More Punjabi Kahaniya  Posts
ਭੂਤ ਬੰਗਲਾ ਆਖਰੀ ਭਾਗ 5


ਪਿਛਲੇ ਭਾਗ ਵਿੱਚ ਤੁਸੀਂ ਪੜਿਆ ਦਿਲਪ੍ਰੀਤ ਤੇ ਚੁੜੇਲ ਹਮਲਾ ਕਰ ਦਿੰਦੀ ਹੈ। ਦਿਲਪ੍ਰੀਤ ਦੇ ਇੱਕ ਉਸ ਮਾਂ ਦਵਾਰਾ ਪਹਿਨਿਆ ਗੱਲ ਵਿਚ ਤਵੀਤ ਵਾਲੀ ਢੋਲਕੀ ਹੁੰਦੀ ਹੈ । ਜਦੋਂ ਹੀ ਚੁੜੇਲ ਲਾਗੇ ਆਉਂਦੀ ਹੈ ਤਾਂ ਉਸ ਨੂੰ ਕਰੰਟ ਲੱਗਣ ਜਿੰਨਾ ਝੱਟਕਾ ਲੱਗਦਾ ਹੈ। ਤੇ ਉਹ ਉਥੇ ਹੀ ਲੁਪਤ ਹੋ ਜਾਂਦੀ ਹੈ। ਦਿਲਪ੍ਰੀਤ ਜਲਦੀ ਨਾਲ ਹੇਠਾਂ ਆਪਣੇ ਦੋਸਤਾਂ ਕੋਲ ਆਉਂਦਾ ਹੈ। ਉਹ ਸਾਰੇ ਗੱਡੀ ਵੱਲ ਭੱਜਦੇ ਹਨ ਤੇ ਸਾਰੇ ਸਵਾਰ ਹੋ ਜਾਂਦੇ ਹਨ। ਗੱਡੀ ਨੂੰ ਦਿਲਪ੍ਰੀਤ ਸਟਾਰਟ ਕਰ ਮੋੜਦਾ ਹੈ ਤਾਂ ਸਾਮਣੇ ਦੇਖ ਹੈਰਾਨ ਹੋ ਜਾਂਦਾ ਹੈ। ਬੰਗਲੇ ਦਾ ਬਾਹਰਲਾ ਦਰਵਾਜਾ ਬੰਦ ਹੋ ਜਾਂਦਾ ਹੈ। ਉਹ ਉਤਰ ਕੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ । ਪਰ ਉਸ ਨੂੰ ਤਾਲਾ ਲਗਾ ਹੁੰਦਾ ਹੈ । ਬਾਕੀ ਦੋਸਤ ਵੀ ਗੱਡੀ ਚੋ ਉਤਰ ਇਹ ਹਾਲ ਦੇਖਦੇ ਹਨ । ਸ਼ਰਮਾ ਕੁੱਝ ਸੋਚਦਾ ਹੈ, ਇਹ ਤਾਲਾ ਤੌੜ ਦਿੰਦਾ ਹਾਂ, ਉਹ ਦਿਲਪ੍ਰੀਤ ਨੂੰ ਕਹਿੰਦਾ ਹੈ, ਕੋਈ ਹਥੋੜੀ ਲੱਬਦੇ ਹਾ, ਇਸ ਤਾਲੇ ਦਾ ਕਾਮ ਤਮਾਮ ਕਰਨ ਲਈ , ਸਾਰੇ ਜਾਣੇ ਬਗਲੇ ਵੱਲ ਵਧਦੇ ਹਨ । ਤਾਂ ਬੰਗਲੇ ਦੇ ਪਿਛਲੇ ਪਾਸੇ ਤੋਂ ਚੀਕਾਂ ਦੀ ਅਵਾਜ਼ ਸੁਣਾਈ ਦਿੰਦੀ ਹੈ। ਉਹ ਸਾਰੇ ਡਰ ਨਾਲ ਕੰਬਦੇ ਹੋਏ ਉਧਰ ਨੂੰ ਚੱਲ ਪਏ । ਜਦੋਂ ਉਹਨਾਂ ਬੰਗਲੇ ਦੇ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ,ਇਹ ਉਹੀ ਆਦਮੀ ਸੀ ਜੋ ਇਸ ਬੰਗਲੇ ਦੀ ਦੇਖ ਰੇਖ ਕਰਦਾਂ ਸੀ। ਉਸ ਦੀ ਇੱਕ ਲੱਤ ਚੌ ਖੂਨ ਨਿਕਲ ਰਿਹਾ ਸੀ, ਤੇ ਦੇਖ ਕੇ ਇੰਜ ਲਗਦਾ ਸੀ ਜਿਵੇਂ ਕਿਸੇ ਨੇ ਨਹੁੰਆਂ ਨਾਲ ਲੱਤ ਤੇ ਹਮਲਾ ਕੀਤਾ ਹੋਵੇ । ਸੁਮਨ ਉਸ ਦੀ ਲੱਤ ਤੇ ਕੋਲ ਪੈ ਉਸ ਦੇ ਸਾਫੇ ਨਾਲੋਂ ਕਪੜਾ ਪਾੜ ਕੇ ਕਪੜਾ ਵਲੇਟ ਦੀ ਹੈ। ਤੇ ਉਸ ਨੂੰ ਬੰਗਲੇ ਬਾਰੇ ਸੁਵਾਲ ਕਰ ਦੀ ਹੈ। ਤਹਾਨੂੰ ਇਸ ਬਾਰੇ ਵਿੱਚ ਤਾ ਸਭ ਕੁਝ ਪਤਾ ਹੋਵੇਗਾ । ਫਿਰ ਵੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ, ਉਹ ਕਰਮਚਾਰੀ ਜਵਾਬ ਦਿੰਦਾ ਹੈ । ਕਿ ਉਹ ਚੁੜੇਲ ਇਸ ਘਰ ਦੀ ਮਾਲਕਣ ਹੀ ਹੈ। ਉਸ ਦਾ ਪਤੀ ਉਸ ਨੂੰ ਛੱਡ ਦੂਸਰੀ ਅੌਰਤ ਨੂੰ ਪਸੰਦ ਕਰਦਾ ਸੀ ਤੇ ਫਿਰ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ, ਇਹ ਸਭ ਮਾਲਕਣ ਤੋਂ ਜਰ ਨਹੀਂ ਹੋਇਆ ਤੇ, ਉਸ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਫਿਰ ਹੋਇਆ ਅਜ਼ੀਬ ਖੇਲ ਮਾਲਕਣ ਦਾ ਪਤੀ ਤੇ ਉਸ ਦੀ ਦੂਜੀ ਬੀਵੀ ਨੂੰ ਬੰਗਲੇ ਅੰਦਰ ਹਰ ਜਗ੍ਹਾ ਮਾਲਕਣ ਨਜ਼ਰ ਆਉਂਣ ਲੱਗੀ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਪ੍ਰੇਸ਼ਾਨ ਕਰਨ ਲਗੀਆਂ , ਫਿਰ ਉਹਨਾਂ ਨੇ ਤਾਂਤਰਿਕ ਨੂੰ ਬੁਲਾ ਕੇ ਚੁੜੇਲ ਦਾ ਰੂਪ ਬਣ ਚੁੱਕੀ ਮਾਲਕਣ ਨੂੰ ਬੰਗਲੇ ਦੀ ਉਪਰਲੀ ਮੰਜ਼ਿਲ ਵਿੱਚ ਇੱਕ ਕਮਰੇ ਚ ਤੰਤਰਾ ਮੰਤਰਾਂ ਨਾਲ ਕੈਦ ਕਰ ਦਿੱਤਾ । ਉਸ ਤੋਂ ਬਾਅਦ ਮਾਲਕਣ ਦਾ ਪਤੀ ਤੇ ਦੂਜੀ ਬੀਵੀ ਕਿਸੇ ਜਗ੍ਹਾ ਸ਼ਹਿਰ ਵਿੱਚ ਰਹਿਣ ਲੱਗ ਪਏ । ਤੇ ਇਸ ਦੀ ਦੇਖ ਰੇਖ ਲੲੀ ਮੈਂ ਤਾਂ ਪਹਿਲਾਂ ਤੋਂ ਹੀ ਇਥੇ ਕੰਮ ਕਰਦਾ ਸੀ, ਤੇ ਇਸ ਦੀ ਦੇਖ ਰੇਖ ਦਾ ਸਾਰਾ ਕੰਮ ਮੈਨੂੰ ਸੌਂਪ ਦਿੱਤਾ ਗਿਆ। ਸਬ ਕੁਝ ਠੀਕ ਚੱਲ ਰਿਹਾ ਸੀ । ਪਰ ਮੈਂ ਉਸ ਟਾਈਮ ਤਹਾਨੂੰ ਚਾਬੀਆਂ ਦੇਂਦਾ ਟਾਇਮ ਇਹ ਦੱਸਣਾ ਭੁੱਲ ਗਿਆ ਕਿ ਉਸ ਕਮਰੇ ਨੂੰ ਨਾ ਖੋਲਣਾ ਜਿਸ ਨੂੰ ਤਾਲਾ ਲਗਾ ਹੋਇਆ ਹੈ। ਬਸ ਮੈਂ ਇਸਨੂੰ ਦੱਸਣ ਲਈ ਹੀ ਵਾਪਸ ਆਇਆ ਸੀ। ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ। ਸਭ ਕੁਝ ਸੁਣ ਤੋਂ ਬਾਅਦ ਦਿਲਪ੍ਰੀਤ ਉਸ ਨੂੰ ਫਿਰ ਸਵਾਲ ਕਰਦਾ ਹੈ ਕੋਈ ਤਾ ਹੱਲ ਹੋਵੇਗਾ ਇਸ ਦਾ,,,,
ਤਾਂ ਆਦਮੀ ਜਵਾਬ ਦਿੰਦਾ ਹੈ ‌। ਕਿਸੇ ਤਰ੍ਹਾਂ ਉਸ ਦੇ ਗਲ਼ ਵਿੱਚ ਕੋਈ ਸ਼ਕਤੀ...

