More Punjabi Kahaniya  Posts
ਇੱਕ ਸ਼ਾਇਰ


ਇਹ ਕਹਾਣੀ ਹਰ ਉਸ ਸ਼ਖਸ ਨੂੰ ਸਮਰਪਿਤ ਹੈ ਜਿਸਨੂੰ ਜ਼ਿੰਦਗੀ ਵਿਚ ਇਕ ਵਾਰ ਇਲਾਹੀ ਮੁਹੱਬਤ ਜ਼ਰੂਰ ਹੋਈ, ਪਰ ਉਹ ਕਿਸੇ ਨਾ ਕਿਸੇ ਵਜ੍ਹਾ ਕਾਰਨ ਅਧੂਰੀ ਹੀ ਰਹਿ ਗਈ,ਇਹ ਕਹਾਣੀ ਤੁਹਾਡੀ ਹੀ
ਜਿੰਦਗੀ ਦਾ ਕੁਝ ਹਿੱਸਾ ਹੈ,ਇਸ ਤੁਹਾਡੀਆਂ ਹੀ ਆਪਣੀਆਂ ਕੁਝ ਗੱਲਾਂ ਨੇ…ਜੋ ਮੁਹੱਬਤ ਵਿਚ ਸਭ ਦੀਆਂ ਹੀ ਸਾਂਝੀਆਂ ਹੁੰਦੀਆਂ ਨੇ
ਇੱਕ ਸ਼ਾਇਰ
ਇਸ ਕਹਾਣੀ ਵਿਚ ਇੱਕ ਕੁੜੀ ਕਹਾਣੀ ਵਿਚ ਕੁੜੀ ਦੁਬਾਰਾ ਭੇਟ ਕੀਤੀ ਡਾਇਰੀ ਦੇ ਕੁਝ ਪੰਨਿਆਂ ਦਾ ਸਾਰ ਸਮਝ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਕਹਾਣੀ ਪੜ੍ਹੀ ਹੋਣੀ, ਇੱਕ ਕੁੜੀ ਜੇ ਨਹੀਂ ਪੜੀ ਤਾਂ ਪਹਿਲਾਂ ਉਸਨੂੰ ਪੜ੍ਹੋ, ਨਹੀਂ ਥੱਲੇ ਨੰਬਰ ਹੈ, ਮੈਸਜ਼ ਕਰ ਲਵੋ, ਇੱਕ ਕੁੜੀ ਕਹਾਣੀ ਦਾ ਅੱਧਾ ਹਿੱਸਾ ਇਹ ਹੈ, ਕਹਾਣੀ ਸ਼ੁਰੂ ਹੁੰਦੀ ਹੈ….
ਨਵਾਂ ਚੰਨ ਉੱਗਿਆ ਈ ਬਨੇਰੇ ਤੇ
ਅਸਾਂ ਇੱਕ ਗੱਲ ਦੱਸਣੀ…ਜੋ ਢੁੱਕਦੀ ਆ ਤੇਰੇ ਤੇ
ਸੁਖ ਦਾ ਵਿਆਹ ਹੋ ਗਿਆ, ਉਸਦੀ ਘਰਵਾਲੀ ਦਾ ਨਾਮ ਵੀ ਸੁਖਦੀਪ‌ ਹੈ, ਵਿਆਹ ਨੂੰ ਹੋਇਆ ਤਕਰੀਬਨ ਛੇ ਮਹੀਨੇ ਬੀਤ ਗਏ,ਸੁਖ ਦੀ ਇੱਕ ਲਾਗੇ ਹੀ ਸ਼ਹਿਰ ਆਪਣੀ ਦੁਕਾਨ ਹੈ, ਜੋ ਵਿਆਹ ਤੋਂ ਬਾਅਦ ਹੀ ਸ਼ੁਰੂ ਕੀਤੀ ਹੈ, ਉਹ ਸਵੇਰੇ ਜਲਦੀ ਹੀ ਦੁਕਾਨ ਤੇ ਚਲਾ ਜਾਂਦਾ ਹੈ,ਤੇ ਸ਼ਾਮ ਨੂੰ ਛੇ ਜਾਂ ਸਾਢੇ ਛੇ ਘਰ ਵਾਪਿਸ ਪਰਤਦਾ ਹੈ, ਇੱਕ ਦਿਨ ਸੁਖ ਦੀ ਮੰਮੀ ਤੇ ਸੁਖਦੀਪ ਘਰ ਦੀ ਸਫ਼ਾਈ ਕਰ ਰਹੇ ਹੁੰਦੇ ਨੇ, ਸੁਖਦੀਪ ਦੇ ਹੱਥ ਉਹ ਡਾਇਰੀ ਲੱਗਦੀ ਹੈ,ਜੋ ਅਲਫ਼ਨੂਰ ਨੇ ਸੁਖ ਨੂੰ ਦਿੱਤੀ ਸੀ, ਉਹ ਉਸਨੂੰ ਖੋਲਦੀ ਹੈ ਤੇ ਵੇਖ ਕਿ ਹੈਰਾਨ ਹੁੰਦੀ ਹੈ ਕਿ ਕਿਤੇ ਵੀ ਕਿਸੇ ਦਾ ਨਾਮ ਨਹੀਂ ਲਿਖਿਆ ਹੁੰਦਾ, ਉਹ ਉਸਨੂੰ ਪੜਨ ਲਈ ਇੱਕ ‌ਪਾਸੇ ਰੱਖ ਲੈਂਦੀ ਹੈ,ਘਰ ਦਾ ਸਾਰਾ ਕੰਮ ਨਿਬੇੜ ਉਹ ਗਿਆਰਾਂ ਵਜੇ ਬਿਲਕੁਲ ਵੇਹਲੀ ਹੋ ਜਾਂਦੀ ਹੈ, ਤੇ ਮੰਮੀ ਨੂੰ ਚਾਹ ਕਰਕੇ ਦੇ ਕੇ ਆ ਕੇ ਆਪਣੇ ਕਮਰੇ ਵਿਚ ਬੈਠ ਉਹ ਡਾਇਰੀ ਖੋਲ ਕੇ ਪੜ੍ਹਨੀ ਸ਼ੁਰੂ ਕਰਦੀ ਹੈ…
ਮੈਂ ਨਾਮ ਨਹੀਂ ਲਿਖਾਂਗੀ ਕਿਉਂਕਿ ‌ਮੈਨੂੰ ਨਹੀਂ ਪਤਾ ਕਿ ਇਹ ਡਾਇਰੀ ਜਾਂ ਕਿਤਾਬ ਕਹਿ ਲੈ ਲਵੋ, ਸਿਰਫ਼ ਤੁਸੀਂ ਹੀ ਪੜੋਗੇ ਜਾਂ ਨਹੀਂ, ਕੋਈ ਹੋਰ ਵੀ ਪੜੇਗਾ, ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਜੋ ਜੋ ਇਸ ਵਿਚ ਲਿਖਿਆ ਉਹਨਾਂ ਨੂੰ ਮੈਂ ਕੀ ਕਿਹਾ ਕਿ ਇਹ ਕਵਿਤਾਵਾਂ ਨੇ , ਕੀ ਇਹ ਕਹਾਣੀਆਂ ਨੇ, ਜਾਂ ਜੋ ਵੀ ਕੁਝ ਵੀ ਹੁੰਦਾ ਹੈ, ਮੈਂ ਬਸ ਸਿਰਫ਼ ਲਿਖਣਾ ਜਾਂਣਦੀ ਹਾਂ, ਮੈਂ ਸਿਰਫ਼ ਆਪਣੀਆਂ ਅਧੂਰੀਆਂ ਗੱਲਾਂ ਇਸ ਰਾਹੀਂ ਪੂਰੀਆਂ ਕਰਨੀਆਂ ਨੇ ਹੋਰ ਕੁਝ ਨਹੀਂ, ਪਤਾ ਨਹੀਂ ਇਹ ਸਹੀ ਵੀ ਹੋਵੇਗਾ ਜਾਂ ਨਹੀਂ, ਕੱਲ੍ਹ ਮੇਰੇ ਦਿਮਾਗ ਚ ਖਿਆਲ ਆਇਆ, ਮੇਰੇ ਨਾਂ ਦੇ ਤਾਂ ਕਿੰਨੇ ਲੋਕ ਹੋਣਗੇ,ਮੰਨ ਲਾ ਜੇ ਇਹ ਡਾਇਰੀ ਕਿਸੇ ਹੋਰ ਦੇ ਹੱਥ ਲੱਗ ਗਈ ਫੇਰ, ਕਿਉਂ ਨਾ ਇੱਕ ਪੰਨੇ ਤੇ ਆਪਣੀ ਤਸਵੀਰ ਬਣਾ ਲਵਾਂ,ਮੇਰੀ ਸਹੇਲੀ ਮਨੂੰ ਬੜੀ ਹੀ ਸੋਹਣੀ ਬਣਾਉਂਦੀ ਆ, ਪਰ ਫੇਰ ਸੋਚਿਆ ਮੈਂ ਲਿਖ ਤਾਂ ਤੇਰੇ ਲਈ ਰਹੀਂ ਆਂ, ਲੋਕਾਂ ਲਈ ਥੋੜ੍ਹੀ, ਤੂੰ ਤੇ ਮੈਨੂੰ ਜਾਣਦਾਂ ਹੀ ਏ, ਤੂੰ ਤੇ ਵੇਖਿਆ ਵੀ ਹੈ,‌ ਤੈਨੂੰ ਹੀ ਵਿਖਾਉਣ ਲਈ ਤਾਂ ਬਣਾਉਂਣੀ ਸੀ, ਚੱਲ ਛੱਡ ਗੱਲਾਂ ਨਹੀਂ ਮੁੱਕਦੀਆਂ ਇਨਸਾਨ ਮੁੱਕ ਜਾਂਦਾ ਏ,
ਸੁਣ… ਸੁਣ ਨਾ ਪੜ,ਪੜ…ਨਾ ਪੜ ਵੀ ਨਾ, ਗੌਰ ਕਰ
ਤੇਰੇ ਕੰਨ ਦੇ ਕੋਲ਼ ਘੁੰਮਦੀ ਹਵਾ, ਮੇਰੇ ਪਿੰਡ ਚੋਂ ਆਈ ਹੈ,ਪਰ ਅਫਸੋਸ ਤੈਨੂੰ ਨਹੀਂ ਪਤਾ, ਧਿਆਨ ਦੇ… ਗੱਲ ਪੁਰਾਣੀ ਹੈ, ਮੇਰੇ ਅੱਬੂ ਨੇ ਮੈਨੂੰ ਪੰਜਵੀਂ ਜਮਾਤ ਤੋਂ ਬਾਅਦ ਪੜਨੋਂ ਹਟਾ ਲਿਆ, ਕਿਉਂਕ ਮੇਰੇ ਪਿੰਡ ਸਕੂਲ ਹੀ ਪੰਜਵੀਂ ਤੀਕ ਸੀ,ਪਰ ਦੋ ਤਿੰਨ ਕੁੜੀਆਂ ਹੋਰ ਸਨ,ਉਹ ਵੀ ਹੱਟ ਗਈਆਂ, ਫੇਰ ਘਰਦਿਆਂ ਨੇ ਸੋਚਿਆ ਨਾਲਦਾ ਪਿੰਡ ਦੋ ਤਾਂ ਕਿਲੋਮੀਟਰ ਹੈ, ਕਿਉਂ ਨਾ ਕੁੜੀਆਂ ਨੂੰ ਪੜਨ ਲਗਾ ਦੇਈਏ, ਫੇਰ ਸਾਨੂੰ ਪੜਨੇ ਪਾ ਦਿੱਤਾ, ਮੈਂ ਛੇਵੀਂ ਜਮਾਤ ਵਿਚ ਪੂਰੇ ਸੂਰੇ ਨੰਬਰਾਂ ਤੇ ਪਾਸ ਹੋਈ, ਸੱਤਵੀਂ ਵਿਚ ਹੀ ਵਸ ਸਮਾਂ ਹੀ ਬਤੀਤ ਕੀਤਾ ਸਮਝ ਲਵੋ,ਪਰ ਅੱਠਵੀਂ ਵਿਚ ਆ ਕੇ ਵਧੀਆ ਨੰਬਰ ਆ ਗਏ, ਅਸੀਂ ਨੌਵੀਂ ਜਮਾਤ ਵਿਚ ਸਾਡੇ ਪਿੰਡ ਦੀਆਂ ਸਿਰਫ਼ ਦੋ ਕੁੜੀਆਂ ਰਹਿ ਗਈਆਂ, ਕਹਿੰਦੇ ਹੁੰਦੇ ਨੇ ਨਾ ਇੱਕ ਸਮਾਂ ਹੁੰਦਾ ਜਦੋਂ ਕੁਝ ਨਹੀਂ ਪਤਾ ਹੁੰਦਾ ਕਿਸੇ ਜਾ ਫ਼ਿਕਰ ਨਹੀਂ ਹੁੰਦਾ, ਬਸ ਹਰ ਪਲ਼ ਦਾ ਚਾਅ ਹੀ ਚਾਅ ਹੁੰਦਾ,ਬਸ ਨੋਵੀਂ ਜਮਾਤ ਦੇ ਅੱਧ ਵਿੱਚ ਆ ਕੇ ਪਤਾ ਲੱਗਾ ਕਿ ਪੜ੍ਹਾਈ ਦੀ ਦੁਨੀਆਂ ਦੇ ਨਾਲ ਨਾਲ ਇੱਕ ਹੋਰ ਦੁਨੀਆਂ ਵੀ ਹੈ, ਇਸ਼ਕੇ ਦੀ ਦੁਨੀਆਂ… ਅਕਸਰ ਮਹੀਨੇ ਵਿਚ ਇੱਕ ਨਾ ਅੱਧੇ ਮੁੰਡੇ ਨੇ ਜਮਾਤ ਦੇ ਬਾਹਿਰ ਇੱਕਲੀ ਨੂੰ ਦੋ ਮਿੰਟ ਰੁਕਣ ਲਈ ਕਹਿਣਾਂ,ਤੇ ਸ਼ੁਰੂ ਹੋ ਜਾਣਾਂ, ਮੈਂ ਤੈਨੂੰ ਪਿਆਰ ਕਰਦਾਂ ਹਾਂ, ਮੈਂ ਤੈਨੂੰ ਰੋਜ਼ ਲੁੱਕ ਲੁੱਕ ਕੇ ਵੇਖਦਾਂ ਹਾਂ,ਕੀ ਤੂੰ ਮੇਰੇ ਨਾਲ ਪਿਆਰ ਕਰੇਂਗੀ,‌ ਮੈਂ ਸਹੇਲੀਆਂ ਕੋਲੋਂ ਸਿੱਖੀਆਂ ਤੱਤੀਆਂ ਤੱਤੀਆਂ ਗਾਲਾਂ ਦੇ ਭਜਾ ਦੇਣਾਂ ਤੇ ਮਾਸਟਰਾਂ ਨੂੰ ਦੱਸ ਦੇਣ ਦੀ ਧਮਕੀ ਦੇਣੀ, ਨੌਵੀਂ ਜਮਾਤ ਪੂਰੀ ਹੋ ਗਈ ਦਸਵੀਂ ਜਮਾਤ ਵੀ ਲੰਘ ਗਈ, ਗਿਆਰਵੀਂ ਜਮਾਤ ਦੀਆਂ ਜਮਾਤਾਂ ਅਜੇ ਸ਼ੁਰੂ ਹੀ ਹੋਈਆਂ ਸੀ, ਬਹੁਤ ਜਵਾਕ ਅਜੇ ਆਉਣ ਵੀ ਨਹੀਂ ਸੀ ਲੱਗੇ,

