉਂਕਿ ਉਹ ਬੱਚਾ ਤਾਂ ਬੱਸ ਮਜਾਰ ਵਾਲਿਆਂ ਦਾ ਗੁਲਾਮ ਹੋਕੇ ਰਹਿ ਜਾਂਦਾ ਹੈ। ਇਨਾਂ ਬੱਚਿਆਂ ਦੀ ਸ਼ਕਲ ਚੂਹੇ ਵਰਗੀ ਹੋ ਜਾਂਦੀ ਹੈ। ਕਿਉਂਕਿ ਸਿਰ ਤੇ ਪਾਇਆ ਹੋਇਆ ਕੜਾ, ਸਿਰ ਦੇ ਵਿਕਾਸ ਨੂੰ ਰੋਕ ਲੈਂਦਾ ਹੈ। ਸਿਰ ਛੋਟਾ ਰਹਿ ਜਾਂਦਾ ਹੈ ਤੇ ਮੂੰਹ ਬਾਹਰ ਨੂੰ ਨਿਕਲ ਆਉਂਦਾ ਹੈ ਜਿਵੇਂ ਚੂਹੇ ਦਾ ਹੁੰਦਾ ਹੈ। ਇਸ ਲਈ ਹੀ ਇਨਾਂ ਬੱਚਿਆਂ ਨੂੰ “ਦੌਲੇ ਸ਼ਾਹ ਦੇ ਚੂਹੇ” ਕਿਹਾ ਜਾਂਦਾ ਹੈ। (ਵੇਖੋ ਤਸਵੀਰਾਂ)
ਇਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਉਹ ਕੌਣ ਹੈ ? ਉਸਦੇ ਮਾਂ ਬਾਪ ਕੌਣ ਹਨ ? ਉਸਨੇ ਕੀ ਕਰਨਾਂ ਹੈ ?
ਲੋਕਾਂ ਦਾ ਕਹਿਣਾ ਹੈ ਕਿ ਦੁਆ ਨਾਲ ਪੈਦਾ ਹੋਈ ਔਲਾਦ “ਦੌਲੇ ਸ਼ਾਹ ਦਾ ਚੂਹਾ” ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਜੇ ਔਰਤਾਂ ਅਪਣੀ ਪਹਿਲੀ ਔਲਾਦ ਦੌਲੇ ਸ਼ਾਹ ਦੀ ਮਜਾਰ ਦੇ ਹਵਾਲੇ ਨਹੀਂ ਕਰਦੀਆਂ, ਤਾਂ ਓਨਾਂ ਦੇ ਹੋਣ ਵਾਲੀ ਬਾਕੀ ਔਲਾਦ ਵੀ “ਸ਼ਾਹ ਦੌਲੇ” ਦੇ ਚੂਹੇ ਵਰਗੀ ਹੋ ਜਾਵੇਗੀ। ਤੇ ਜਦੋਂ ਉਹ ਔਲਾਦ ਵੱਡੀ ਹੋ ਜਾਂਦੀ ਹੈ ਤਾਂ ਉਹ ਅਪਣੇ ਆਪ ਹੀ ਸ਼ਾਹ ਦੌਲੇ ਦੀ ਮਜਾਰ ਤੇ ਵਾਪਿਸ ਆ ਜਾਵੇਗੀ। ਪੜੇ ਲਿਖੇ ਹੋਏ ਲੋਕ ਵੀ ਇਹ ਗੱਲਾਂ ਤੇ ਅਮਲ ਕਰਦੇ ਹਨ। ਤੇ ਇਹ ਅਮਲ ਹੁਣ ਵੀ ਜਾਰੀ ਹੈ।
ਅਸਲ ਚ ਜਾਣਬੁੱਝ ਕੇ ਹੀ ਇਨਾਂ...
