More Punjabi Kahaniya  Posts
ਗਰੀਬੀ ਨਾਮ ਦੀ ਡੈਣ ਕਿਸ਼ਤ – 3


ਗਰੀਬੀ ਨਾਮ ਦੀ ਡੈਣ
ਮੁੱਖ ਪਾਤਰ – ਰੇਸ਼ਮਾਂ
ਉਰਮੀਂ
ਕਿਸ਼ਤ – 3
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਦਾ ਲਿੰਕ-
https://m.facebook.com/story.php?story_fbid=361015662701366&id=100063788046394
3
ਪਿੱਛੇ ਅਸੀਂ ਪੜ ਕੇ ਆਏ ਹਾਂ ਕਿ ਪੈਸੇ ਦੀ ਘਾਟ ਕਾਰਨ ਰੇਸ਼ਮਾਂ ਨੂੰ ਆਪਣਾ ਆਪ ਰਜਿੰਦਰ ਡੋਗਰਾ ਨੂੰ ਵੇਚ ਦੇਣਾ ਪਿਆ। ਪੈਸਾ ਉਸਨੂੰ ਆਪਣੀ ਬੱਚੀ ਉਰਮੀਂ ਦੀ ਜਾਨ ਬਚਾਓਣ ਲਈ ਚਾਹੀਦਾ ਸੀ। ਉਰਮੀਂ ਦਾ ਅਪਰੇਸ਼ਨ ਡਾਕਟਰ ਮੀਨਾ ਸ਼ਰਮਾਂ ਕਰਨ ਵਾਲੀ ਸੀ। ਜਦੋਂ ਰਜਿੰਦਰ ਡੋਗਰਾ ਦੀ ਭੁੱਖ ਉਤਰ ਗਈ ਤਾਂ ਉਸ ਮਜਬੂਰ ਮਾਂ ਨੂੰ ਉਸਨੇ ਪੈਸਾ ਦੇ ਦਿੱਤਾ।
ਦੋ ਲੱਖ ਰੁਪਏ ਰੇਸ਼ਮਾਂ ਲਈ ਸਿਰਫ ਰਕਮ ਨਹੀਂ ਸੀ। ਇਹ ਉਸਦੀ ਬੱਚੀ ਦੀ ਜਿੰਦਗੀ ਸੀ। ਉਰਮੀਂ ਦੇ ਸਾਹ ਸਨ ਜੋ ਰੇਸ਼ਮਾਂ ਨੇ ਮੌਤ ਕੋਲੋਂ ਖੋਹ ਲਏ ਸਨ।
ਪਤਾ ਨਹੀਂ ਸ਼ਾਇਦ ਔਖਿਆਈ ਅਮੀਰਾਂ ਉਪਰ ਵੀ ਆਂਓਦੀ ਹੋਵੇ! ਪਰ ਗਰੀਬਾਂ ਲਈ ਔਖਾ ਸਮਾਂ ਕਿਸੇ ਨਰਕ ਨੂੰ ਪਾਰ ਕਰਨ ਦੇ ਸਮਾਨ ਹੁੰਦਾ ਹੈ।