ਗਿਆਰਾਂ ਵੱਜੇ ਸਨ, ਸਾਰੇ ਪਾਸਿਓਂ ‌ਬੱਦਲ‌‌ ਚੜ ਆਇਆ, ਐਨੀਆਂ ਕਾਲੀਆਂ ਘਾਟਾਂ ਸਨ,ਕਿ ਕਲਾਸ ਦੇ ਦਰਵਾਜ਼ੇ ਬੰਦ ਕਰਕੇ , ਲਾਇਟ ਲਾ ਲਈ ਪਰ ਫੇਰ ਵੀ ਐਦਾਂ ਲੱਗ ਰਿਹਾ ਸੀ, ਜਿਵੇਂ ਲਾਇਟ ਚੱਲੀ ਗਈ ਹੋਵੇ ਤੇ ਹਨੇਰਾ ਹੀ ਹਨੇਰਾ ਹੋਵੇਂ, ਜਾਂ ਮੰਨ ਲਵੋ ਸੂਰਜ ਨਾ ਆਇਆ ਹੋਵੇ, ਉੱਪਰੋਂ ਉਹ ਮਾਸਟਰ ਅੱਜ ਆਇਆ ਵੀ ਨਹੀਂ ਸੀ,ਜਿਸਦੀ ਇਹ ਕਲਾਸ ਸੀ,ਸਾਰੀ‌‌ ਕਲਾਸ‌ ਆਪਣੇ ਆਪ ਵਿਚ ‌ਮਸਤ ਹੋਈ ਪਈ‌ ਸੀ,‌ਥੋੜੀ ਹੀ ਚਿਰ ਬਾਅਦ ਮੀਂਹ ਆਉਂਣਾ ‌ਸੁਰੂ‌ ਹੋ ਗਿਆ, ਲਗਪਗ ਡੇਢ਼ ਘੰਟਾ‌ ਮੀਂਹ ਆਈ ਗਿਆ,ਠੰਢੀ‌‌ ਠੰਢੀ ਹਵਾ ਚੱਲ‌ ਰਹੀ ਸੀ,‌ਵਾਹਲਾ‌ ਹੀ ਨਜ਼ਾਰਾ ਆ ਰਿਹਾ ਸੀ, ਬਸ‌ ਪੁੱਛੋ ਨਾ, ਮੈਂ ਨਾ ਕਦੇ ਕਦੇ ਸੋਚਦੀ ਹੁੰਨੀ ਕਿ ਜੇ ਹਮੇਸ਼ਾ ਛਾਂ ਹੀ ਰਹੇ, ਅਸਮਾਨ ਵਿਚ ਥੋੜ੍ਹੇ ਥੋੜ੍ਹੇ ਬੱਦਲ਼ ਹੀ ਰਹਿਣ…ਹਾਏ… ਸੱਚੀਂ ਕਿੰਨਾ ਸੋਹਣਾ ਹੋਵੇਗਾ ਨਾ… ਮੈਂ ਸਾਰਾ ਦਿਨ ਫੇਰ ਫੁੱਲਾਂ ਵਾਂਗ ਖਿੜੀ ਖਿੜੀ ਰਹਾਂ,ਪਰ ਫੇਰ ਸੋਚਦੀਂ‌ ਆਂ ਮੇਰੇ ਕਹਿਣ ਨਾਲ ਥੋੜ੍ਹਾ ਏਵੇਂ ਹੋ ਜਾਵੇਗਾ ਮੌਸਮ , ਫੇਰ ਖ਼ਿਆਲਾਂ ਵਿਚੋਂ ਨਿਕਲਦੀ ਆਂ‌ , ਕਿਸੇ ਹੋਰ ਹੀ ਖਿੱਤੇ ਦੀ ਦੁਨੀਆਂ ਨੂੰ ਵੇਖਣ‌‌ ਲਈ , ਜਿੱਥੇ ਅਮਰੂਦਾਂ, ਆੜੂਆਂ,ਚੀਕੂਆਂ , ਅੰਗੂਰਾਂ ਦੇ ਅਨੰਤ ਬਾਗ਼ ਹੋਂਣ, ਜਿੱਥੇ ਸੇਬਾਂ ਦੀ ਖ਼ੇਤੀ ਹੁੰਦੀ ਹੋਵੇ,ਕਿੰਨੀ ਸੋਹਣੀ ਦੁਨੀਆਂ ਹੈ ਨਾ ਉਹ… ਕਾਸ਼ ਮੈਂ ਵੀ ਜਾ ਸਕਦੀ ਹੁੰਦੀਂ… ਨਾਲ਼ ਬੈਠੀਂ ਸਹੇਲੀ ਨੇ , ਅੱਖਾਂ ਮੁਹਰੇ ਹੱਥ ਕਰ , ਇੱਕ ਅੰਗੂਠੇ ਤੇ ਉਂਗਲ ਨਾ ਚੁਟਕੀ ਵਜਾਈ ਤੇ ਕਿਹਾ ਉਹ ਸ਼ਾਇਰ ਸਹਿਬਾ ਕਿਹੜੇ ਰਾਜਕੁਮਾਰ ਦੇ ਖਿਆਲਾਂ ਵਿਚ ਖੋਈ ਪਈ ਆਂ, ਉਹ ਕਿਸੇ ਦੇ ਨਹੀਂ,ਪਰ ਏਵੇਂ ਸੋਚ ਰਹੀਂ ਸੀ, ਕਿੰਨਾਂ ਸਕੂਨ ਮਿਲਦਾ ਨਾ, ਜਦੋਂ ਪਾਣੀ ਵਰਸਦਾ ਵੇਖਦੇ ਆਂ, ਕਿੰਨੀਂ ਸੋਹਣੀ ਕਰਾਮਾਤ ਹੈ ਨਾ, ਹਾਂ ਇਹ ਤਾਂ ਹੈ,ਓਹ ਵੇਖ ਪ੍ਰਿੰਸੀਪਲ ਆਉਂਦਾ,ਆਜਾ ਕਲਾਸ ਵਿੱਚ ਅੰਦਰ‌ ਜਾ ਬੈਠਦੇ ਆਂ…