ਬੱਚਿਆਂ ਨੂੰ ਬੁੱਧੀਹੀਣ ਕੀਤਾ ਜਾਂਦਾ ਹੈ। ਇਨਾਂ ਬੱਚਿਆਂ ਨੂੰ ਸੜਕਾਂ ਤੇ ਲਿਜਾਕੇ ਭੀਖ ਮੰਗਵਾਈ ਜਾਂਦੀ ਹੈ। ਤੇ ਭੀਖ ਦੇ ਇਹ ਪੈਸੇ ਮਜਾਰ ਦੇ ਮਾਲਕਾਂ ਦੇ ਹੁੰਦੇ ਹਨ।
ਇਹ ਬੁੱਧੀਹੀਣ ਬੱਚਿਆਂ ਨੂੰ ਬੋਲਣਾ ਤੱਕ ਵੀ ਨਹੀਂ ਆਉਂਦਾ। ਤੇ ਮਜਾਰ ਦੇ ਮਾਲਕ ਇਨਾਂ ਨੂੰ ਬੱਚਿਆਂ ਨੂੰ ਸ਼ਰਧਾਲੂਆਂ ਦੇ ਸਿਰ ਤੇ ਹੱਥ ਰੱਖਕੇ ਅਸੀਸ ਦੇਣਾ ਸਿਖਾ ਦਿੰਦੇ ਨੇ। ਇਸ ਤਰਾਂ ਮਜਾਰ ਤੇ ਆਉਣ ਵਾਲੇ ਲੋਕ ਜਦੋਂ ਇਨਾਂ “ਸ਼ਾਹ ਦੌਲੇ ਦੇ ਚੂਹਿਆਂ” (ਬਾਬਿਆਂ) ਨੂੰ ਮੱਥਾ ਟੇਕਦੇ ਹਨ ਤਾਂ ਇਹ ਸ਼ਰਧਾਲੂਆਂ ਦੇ ਸਿਰ ਤੇ ਹੱਥ ਰੱਖ ਦਿੰਦੇ ਨੇ। ਤੇ ਸ਼ਰਧਾਲੂ ਖੁਸ਼ ਹੋ ਜਾਂਦੇ ਨੇ।
ਝੂਠੀ ਕਹਾਣੀ ਬਣਾਕੇ ਕਿਹਾ ਜਾਂਦਾ ਹੈ ਕਿ ਇਨਾਂ ਚੂਹਿਆਂ ਨੂੰ ਅਪਣੀ ਮੌਤ ਦਾ ਕੁਝ ਦਿਨ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਤੇ ਮਰਨ ਤੋਂ ਕੁਝ ਦਿਨ ਪਹਿਲਾਂ ਇਹ ਅਪਣੇ ਆਪ ਨੂੰ ਇਕ ਕਮਰੇ ਵਿੱਚ ਬੰਦ ਕਰ ਲੈਂਦੇ ਹਨ। ਜਦ ਕੁਝ ਦਿਨ ਬਾਦ ਕਮਰਾ ਖੋਲਿਆ ਜਾਂਦਾ ਹੈ ਤਾਂ ਉਹ ਓਥੋਂ ਗਾਇਬ ਹੋ ਚੁੱਕੇ ਹੁੰਦੇ ਹਨ। ਤੇ ਕਮਰਾ ਖਾਲੀ ਹੁੰਦਾ ਹੈ। ਪਰ ਇਹ ਮਨਘੜਤ ਗੱਲਾਂ ਬਣਾਈਆਂ ਗਈਆਂ ਹਨ ਕਿ ਕੁਝ ਦਿਨ ਪਹਿਲਾਂ ਹੀ ਇਨਾਂ ਨੂੰ ਮੌਤ ਦਾ ਪਤਾ ਲਗ ਜਾਂਦਾ ਹੈ। ਮਜਾਰ ਵਿੱਚ ਸ਼ਾਹ ਦੌਲੇ ਦੇ ਫਕੀਰ ਦੇ ਰੂਪ ਵਿੱਚ ਕੁਝ ਪੇਸ਼ਾਵਰ ਰਹਿੰਦੇ ਹਨ। ਉਹ ਗਲ ਵਿੱਚ ਮਾਲ਼ਾ ਲਟਕਾਈ ਤੇ ਲੰਮੇ ਚੋਲੇ ਪਾਈ ਰੱਖਣ ਵਾਲੇ ਖੁਦ ਨੂੰ ਸ਼ਾਹ ਦੌਲੇ ਦਾ ਫਕੀਰ ਦਸਦੇ ਹਨ।
ਬੱਚਿਆਂ ਦੇ ਸਿਰ ਤੇ ਲੋਹੇ ਦੀ ਟੋਪੀ ਦਾ ਨਿਸ਼ਾਨ ਸਾਰੀ