ਲੋਕ ਕਹਿੰਦੇ ਨੇ ਨਾ ਕਿ ਪੈਸਾ ਸਭ ਕੁੱਛ ਨੀ ਹੁੰਦਾ। ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ! ਹਾਂ ਇਹ ਸੁਣਨ ਵਿੱਚ ਬਹੁਤ ਵਧੀਆ ਲੱਗਦਾ ਹੈ। ਪਰ ਜਦੋਂ ਇੰਨਾ ਕਾਗਜ਼ ਦੇ ਚੰਦ ਟੁਕੜਿਆਂ ਪਿੱਛੇ ਕਿਸੇ ਨੂੰ ਆਪਣਿਆਂ ਦੀ ਜਾਨ ਜਾਂਦੀ ਦੇਖਣੀ ਪੈਂਦੀ ਹੈ ਤਾਂ ਓਦੋਂ ਪਤਾ ਚੱਲਦਾ ਕਿ ਪੈਸਾ ਕਿੰਨਾ ਕੁੱਛ ਖਰੀਦ ਸਕਦਾ ਹੈ।
ਕਿਤਾਬਾਂ ਤੋਂ ਬਾਹਰ ਅਸਲ ਜਿੰਦਗੀ ਚੱਲਦੀ ਹੈ। ਅਤੇ ਅਫਸੋਸ ਉਸ ਸਭ ਤੋਂ ਉਲਟ ਚੱਲਦੀ ਹੈ ਜੋ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ। ਗੱਲ ਚੁਬਣ ਵਾਲੀ ਹੈ ਪਰ ਜਿਆਦਾਤਰ ਲੋਕ ਤਾਂ ਸਾਰੀ ਉਮਰ ਉਨਾ ਗ੍ਰੰਥਾਂ ਨੂੰ ਨਹੀਂ ਸਮਝ ਪਾਂਓਦੇ ਜਿੰਨਾ ਨੂੰ ਓਹ ਪੂਜਦੇ ਹਨ।
ਸਕੂਲਾਂ ਤੋਂ ਲੈ ਕੇ ਹੱਸਪਤਾਲਾਂ ਤੱਕ ਸਭ ਵਪਾਰ ਕਰਨ ਦੇ ਸਾਧਨ ਬਣ ਗਏ ਹਨ। ਪੈਸਾ ਫੇਂਕ ਤੇ ਤਮਾਸ਼ਾ ਦੇਖ!
ਪੈਸੇ ਬਿਨਾ ਇਹ ਦੁਨੀਆਂ ਹੋਰ ਕੋਈ ਜ਼ੁਬਾਨ ਨਹੀਂ ਸਮਝਦੀ। ਤੁਸੀਂ ਹਰ ਤਰਾਂ ਨਾਲ ਪੈਸਾ ਕਮਾ ਸਕਦੇ ਹੋ! ਬੱਸ ਮਿਹਨਤ ਕਰਕੇ ਹੀ ਨਹੀਂ ਕਮਾ ਸਕਦੇ!
ਰੇਸ਼ਮਾਂ ਨੇ ਸੋਚਿਆ ਕਿ ਓਹ ਮਰ ਜਾਵੇ। ਆਪਣੀ ਜਾਨ ਦੇ ਦਵੇ। ਡੋਗਰੇ ਨਾਲ ਸੌਣ ਤੋਂ ਬਾਅਦ ਉਸਨੂੰ ਆਪਣੇ ਸ਼ਰੀਰ ਤੋਂ ਅਲਕਤ ਆ ਰਹੀ ਸੀ। ਪਰ ਕਰਦੀ ਵੀ ਕੀ? ਅੰਦਰ ਬੇਹੋਸ਼ ਉਰਮੀਂ ਪਈ ਸੀ। ਜੇ ਰੇਸ਼ਮਾਂ ਮਰ ਗਈ ਤਾਂ ਉਰਮੀਂ ਦਾ ਕੀ ਬਣੇਗਾ?
ਹੱਸਪਤਾਲ ਦੀ ਸਭ ਤੋਂ ਉੱਚੀ ਜਗਾ ਤੇ ਖੜੀ ਰੇਸ਼ਮਾਂ ਨੇ ਆਪਣਾ ਇਕ ਪੈਰ ਛੱਤ ਤੋਂ ਥੱਲੇ ਕੀਤਾ। ਹੇਠਾਂ ਲੋਕ ਉਸਨੂੰ ਕੀੜੇ-ਮਕੌੜਿਆਂ ਦੀ ਤਰਾਂ ਲੱਗ ਰਹੇ ਸਨ। ਇੱਥੋਂ ਛਾਲ ਮਾਰਦੀ ਤਾਂ ਸਭ ਕਾਸੇ ਤੋਂ ਮੁਕਤੀ ਮਿਲ ਜਾਣੀ ਸੀ। ਗੱਲ ਹਿੰਮਤ ਦੀ ਨਹੀਂ ਸੀ।
ਗਰੀਬ ਨੂੰ ਮਰਨ ਲਈ ਨਹੀਂ, ਬਲਕਿ ਜਿਓਣ ਲਈ ਹਿੰਮਤ ਚਾਹੀਦੀ ਹੁੰਦੀ ਹੈ।
ਅਤੇ ਇਸੇ ਹਿੰਮਤ ਦੀ ਇਸ ਵਕਤ ਰੇਸ਼ਮਾਂ ਨੂੰ ਲੋੜ ਸੀ। ਰੇਸ਼ਮਾਂ ਮਰ ਨਹੀਂ ਸੀ ਸਕਦੀ। ਉਸਨੂੰ ਜਿਓਣਾ ਹੀ ਪੈਣਾ ਸੀ। ਆਪਣੇ ਸ਼ਰੀਰ ਵਿੱਚੋਂ ਆਂਓਦੀ ਡੋਗਰੇ ਦੀ ਗੰਦ ਨੂੰ ਭੁੱਲਣਾ ਪੈਣਾ ਸੀ। ਆਖਿਰ ਜੋ ਵੀ ਉਸਨੇ ਕਰਿਆ, ਆਪਣੀ ਬੇਟੀ ਲਈ ਹੀ ਕਰਿਆ ਨਾ।
ਇਕ ਔਰਤ ਨਹੀਂ ਹਾਰੀ, ਇਕ ਮਾਂ ਹਾਰੀ ਹੈ। ਅਤੇ ਇਕ ਮਾਂ ਹਾਰ ਸਕਦੀ ਹੈ। ਰੇਸ਼ਮਾਂ ਨੇ ਜਦੋਂ ਉਰਮੀਂ ਦਾ ਮੁਸਕਰਾਉਂਦਾ ਹੋਇਆ ਚਿਹਰਾ ਦੇਖਿਆ ਤਾਂ ਉਸ ਅੰਦਰਲੇ ਜ਼ਖਮ ਘੱਟ ਗਏ। ਓਹ ਡੋਗਰੇ ਨੂੰ ਭੁੱਲ ਗਈ। ਉਸਨੂੰ ਯਾਦ ਆਇਆ ਕਿ ਉਰਮੀਂ ਨੂੰ ਤਾਂ ਵਜੀਫਾ ਮਿਲਿਆ ਸੀ।
ਉਰਮੀਂ ਹੁੱਣ ਵਧੀਆ ਪੜੇਗੀ। ਲਿਖੇਗੀ!! ਅਤੇ ਇਕ ਦਿਨ ਵੱਡੀ ਹੋ ਕੇ ਕਾਮਯਾਬ ਇਨਸਾਨ ਬਣੇਗੀ। ਗਰੀਬੀ ਨਾਮ ਦੀ ਡੈਣ ਤੋਂ ਓਨਾ ਦੀ ਜਿੰਦਗੀ ਆਜ਼ਾਦ ਹੋ ਜਾਏਗੀ।
ਉਰਮੀਂ ਨੇ ਜਦੋਂ ਰੇਸ਼ਮਾਂ ਨੂੰ ਪੁੱਛਿਆ ਕਿ ਇਲਾਜ ਦਾ ਖਰਚਾ ਕਿੱਥੋਂ ਕਰਿਆ ਤਾਂ ਰੇਸ਼ਮਾਂ ਨੇ ਉਸਨੂੰ ਝੂਠ ਕਹਿ ਦਿੱਤਾ ਕਿ ਕੁਲਵੰਤ ਨੇ ਉਸਨੂੰ ਪੈਸਾ ਉਧਾਰ ਦਿੱਤਾ। ਉਰਮੀਂ ਨੇ ਆਪਣੀ ਮਾਂ ਦੀ ਗੱਲ ਨੂੰ...

