More Punjabi Kahaniya  Posts
IELTS ਵਾਲੇ ਮੁੰਡੇ ਦੀ ਹੱਡਬੀਤੀ..


IELTS ਵਾਲੇ ਮੁੰਡੇ ਦੀ ਹੱਡਬੀਤੀ..
ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ। ਉਹ ਵੀ ਮੇਰਾ ਬਹੁਤ ਕਰਦੀ ਸੀ। ਅਸੀ 4 ਸਾਲ ਰਿਲੇਸ਼ਨਸ਼ਿਪ ਵਿਚ ਰਹੇ। ਆਈਲੈਟਸ ਦੀ ਕਲਾਸ ਪਿੱਛੋਂ ਰੋਜ ਮਿਲਣਾ। ਬੇਸਬਰੀ ਨਾਲ ਓਹਦੀ ਉਡੀਕ ਕਰਦਾ ਰਹਿੰਦਾ।ਉਹਦੀ ਕਲਾਸ ਖਤਮ ਹੋਣ ਤੱਕ ਬਾਹਰ ਬੈਠ ਕਿ ਉਡੀਕ ਕਰਦਾ ਰਹਿਦਾ। ਫੇਰ ਓਹਨੂੰ ਕਲਾਸ ਤੋ ਲੈਕੇ ਘਰ ਤੱਕ ਛੱਡ ਕੇ ਆਉਣਾ, ਤੇ ਫੇਰ ਆਪਣੇ ਘਰ ਨੂੰ ਵਾਪਸ ਜਾਣਾ। ਓਹਨੂੰ ਸਿਰਫ ਲੈ ਕੇ ਆਉਣ ਦੀ ਖਾਤਿਰ ਮੈਂ ਰੋਜ 35 ਕਿਲੋਮੀਟਰ ਜਾਦਾ । ਏਦਾ ਦੀਆ ਹੋਰ ਵੀ ਬਹੁਤ ਗੱਲਾ ਰੋਜ ਹੋਣ ਕਰਕੇ ਸਾਡੇ ਚ ਬਹੁਤ ਪਿਆਰ ਹੋ ਗਿਆ। ਓਹਦੀ ਕਲਾਸ ਵਿੱਚ ਕਿਸੇ ਮੁੰਡੇ ਨੇ ਪਿਛਲੀ ਸੀਟ ਤੇ ਬੈਠੇ ਨੇ ਓਹਦੀ ਚੂੰਨੀ ਖਿੱਚ ਦਿਤੀ। ਓਹ ਬਹੁਤ ਰੋਈ ਤੇ ਮੈਨੂੰ ਇਹ ਸੁਣ ਕੇ ਅੱਗ ਲੱਗ ਗਈ। ਆਪਣੇ 2 ਮਿੱਤਰਾ ਨੂੰ ਨਾਲ ਲੈ ਉਸ ਮੁੰਡੇ ਤੇ ਓਹਦੇ ਨਾਲ ਵਾਲਿਆ ਨੂੰ ਘੇਰ ਲਿਆ ਤੇ ਬਹੁਤ ਕੁੱਟਿਆ ਤੇ ਸਾਡੇ ਤੇ 307 ਦਾ ਮੁਕੱਦਮਾ ਵੀ ਦਰਜ ਹੋਇਆ। ਕੁੱਝ ਸਮੇ ਬਾਅਦ ਸਾਝੇ ਬੰਦੇ ਵਿੱਚ ਹੋਣ ਕਾਰਨ ਉਹ ਵੀ ਮੁੱਕ ਗਿਆ। ਫੇਰ ਓਹਨੇ ਆਈਲੈਟਸ ਦਾ ਪੇਪਰ ਦਿਤਾ, ਪਰ ਓਹਦੇ ਬੈਂਡ ਨਾ ਆਏ। ਓਹ ਬਹੁਤ ਦੁੱਖੀ ਹੋਈ, ਓਹਦੇ ਦੁਖੀ ਹੋਣ ਕਰਕੇ ਮੈਨੂੰ ਵੀ ਕੁੱਝ ਨਾ ਚੰਗਾ ਲੱਗਾ। ਓਹਦੇ ਘਰ ਦਿਆ ਨੇ ਅੱਗੇ ਪੜਾਉਣ ਤੋ ਮਨਾ ਕਰ ਦਿੱਤਾ। ਏਦਾ ਹੀ ਬਹੁਤ ਸਮਾ ਉਹ ਘਰ ਹੀ ਰਹੀ। ਓਹਦੇ ਕਹਿਣ ਤੇ ਅਸੀ ਓਹਦੇ ਕਿਸੇ ਰਿਸ਼ਤੇਦਾਰ ਦਾ ਨਾਮ ਲੈ ਕੇ ਮੈਂ ਓਹਦੀ ਫੀਸ ਦੋਬਾਰਾ ਤੋ ਭਰ ਦਿੱਤੀ। ਤੇ ਓਹ ਵੀ ਬਹੁਤ ਖੁਸ਼ ਸੀ। ਫੇਰ ਓਹ ਕਹਿੰਦੀ ਕੇ ਆਪਾ ਵਿਆ
ਕਰਵਾਉਣਾ ਤੇ ਮੈ ਓਹਦੇ ਕਹਿਣ ਤੇ ਓਹਦੇ ਘਰ ਰਿਸ਼ਤਾ ਭੇਜ ਦਿੱਤਾ। ਤੇ ਓਹਦੇ ਘਰ ਦਿਆ ਨੇ ਇਹ ਕਹਿ ਕੇ...

