More Punjabi Kahaniya  Posts
ਸਲਾਭਿਆ ਪਿਆਰ


ਸਾਰੀ ਦੁਨਿਆ ਜਾਣਦੀ ਹੈ ਪਿਆਰ ਦੋ ਤਰ੍ਹਾ ਦਾ ਹੁੰਦਾ ਹੈ। ਇੱਕ ਤਰਫ਼ਾਂ ਪਿਆਰ ਜਿਹਦੇ ਵਿੱਚ ਕੁੜੀ ਕਿਸੇ ਨਾ ਕਿਸੇ ਕਾਰਨ ਜਵਾਬ ਦੇ ਜਾਂਦੀ ਹੈ । ਦੂਜਾ ਮੈਨੂੰ ਪਤਾ ਤੁਸੀਂ ਮੇਰੀ ਨਾਲ਼ੋਂ ਵੀ ਵੱਧ ਜਾਣਦੇ ਹੋਵੋਗੇ । ਹੁਣ ਇੱਕ ਹੋਰ ਪਿਆਰ ਹੁੰਦਾ ਹੈ ਜਿਸਨੂੰ ਮੈ ਸਲਾਭਿਆ ਪਿਆਰ ਕਹਿੰਦਾ ਹਾਂ ਇਹ ਉਹ ਪਿਆਰ ਹੁੰਦਾ ਹੈ ਜਿਹਦੇ ਵਿੱਚ ਸਾਮਣੇ ਵਾਲੇ ਨੂੰ ਦੱਸੀਆਂ ਨਹੀਂ ਜਾਂਦਾ , ਜਾ ਤਾਂ ਦੱਸਣ ਵੇਲੇ ਦਿਲ ਦੀ ਧੜਕਨ ਵੱਧ ਜਾਂਦੀ ਹੈ। ਜਾ ਡਰ ਲੱਗਦਾ ਹੈ ਹੋਰ ਨਾ ਕਿਤੇ ਮੇਰੀ ਦੁਨਿਆ ਚ ਝਾੜ ਪੂੰਝ ਕਰਦੇ। ਚੱਲੋ ਜਿਨ੍ਹਾਂ ਨੇ ਵੀ ਇਹ ਪਿਆਰ ਕੀਤਾ ਹੁੰਦਾ ਹੈ। ਉਹ ਜਾਣਦੇ ਹਨ ਇਸਦਾ ਇਹਸਾਸ ਬਹੁਤ ਵਧੀਆਂ ਹੁੰਦਾ ਹੈ।
ਹੁਣ ਗੱਲ ਆਗੀ ਹੱਡ ਬੀਤੀ ਤੇ ਮੈ ਬਹੁਤ ਸਾਊ ਿੲਨਸਾਨ ਹਾਂ ਸਾਇਦ । ਕੁੜੀਆਂ ਨਾਲ ਗੱਲ ਕਰਨੀ ਤਾਂ ਦੂਰ ਦੀ ਗੱਲ ਜੇਕਰ ਸਕੂਲ ਟਾਇਮ ਵਿੱਚ ਵੀ ਮੈਡਮ ਮੈਨੂੰ ਕੁੜੀਆਂ ਦੇ ਕੋਲ ਫ਼ਾਰਮ ਭਰਨ ਲਈ ਵੀ ਭੇਜਦੇ ਸੀ । ਮੈ ਸੰਗਦਾ ਮਾਰਾਂ ਧੋਣ ਨਹੀਂ ਸੀ ਚੱਕਦਾ ਬੱਸ ਥੱਲੇ ਮੂੰਹ ਕਰਕੇ ਕਹੀ ਜਾਣਾ ਜੀ ਮੇਰਾ ਨਾਮ …… ਪਿਤਾ ਦਾ ਨਾਮ…… ਇੱਕ ਵਾਰ ਤਾਂ ਕੁੜੀ ਨੇ ਵੀ ਕਿਹ ਤਾਂ ਸੀ ਸਾਡੇ ਕਿਉ ਸਾਡੇ ਵੱਲ ਦੇਖਣ ਤੋਂ ਡਰ ਲੱਗਦਾ। ਅਸਲ ਵਿੱਚ ਕੁੜੀਆ ਦੇ ਅੱਗੇ ਬੋਲਣ ਤੋਂ ਝਿਜਕ ਦਾ ਸੀ ਪਰ ਕਲਾਸ ਦਾ ਸਭ ਤੋਂ ਇਲਤੀ ਬੰਦਾ ਸੀ । ਜਿੰਨੇ ਮੈ ਮੈਡਮਾਂ ਸਰਾ ਦੇ ਡੰਡੇ ਲੁਕਾਏ ਹੋਰ ਕਿਸੇ ਨੇ ਨਹੀਂ ਲੁਕਾਏ ਹੋਣੇ ਬਹ ਲੁਕਾਏ ਹੋਣੇ।ਜਿੰਨਾ ਟਾਇਮ ਸਕੂਲ ਚ ਰਿਹਾ ਬਾਹਰ ਬਾਹਾ ਖੜੀਆਂ ਕਰਕੇ ਖੜਦਾ ਰਿਹਾ ਪੇਪਰਾਂ ਵਿੱਚ ਅੋਖਾ ਪਾਸ ਹੁੰਦਾ ਸੀ।
ਹੋਲੀ-ਹੋਲੀ ਕਾਲਜ ਵਿੱਚ ਪੁਹੰਚ ਗਿਆ ਪਰ ਅਜੇ ਵੀ ਕੁੜੀਆਂ ਤੋਂ ਦੋ ਡਿਸਕ ਛੱਡਕੇ ਬੈਠਦਾ ਸੀ । ਇੱਕ ਦਿਨ ਕਲਾਸ ਵਿੱਚੋਂ ਬੰਕ ਮਾਰਕੇ ਸਾਡੇ ਕਾਲਜ ਦੀ ਕੰਨਟੀਨ ਵਿੱਚ ਲੱਗੇ ਦਰਖ਼ਤ ਹੇਠ ਬੈਠਾ ਬੱਤਾ ਪੀ ਰਿਹਾ ਸੀ। ਤੇ ਨਵੀਂ ਨਵੀਂ ਸ਼ਿਵ ਕੁਮਾਰ ਬਟਾਲਵੀ ਦੀ ਲੂਣਾ ਕਿਤਾਬ...