ਸੱਚ ਮੰਨ ਲਿਆ।
ਕੁੱਛ ਦਿਨਾਂ ਵਿੱਚ ਉਰਮੀਂ ਠੀਕ ਹੋ ਗਈ ਅਤੇ ਘਰ ਆ ਗਈ। ਘਰ ਵੀ ਓਹ ਦਵਾਈਆਂ ਖਾਂਦੀ ਰਹੀ। ਮਹੀਨਾ ਭਰ ਆਰਾਮ ਕਰਨ ਤੋਂ ਬਾਅਦ ਉਰਮੀਂ ਨੇ ਸਕੂਲ ਜਾਣਾ ਸ਼ੁਰੂ ਕਰਿਆ। ਓਹ ਵੱਡੇ ਸਕੂਲ ਗਈ ਸੀ।
ਰੇਸ਼ਮਾਂ ਨੇ ਵੀ ਡੋਗਰਿਆਂ ਦੀ ਨੌਕਰੀ ਛੱਡ ਦਿੱਤੀ। ਉਸਨੇ ਤਾਂ ਇਹ ਫੈਸਲਾ ਕਰਿਆ ਸੀ ਕਿ ਓਹ ਦੋਬਾਰਾ ਡੋਗਰੇ ਦਾ ਚਿਹਰਾ ਤੱਕ ਨਹੀਂ ਦੇਖੇਗੀ। ਪਰ ਡੋਗਰਾ ਕਿੱਥੇ ਰੇਸ਼ਮਾਂ ਦਾ ਪਿੱਛਾ ਛੱਡਣ ਵਾਲਾ ਸੀ। ਓਹ ਰੇਸ਼ਮਾਂ ਦੇ ਪਿੱਛੇ-ਪਿੱਛੇ ਉਸਦੇ ਘਰ ਤੱਕ ਆ ਗਿਆ।
ਅਕਸਰ ਕਿਸੇ ਨਾ ਕਿਸੇ ਬਹਾਨੇ ਡੋਗਰੇ ਨੇ ਰੇਸ਼ਮਾਂ ਦੇ ਘਰ ਆਓਣਾ ਸ਼ੁਰੂ ਕਰ ਦਿੱਤਾ। ਰੇਸ਼ਮਾਂ ਹਰ ਵਾਰ ਉਸਨੂੰ ਵਾਪਸ ਮੋੜ ਦਿੰਦੀ ਸੀ। ਡੋਗਰਾ ਹਜੇ ਵੀ ਰੇਸ਼ਮਾਂ ਦੇ ਸ਼ਰੀਰ ਦਾ ਭੁੱਖਾ ਸੀ। ਓਹ ਰੇਸ਼ਮਾਂ ਨੂੰ ਪੈਸਾ ਦੇਣ ਲਈ ਤਿਆਰ ਸੀ।
ਤੰਗ ਆਈ ਰੇਸ਼ਮਾਂ ਨੇ ਪੁਲਿਸ ਨੂੰ ਵੀ ਦੱਸਿਆ। ਪੁਲਿਸ ਨੇ ਡੋਗਰੇ ਕੋਲੋਂ ਪੈਸਾ ਖਾਧਾ ਅਤੇ ਚੁੱਪ ਹੋ ਗਈ। ਢਾਬੇ ਵਾਲੇ ਕੁਲਵੰਤ ਕੋਲੋਂ ਵੀ ਰੇਸ਼ਮਾਂ ਨੇ ਮੱਦਦ ਮੰਗੀ। ਉਸਦੀ ਦਿੱਤੀ ਧਮਕੀ ਵੀ ਕੰਮ ਨਾ ਆਈ। ਡੋਗਰਾ ਫੇਰ ਨਾ ਟਲਿਆ।
ਉਰਮੀਂ ਨੇ ਵੀ ਇਕ-ਦੋ ਵਾਰ ਡੋਗਰੇ ਨੂੰ ਘਰ ਦੇਖਿਆ। ਓਹ ਸੋਚਦੀ ਕਿ ਮਾਂ ਨੇ ਤਾਂ ਨੌਕਰੀ ਛੱਡ ਦਿੱਤੀ ਹੈ! ਫੇਰ ਇਹ ਸਾਡੇ ਘਰ ਕੀ ਕਰਨ ਆਂਓਦਾ ਹੈ!?