ਅੱਜ ਪੰਜਾਬੀ ਵਾਲ਼ੀ ਮੈਡਮ ਨੇ ਸੂਟ ਕਿੰਨਾ ਸੋਹਣਾ ਪਾਇਆ ਹਨਾਂ,…ਹਾਂ , ਮੇਰਾ ਵੀ ਜੀ ਕਰਦਾ, ਪਰ ਅੰਮੀ ਨੇ ਕਹਿਣਾ ਅਜੇ ਪੰਦਰਾਂ ਦਿਨ ਪਹਿਲਾਂ ਤਾਂ ਨਵਾਂ ਲੈ ਕੇ ਦਿੱਤਾ, ਚੱਲ ਕੋਈ ਨਾ ਮੇਰੇ ਕੋਲ ਹੈਗਾ,ਜੇ ਕਿਤੇ ਜਾਣਾ ਹੋਇਆ ਮੇਰਾ ਪਾ ਜਾਵੀਂ, ਨਹੀਂ ਉਹ ਗੱਲ ਨਹੀਂ ਆ ਮਨੂੰ, ਹੋਰ ਕੀ ਆ,‌ਕੁਝ ਨਹੀਂ ਚੱਲ ਛੱਡ, ਮੈਨੂੰ ਇਤਿਹਾਸ ਦੀ ਕਾਪੀ ਦੇ ਦੇਵੀਂ,ਮੇਰਾ ਤਾਂ ‌ਕੰਮ ਵੀ ਲਿਖਣਾ ਪਿਆ ਅਜੇ , ਉਹ ਸੱਚ ਮੈਂ ਤੇ ਆਪ ਨਹੀਂ ਲਿਖਿਆ, ਫੇਰ ਐਵੇਂ ਮਨੂੰ ਤੂੰ ਘਰ ਜਾਕੇ, ਕੱਪੜੇ ਬਦਲ ਸਾਡੇ ਘਰ ਆ ਜਾਈਂ, ਆਪਾਂ ਚੁਬਾਰੇ ਵਿਚ ਬੈਠ ਦੋਵੇਂ ‌ਇੱਕਠੀਆਂ‌‌ ਹੀ‌ ਕਰ ਲਵਾਂ ਗੇ , ਨਹੀਂ ਤੈਨੂੰ ਪਤਾ ਹੀ‌ ਆ, ਇੱਕਲੀ ਨੂੰ ਤਾਂ ਮੈਨੂੰ ਨੀਂਦ ਆਉਣ ਲੱਗ ਜਾਣੀਂ‌ ਆ

ਸੁਖ ਦੀ ਮਾਂ : ਪੁੱਤ ਸੁਖਦੀਪ ਸੌਂ ਗਈ
ਸੁਖਦੀਪ : ਨਹੀਂ ਮੰਮੀ ਜਾਗਦੀ ਹੀ ਆਂ
ਮਾਂ : ਪੁੱਤ ਸਿਲਾਈਆਂ‌ ਹੀ ਫੜਾ ਜਾ‌ ਮੈਨੂੰ, ਮੈਂ ‌ਸਵੈਟਰ‌ ਬੁਣ ਲਵਾਂ,ਨੀਂਦ‌ ਤੇ ਆ… ਨਹੀਂ ਰਹੀ
ਸੁਖਦੀਪ : ਹਾਂਜੀ ਮੰਮੀ ਜੀ ਫੜਾ ਜਾਣੀਂ ਆ ( ਸੁਖਦੀਪ ਡਾਇਰੀ ਨੂੰ ਬੈੱਡ ਤੇ ਮੁਧੀ ਮਾਰ , ਮੰਮੀ ਨੂੰ ਸਲਾਈਆਂ ਫੜਾਉਣ ਚਲੀ ਗਈ )
ਮਾਂ : ਕੀ ਕਰਦੀ ਸੀ ਪੁੱਤ
ਸੁਖਦੀਪ : ਕੁਝ ਨਹੀਂ ਮੰਮੀ ਇੱਕ ਕਿਤਾਬ ਮਿਲ਼ੀ ਸੀ,ਉਹ ਪੜ ਰਹੀ ਸੀ
ਮਾਂ : ਸੱਚ ਇੱਕ ਗੱਲ ਹੋਰ ਤੈਨੂੰ ਸੁਖ ਨੇ ਤਾਂ ਦੱਸੀਂ ਨੀਂ ਹੋਣੀਂ,ਸੁਖ ਵਿਆਹ ਤੋਂ ਪਹਿਲਾਂ ਸਾਰਾ ਦਿਨ ਹੀ ਲਿਖੀ ਜਾਂਦਾ ਹੁੰਦਾ ਸੀ, ਜਦੋਂ ਵੀ ਉਹਨੂੰ ਸਮਾਂ ਲੱਗਦਾ ਸੀ,ਇਹ ਵੀ ਉਹਨੇ ਹੀ ਲਿਖੀ ਹੋਊ
ਸੁਖਦੀਪ : ਪਤਾ ਨਹੀਂ ਮੰਮੀ, ਪਰ ਨਾਮ ਨਹੀਂ ਲਿਖਿਆ
ਮਾਂ : ਜਾ ਪੁੱਤ‌‌ ਪੜ ਲਾ ਤੂੰ… ( ਸੁਖਦੀਪ ਕਮਰੇ ਵਿਚ ਆ ਗਈ
)

ਅਗਲਾ ‌ਵਰਕਾ‌ ਥੱਲਿਆ, ਵੇਖਿਆ ਕੁਝ ਵਰਕੇ ਬਿਲਕੁਲ ਨਾ ਪੜਨ ਯੋਗ ਹਾਲਤ‌ ਵਿੱਚ ਨਹੀ ਸੀ‌, ਸੁਖਦੀਪ ਨੇ ਪੰਜ ਛੇ ਵਰਕੇ ਪਲ਼ਟਾ ਪੜਨਾ‌ ਸ਼ੁਰੂ ਕਰ‌‌ ਦਿੱਤਾ।