ਸ਼ਾਲੀ ਤਵੀਤ ਪਾ ਦਿੱਤਾ ਜਾਵੇ ਤਾਂ ਉਹ ਭਸਮ ਹੋ ਜਾਵੇਗੀ । ਫਿਰ ਦਿਲਪ੍ਰੀਤ ਨੂੰ ਉਹ ਸਭ ਚੇਤੇ ਆਉਂਦਾ ਹੈ ਜਦੋਂ ਚੁੜੇਲ ਨੇ ਹਮਲਾ ਕੀਤਾ ਸੀ, ਤੇ ਉਸ ਦੇ ਗੱਲ ਵਿੱਚ ਪਾੲੇ ਤਵੀਤ ਕਰਾਕੇ ਉਹ ਉਸ ਦਾ ਕੁਝ ਨਹੀਂ ਵਿਗਾੜ ਸਕੀ। ਦਿਲਪ੍ਰੀਤ ਹੁਣ ਸਾਰਿਆਂ ਨੂੰ ਇਸ ਬਾਰੇ ਦੱਸ ਦਿੰਦਾ ਹੈ। ਆਦਮੀ ਉਸ ਦੀ ਗੱਲ ਸੁਣ ਕੇ ਕਹਿੰਦਾ ਹੈ ਹਾ ਇਸ ਨਾਲ ਗੱਲ ਬਣ ਸਕਦੀ ਹੈ। ਪਰ ਇਹ ਉਸ ਦੇ ਗਲ਼ੇ ਵਿੱਚ ਕਿਵੇਂ ਪਾਇਆ ਜਾਵੇ। ਸਾਰੇ ਆਪਣਾ ਆਪਣਾ ਦਿਮਾਗ ਲਾਉਣਾ ਸ਼ੁਰੂ ਕਰਦੇ ਹਨ। ਤਾਂ ਸ਼ਰਮਾ ਬੋਲਦਾ ਹੈ , ਉਹ ਇਕੱਲੇ ਵਿਅਕਤੀ ਨੂੰ ਦੇਖ ਜਲਦੀ ਅਟੈਕ ਕਰਦੀ ਹੈ । ਦਿਲਪ੍ਰੀਤ ਇਸ ਬਾਰੇ ਕਾਫੀ ਸੋਚ ਕੇ ਬੋਲਿਆ ਫਿਰ ਮੈਂ ਹੀ ਉਸ ਦਾ ਕਾਮ ਤਮਾਮ ਕਰਾਂਗਾ , ਸੁਮਨ ਕਾਫ਼ੀ ਫ਼ਿਕਰ ਕਰਦੀ ਹੈ ਦਿਲਪ੍ਰੀਤ ਦੀ , ਦਿਲਪ੍ਰੀਤ ਸਭ ਨੂੰ ਆਪਣੀ ਯੋਜਨਾ ਦੱਸ ਕੇ ਤਿਆਰ ਕਰ ਲੈਂਦਾ ਹੈ। ਸਾਰੇ ਬੰਗਲੇ ਵਿੱਚ ਚਲੇ ਜਾਂਦੇ ਹਨ। ਦਿਲਪ੍ਰੀਤ ਇੱਕਲਾ ਹੀ ਬੰਗਲੇ ਦੀ ਉਪਰਲੀ ਮੰਜ਼ਿਲ ਤੇ ਚਲਾ ਜਾਂਦਾ ਹੈ । ਤੇ ਕਮਰੇ ਵਿਚ ਜਾ ਕੇ ਬੈਡ ਤੇ ਬੈਠ ਜਾਂਦਾ ਹੈ । ਥੱਲੇ ਖੜੀ ਸੁਮਨ ਕਾਫ਼ੀ ਡਰੀ ਹੋਈ ਹੈ ਤੇ ਉਸ ਦੇ ਸਾਥੀ ਵੀ ਘਬਰਾਹਟ ਵਿਚ ਉਸ ਦੇ ਸੰਕੇਤ ਦਾ ਇੰਤਜ਼ਾਰ ਕਰ ਰਹੇ ਹਨ। ਕੁਝ ਟਾਈਮ ਬਾਅਦ ਹੀ ਦਿਲਪ੍ਰੀਤ ਦੀ ਆਵਾਜ਼ ਆਉਂਦੀ ਹੈ ਤੇ ਸਾਰੇ ਉਪਰ ਜਾਂ ਕੇ ਆਦਮੀ ਦੁਵਾਰਾ ਦਿੱਤੇ ਮੰਤਰਾਂ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਯੋਜਨਾ ਬਣਾਉਣ ਟਾਇਮ ਦਿੱਤੇ ਗਏ ਸਨ। ਚੁੜੇਲ ਦਿਲਪ੍ਰੀਤ ਤੇ ਹਮਲਾ ਕਰਨ ਹੀ ਵਾਲੀ ਸੀ ਪਰ ਮੰਤਰਾ ਦੀ ਅਵਾਜ਼ ਸੁਣ ਕਰਕੇ ਉਹ ਕਮਜ਼ੋਰ ਪੈ ਗਈ ਤੇ ਚੀਕਾਂ ਮਾਰਨ ਲੱਗ ਪ‌ਈ, ਇਹ ਸਭ ਦੇਖ ਦਿਲਪ੍ਰੀਤ ਨੇ ਜਲਦੀ ਨਾਲ ਆਪਣੇ ਗਲੇ ਚੋਂ ਤਵੀਤ ਉਤਰ ਕੇ ਉਸ ਗੱਲੇ ਚ ਪਾਉਣ ਲਈ ਸੱਟਿਆ ਪਰ ਉਹ ਪਾਸੇ ਡਿੱਗ ਗਿਆ,ਸਭ ਡਰ ਵਿਚ ਚੁੱਪ ਹੋ ਗਏ। ਚੁੜੇਲ ਨੇ ਪੂਰੇ ਜੋਸ਼ ਵਿੱਚ ਦੁਬਾਰਾ ਆ ਆਦੋ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਥਾ ਹੀ ਮਾਰ ਦਿੱਤਾ,ਤੇ ਬਾਅਦ ਵਿਚ ਦਿਲਪ੍ਰੀਤ ਤੇ ਹਮਲਾ ਕਰ ਦਿੱਤਾ । ਸੁਮਨ ਨੇ ਜਲਦੀ ਨਾਲ, ਆਪਣੇ ਸਾਥੀਆਂ ਨੂੰ ਦੁਬਾਰਾ ਮੰਤਰ ਬੋਲਣ ਲਈ ਕਿਹਾ, ਇੱਕਵਾਰ ਫਿਰ ਤੋਂ ਮੰਤਰ ਬੋਲਣ ਸ਼ੁਰੂ ਕਰ ਦਿੱਤਾ । ਸੁਮਨ ਨੇ ਜਲਦੀ ਨਾਲ ਤਵੀਤ ਚੱਕ ਕੇ ਉਸ ਚੁੜੇਲ ਵੱਲ ਸੁੱਟਿਆ,ਚੜੇਲ ਨੇ ਹਲੇ ਦਿਲਪ੍ਰੀਤ ਨੂੰ ਪਕੜਿਆ ਹੀ ਸੀ ,ਕਿ ਤਵੀਤ ਉਸ ਦੇ ਗੱਲ ਵਿੱਚ ਪੈ ਗਿਆ। ਚੁੜੇਲ ਚੀਕਾਂ ਕੂਕਾਂ ਮਾਰਦੀ ਹੋਈ ਉਥੇ ਹੀ ਭਸਮ ਹੋ ਗੲੀ। ਸਾਰੇ ਦੋਸਤਾਂ ਨੇ ਚੈਨ ਦਾ ਸਾਹ ਲਿਆ ਤੇ ਬੰਗਲੇ ਦੇ ਬਾਰ ਆਏ ਸ਼ਰਮੇ ਨੇ ਅੰਦਰੋ ਆਉਦੇ ਜੋ ਹਥੋੜੀ ਲਿਆਂਦੀ ਸੀ, ਉਸ ਨਾਲ ਬਾਹਰਲੇ ਦਰਵਾਜ਼ੇ ਦਾ ਤਾਲਾ ਤੋੜਿਆ ਤੇ ਸਭ ਗੱਡੀ ਵਿੱਚ ਸਵਾਰ ਹੋ ਗੱਡੀ ਵਿੱਚ ਬੈਠ ਘਰ ਵੱਲ ਨੂੰ ਚੱਲ ਪਏ। ਇਹ ਰਾਤ ਉਹਨਾਂ ਨੂੰ ਨਾ ਭੁੱਲਣ ਵਾਲਾ ਇੱਕ ਬੇਹੱਦ ਡਰਾਉਣ ਦਿਰਸ਼ ਬਣ ਚੁੱਕੀ ਹੈ। ਇਹ ਕਹਾਣੀ ਇਥੇ ਹੀ ਸਮਾਪਤ ਹੁੰਦੀ ਹੈ।