ਉਮਰ ਤੱਕ ਰਹਿੰਦਾ ਹੈ। ਤੇ ਲੋਕ ਇਸਨੂੰ ਦੌਲੇ ਸ਼ਾਹ ਦੀ ਕਰਾਮਾਤ ਸਮਝਦੇ ਹਨ। ਲੋਕ ਸਮਝਦੇ ਹਨ ਕਿ ਇਹ ਸਾਡੇ ਲਈ ਦੁਆ ਕਰਨਗੇ। ਪਰ ਇਹ ਵਿਚਾਰੇ ਕੀਹਦੇ ਲਈ ਦੁਆ ਕਰਨਗੇ ? ਇਨਾਂ ਦਾ ਅਪਣਾ ਦਿਮਾਗ ਹੀ ਕੰਮ ਨਹੀਂ ਕਰਦਾ। ਇਨਾਂ ਨੂੰ ਇਹ ਵੀ ਨਹੀਂ ਪਤਾ, ਕਿ ਉਹ ਕੌਣ ਹਨ ? ਤੇ ਕਿਹੜਾ ਓਨਾਂ ਦਾ ਮਾਂ ਬਾਪ ਹੈ ? ਜਦ ਡਾਕਟਰਾਂ ਨੇ ਓਥੋਂ ਦੀ ਸਰਕਾਰ ਨੂੰ ਦੱਸਿਆ ਕਿ ਇਹ ਕੋਈ ਕਰਾਮਾਤ ਨਹੀਂ, ਬਲਕਿ ਬੱਚਿਆਂ ਦਾ ਸ਼ੋਸ਼ਣ ਹੈ। ਤਾਂ ਹਕੂਮਤ ਨੇ ਇਸ ਉੱਤੇ ਪਾਬੰਦੀ ਲਾ ਦਿੱਤੀ ਸੀ। ਪਰ ਸ਼ਰਧਾਲੂ ਲੋਕ ਨਹੀਂ ਮੰਨਦੇ । ਤੇ ਇਹ ਅਮਲ ਹੁਣ ਵੀ ਜਾਰੀ ਹੈ।
“ਸ਼ਾਹ ਦੌਲਾ” ਇਕ ਸੂਫੀ ਬਜੁਰਗ ਸੀ। ਜਿਸਦੀ ਪੈਦਾਇਸ਼ ਸਿਆਲਕੋਟ ਵਿੱਚ ਹੋਈ ਸੀ। ਪਰ 16 ਵੀਂ ਸਦੀ ਦੇ ਅਖੀਰ ਵਿੱਚ ਉਹ ਗੁਜਰਾਤ ਵਿੱਚ ਚਲੇ ਗਏ ਸਨ। ਉਹ ਨਰਮ ਦਿਲ ਇਨਸਾਨ ਸਨ ਤੇ ਜਾਨਵਰਾਂ ਨੂੰ ਪਿਆਰ ਕਰਦੇ ਸਨ। ਜਿਨਾਂ ਲੋਕਾਂ ਨੇ ਸ਼ਾਹ ਦੌਲੇ ਨੂੰ ਦੇਖਿਆ ਸੀ ਉਹ ਦਸਦੇ ਹਨ ਕਿ ਉਹ ਅਪਣੇ ਮਨ ਪਸੰਦ ਜਾਨਵਰ ਦੇ ਸਿਰ ਉੱਤੇ ਮਿੱਟੀ ਦੀ ਹਾਂਡੀ ਬਣਾਕੇ ਰੱਖ ਦਿੰਦੇ ਸਨ। ਜਾਂ ਫਿਰ ਕੋਈ ਵੀ ਚੀਜ, ਹੈਲਮਟ ਬਣਾਕੇ ਜਾਨਵਰ ਦੇ ਸਿਰ ਉੱਤੇ ਰੱਖ ਦਿੰਦੇ ਸਨ। ਆਸਪਾਸ ਦੇ ਇਲਾਕਿਆਂ ਦੇ ਲੋਕ ਸ਼ਾਹ ਦੌਲੇ ਕੋਲ ਦੁਆ ਕਰਵਾਉਣ ਆਉਂਦੇ ਸਨ। ਉਨਾਂ ਦਾ ਮੰਨਣਾ ਹੁੰਦਾ ਸੀ ਕਿ ਸ਼ਾਹ ਦੌਲੇ ਦੀ ਦੁਆ ਵਿੱਚ ਅਸਰ ਜਰੂਰ ਹੁੰਦਾ ਹੈ।
ਔਰਤਾਂ ਸ਼ਾਹ ਦੌਲੇ ਤੋਂ ਔਲਾਦ ਹੋਣ ਦੀ ਦੁਆ ਕਰਵਾਉਂਦੀਆਂ ਸਨ। ਉਨਾਂ ਦਾ ਮੰਨਣਾ ਸੀ ਕਿ ਉਸਦੀ ਦੁਆ ਨਾਲ ਔਲਾਦ ਹੋ ਜਾਂਦੀ ਸੀ। ਇਸਤਰਾਂ ਸ਼ਾਹ ਦੌਲੇ ਦੀ ਸ਼ੌਹਰਤ ਦੂਰ-ਦੂਰ ਤਕ ਸੀ।
——ਮਨਦੀਪ ਚੂਹੜਚੱਕ।