ਸਾਵਣ ਮਹੀਨਾ ਹੁੰਦਾ ਹੀ ਬਰਸਾਤਾਂ ਦਾ ਏ, ਕੱਲ੍ਹ ਮੀਂਹ ਪੈ ਕੇ ਹਟਿਆ ਸੀ,ਤੇ ਅੱਜ ਵੀ ਭੂਰ ਜਿਹੀ ਆ ਕੇ ਹਟੀ ਸੀ, ਅਜੇ ਅੱਧੀ ਛੁੱਟੀ ਹੋਈ ਸੀ, ਮੈਂ ਕਲਾਸ ਵਿਚੋਂ ਬਾਹਿਰ ਨਿਕਲੀ, ਸਾਹਮਣੇ ਇੱਕ ਮਹਿੰਦੀ ਦੇ ਬੂਟੇ ਕੋਲ਼ ਮੁੰਡਾ ਖੜਾ ਸੀ, ਉਸਦੇ ਇੱਕ ਦੋਸਤ ਨੇ ਉਸ ਉੱਪਰ ਤੇ ਉਸਦੇ ਦੋਸਤ ਉੱਪਰ ਪੱਤਿਆਂ ਉਪਰਲਾ ਪਾਣੀ ਬੂਟੇ ਨੂੰ ਹਲਾ ਉਹਨਾਂ ਉੱਤੇ ਝਾੜ ਦਿੱਤਾ, ਉਸਨੇ ਜਦੋਂ ਕੱਪੜੇ ਝਾੜਦੇ ਨੇ, ਸਾਡੇ ਵੱਲ਼ ਨੂੰ ਮੂੰਹ ਕੀਤਾ, ਤਾਂ ਮੇਰੀਆਂ ਅੱਖਾਂ ਉਥੇ ਹੀ ਖੜ ਗਈਆਂ,ਸਾਰੇ ਪਾਸੇ ਆਸੇ ਦੀ ਹਵਾ ਰੁੱਕ ਗਈ, ਕੋਈ ਕਰਾਮਾਤ ਹੁੰਦੀ ਲੱਗੀ, ਕਿੰਨਾ ਚਿਰ ਹੀ ਉਹਦੇ ਵੱਲ ਵੇਖਦੀ ਰਹੀਂ, ਐਦਾਂ ਲੱਗਿਆ ਜਿਵੇਂ ਯੂਸੁਫ਼ ਦਾ ਭਰਾ ਹੋਵੇ,ਐਨਾ ਸੋਹਣਾ ਮੁੰਡਾ ਮੈਂ ਪਹਿਲੀ ਵਾਰ ਵੇਖਿਆ ਸੀ, ਨਿੱਕੀਆਂ ਨਿੱਕੀਆਂ ਅੱਖਾਂ,ਹਲਕੀ ਜਿਹੀ ਮੁੱਛ,ਪੰਜ ਫੁੱਟ ਦਸ ਇੰਚ ਕੱਦ,ਨਾ ਮੋਟਾ ਨਾ ਪਤਲਾ,ਆਮ ਨਾਲੋਂ ਥੋੜ੍ਹੇ ਲੰਮੇ ਵਾਲ, ਮੈਂ ਮਨੂੰ ਨੂੰ ਕਿਹਾ,ਓਹ ਵੇਖ ਕਿੰਨਾ ਸੋਹਣਾ ਮੁੰਡਾ ਹੈ,ਉਹ ਮੇਰੇ ਮੂੰਹ ਵੱਲ ਵੇਖੀ, ਕਹਿੰਦੀ ਉਹ ਸ਼ਾਇਰ ਸਾਬ,ਅਗਲਾ ਨਾਲਦੇ ਪਿੰਡ ਦੇ ਸਰਦਾਰਾਂ ਦਾ ਇੱਕਲੌਤਾ ਮੁੰਡਾ ਆ, ਮੈਂ ਕਿਹਾ ਫੇਰ ਕੀ ਹੁੰਦਾ ਜੇ ਇੱਕਲੌਤਾ ਆ, ਮੈਂ ਵੀ ਤਾਂ ਇੱਕਲੌਤੀ ਹੀ ਆਂ, ਉਹ ਕੁੜੀਏ , ਪਤਾ ਵੀ ਆ ਕੀ ਕਹੀ ਜਾਣੀ ਆ, ਮੈਂ ਸਾਰੀ ਅੱਧੀ ਛੁੱਟੀ ਉਹਨੂੰ ਵੇਖਦੀ ਨੇ ਕੱਢ ਦਿੱਤੀ,ਕਲਾਸ ਵਿੱਚ ਵੀ ਬੈਠੀ ਉਹਦੇ ਬਾਰੇ ਹੀ ਸੋਚਦੀ ਰਹੀ, ਲੱਗਦਾ ਸੀ ਜਿਵੇਂ ਮੈਂ ਸਾਰੇ ਸਕੂਲ ਵਿੱਚੋਂ ਅਵੱਲ ਆ ਗਈ ਹੋਵਾਂ,ਪਤਾ ਨਹੀਂ ਮਨ ਐਨਾ ਖੁਸ਼ ਸੀ ਕਿ ਦੱਸ ਵੀ ਨਹੀਂ ਸੀ ਹੋ ਰਿਹਾ,ਬਸ ਚਾਅ ਜਿਹਾ ਚੜ‌ ਰਿਹਾ ਸੀ, ਵੇਖ ਵੇਖ ਕੇ, ਸਾਰੀ ਛੁੱਟੀ ਵੀ ਜਿੰਨਾਂ ਚਿਰ ਉਹਦੇ ਪਿੰਡ ਵਾਲ਼ਾ ਰਾਹ ਨਾ ਆਇਆ, ਮੈਂ ਉਹਦੇ ਮਗਰ ਹੌਲ਼ੀ ਹੌਲ਼ੀ ਸਾਈਕਲ ਲੈ ਕੇ ਜਾਂਦੀ ਰਹੀ,

ਘਰ ਪਹੁੰਚੀ ਤਾਂ ਅੰਮੀ ਕਹੇ , ਪੁੱਤ ਕੀ ਗੱਲ ਆ ਅੱਜ ਐਨੀ ਖੁਸ਼ ਆ, ਨਹੀਂ ਮਾਂ ਕੁਝ ਨਹੀਂ ਬਸ ਉਂਝ ਹੀ,ਠੀਕ ਹੈ ਪੁੱਤ, ਮੈਂ ਰੋਟੀ ਖਾ ਚੁਬਾਰੇ ਵਿਚ ਚਲੀ ਗਈ, ਅੰਮੀਂ ਨੂੰ ਕਹਿ ਦਿੱਤਾ ਕਿ ਸਕੂਲ ਦਾ ਕੰਮ ਕਰਦੀ ਆ, ਪਰ ਉੱਪਰ ਜਾ ਕਿੰਨਾ ਚਿਰ ਕੱਚੀ ਪੈਨਸਿਲ ਨਾਲ ਉਹਦੀ ਸ਼ਕਲ ਬਣਾ ਬਣਾ ਕੇ ਵੇਖਦੀ ਰਹੀ, ਸਾਰੀ ਰਾਤ ਨੀਂਦ ਨਾ ਆਈ,ਪਤਾ ਨਹੀਂ ਕੀ ਕੀ ਸੋਚਦੀ ਰਹੀ, ਦੂਸਰੇ ਦਿਨ ਸਕੂਲ ਜਾਣ‌ ਦਾ‌ ਬੜਾ ਹੀ‌ ਚਾਅ ਸੀ,ਬਸ ਫੇਰ ਹਰਰੋਜ਼ ਉਹੀ ਹਾਲ, ਹਰਰੋਜ਼ ਉਸ ਨੂੰ ਲੁੱਕ ਲੁੱਕ ਕੇ ਵੇਖਣਾ, ਇੱਕ ਦਿਨ ਉਸਨੂੰ ਪਤਾ ਲੱਗ ਗਿਆ ਕਿ ਮੈਂ ਉਹਦੇ ਵੱਲ ਵੇਖ ਰਹੀ ਆ,ਉਹ ਵੀ ਮੇਰੇ ਵੇਖਣ ਲੱਗਾ, ਕਿੰਨਾ ਚਿਰ ਉਹ ਮੇਰੇ ਵੱਲ ਬਿਨਾਂ ਅੱਖ ਟਪਕਾਏ ਵੇਖਦਾ ਰਿਹਾ ਤੇ ਮੈਂ ਵੀ ਵੇਖਦੀ ਰਹੀ, ਹੁਣ ਅੱਗੋਂ ਉਹ ਵੀ ਵੇਖਣ ਲੱਗਾ ਸੀ, ਕਰਦੇ ਕਰਾਉਂਦੇ ਤਿੰਨ ਮਹੀਨੇ ਲੰਘ ਗਏ, ਅੱਜ ਆਖ਼ਰੀ ਦਿਨ ਸੀ ਇਸ ਤੋਂ ਬਾਅਦ ਮਹੀਨੇ ਦੀਆਂ ਛੁੱਟੀਆਂ ਮਿਲ਼ ਜਾਣੀਆਂ ਸੀ, ਮੈਂ ਮਨੂੰ ਨੂੰ ਕਿਹਾ ਕਿ ਮੈਂ ਉਸ ਮੁੰਡੇ ਨੂੰ ਬੁਲਾਉਣਾ ਆ,ਚਾਹੇ‌ ਕੁਝ ਵੀ ਹੋ ਜਾਏ, ਮਨੂੰ ਮੈਂ ਤਾਂ ਤੇਰੇ ਨਾਲ ਜਾਂਦੀ ਨਹੀਂ,ਜੇ ਕਿਸੇ ਨੇ ਵੇਖ ਲਿਆ ਫੇਰ ਅੱਬੂ ਨੂੰ ਦੱਸ ਦਿੱਤਾ,ਬਸ ਫੇਰ ਤੈਨੂੰ ਪਤਾ ਹੀ ਆ, ਨਹੀਂ ਕੋਈ ਨਹੀਂ ਵੇਖਦਾ,

ਮਨੂੰ : ਤੈਨੂੰ ਪਤਾ ਉਸਦਾ ਨਾਂ ਕੀ ਆ
ਮੈਂ : ਹਾਂ ਪਤਾ… ਸੁਖਦੀਪ ਆ
ਮਨੂੰ : ਤੂੰ ਕਿਥੋਂ ਪਤਾ ਕੀਤਾ,
ਮੈਂ : ਉਸਦੀ ਕਲਾਸ ਦੀ ਕੁੜੀ ਤੋਂ,ਜੋ ਆਪਣੇ ਪਿੰਡ ਵਿੱਚੋਂ ਦੀ ਲੰਘ ਦੀ ਹੁੰਦੀ ਆ,
ਮਨੂੰ : ਹਾਏ ਜੇ ਉਹਨੇ ਕਿਸੇ ਨੂੰ ਦੱਸ ਦਿੱਤਾ ਫੇਰ
ਮੈਂ : ਮਨੂੰ ਤੂੰ ਐਵੇਂ ਕਿਉਂ ਬੋਲੀਂ ਜਾਣੀਂ ਆ, ਚੁੱਪ ਕਰਜਾ, ਵੇਖੀ ਜਾਊ ਜੋ ਹੋਊ…
ਮੈਂ ਸਿੱਧਾ ਉਹਦੀ ਕਲਾਸ ਵੱਲ ਤੁਰ ਪਈ ਨਾਲ ਹੀ ਮਨੂੰ ਸੀ,ਡਰ ਤਾਂ ਮੈਨੂੰ ਵੀ ਲੱਗ ਰਿਹਾ ਸੀ,ਪਰ ਫੇਰ ਵੀ ਉਹਦੇ ਕੋਲ ਜਾ ਖੜ ਗਈ, ਮਨੂੰ ਮੇਰੇ ਮਗਰ ਖੜੀ,ਮੇਰੀ ਬਾਂਹ ਖਿੱਚ ਰਹੀ ਸੀ, ਨਹੀਂ ਆਜਾ ਚੱਲਦੇ ਆਂ,
ਮੈਂ : ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ
ਉਹ : ਹਾਂ ਜੀ ਦੱਸੋ
ਮੈਂ ( ਮੇਰੇ ਤੋਂ ਹੋਰ ਤਾਂ ਕੁੱਝ ਕਹਿ ਨਹੀਂ ਹੋਇਆ ) ਪੰਜਾਬੀ ਵਾਲੇ ਮੈਡਮ ਵੇਖੇ ਨੇ,
ਉਹ : ਨਹੀਂ ਸੀ, ਪਰ ਤੁਸੀਂ ਐਨਾ ਡਰ ਕਿਉਂ ਰਹੇ ਓ
ਮੈਂ : ਬਸ ਪਤਾ...