ਇਕ ਦਿਨ ਉਰਮੀਂ ਇਕੱਲੀ ਘਰ ਸੀ। ਸੁੱਖ ਨਾਲ ਹੁੱਣ ਓਹ ਵੀ ਜਵਾਨੀ ਵਿੱਚ ਪੈਰ ਧਰ ਰਹੀ ਸੀ। ਡੋਗਰੇ ਨੇ ਆ ਕੇ ਦਰਵਾਜਾ ਖੜਕਾਇਆ ਤਾਂ ਉਰਮੀਂ ਬਿਨਾ ਚੁੰਨੀ ਹੀ ਦਰਵਾਜਾ ਖੋਲਣ ਆ ਗਈ। ਜਦੋਂ ਉਰਮੀਂ ਨੇ ਦਰਵਾਜਾ ਖੋਲਿਆ ਤਾਂ ਉਸਨੂੰ ਦੇਖ ਰਜਿੰਦਰ ਡੋਗਰੇ ਦੀਆਂ ਅੱਖਾਂ ਵਿੱਚ ਜਾਨਵਰ ਉਤਰ ਆਇਆ। ਪਰ ਉਰਮੀਂ ਨੇ ਕੋਲ ਹੀ ਮੰਜੇ ਤੇ ਪਈ ਚੁੰਨੀ ਚੱਕੀ ਅਤੇ ਲੈ ਲਈ।
ਡੋਗਰਾ ਦਰਵਾਜੇ ਤੇ ਹੀ ਖੜਾ ਰਿਹਾ।
“ਕੀ ਹੋਇਆ ਅੰਕਲ ਜੀ? ਤੁਸੀਂ ਕਿਓਂ ਵਾਰ-ਵਾਰ ਸਾਡੇ ਘਰ ਆਂਓਦੇ ਓ!?” ਉਰਮੀਂ ਬੋਲੀ।
ਡੋਗਰਾ ਕੁੱਛ ਨਾ ਬੋਲਿਆ। ਓਹ ਬੱਸ ਉਰਮੀਂ ਵੱਲ ਹਵਸ ਭਰੀਆਂ ਨਜ਼ਰਾਂ ਨਾਲ ਦੇਖਦਾ ਰਿਹਾ।
“ਇਸ ਤਰਾਂ ਕੀ ਦੇਖ ਰਹੇ ਓ!?” ਉਰਮੀਂ ਡਰ ਗਈ।
“ਵੱਡੀ ਹੋ ਗਈ ਤੂੰ! ਹੈਂ!! ਜਦੋਂ ਸਾਡੇ ਘਰ ਆਓਣਾ ਸ਼ੁਰੂ ਕੀਤਾ ਸੀ ਰੇਸ਼ਮਾਂ ਨੇ ਤਾਂ ਛੋਟੀ ਜਿਹੀ ਹੁੰਦੀ ਸੀ”। ਰਜਿੰਦਰ ਡੋਗਰਾ ਬੋਲਿਆ।
“ਪਰ ਹੁੱਣ ਤਾਂ ਮਾਂ ਨੇ ਤੁਹਾਡੀ ਨੌਕਰੀ ਛੱਡ ਤੀ ਆ!! ਫੇਰ ਹੁੱਣ ਕਿਓਂ ਇੱਥੇ ਆਂਓਦੇ ਓ!?” ਉਰਮੀਂ ਬੋਲੀ।
“ਮੇਰਾ ਤੇਰੀ ਮਾਂ ਨਾਲ ਹਿਸਾਬ ਬਾਕੀ ਹੈ”। ਰਜਿੰਦਰ ਬੋਲਿਆ।
“ਕਿਹੜਾ ਹਿਸਾਬ!?” ਉਰਮੀਂ ਬੋਲੀ।
“ਲੈ! ਤੈਨੂੰ ਨੀ ਪਤਾ!? ਤੈਨੂੰ ਓਨੇ ਦੱਸਿਆ ਨੀ!?” ਰਜਿੰਦਰ ਡੋਗਰਾ ਕਹਿਣ ਲੱਗਿਆ।
“ਕੀ ਨੀ ਦੱਸਿਆ!? ਕਿਹੜੀ ਗੱਲ ਕਰ ਰਹੇ ਓ!?” ਉਰਮੀਂ ਕੁੱਛ ਸਮਝ ਨਹੀਂ ਸੀ ਪਾ ਰਹੀ।
“ਜਦੋਂ ਤੇਰਾ ਐਕਸੀਡੈਂਟ ਹੋਇਆ ਸੀ ਨਾ! ਤਾਂ ਤੇਰੀ ਜਾਨ ਬਚਾਓਣ ਲਈ ਦੋ ਲੱਖ ਰੁਪਏ ਚਾਹੀਦੇ ਸੀ। ਓਹ ਪੈਸਾ ਮੈਂ ਤੇਰੀ ਮਾਂ ਨੂੰ ਦਿੱਤਾ ਸੀ!!” ਰਜਿੰਦਰ ਡੋਗਰਾ ਬੋਲਿਆ।
“ਤੁਸੀਂ ਕਿਓਂ ਦਿੱਤਾ!?”