ਖਰੀਦੀ ਸੀ। ਮੈਨੂੰ ਅਚਾਨਕ ਫ਼ੋਨ ਆ ਗਿਆ ਕਿਸੇ ਦਾ ਤੇ ਮੈ ਕਿਤਾਬ ਸਾਇਡ ਤੇ ਰੱਖੀ ਤੇ ਆਪਣੇ ਧਿਆਨ ਗੱਲਾਂ ਕਰਨ ਗਿਆ । ਪਤਾ ਨਹੀਂ ਕਦੋਂ ਮੇਰੀ ਦੂਜੀ ਸਾਇਡ ਬੈਠੀਆਂ ਕੁੜੀਆਂ ਨੇ ਕਿਤਾਬ ਚੱਕ ਲਈ ਤੇ ਫਰੋਲਨ ਲੱਗ ਗਈਆਂ ਜਦ ਮੇਰਾ ਧਿਆਨ ਗਿਆ ਕੀ ਮੇਰੀ ਕਿਤਾਬ ਉੱਥੇ ਹੈਨੀ ਤਾਂ ਸੰਸੋਪੰਜ ਵਿੱਚ ਪੈ ਗਿਆ ਫ਼ੋਨ ਕੱਟ ਕੇ ਜਦ ਦੂਜੀ ਸਾਇਡ ਦੇਖਿਆਂ ਤਾਂ ਪਤਾ ਲੱਗਾ 3 ਕੁੜੀਆਂ ਬੈਠੀਆਂ ਕਿਤਾਬ ਦੇ ਵਰਕੇ ਪਲਟ ਰਹੀਆਂ ਸਨ । ਉਹਨਾ ਵਿੱਚੋ ਇੱਕ ਨੇ ਦੇਖ ਲਿਆ ਕੀ ਿਕਤਾਬ ਵਾਲਾ ਉਹਨਾ ਵੱਲ ਦੇਖ ਰਿਹਾ ਹੈ । ਉਹਨੇ ਝੱਟ ਛਪੱਟਾ ਮਾਰਕੇ ਉਹਨਾ ਤੋਂ ਕਿਤਾਬ ਖੋਈ ਤੇ ਮੇਰੇ ਵੱਲ ਕਰਕੇ
ਸੋਹਣੀ ਜਿਹੀ ਹਿੰਦੀ ਚ ਕਿਹਾ ਮਾਫ਼ ਕਰਨਾ ਹਮ ਤੋਂ ਸਿਰਫ ਟਾਈਟਲ ਵਾਲੀ ਫੋਟੋ ਦੇਖ ਰਹੇ ਥੇ ਹਮੇ ਪੰਜਾਬੀ ਨਹੀਂ ਆਤੀ ਤੋਂ ਹਮਨੇ ਸਿਰਫ ਫੋਟੋ ਦੇਖਨੇ ਲਿਏ ਉਠਾਈ ਥੀ ਆਪ ਗਲਤ ਮਤ ਸਮਝਨਾ । ਗ਼ੁੱਸਾ ਤਾਂ ਕੀ ਕਰਨਾ ਸੀ ਉਹਦੀ ਬੋਲੀ ਸੁਣ ਕੇ ਦਿਲ ਖੁਸ ਹੋ ਗਿਆ ਉੱਜੜੇ ਬਾਗ਼ਾਂ ਵਿੱਚ ਬਰਸਾਤ ਹੋ ਗਈ । ਉਹ ਇੰਨਾਂ ਕਿਹ ਕੇ ਤੁਰ ਗਈ ਪਰ ਮੈਨੂੰ ਹੁਣ ਸਮਝ ਲੱਗਾ ਸੀ ਕੀ ਪਿਆਰ ਕੀ ਸੈਅ ਆ। ਉਸ ਦਿਨ ਬੱਸ ਵਿੱਚ ਆਉਂਦੇ ਨੂੰ ਮੈਨੂੰ ਹਰ ਪਾਸੇ ਉਹਦਾ ਚਿਹਰਾ ਹੀ ਦਿਸਦਾ ਰਿਹਾ ਵਾਟਰ ਕੂਲਰ ਚ ਤਾਂਕੀ ਚ ਬਾਰੀ ਚ ਇੱਥੇ ਤੱਕ ਕੀ ਮਰੂੜੇ ਵੇਚਣ ਵਾਲੇ ਚ ਵੀ ਹੁਣ ਸੋਚ ਲਿਆ ਸੀ ਕੀ ਕੱਲ ਜਾਕੇ ਪਤਾ ਕਰੀਏ ਕਿਹੜੀ ਕਲਾਸ ਦੀ ਸੀ ਕਿਹੜਾ ਬਲਾਕ ਸੀ ਤੇ ਕੀ ਨਾਮ ਸੀ ਹੁੱਣ ਦਿਲ ਕਰਦਾ ਸੀ ਚਾਹੇ ਹੁੱਣ ਜੋ ਮਰਜੇ ਹੋਜੇ ਇੱਕ ਵਾਰ ਪੁੱਛ ਹੀ ਲੈਣਾ
ਅੱਗੇ ਕੀ ਹੋਇਆ ਅਗਲੇ ਅੰਕ ਵਿੱਚ ਦੱਸਿਆ ਜਾਵੇਗਾ ਜੇਕਰ ਕਹਾਣੀ ਪਸੰਦ ਆਈ ਤਾਂ ਕੂਮੈਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਕਿਹਾ ਸਿਰ ਮੱਥੇ ਕਬੂਲ ਐ ਕਬੂਲ ਐ 😂😂
ਗੁਮਨਾਮ ਲਿਖਾਰੀ