ਨਹੀਂ
ਕਾਹਲ਼ੀ ਕਾਹਲ਼ੀ ਉਥੋਂ ਤੁਰ ਆਈ,ਉਹ ਮੇਰੇ ਵੱਲ ਕਿੰਨਾਂ ਚਿਰ ਵੇਖਦਾ ਰਿਹਾ ਤੇ ਮੈਂ ਵੀ ਵੇਖਦੀ ਰਹੀ, ਮੈਂ ਕਲਾਸ ਵਿੱਚ ਜਾ ਮਨੂੰ ਨੂੰ ਗਾਲ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇ ਤੂੰ ਮੈਨੂੰ ਨਾ ਡਰਾਉਂਦੀ ਤਾਂ ਮੈਂ ਅੱਜ ਉਹਨੂੰ ਸਭ ਦੱਸ ਦੇਣਾ ਸੀ,

ਫੇਰ ਕੀ ਸੀ ਜੂਨ ਦੀਆਂ ਸਾਰੀਆਂ ਛੁੱਟੀਆਂ ਇਹ ਸੋਚਦੇ ਲੰਘ ਗਈਆਂ ਕਿ ਪਹਿਲੇ ਦਿਨ ਹੀ ਜਾ ਸਭ ਕੁਝ ਦੱਸ ਦੇਣਾ ਹੈ ਉਹਨੂੰ…

( ਸੁਖਦੀਪ ਕਹਾਣੀ ਪੜ੍ਹਦੀ ਪੜ੍ਹਦੀ ਡਰ ਰਹੀ ਸੀ, ਕਿਉਂਕਿ ਉਸਨੂੰ ਐਨੀ ਤਾਂ ਸਮਝ ਲੱਗ ਗਈ ਸੀ ਕਿ ਇਹ ਕਿਸੇ ਕੁੜੀ ਨੇ ਸੁਖ ਨੂੰ ਲਿਖ ਕੇ ਦਿੱਤੀ ਹੈ,ਤੇ ਇਹ ਉਹ ਹੀ ਕੁੜੀ ਹੈ,ਜਿਸ ਨਾਲ ਸੁਖ ਦੀ ਵਿਆਹ‌ ਤੋਂ ਪਹਿਲਾਂ ਗੱਲਬਾਤ ਸੀ, ਉਸਨੂੰ ਸੁਖ ਬਾਰੇ ਗ਼ਲਤ ਗ਼ਲਤ ਖ਼ਿਆਲ ਆਉਂਣ ਲੱਗੇ, ਉਹਨੂੰ ਲੱਗਿਆ ਕਿ ਕਿਤੇ ਇਸ ਕੁੜੀ ਨੂੰ ਹੁਣ ਵੀ ਤੇ‌‌ ਨਹੀਂ ਮਿਲਦਾ , ਫੇਰ ਸੋਚਿਆ ਕਿ ਉਹ ਅੱਜ ਹੀ ਉਸ ਨਾਲ ਗੱਲ ਕਰੇਗੀ ,ਇਸ ਬਾਰੇ…ਪਰ ਫੇਰ ਤੋਂ ਉਸ ਨੇ ਡਾਇਰੀ ਪੜ੍ਹਨੀ ਸ਼ੁਰੂ ਕੀਤੀ)

ਛੁੱਟੀਆਂ ਖ਼ਤਮ ਹੋ ਗਈਆਂ ਪਹਿਲਾ ਸੀ ਦਿਨ ਸੀ , ਬਹੁਤ ਹੀ ਜ਼ਿਆਦਾ ਚਾਅ ਸੀ, ਸਕੂਲ ਜਾਣ ਦਾ… ਸਕੂਲ ਗਈ ਤਾਂ ਕਲਾਸ ਲੱਗਣ‌ ਤੀਕ ਉਸਨੂੰ ਟੋਹਲਦੀ ਰਹੀ ਪਰ ਉਹ ਅੱਜ ਸਕੂਲ ਨਹੀਂ ਸੀ ਆਇਆ, ਦਿਲ ਡਰਨ ਜੇ ਲੱਗਾ,ਉਹ ਦੂਸਰੇ ਦਿਨ ਵੀ ਸਕੂਲ ਨਾ ਆਇਆ, ਇੱਕ ਹਫ਼ਤਾ ਬੀਤ ਗਿਆ, ਅਗਲੇ ਦਿਨ ਉਹ ਸਕੂਲ ਆ ਗਿਆ , ਸਵੇਰੇ ਅੱਜ ਮੈਂ ਵੀ ਜਲਦੀ ਸਕੂਲ ਪਹੁੰਚ ਗਈ ਸੀ, ਬਹੁਤੇ ਜਵਾਕ ਵੀ ਨਹੀਂ ਆਏ ਹੋਏ ਸੀ, ਮੈਂ ਸਾਈਕਲ ਖੜਾਉਣ ਲੱਗੀ,ਉਹ ਉਥੇ ਹੀ ਖੜ੍ਹਾ ਸੀ…

ਉਹ : ਕਿਵੇਂ ਓ ਜੀ… ਕਿਵੇਂ ਰਹੀਆਂ ਛੁੱਟੀਆਂ
ਮੈਂ : ਤੁਸੀਂ..!!!… ਵਧੀਆ… ਐਨੇ ਦਿਨ ਆਏ ਕਿਉਂ ਨਹੀਂ
ਉਹ : ਅੱਛਾ ਜੇ ਐਨੀ ਫ਼ਿਕਰ ਕਰਦੇ ਸੀ, ਫੇਰ ਕਦੇ ਦੱਸਿਆ ਕਿਉਂ ਨਹੀਂ
ਮੈਂ : ਤੁਸੀਂ ਵੀ ਤਾਂ ਕਹਿ ਸਕਦੇ ਸੀ
ਉਹ : ਹੁਣ ਵੀ ਤਾਂ ਮੈਂ ਹੀ ਕਿਹਾ
ਮੈਂ : ਧੰਨਵਾਦ ਫੇਰ, ਹੁਣ ਮੈਂ ਕਲਾਸ ਵਿੱਚ ਜਾਵਾਂ
ਉਹ : ਜੀ ਜਨਾਬ ਜਾਓ, ਕੱਲ੍ਹ ਨੂੰ ਜਲਦੀ ਆ ਜਾਇਓ
ਮੈਂ : ਹਾਂਜੀ …
ਉਹ : ਜੀ

ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ, ਅੱਜ ਮਨੂੰ ਵੀ ਨਹੀਂ ਸੀ ਆਈ, ਮੈਂ ਇੱਕਲੀ ਹੀ ਸੀ, ਮੈਂ ਸਾਰਾ ਦਿਨ ਫੁੱਲੇ ਨਾ ਸਮਾਈ, ਮੈਂ ਜਾ ਕੇ ‌ਮਨੂੰ ਨੂੰ ਦੱਸਿਆ, ਫੇਰ ਅਸੀਂ ਰੋਜ਼ ਸਵੇਰੇ ਸਕੂਲ ਟਾਈਮ ਤੋ ਪਹਿਲਾਂ ਸਾਇਕਲ ਸਟੈਂਡ ਕੋਲ਼ ਮਿਲ਼ਦੇ
ਉਹ : ਕਿਵੇਂ ਓ ਜੀ
ਮੈਂ : ਵਧੀਆ, ਤੁਸੀਂ ਦੱਸੋ
ਉਹ : ਮੈਂ ਵੀ ਵਧੀਆ, ਹੋਰ ਘਰ ਕਿਵੇਂ ਨੇ ਸਾਰੇ
ਮੈਂ : ਵਧੀਆ
ਉਹ : ਹੋਰ ਕੁਝ
ਮੈਂ : ਕੁਝ ਨਹੀਂ
ਉਹ : ਕੁਝ ਤਾਂ ਹੋਊ
ਮੈਂ : ਨਹੀਂ ਸੀ,ਠੀਕ ਆ ਕੋਈ ਵੇਖ ਨਾ ਲਵੇ…

ਬਸ ਸਾਡਾ ਮਿਲਣਾਂ ਐਵੇਂ ਹੀ ਚਲਦਾ ਰਿਹਾ, ਪੇਪਰ ਆ ਗਏ,ਉਹ ਬਾਰਵੀਂ ਜਮਾਤ ਵਿਚ ਸੀ ਤੇ ਮੈਂ ਗਿਆਰਵੀਂ ਵਿਚ, ਜਿਸ ਦਿਨ ਉਹਦਾ ਪੇਪਰ ਹੁੰਦਾ ਮੇਰਾ ਨਾ ਹੁੰਦਾ,ਜਿਸ ਦਿਨ ਮੇਰਾ,ਉਸ ਦਿਨ ਉਹਦਾ ਨਾ ਹੁੰਦਾ, ਇੱਕ ਦਿਨ ਉਹ ਰਾਹ ਉੱਤੇ ਆ ਗਿਆ,ਉਸਨੇ ਕਿਹਾ ਕਿ ਉਹ ਐਤਵਾਰ ਨੂੰ ਸਮਾਧ ਵਾਲ਼ੀ ਢਾਬ ਤੇ ਮੇਰਾ ਇੰਤਜ਼ਾਰ ਕਰੇਗਾ, ਮੈਂ ਐਤਵਾਰ ਨੂੰ ਘਰੋਂ ਮਸਜਿਦ ਦਾ ਬਹਾਨਾ ਲਾ ਉਹਨੂੰ ਮਿਲ਼ਣ ਚਲੀ ਗਈ, ਉਹ ਪਹਿਲਾਂ ਹੀ ਆਇਆ ਖੜਾ ਸੀ