“ਕਿਓਂਕਿ ਓਨੇ ਮੇਰੇ ਨਾਲ ਰਾਤ ਗੁਜ਼ਾਰੀ ਸੀ। ਮੇਰੇ ਨਾਲ ਮੇਰੇ ਕਮਰੇ ਵਿੱਚ! ਮੇਰੇ ਬਿਸਤਰ ਵਿੱਚ!! ਸੁੱਤੀ ਸੀ ਓਹ!!” ਰਜਿੰਦਰ ਡੋਗਰਾ ਨੇ ਕਿਹਾ, “ਤੂੰ ਸਮਝ ਰਹੀ ਆ ਨਾ ਮੈਂ ਕੀ ਕਹਿ ਰਿਹਾ!?”
ਉਰਮੀਂ ਨੂੰ ਉਸੇ ਵਕਤ ਚੱਕਰ ਆਉਣ ਲੱਗੇ ਅਤੇ ਓਹ ਬੇਹੋਸ਼ ਹੋ ਕੇ ਡਿੱਗ ਪਈ। ਇੰਨੇ ਨੂੰ ਰੇਸ਼ਮਾਂ ਓਥੇ ਪਹੁੰਚ ਗਈ। ਰੇਸ਼ਮਾਂ ਨੇ ਦੇਖਿਆ ਕਿ ਉਰਮੀਂ ਬੇਹੋਸ਼ ਪਈ ਹੈ ਅਤੇ ਕੋਲ ਡੋਗਰਾ ਖੜਾ ਹੈ।
“ਕੀ ਕਰਿਆ ਤੂੰ ਮੇਰੀ ਧੀ ਨੂੰ!!? ਬੋਲਦਾ ਕਿਓਂ ਨੀ!!!!?” ਰੇਸ਼ਮਾਂ ਡਰ ਗਈ ਸੀ।
ਓਹ ਚੀਕਦੀ ਹੋਈ ਬੋਲੀ।
ਮਾਹੌਲ ਵਿਗੜਦਾ ਦੇਖ ਡੋਗਰਾ ਤੁਰੰਤ ਓਥੋਂ ਭੱਜ ਨਿਕਲਿਆ।
“ਉਰਮੀਂ!!!! ਉਰਮੀਂ ਉਠ ਜਾ!!!! ਕੀ ਹੋਇਆ ਤੈਨੂੰ!!!!?” ਰੇਸ਼ਮਾਂ ਚੀਕਦੀ ਰਹੀ।
ਪਰ ਉਰਮੀਂ ਦੀਆਂ ਅੱਖਾਂ ਬੰਦ ਸਨ!!
ਬਾਕੀ ਅਗਲੀ ਕਿਸ਼ਤ ਵਿੱਚ ਜੀ
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

One Comment on “ਗਰੀਬੀ ਨਾਮ ਦੀ ਡੈਣ ਕਿਸ਼ਤ – 3”

  • ਕਹਾਣੀ ਦੀ ਚੌਥੀ ਕਿਸ਼ਤ ਸ਼ੇਅਰ ਕਰ ਦਿਓ ਜੀ ਮੈ ਉਡੀਕ ਕਰ ਰਿਆ 🙂

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)