ਟਾਲ ਦਿੱਤਾ ਕੇ ਕੁੜੀ ਅਜੇ ਪੜਦੀ ਹੈ। ਉਸ ਤੋਂ ਬਾਅਦ 4 ਕੁ ਮਹੀਨੇ ਬਾਅਦ ਮੈ ਓਹਦਾ ਪੇਪਰ ਦਵਾ ਦਿੱਤਾ । ਤੇ ਬੈੱਡ ਆ ਗਏ। ਓਹ ਮੈਨੂੰ ਕਹਿਣ ਲੱਗੀ ਕੇ ਜੇ ਮੇਰਾ ਵੀਜਾ ਨਾ ਆਇਆ ਤਾ ਤੂੰ ਮੇਰੇ ਨਾਲ ਵਿਆਹ ਕਰਵਾ ਲਈ। ਮੈਂ ਵੀ ਸਹਿਮਤ ਸੀ। ਕੁੱਝ ਸਮੇ ਬਾਅਦ ਉਸ ਦਾ ਵੀਜਾ ਵੀ ਆ ਗਿਆ। ਅਸੀ ਦੋਵੇਂ ਬਹੁਤ ਖੁਸ਼ ਸੀ। ਵੀਜਾ ਆਉਣ ਤੋਂ ਬਾਅਦ ਉਸਦੇ ਸੁਭਾ ਚ ਜਿਵੇਂ ਬਦਲਾਵ ਜਿਹਾ ਆ ਗਿਆ। ਮੈਂ ਏਸ ਵਾਰੇ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਓਹ ਕੋਈ ਬਹਾਨਾ ਬਣਾ ਕਿ ਫੋਨ ਕੱਟ ਦਿੰਦੀ।ਤੇ ਗੱਲ ਕਰਨੀ ਘੱਟ ਕਰ ਦਿੱਤੀ। ਉਸ ਤੋਂ ਬਾਅਦ ਉਹ ਕਨੇਡਾ ਚਲੀ ਗਈ। ਓਥੇ ਜਾ ਕੇ ਉਹਦਾ ਫੌਨ ਜਿਆਦਾ ਵਿਜੀ ਰਹਿਣ ਲੱਗਾ। ਮੈ ਓਹਨੂੰ ਸਮਝਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਓਹ ਨਹੀਂ ਸਮਝੀ। ਸਗੋ ਮੈਨੂੰ ਗਲਤ ਸ਼ਬਦਾਵਲੀ ਵਰਤਣ ਲੱਗ ਗਈ। ਮੈਨੂੰ ਵੀ ਗੁੱਸਾ ਆਇਆ ਤੇ ਮੈ ਵੀ ਓਹਨੂੰ ਬੁਰਾ ਭਲਾ ਕਿਹਾ ਤੇ ਅਖੀਰ ਚ ਓਹਨੇ ਇਹ ਕਹਿ ਕੇ ਗੱਲ ਖਤਮ ਕਰਤੀ ਕੇ ਤੂੰ ਮੇਰੇ ਲਾਇਕ ਨੀ। ਤੇ ਬਲੌਕ ਕਰ ਦਿਤਾ। ਹੁਣ ਸਾਡੀ ਗੱਲ ਵੀ ਨਹੀ ਹੁੰਦੀ। ਬਹੁਤ ਵਾਰ ਘਰ ਦਿਆ ਤੋਂ ਚੋਰੀ ਆਤਮਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਓਹ ਵੀ ਨੀ ਕਰ ਸਕਿਆ। ਓਹਦਾ ਏਨਾ ਕੀਤਾ ਕੇ ਓਹਨੂੰ ਭੁੱਲ ਨਹੀ ਪਾ ਰਿਹਾ। ਮੈਨੂੰ ਸਮਝ ਨਹੀ ਆ ਰਿਹਾ ਕੇ ਕੀ ਕਰਾ ਤੇ ਇਹ ਵੀ ਨੀ ਸਮਝ ਆ ਰਿਹਾ ਕੇ ਮੈ ਗਲਤ ਸੀ ਕੇ ਓਹ..😔

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)