...
...



Related Posts

Leave a Reply

Your email address will not be published. Required fields are marked *

11 Comments on “ਸਲਾਭਿਆ ਪਿਆਰ”

  • v.nice

  • very nice

  • Sat Shree Akàal G

    Ae Haad Bitti Har Ik Insaan Naal Hundi Hai G
    Chaahey Oh Insaan Kudi Chaahey Munda Kiyun Na Howe G
    Bs Koi Das Dinda Ae Tey Koi Dasda Nahi G

  • ਗੁਮਨਾਮ ਲਿਖਾਰੀ

    ਮੇਰੇ ਮੋਬਾਇਲ ਵਿੱਚ ਲਿਖਣ ਸਮੇ ਆਟੋਕਰੈਕਟ ਹੋ ਜਾਂਣ ਕਾਰਨ ਤੇ ਮੇਰੀ ਅਣਗੇਲੀ ਕਰਨ ਕਹਾਣੀ ਦੇ ਲਿਖਤੀ ਰੂਪ ਵਿੱਚ ਥੋੜੀ ਗਲਤੀ ਹੋ ਗਈ ਹੈ ਜਿਸਦਾ ਸੋਧ ਕਰਕੇ ਮੈ ਦੁਆਰਾ ਐਪ ਵਾਲ਼ਿਆਂ ਵੀਰਾ ਨੰੂ ਸੈੱਡ ਕੀਤਾ ਹੈ। ਸਰੋਤਿਆ ਤੋਂ ਮਾਫ਼ੀ ਚਾਹੁੰਦਾ ਹਾਂ ।ਹਾਂ ਅਗਲਾ ਭਾਗ ਕਾਫ਼ੀ ਹਾਸਮਈ ਹੋਵੇਗਾ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)