ਉਹ : ਆ ਗਏ ਤੁਸੀਂ
ਮੈਂ : ਹਾਂਜੀ, ਕਿਵੇਂ ਓ
ਉਹ : ਵਧੀਆ, ਤੁਸੀਂ ਦੱਸੋ
ਮੈਂ : ਵਧੀਆ ਜੀ
ਉਹ : ਮੈਨੂੰ ਕੰਮ ਮਿਲ ਗਿਆ ਹੈ ਸ਼ਹਿਰ, ਮੈਂ ਸ਼ਾਮ ਨੂੰ ਸਾਢ਼ੇ ਪੰਜ ਆ ਜਾਣਾਂ, ( ਪਰਚੀ ਫੜਾਉਂਦਿਆਂ ) ਆ…ਚਾਚੇ ਦਾ ਨੰਬਰ ਹੈ, ਇਹਨਾਂ ਦਾ ਫੋਨ ਛੇ ਵਜੇ ਤੋਂ ਲੈਕੇ ਸਾਢ਼ੇ ਛੇ ਵਜੇ ਤੀਕ ਮੇਰੇ ਕੋਲ ਹੀ ਹੁੰਦਾ
ਮੈਂ : ਮੈਨੂੰ ਤੇ ਫੋਨ ਕਰਨਾ ਹੀ ਨਹੀਂ ਹੁੰਦਾ
ਉਹ : ਤੁਸੀਂ ਨੰਬਰ ਰੱਖ ਲਵੋ, ਪੁੱਛ ਲੇਓ ਐੱਸ.ਟੀ.ਡੀ ਵਾਲੇ ਕੋਲ਼ੋਂ
ਮੈਂ : ਹਾਂਜੀ ਠੀਕ ਹੈ

ਬਸ ਫੇਰ ਹਫਤੇ ਵਿਚ ਇਕ ਅੱਧੀ ਵਾਰ ਉਸਨੂੰ ਐੱਸ.ਟੀ.ਡੀ ਤੋਂ ਫੋਨ ਲਗਾ ਲੈਣਾਂ,ਘਰ ਕਹਿ ਦੇਣਾਂ ਕਿ ਮੈਂ ਆਪਣੀ ਸਹੇਲੀ ਨੂੰ ਕੰਮ ਪੁੱਛਣ ਚਲੀ ਆ…

ਉਸਨੇ ਫੋਨ ਚੁੱਕਦੇ ਸਾਰ ਹੀ ਕਹਿਣਾ
ਉਹ : ਕਿਵੇਂ ਓ,ਜੀ
ਮੈਂ : ਵਧੀਆ ਜੀ
ਉਹ : ਮੈਂ ਬਹੁਤ ਹੀ ਯਾਦ ਕੀਤਾ ਤੁਹਾਨੂੰ ਅੱਜ
ਮੈਂ : ਮੈਂ ਵੀ ਸੱਚੀਂ ਬਹੁਤ ਕੀਤਾ
ਉਹ : ਹੋਰ ਦੱਸੋ
ਮੈਂ : ਤੁਸੀਂ ਦੱਸੋ ਜੀ
ਉਹ : ਕੁਝ ਨਹੀਂ ਬਾਏ
ਮੈਂ : ਬਾਏ ਸੀ

ਜਿਹੜਾ ਸਕੂਨ ਉਹਦੇ ਨਾਲ ਗੱਲ ਕਰਕੇ ਮਿਲ਼ਦਾ ਸੀ,ਉਹ ਸਕੂਨ ਦੱਸ ਵੀ ਨਹੀਂ ਸਕਦੀ,ਐਨਾ ਜ਼ਿਆਦਾ ਚਾਅ ਹੁੰਦਾ ਸੀ,ਉਸਨਾਲ ਗੱਲ ਕਰਨ ਦਾ , ਹੌਲ਼ੀ ਹੌਲ਼ੀ ਗੱਲ ਕਰਨ ਦੀ ਆਦਤ ਰੋਜ਼ ਦੀ ਬਣ ਗਈ, ਫੇਰ ਸਾਰਾ ਦਿਨ ਉਡੀਕਦੀ ਰਹਿੰਦੀ ਭਲਾਂ ਛੇ ਕਦੋਂ ਵੱਜਣਗੇ, ਇੱਕ ਮਿੰਟ ਵੀ ਉੱਪਰ ਨਾਲ ਲੰਘਣ ਦਿੰਦੀ, ਇੱਕ ਵਾਰ ਕੀ ਹੋਇਆ, ਮੀਂਹ ਤੇ ਹਨੇਰੀ ਆ ਗਈ,ਜਿਸ ਨਾਲ ਐੱਸ.ਟੀ.ਡੀ ਖ਼ਰਾਬ ਹੋ ਗਈ, ਅੱਬੂ ਪਿੰਡ ਦੇ ਸਰਪੰਚ ਸਨ, ਮੈਂ ਅੱਬੂ ਨੂੰ ਕਿਹਾ ਪਰ ਅੱਬੂ ਨੇ ਜ਼ਿਆਦਾ ਗੌਰ ਨਾ ਕੀਤੀ, ਫੇਰ ਦਿਲ ਡਰਨ ਜੇ ਲੱਗਾ, ਪੰਦਰ੍ਹਾਂ ਦਿਨਾਂ ਬਾਅਦ ਉਹ ਚੱਲ ਪਈ, ਮੈਂ ਉਸਨੂੰ ਫੋਨ ਕੀਤਾ,ਤੇ ਸਾਰਾ ਦੱਸਿਆ ਕਿ ਤਾਂ ਨਹੀਂ ਫੋਨ ਕਰ ਸਕੀ, ਉਸਨੇ ਅੱਗੋਂ ਕਿਹਾ ਕਿ ਕੋਈ ਨਾ ਹੁਣ ਆਪਾਂ ਸਾਰੀਆਂ ਬਾਕੀ ਗੱਲਾਂ ਵਿਆਹ ਤੋਂ ਬਾਅਦ ਹੀ ਕਰਾਂਗੇ… ਮੈਂ ਤੇ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਮੈਂ ਉਹਦੇ ਨਾਲ ਵਿਆਹ ਕਰਾਵਾਂਗੀ,‌ ਮੇਰੀ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਸੀ, ਮੈਂ ਤੇ ਅੰਬਰ ਵਿਚ ਉੱਡਦਾ ਹੋਇਆ ਮਹਿਸੂਸ ਕਰ ਰਹੀ ਸੀ, ਮੈਂ ਉਸ ਦਿਨ ਕੁਝ ਪਹਿਲੀ ਵਾਰ ਉਹਦੇ ਨਾਂ ਲਿਖਣ ਦੀ ਕੋਸ਼ਿਸ਼ ਕੀਤੀ…

ਵੇ ਅੱਜ ਪੁੱਛਣ ਲਗਰਾਂ ਤੇ ਕਰੂੰਬਲਾਂ…
ਮੇਰੇ ਖੁਸ਼ੀ ਦਾ ਦੂਣਾ ਚਿਹਰੇ ਉਤੇ ਆਣ

ਤੂੰ ਭੇਜੀ ਲਿਖ ਕੇ ਹਵਾ ਦੇ ਵਰਕੇ ਤੇ
ਵੇਖੀਂ ਕਿਦਾਂ ਖ਼ਤ ਜੁਗਨੂੰ ਦੇ ਕੇ ਜਾਣ…

ਬਸ ਐਨਾ ਕੁ ਹੀ ਲਿਖਿਆ ਗਿਆ,ਇਸ ਤੋਂ ਬਾਅਦ ਅਲਮਾਰੀ ਵਿਚੋਂ ਇੱਕ ਅਣਲੱਗ ਡਾਇਰੀ ਕੱਢੀਂ, ਹਾਂ ਇਹੀ ਡਾਇਰੀ ਆ, ਮੈਂ ਸੋਚਿਆ ਸੀ ਇਸ ਵਿਚ ਮੈਂ ਇਜ਼ਹਾਰ ਤੋਂ ਲੈਕੇ ਆਪਣੇ ਵਿਆਹ ਤੀਕ ਦਾ ਸਫ਼ਰ ਲਿਖਾਂਗੀ, ਮੈਂ ਜਿਵੇਂ ਇੱਕ ਇੱਕ ਦਿਨ ਬੀਤਿਆ ਮੈਂ ਇਸਨੂੰ ਲਿਖਣਾਂ ਸ਼ੁਰੂ ਕਰ ਦਿੱਤਾ…

ਮੈਂ ਉਸਨੂੰ ਅਗਲੇ ਦਿਨ ਫੋਨ ਲਗਾਇਆ, ਫੋਨ ਨਾ ਚੁੱਕਿਆ ਗਿਆ, ਦੂਸਰੇ ਦਿਨ ਵੀ ਨਾ,ਤੀਸਰੇ ਦਿਨ ਵੀ ਨਾ,ਚੌਥੇ ਦਿਨ ਚੁੱਕਿਆ ਤੇ ਕਿਹਾ ਮੈਨੂੰ ਫੋਨ ਨਾ ਕਰਿਆ ਕਰ , ਮੇਰਾ ਮੰਗਣਾਂ ਹੋ ਗਿਆ, ਲਗਾਤਾਰ ਤਿੰਨ ਦਿਨ ਰੋਂਦੀ ਰਹੀਂ,ਘਰ ਵੀ ਨਹੀਂ ਦੱਸ ਸਕਦੀ ਸੀ, ਅੰਮੀਂ ਨੂੰ ਫ਼ਿਕਰ ਹੋ ਗਈ,ਕਿ ਕੁੜੀ ਨੂੰ ਕਿਸੇ ਨੇ ਕੁਝ ਕਰਾ‌ ਦਿੱਤਾ ਹੈ,ਪਰ ਫੇਰ ਉਹੀ ਗੱਲ ਦਿਲ ਦੀਆਂ ਸੱਟਾਂ ਕੌਣ‌ ਸਮਝੇ, ਫਿਰ ਇਹ‌ ਸੋਚ ਦਿਲ ਨੂੰ ਦਿਲਾਸਾ ਦਿੱਤਾ ਕਿ‌ ਜੇ ਮੁਹੱਬਤ ਹੀ ਪੂਰੀ ਹੋ ਗਈ, ਫੇਰ ਲੋਕ ਯਾਦ ਕੀਹਨੂੰ ਰੱਖਣਗੇ,ਬੜੀ ਕੋਸ਼ਿਸ਼ ਕੀਤੀ ਭੁੱਲਣ ਦੀ ਪਰ ਕਿੱਥੇ ਆਦਤਾਂ ਵੀ ਛੁੱਟਦੀਆਂ ਹੁੰਦੀਆਂ, ਅਖੀਰ ਡਿਪਰੈਸ਼ਨ ਵਿਚ ਚਲੀ ਗਈ….