ਮੈਨੂੰ ਉਮੀਦ ਹੈ ਕਿ ਤੁਸੀਂ ਕਹਾਣੀ ਦੇ ਸਾਰੇ ਭਾਗਾ ਨੂੰ ਪੜਿਆ ਹੈ। ਜਾਣ ਤੋਂ ਪਹਿਲਾਂ ਆਪਣੇ ਵਿਚਾਰ comment box ਵਿੱਚ ਜਰੂਰ ਦੱਸਣਾ ਜੀ,ਕਿ ਇਹ ਕਹਾਣੀ ਕਿਵੇਂ ਲੱਗੀ।

ਬਾਕੀ ਜੇ ਕੋਈ ਆਪਣੇ ਦਿਲ ਦੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ। ਤਾਂ ਨੀਚੇ ਦਿੱਤੇ instagram id ਤੇ contact ਕਰ ਸਕਦਾ ਹੈ।
Follow me on Instagram! Username: mudkiwalasekhon
https://www.instagram.com/mudkiwalasekhon?r=nametag

✍️ Mudki wala Sekhon

...
...



Related Posts

Leave a Reply

Your email address will not be published. Required fields are marked *

2 Comments on “ਭੂਤ ਬੰਗਲਾ ਆਖਰੀ ਭਾਗ 5”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)