ਉਹ ਹੁਣ ਸੁਪਨੇ ਖਿਆਲਾਂ ਚ,
ਨਿੱਤ ਮੈਨੂੰ ਲੱਭਦਾ ਹੋਊ…
ਰੱਬ ਜਾਣੇ ਕੀ ਪਤਾ…
ਦਿਲ ਉਹਦਾ ਵੀ ਨਾ ਲੱਗਦਾ ਹੋਊ,
ਜਾਂ ਫੇਰ ਬਣ ਗਿਆ ਹੋਣਾ ਚੰਨ
ਉਹ ਹੋਰਾਂ ਦੇ ਵਿਹੜੇ ਦਾ…

ਕਦੇ ਆਕੇ ਮੈਨੂੰ ਇੱਕ ਗੱਲ ਦੱਸਜਾ
ਇਹ ਬਦਲਾ ਜਨਮ‌ ਹੈ ਕਿਹੜੇ ਦਾ…

ਮੈਂ ਜਦ ਵੀ ਸੋਵਾਂ ਰਾਤਾਂ ਨੂੰ,
ਕੋਲ਼ੇ ਖ਼ਿਆਲ ਜੇ ਆ ਕੇ ਬਹਿ ਜਾਂਦੇ
ਐਵੇਂ ਨਾ ਹੰਝੂ ਵਹਾਇਆ ਕਰ,
ਆਪਣਿਆਂ ਵਾਂਗੂੰ ਕਹਿ ਜਾਂਦੇ
ਜੀਹਨੇ ਕੋਮਲ ਦਿਲ ਨੂੰ ਪੱਥਰ ਕਰਤਾ
ਮੈਂ ਸਦਕੇ ਤੇਰੇ ਜੇ਼ਰੇ ਦਾ…

ਕਦੇ ਆਕੇ ਮੈਨੂੰ ਇੱਕ ਗੱਲ ਦੱਸਜਾ
ਇਹ ਬਦਲਾ ਜਨਮ‌ ਹੈ ਕਿਹੜੇ ਦਾ…

ਮੈਂ ਦੱਸਣਾ ਨਹੀਂ ਆ ਨਾਮ ਤੇਰਾ,
ਜੇ ਦੱਸਾਂ ਪਿੰਡ ਵੀ ਚੇਤੇ ਆ,
ਕਿਉਂ ਸਾਡੇ ਸੁੰਨੇ ਸੁੰਨੇ ਜੰਗਲਾਂ ਵਿੱਚ
ਆਕੇ ਉਡਦੇ ਥੋਡੇ ਰੇਤੇ ਆ,
ਅੱਜ ਸਭ ਤੋਂ ਹੀ ਆਂ ਦੂਰ ਚੰਨਾ,
ਪਰ ਹੁੰਦਾ ਸੀ ਕਦੇ ਨੇੜੇ ਦਾ…

ਕਦੇ ਆਕੇ ਮੈਨੂੰ ਇੱਕ ਗੱਲ ਦੱਸਜਾ
ਇਹ ਬਦਲਾ ਜਨਮ‌ ਹੈ ਕਿਹੜੇ ਦਾ…

ਇੱਕ ਡਾਇਰੀ ਲਿਖੀ ‘ ਸੁਖ ਸਿਆਂ ,
ਜੋ ਅੱਜ ਵੀ ਤੇਰੇ ਕੋਲ਼ੇ ਆ
ਕਿਉਂ ਸਮਝ ਨਾ ਆਈ ਤੈਨੂੰ ਵੇ,
ਸਾਡੇ ਦਿਲ ਵੀ ਚਿਹਰਿਆਂ ਵਾਂਗੂੰ ਭੋਲ਼ੇ ਆ,
ਮੁਹੱਬਤ ਤੈਨੂੰ ਕਰ‌ ਬੈਠੀ,
ਕੀ ਕਸੂਰ ਇਹ ਦਿਲ ਮੇਰੇ ਦਾ…

ਕਦੇ ਆਕੇ ਮੈਨੂੰ ਇੱਕ ਗੱਲ ਦੱਸਜਾ
ਇਹ ਬਦਲਾ ਜਨਮ‌ ਹੈ ਕਿਹੜੇ ਦਾ…

ਤੇਰੇ ਬਾਅਦ ਵੀ ਚਿਹਰੇ ਬਹੁਤ ਮਿਲ਼ੇ,
ਪਰ ਤੇਰੇ ਵਰਗੀ ਗੱਲ ਨਹੀਂ,
ਕਦੇ ਮੌਤ ਦੇ ਰਾਹੇ ਤੁਰ ਪਾ ਗੀਂ,
ਕੋਈ ਹੋਰ ਤੇ ਏਥੇ ਹੱਲ ਨਹੀਂ…
ਆਪਣਾ ਆਪ ਮੁਕਾ ਲੈਣਾ,
ਮੈਂ ਫਾਇਦਾ ਚੁੱਕ ਕੇ ਹਨੇਰੇ ਦਾ…

ਕਦੇ ਆਕੇ ਮੈਨੂੰ ਇੱਕ ਗੱਲ ਦੱਸਜਾ
ਇਹ ਬਦਲਾ ਜਨਮ‌ ਹੈ ਕਿਹੜੇ ਦਾ…

ਤੇਰੇ ਜਾਣ ਤੋਂ ਬਾਅਦ ਸੁਖ,
ਮੁਹੱਬਤ ਨਾਮ ਤੋਂ ਵੀ ਡਰ ਜਿਹਾ ਲੱਗਦਾ…
ਮੈਂ ਮਰ ਜਾਵਾਂਗੀ ਕਦੇ ਡੁੱਬ ਕੇ,
ਤੈਨੂੰ ਪਤਾ ਪਿੰਡ ਬਾਹਿਰ ਮੇਰੇ ਰਾਵੀ ਹੈ ਵਗਦਾ…

****

( ਅਗਲੇ ਦਸ ਪੰਨੇ ਬਿਲਕੁਲ ਖਾਲੀ ਸਨ, ਸੁਖਦੀਪ ਦਾ ਇਹ ਪੜ ਤੇ ਮਨ ਥੋੜਾ ਠੀਕ ਹੋ ਗਿਆ,ਕਿ ਚੱਲ ਇਹ ਤਾਂ ਵਧਿਆ ਹੋਇਆ ਕਿ ਉਹ ਸੁਖ ਹੋਰ ਸੀ, ਕਿਉਂਕਿ ਉਸਦਾ ਤਾਂ ਪਹਿਲਾਂ ਹੀ ਮੰਗਣਾਂ ਹੋ ਗਿਆ ਸੀ, ਸੁਖਦੀਪ ਡਾਇਰੀ ਅਗਾਂਹ ਪੜ੍ਹਨੀ ਚਾਹੁੰਦੀ ਸੀ,ਪਰ ਘਰ ਦੇ ਕੰਮ ਵੀ ਕਰਨੇ ਸਨ,ਪੰਜ ਵੱਜ ਗਏ ਸਨ, ਮਾਂ ਥੋੜ੍ਹਾ‌ ਜਿਹਾ‌‌ ਬਾਰ ਖੋਲ੍ਹ ਕੇ ਵੇਖ ਕੇ , ਕਿ ਸੁਖਦੀਪ ਪੜ੍ਹ ਰਹੀ ਹੈ, ਆਪਣੇ ਆਪ ਸਬਜ਼ੀ ਕੱਟਣ ਲੱਗ ਗਈ ਸੀ,ਪਰ ਸੁਖਦੀਪ ਨੇ ਡਾਇਰੀ ਬੈੱਡ ਦੇ ਰਖ਼ਣੇ ਵਿਚ ਸਾਂਭ ਦਿੱਤੀ , ਉਹ ਸੋਚ ਰਹੀ ਸੀ ਕਿ ਭਲਾਂ ਉਸ ਕੁੜੀ ਨੇ ਐਵੇਂ ਕਿਉਂ ਕੀਤਾ, ਹੁਣ ਅੱਗੇ ਕੀ ਹੋਵੇਗਾ, ਡਿਪਰੈਸ਼ਨ ਬਹੁਤ ਹੀ ਖਤਰਨਾਕ ਬਿਮਾਰੀ ਹੈ)

ਸ਼ਾਮ ਹੋ ਗਈ, ਸੁਖ ਵੀ ਆ ਗਿਆ ਕੰਮ‌ ਤੋਂ ਸਾਰੇ ਜਾਣੇ ਰੋਟੀ ਖਾ ਆਪੋ ਆਪਣੇ ਕਮਰਿਆਂ ਵਿਚ ਚੱਲੇ ਗਏ, ਸੁਖਦੀਪ ਸੁਖ ਤੋ ਉਸ ਡਾਇਰੀ ਬਾਰੇ ਜਾਣਨਾ ਚਾਹੁੰਦੀ ਸੀ,
ਸੁਖ : ਹੈਲੋ ਕੀ ਸੋਚੀਂ ਜਾਂਦੇ ਹੋ
ਸੁਖਦੀਪ : ਕੁਝ ਨਹੀਂ…ਬਸ
ਸੁਖ : ਵੇਖ ਮੂੰਹ ਕਿਵੇਂ ਬਣਾਇਆ, ਦੱਸੋ ਕੀ ਗੱਲ ਆ
ਸੁਖਦੀਪ : ਸੱਚੀਂ ਦੱਸਾਂ,ਪੱਕਾ ਦੱਸ ਦੇਵੋਗੇ
ਸੁਖ : ਗੁਰੂ ਹਾਂ, ਤੁਸੀਂ ਦੱਸੋ ਤਾਂ ਸਹੀ ਕੀ ਗੱਲ ਆ
ਸੁਖਦੀਪ : ਤੁਸੀਂ ਪਹਿਲਾਂ ਲਿਖਦੇ ਹੁੰਦੇ ਸੀ
ਸੁਖ : ਲੈ ਇਹ ਵੀ ਕੋਈ ਗੱਲ ਆ, ਹਾਂ ਲਿਖਦਾ ਹੁੰਦਾ ਸੀ
ਸੁਖਦੀਪ : ਨਹੀਂ ਉਹ ਗੱਲ ਨਹੀਂ, ਅੱਜ ਮੈਨੂੰ ਇੱਕ ਡਾਇਰੀ ਮਿਲੀ ਸੀ,
ਸੁਖ : ਕਿਹੜੀ ਡਾਇਰੀ ( ਉਸਦੇ ਬਿਲਕੁਲ ਵੀ ਦਿਮਾਗ਼ ਵਿਚ ਨਹੀਂ ਸੀ )
ਸੁਖਦੀਪ : ਰਖਣਾ ਖੋਲ , ਡਾਇਰੀ ਸੁਖ ਦੇ ਹੱਥ ਦੇ ਧਰ …ਆ ਵਾਲੀ ‌
ਸੁਖ : ਇਹ ਕਿੱਥੋ ਮਿਲ਼ੀ ਆ
ਸੁਖਦੀਪ : ਕਿਤਾਬਾਂ ਵਿਚ ਪਈ ਸੀ, ਵਧੀਆ ਲਿਖਿਆ ਹੈ, ਕਿਸਨੇ ਲਿਖੀ ਆ,
ਸੁਖ : ਪਤਾ ਨਹੀਂ, ਪਰ ਤੁਸੀਂ ਨਹੀਂ ਪੜ੍ਹਨੀ
ਸੁਖਦੀਪ : ਕਿਉਂ ਏਹੋ ਜਿਹਾ ਕੀ ਆ
ਸੁਖ : ਕਿਹਾ ਨਾ ਮੈਂ
ਸੁਖਦੀਪ : ਕਿਸੇ ਨੇ ਦਿੱਤੀ ਸੀ ਇਹ ਤੁਹਾਨੂੰ
ਸੁਖ : ਹਾਂ , ਕਿਸੇ ਨੇ ਜਨਮਦਿਨ ਤੇ ਭੇਟ ਕਰੀ ਸੀ
ਸੁਖਦੀਪ : ਕੌਣ‌ ਸੀ ਉਹ, ਕੁੜੀ ਜਾਂ ਮੁੰਡਾ
ਸੁਖ : ਕੁੜੀ
ਸੁਖਦੀਪ : ਕੌਣ ਕੁੜੀ
ਸੁਖ : ਅਲਫ਼ਨੂਰ
ਸੁਖਦੀਪ : ਤੁਸੀਂ ਕਿਵੇਂ ਜਾਣਦੇ ਸੀ
ਸੁਖ : ਬਸ ਅਚਾਨਕ ਆਈ ਸੀ, ਅਚਾਨਕ ਚਲੀ ਗਈ, ਕਿਸੇ ਅਜਨਬੀ ਵਾਂਗ,
ਸੁਖਦੀਪ : ਤੁਸੀਂ ਪਿਆਰ ਕਰਦੇ ਸੀ ਉਹਨੂੰ
ਸੁਖ : ਕਹਿ ਸਕਦੇ ਹੋ,‌ਪਰ ਹੁਣ ਨਹੀਂ…ਉਹ ਬੀਤਿਆ ਕੱਲ੍ਹ ਸੀ
ਸੁਖਦੀਪ : ਤੁਸੀਂ ਮੈਨੂੰ ਕਿਉਂ ਦੱਸ ਰਹੇ ਹੋ,ਇਹ ਸਭ ਜੇ ਮੈਨੂੰ ਬੁਰਾ ਲੱਗੇ ਫੇਰ
ਸੁਖ : ਸੱਚ ਤਾਂ ਸੱਚ ਹੁੰਦਾ, ਅੱਜ ਨਹੀਂ ਕੱਲ ਅੱਗੇ ਆ ਹੀ ਜਾਵੇਗਾ
ਸੁਖਦੀਪ : ਹਾਂਜੀ
ਸੁਖ : ਬਾਕੀ ਮੈਂ ਤੇਰੇ ਤੋਂ ਅੱਜ ਤੀਕ ਕੁਝ ਵੀ ਨਹੀਂ ਲਕੋਇਆ, ਤੇ ਨਾ ਹੀ ਲਕੋਵਾਂ, ਵੈਸੇ ਉਹ ਡਾਇਰੀ ਮੈਂ ਖੁਦ ਵੀ ਨਹੀਂ ਪੜੀ
ਸੁਖਦੀਪ : ਕਿਉਂ ਤੁਸੀਂ ਕਿਉਂ ਨਹੀਂ ਪੜੀ
ਸੁਖ : ਬਸ ਵਕ਼ਤ ਹੀ ਨਹੀਂ ਲੱਗਿਆ,
ਸੁਖਦੀਪ : ਮੈਂ ਪੜ੍ਹੀ ਸੀ ਥੋੜ੍ਹੀ ਜੀ, ਇੱਕ ਕੁੜੀ ਨੇ ਆਪਣੇ ਪਿਆਰ ਬਾਰੇ ਲਿਖਿਆ,
ਸੁਖ : ਅੱਛਾ ਕਿ,ਜਿਹਨੇ ਇਹ ਲਿਖੀ ਹੈ,ਉਹ ਇਸ ਦੁਨੀਆਂ ਤੇ ਨਹੀਂ ਆ
ਸੁਖਦੀਪ : ਸੱਚੀਂ ਕਿ
ਸੁਖ : ਹਾਂ, ਚੱਲੋ ਛੱਡੋ, ਮੈਨੂੰ ਨੀਂਦ ਆ ਰਹੀ ਆ

ਸੁਖ ਬੇਸ਼ੱਕ ਸੁਖਦੀਪ ਨੂੰ ਇਸ ਗੱਲ ਤੋਂ ਟਾਲ ਕੇ ਅੱਖਾਂ ਬੰਦ ਕਰ ਪੈ ਤਾਂ ਗਿਆ,ਪਰ ਉਹਦੇ ਅੱਗੇ ਹੁਣ ਵੀ ਅਲਫ਼ਨੂਰ ਦਾ ਚੇਹਰਾ ਘੁੰਮ ਰਿਹਾ ਸੀ,ਤੇ ਸੋਚ ਰਿਹਾ ਸੀ ਕਿ ਪਤਾ ਨਹੀਂ ਕੀ ਲਿਖਿਆ ਹੋਵੇਗਾ,ਉਸ ਡਾਇਰੀ ਵਿਚ ਅੱਗੇ….

( ਤਿੰਨ ਸੌ ਸੱਤਵੰਜਾ* )

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

ਈ-ਮੇਲ : writersukhdeep@gmail.com

ਇੰਸਟਾਗ੍ਰਾਮ : s_u_k_h_d_e_p

ਯੂਟਿਊਬ : kaav sangreh ( ਇਸ ਕਹਾਣੀ ਵਿਚਲੇ ਗੀਤਾਂ ਨੂੰ ਸੁਣਨ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਨਾਲ ਵੀ ਜੁੜ ਸਕਦੇ ਹੋ )

...
...

Access our app on your mobile device for a better experience!



Related Posts

Leave a Reply

Your email address will not be published. Required fields are marked *

20 Comments on “ਇੱਕ ਸ਼ਾਇਰ”

  • kahani bht nc aa , waiting for a next part , kado kr rhe ho next part upload ?

  • ਸੁਖਦੀਪ ਸਿੰਘ ਰਾਏਪੁਰ

    🤭ਅੱਜ ਹੀ ਕਰ ਦੇਨੇਂ ਆ, ਖੁਸ਼…

  • bai ji karoo upload..

  • ਸੁਖਦੀਪ ਸਿੰਘ ਰਾਏਪੁਰ

    Sunday,aaa javega next part

  • bahut sohni story aw ji

  • heart touching story

  • ਸੁਖਦੀਪ ਸਿੰਘ ਰਾਏਪੁਰ

    ਜਿਹਦੇ ਲਈ ਕਹਾਣੀ ਲਿਖੀਏ,ਉਹ ਕਹਾਣੀ ਨਾ ਪੜੇ… ਫੇਰ ਤੁਸੀਂ ਲਿਖੋਗੇ ਕਿ ਨਹੀਂ …

    ਨਹੀਂ ਨਾ

    ( ਫੇਰ ਮੈਂ ਤੇ ਸਿਰਫ਼ ਨਾਮ ਹੀ ਬਦਲਿਆ )
    ਇਸ ਕਹਾਣੀ ਦਾ ਅਗਲਾ ਭਾਗ ਤਦ ਹੀ ਰਿਲੀਜ਼ ਕਰਨਾ,ਜਦ ਉਹ ਕਹਿਣਗੇ, ਨਹੀਂ ਤੇ ਨਹੀਂ ਕਰਨਾ….🤲

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)